ਬੰਦ ਕਰੋ

ਡਿਪਟੀ ਕਮਿਸ਼ਨਰ ਨੇ ਖੇਡਾਂ ਵਤਨ ਪੰਜਾਬ-2023 ਦੇ ਆਯੋਜਨ ਲਈ ਖੇਡ ਮੈਦਾਨਾਂ ਵਿਖੇ ਪੁੱਖਤਾ ਪ੍ਰਬੰਧ ਯਕੀਨੀ ਕਰਨ ਦੇ ਆਦੇਸ਼ ਦਿੱਤੇ

ਪ੍ਰਕਾਸ਼ਨ ਦੀ ਮਿਤੀ : 23/08/2023
Deputy Commissioner orders to ensure foolproof arrangements at playgrounds for holding Games Watan Punjab-2023

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ

ਡਿਪਟੀ ਕਮਿਸ਼ਨਰ ਨੇ ਖੇਡਾਂ ਵਤਨ ਪੰਜਾਬ-2023 ਦੇ ਆਯੋਜਨ ਲਈ ਖੇਡ ਮੈਦਾਨਾਂ ਵਿਖੇ ਪੁੱਖਤਾ ਪ੍ਰਬੰਧ ਯਕੀਨੀ ਕਰਨ ਦੇ ਆਦੇਸ਼ ਦਿੱਤੇ

ਖੇਡਾਂ ਵਤਨ ਪੰਜਾਬ ਦੀਆਂ-2023 ਅਧੀਨ ਬਲਾਕ ਪੱਧਰੀ ਖੇਡਾਂ ਮਿਤੀ 1 ਸਤੰਬਰ ਤੋਂ 10 ਸਤੰਬਰ ਤੱਕ

ਖਿਡਾਰੀਆਂ ਦੀ ਰਜਿਸਟ੍ਰੇਸ਼ਨ ਵੱਧ ਤੋਂ ਵੱਧ ਕਰਨ ਲਈ ਖੇਡ ਤੇ ਸਕੂਲ ਵਿਭਾਗ ਨੂੰ ਹਿਦਾਇਤ ਕੀਤੀ

ਰੂਪਨਗਰ, 23 ਅਗਸਤ: ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਖੇਡਾਂ ਵਤਨ ਪੰਜਾਬ ਦੀਆਂ-2023 ਅਧੀਨ ਬਲਾਕ ਪੱਧਰੀ ਖੇਡਾਂ ਮਿਤੀ 1 ਸਤੰਬਰ ਤੋਂ 10 ਸਤੰਬਰ ਤੱਕ ਆਯੋਜਿਤ ਕਰਵਾਈਆਂ ਜਾ ਰਹੀਆਂ ਹਨ ਜਿਸ ਲਈ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਖੇਡ ਮੈਦਾਨਾਂ ਵਿਖੇ ਪੁੱਖਤਾ ਪ੍ਰਬੰਧ ਯਕੀਨੀ ਕਰਨ ਦੇ ਆਦੇਸ਼ ਦਿੱਤੇ।

ਇਨ੍ਹਾਂ ਖੇਡਾਂ ਦੇ ਮੁੱਢਲੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਵੱਲੋਂ ਮੀਟਿੰਗ ਲਈ ਗਈ ਉਨ੍ਹਾਂ ਖੇਡਾਂ ਨੂੰ ਸਚੁੱਜੇ ਢੰਗ ਨਾਲ ਕਰਵਾਉਣ ਲਈ ਵੱਖ-ਵੱਖ ਵਿਭਾਗਾਂ ਦੀਆਂ ਡਿਊਟੀਆਂ ਨਿਰਧਾਰਿਤ ਕੀਤੀਆਂ ਅਤੇ ਖਿਡਾਰੀਆਂ ਦੀ ਰਜਿਸਟ੍ਰੇਸ਼ਨ ਵੱਧ ਤੋਂ ਵੱਧ ਕਰਨ ਲਈ ਖੇਡ ਤੇ ਸਕੂਲ ਵਿਭਾਗ ਨੂੰ ਹਿਦਾਇਤ ਕੀਤੀ।

ਜ਼ਿਲ੍ਹਾ ਖੇਡ ਅਫ਼ਸਰ, ਰੂਪਨਗਰ ਰੁਪੇਸ਼ ਕੁਮਾਰ ਵੱਲੋਂ ਦੱਸਿਆ ਗਿਆ ਕਿ ਰੂਪਨਗਰ ਜ਼ਿਲ੍ਹੇ ਦੇ ਪੰਜ ਵੱਖ-ਵੱਖ ਬਲਾਕਾਂ ਰੂਪਨਗਰ, ਮੋਰਿੰਡਾ, ਸ਼੍ਰੀ ਚਮਕੌਰ ਸਾਹਿਬ, ਸ਼੍ਰੀ ਅਨੰਦਪੁਰ ਸਾਹਿਬ, ਨੂਰਪੁਰਬੇਦੀ ਵਿੱਚ ਸੱਤ ਖੇਡਾਂ (ਖੋ-ਖੋ, ਕਬੱਡੀ (ਨੈਸ਼ਨਲ ਸਟਾਈਲ), ਕਬੱਡੀ (ਸਰਕਲ ਸਟਾਈਲ, ਐਥਲੈਟਿਕਸ, ਫੁੱਟਬਾਲ, ਰੱਸਾਕਸ਼ੀ ਅਤੇ ਵਾਲੀਬਾਲ ( ਸ਼ੂਟਿੰਗ/ਸਮੈਸ਼ਿੰਗ) ਕਰਵਾਈਆਂ ਜਾ ਰਹੀਆਂ ਹਨ। ਇਹ ਖੇਡਾਂ ਵੱਖ-ਵੱਖ ਉਮਰ ਵਰਗਾਂ (ਉਮਰ ਵਰਗ ਅੰਡਰ-14, ਅੰਡਰ-17 ਅੰਡਰ-21, ਉਮਰ ਵਰਗ 21 ਤੋਂ 30, ਉਮਰ ਵਰਗ 31 ਤੋਂ 10, ਉਮਰ ਵਰਗ 11 ਤੋਂ 55, ਉਮਰ ਵਰਗ 56 ਤੋਂ 65 ਅਤੇ ਉਮਰ ਵਰਗ 65 ਤੋਂ ਉੱਪਰ) ਵਿੱਚ ਕਰਵਾਈਆਂ ਜਾਣਗੀਆਂ।

ਡਿਪਟੀ ਕਮਿਸ਼ਨਰ ਨੇ ਇਨ੍ਹਾਂ ਵੱਖ-ਵੱਖ ਖੇਡਾਂ ਦੇ ਖੇਡ ਸਥਾਨ ਬਾਰੇ ਦੱਸਦਿਆਂ ਕਿਹਾ ਕਿ ਬਲਾਕ ਸ਼੍ਰੀ ਅਨੰਦਪੁਰ ਸਾਹਿਬ ਲਈ ਸ਼੍ਰੀ ਦਸ਼ਮੇਸ਼ ਮਾਰਸ਼ਲ ਆਰਟ ਐਂਡ ਸਪੋਰਟਸ ਅਕੈਡਮੀ ਵਿਖੇ