ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਖਣਿਜ ਫਾਊਂਡੇਸ਼ਨ ਫੰਡ ਰਿਪੋਰਟ ਦੀ ਸਮੀਖਿਆ ਕੀਤੀ
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ
ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਖਣਿਜ ਫਾਊਂਡੇਸ਼ਨ ਫੰਡ ਰਿਪੋਰਟ ਦੀ ਸਮੀਖਿਆ ਕੀਤੀ
ਯੋਜਨਾ ਦਾ ਮੰਤਵ ਖਣਨ ਪ੍ਰਭਾਵਿਤ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣਾ
ਰੂਪਨਗਰ, 5 ਅਗਸਤ: ਡਿਪਟੀ ਕਮਿਸ਼ਨਰ ਰੂਪਨਗਰ ਡਾ.ਪ੍ਰੀਤੀ ਯਾਦਵ ਦੀ ਅਗਵਾਈ ਅਧੀਨ ਜ਼ਿਲ੍ਹਾ ਖਣਿਜ ਫਾਊਂਡੇਸ਼ਨ ਫੰਡ ਦੀ ਉੱਚ ਪੱਧਰੀ ਮੀਟਿੰਗ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਕਮੇਟੀ ਰੂਮ ਵਿਖੇ ਹੋਈ ਜਿਸ ਵਿੱਚ ਪ੍ਰਧਾਨ ਮੰਤਰੀ ਖਣਿਜ ਖੇਤਰ ਕਲਿਆਣ ਯੋਜਨਾ ਤਹਿਤ ਦਿੱਤੀ ਜਾਂਦੀ ਵਿੱਤੀ ਸਹਾਇਤਾ ਦੀ ਵੇਰਵਿਆਂ ਸਹਿਤ ਸਮੀਖਿਆ ਕੀਤੀ ਗਈ। ਜਿਸ ਦਾ ਮੁੱਖ ਮੰਤਵ ਖਣਨ ਪ੍ਰਭਾਵਿਤ ਲੋਕਾਂ ਦਾ ਜੀਵਨ ਪੱਧਰ ਵਧਾਉਣ ਦੇ ਸੰਬੰਧ ਵਿੱਚ ਡਿਸਟਿਕ ਮਿਨਿਰਲ ਫੰਡ (ਡੀ.ਐੱਮ.ਐੱਫ.) ਦੀ ਰਾਸ਼ੀ ਨੂੰ ਬਿਹਤਰ ਤਰੀਕੇ ਨਾਲ ਖ਼ਰਚ ਕਰਨਾ ਹੈ।
ਡਿਪਟੀ ਕਮਿਸ਼ਨਰ ਦੀ ਅਗਵਾਈ ਅਧੀਨ ਮੀਟਿੰਗ ਵਿਚ ਐਕਸੀਅਨ ਮਾਈਨਿੰਗ ਸ਼੍ਰੀ ਹਰਸ਼ਾਂਤ ਵਰਮਾ ਨੇ ਜਾਣਕਾਰੀ ਦਿੰਦੇ ਦੱਸਿਆ ਕੀ ਪ੍ਰਧਾਨ ਮੰਤਰੀ ਖਣਿਜ ਖੇਤਰ ਕਲਿਆਣ ਯੋਜਨਾ ਤਹਿਤ ਮਾਈਨਿੰਗ ਦੀਆਂ ਖੱਡਾਂ, ਭੱਠੇ ਅਤੇ ਪਰਮਿਟ ਆਦਿ ਤੋਂ ਇਕੱਠੇ ਹੋਏ ਮਾਲੀਏ ਵਿਚੋਂ ਨਿਰਧਾਰਿਤ ਨਿਯਮਾਂ ਤਹਿਤ ਸਿੰਚਾਈ, ਪੀਣ ਵਾਲ਼ੇ ਪਾਣੀ, ਸਿਹਤ ਸੰਭਾਲ਼, ਸਿੱਖਿਆ, ਮਹਿਲਾ ਅਤੇ ਬਾਲ ਭਲਾਈ, ਦਿਵਿਆਂਗਜਨ ਲੋਕਾਂ ਅਤੇ ਹੁਨਰ ਸਿੱਖਿਆ ਜਾਂ ਫਿਰ ਮਾਈਨਿੰਗ ਵਾਲ਼ੇ ਖੇਤਰ ਵਿਚ ਵਾਤਾਵਰਨ ਦੀ ਸੁਰੱਖਿਆ ਆਦਿ ਲਈ ਵਿੱਤੀ ਸਹਾਇਤਾ ਮੁਹੱਈਆ ਕਰਵਾਈ ਜਾਂਦੀ ਹੈ।
ਜ਼ਿਲ੍ਹਾ ਖਣਿਜ ਫਾਊਂਡੇਸ਼ਨ ਫੰਡ ਸਬੰਧੀ ਹੋਈ ਮੀਟਿੰਗ ਵਿਚ ਸ਼੍ਰੀ ਹਰਸ਼ਾਂਤ ਵਰਮਾ ਨੇ ਦੱਸਿਆ ਕਿ ਇਸ ਵਾਰ ਜ਼ਿਲ੍ਹਾ ਰੂਪਨਗਰ ਵਿੱਚ ਜ਼ਿਲ੍ਹਾ ਰੂਪਨਗਰ ਵਿਖੇ ਵਾਟਰ ਸਪਲਾਈ ਅਤੇ ਸੈਨੀਟੇਸ਼ਨ ਦੇ ਕੰਮ ਕਰਵਾਉਣ ਸੰਬੰਧੀ 38.5 ਲੱਖ ਰੁਪਏ, ਸਿਵਲ ਹਸਪਤਾਲ ਰੂਪਨਗਰ ਵਿਖੇ ਓਪਰੇਸ਼ਨ ਥੀਏਟਰ ਵਿਖੇ ਸਮਾਨ ਮੰਗਵਾਉਣ ਸੰਬੰਧੀ 2 ਲੱਖ 65 ਹਜਾਰ 300 ਰੁਪਏ, ਜ਼ਿਲ੍ਹੇ ਦੀਆਂ ਸਿਹਤ ਸੰਸਥਾਵਾਂ ਵਿਖੇ ਲੋੜੀਂਦੇ ਸਾਜੋਂ ਸਮਾਨ ਲਈ 39 ਲੱਖ 3 ਹਜਾਰ ਰੁਪਏ, ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਤਹਿਤ ਸਕੂਲੀ ਵਿਦਿਆਰਥੀਆਂ ਲਈ ਵਰਦੀਆਂ ਤਿਆਰ ਕਰਵਾਉਣ ਲਈ 5 ਲੱਖ ਰੁਪਏ ਫੰਡ, ਖੇਡ ਵਿਭਾਗ ਨੂੰ ਕਬੱਡੀ ਮੈਟ, ਸੋਲਰ ਸਟਰੀਟ ਲਾਈਟ ਅਤੇ ਗਰਾਊਂਡ ਬਣਾਉਣ ਸਬੰਧੀ 25 ਲੱਖ 95 ਹਜਾਰ 630 ਰੁਪਏ ਤੇ ਖੇਡਾਂ ਦਾ ਹੋਰ ਸਮਾਨ ਸੰਬੰਧੀ 50 ਲੱਖ ਰੁਪਏ, ਪਸ਼ੂ ਪਾਲਣ ਵਿਭਾਗ ਨੂੰ ਲੋੜੀਂਦੇ ਸਮਾਨ ਸੰਬੰਧੀ 20 ਲੱਖ 50 ਹਜਾਰ ਰੁਪਏ, ਸੰਨ ਸਿਟੀ -2 ਦੇ ਪਾਰਕਾਂ ਵਿੱਚ ਓਪਨ ਜ਼ਿੰਮ ਅਤੇ ਗਾਰਡਨ ਬੈਂਚ ਲਗਾਉਣ ਸਬੰਧੀ 6 ਲੱਖ 86 ਹਜਾਰ ਰੁਪਏ, ਜ਼ਿਲ੍ਹੇ ਦੇ ਪ੍ਰਾਇਮਰੀ ਸਕੂਲਾਂ ਵਿੱਚ ਵੱਖ-ਵੱਖ ਸਹੂਲਤਾਂ ਸਬੰਧੀ 70 ਲੱਖ 49 ਹਜਾਰ 300 ਰੁਪਏ, ਜ਼ਿਲ੍ਹੇ ਵਿੱਚ ਚੱਲ ਰਹੇ ਸਪੈਸ਼ਲ ਬੱਚਿਆਂ ਦੇ ਰਿਸੋਰਸ ਰੂਮਾਂ ਲਈ ਲੋੜੀਂਦੀ ਸਮੱਗਰੀ ਲਈ 4 ਲੱਖ 86 ਹਜਾਰ 500 ਰੁਪਏ, ਸਕੂਲਾਂ ਵਿੱਚ ਬੁਨਿਆਦੀ ਢਾਂਚਾ ਵਿਕਾਸ ਕਰਨ ਸਬੰਧੀ 1 ਕਰੋੜ 22 ਲੱਖ 2 ਹਜਾਰ ਰੁਪਏ, ਨਿਗਰਾਨ ਇੰਜਨੀਅਰ ਰੋਪੜ, ਜਲ ਨਿਕਾਸ ਕਮ ਮਾਈਨਿੰਗ ਅਤੇ ਜਿਆਲੋਜੀ ਹਲਕਾ ਜਲ ਸਰੋਤ ਵਿਭਾਗ ਦੇ ਦਫਤਰ ਵਿੱਚ ਡਿਜੀਟਲ ਮੋਨੀਟ੍ਰਿੰਗ ਰੂਮ ਸਥਾਪਿਤ ਕਰਨ ਸਬੰਧੀ 30 ਲੱਖ ਰੁਪਏ, ਰੋਗੀ ਕਲਿਆਣ ਸਮਿਤੀ ਲਈ 3 ਲੱਖ ਰੁਪਏ, ਵਿਦਿਆਰਥੀਆਂ ਉਜਵੱਲ ਭਵਿੱਖ ਲਈ 4 ਲੱਖ 50 ਹਜਾਰ ਰੁਪਏ, ਤੈਰਾਕੀ ਪੂਲ ਉੱਤੇ ਸ਼ੈੱਡ ਬਣਾਉਣ ਅਤੇ ਕੈਕਿੰਗ ਕੈਨੋਇੰਗ ਖੇਡ ਦੀਆਂ ਬੋਟਾਂ ਨੂੰ ਕਵਰ ਕਰਨ ਲਈ ਸ਼ੈੱਡ ਬਣਾਉਣ ਸਬੰਧੀ 33 ਲੱਖ ਰੁਪਏ, ਇਤਿਹਾਸਿਕ ਸ਼ਹੀਦੀ ਜੋੜ ਮੇਲੇ ਦੌਰਾਨ ਸ਼੍ਰੀ ਚਮਕੌਰ ਸਾਹਿਬ ਵਿੱਚ ਤੇ ਨਾਲ ਲੱਗਦੀਆ ਸੜਕਾਂ ਉੱਤੇ ਪੈਚ ਵਰਕ ਕਰਨ ਲਈ 5 ਲੱਖ 37 ਹਜਾਰ ਰੁਪਏ, ਜ਼ਿਲ੍ਹਾ ਰੂਪਨਗਰ ਵਿੱਚ ਪੈਂਦੀਆਂ ਮਹੱਤਵਪੂਰਨ ਸੜਕਾਂ ਦੀ ਰਿਪੇਅਰ ਕਰਵਾਉਣ ਸੰਬਧੀ 92 ਲੱਖ 96 ਹਜਾਰ ਰੁਪਏ, ਮਾਈਨਿੰਗ ਨਾਲ ਸੰਬਧਿਤ ਸੜਕਾਂ ਨੂੰ ਤੁਰੰਤ ਰਿਪੇਅਰ ਕਰਨ ਦੇ ਸੰਬੰਧ ਵਿੱਚ 75 ਲੱਖ 26 ਹਜਾਰ ਰੁਪਏ ਅਤੇ ਡੀ.ਐੱਮ.ਐੱਫ. ਵਿੱਚੋਂ ਵਣ ਵਿਭਾਗ ਨੂੰ ਟਰੀ ਗਰਾਡ, ਬਾਰਬਡ ਵਾਇਰ, ਸੀਮੇਂਟ ਪਿੱਲਰਾਂ ਲਈ 25 ਲੱਖ 87 ਹਜਾਰ 740 ਰੁਪਏ ਦੀ ਰਾਸ਼ੀ ਪ੍ਰਵਾਨ ਕੀਤੀ ਗਈ।
ਇਸ ਮੌਕੇ ਡਿਪਟੀ ਕਮਿਸ਼ਨਰ ਵਲੋਂ ਹਦਾਇਤ ਕੀਤੀ ਗਈ ਕਿ ਪ੍ਰਧਾਨ ਮੰਤਰੀ ਖਣਿਜ ਖੇਤਰ ਕਲਿਆਣ ਯੋਜਨਾ ਤਹਿਤ ਦਿੱਤੀ ਜਾਣ ਵਾਲੀ ਵਿੱਤੀ ਸਹਾਇਤਾ ਨੂੰ ਨਿਯਮਾਂ ਤਹਿਤ ਸਮਾਂਬੱਧ ਸੀਮਾ ਵਿਚ ਜਾਰੀ ਕੀਤਾ ਜਾਵੇ ਤਾਂ ਜੋ ਨਿਰਧਾਰਿਤ ਕੀਤੇ ਗਏ ਖੇਤਰਾਂ ਵਿਚ ਵੱਧ ਤੋਂ ਵੱਧ ਸਹੂਲਤਾਂ ਪਹੁੰਚਾ ਕੇ ਵਿਕਾਸ ਕਾਰਜ ਕੀਤੇ ਜਾ ਸਕਣ।
ਜ਼ਿਕਰਯੋਗ ਹੈ ਕਿ ਜ਼ਿਲ੍ਹਾ ਖਣਿਜ ਫਾਊਂਡੇਸ਼ਨ ਦੇ ਫੰਡਾਂ ਨੂੰ ਵਰਤੋਂ ਵਿਚ ਲਿਆਉਣ ਲਈ ਪ੍ਰਧਾਨ ਮੰਤਰੀ ਖਣਿਜ ਖੇਤਰ ਕਲਿਆਣ ਯੋਜਨਾ ਅਧੀਨ ਟੀਚੇ ਨਿਰਧਾਰਿਤ ਕੀਤੇ ਗਏ ਹਨ ਜਿਸ ਤਹਿਤ ਖਣਨ ਪ੍ਰਭਾਵਿਤ ਖੇਤਰਾਂ ਵਿੱਚ ਵਿਭਿੰਨ ਵਿਕਾਸਾਤਮਕ ਅਤੇ ਕਲਿਆਣਕਾਰੀ ਪਰਿਯੋਜਨਾਵਾਂ/ਪ੍ਰੋਗਰਾਮਾਂ ਨੂੰ ਲਾਗੂ ਕਰਨਾ, ਜੋ ਰਾਜ ਅਤੇ ਕੇਂਦਰ ਸਰਕਾਰ ਦੀਆਂ ਮੌਜੂਦਾ ਯੋਜਨਾਵਾਂ/ਪਰਿਯੋਜਨਾਵਾਂ ਦੇ ਸਮਾਨ ਹੋਣ, ਵਾਤਾਵਰਨ, ਸਿਹਤ ਅਤੇ ਖਨਨ ਮਿੱਲਾਂ ਵਿੱਚ ਲੋਕਾਂ ਦੀ ਸਮਾਜਿਕ, ਆਰਥਿਕ ਹਾਲਤ ਉੱਤੇ ਪੈਣ ਵਾਲੇ ਬੁਰੇ ਪ੍ਰਭਾਵਾਂ ਨੂੰ ਖ਼ਤਮ ਕਰਨਾ। ਇਸੇ ਤਰ੍ਹਾਂ ਹੀ ਖਣਨ ਖੇਤਰ ਦੇ ਪ੍ਰਭਾਵਿਤ ਲੋਕਾਂ ਲਈ ਟਿਕਾਊ, ਆਜੀਵਿਕਾ ਯਕੀਨੀ ਬਣਾਉਣਾ ਹੈ।
ਇਸ ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀਮਤੀ ਪੂਜਾ ਸਿਆਲ ਗਰੇਵਾਲ, ਸਹਾਇਕ ਕਮਿਸ਼ਨਰ (ਜ) ਸ. ਅਰਵਿੰਦਰਪਾਲ ਸਿੰਘ ਸੋਮਲ, ਮਾਈਨਿੰਗ ਵਿਭਾਗ ਤੋਂ ਇਲਾਵਾ ਪੁਲਿਸ ਵਿਭਾਗ ਤੋਂ ਡੀ.ਐਸ.ਪੀ. ਸ. ਮਨਬੀਰ ਸਿੰਘ ਬਾਜਵਾ, ਜ਼ਿਲ੍ਹਾ ਖੇਡ ਅਫ਼ਸਰ ਸ਼੍ਰੀ ਕੁਲਦੀਪ ਚੁੱਘ, ਸੀਨੀਅਰ ਮੈਡੀਕਲ ਅਫ਼ਸਰ ਡਾ. ਬਲਦੇਵ ਸਿੰਘ, ਤਹਿਸੀਲਦਾਰ ਸ੍ਰੀ ਅਨੰਦਪੁਰ ਸਾਹਿਬ ਸ਼੍ਰੀ ਸੰਦੀਪ ਕੁਮਾਰ, ਕਾਰਜ ਸਾਧਕ ਅਫਸਰ ਰੂਪਨਗਰ ਸ਼੍ਰੀ ਅਸ਼ੋਕ ਕੁਮਾਰ, ਪੀ.ਡਬਲਯੂ.ਡੀ. (ਬੀ.ਐਂਡ.ਆਰ.) ਸ. ਅਵਤਾਰ ਸਿੰਘ ਤੇ ਹੋਰ ਉੱਚ ਅਧਿਕਾਰੀ ਹਾਜਰ ਸਨ।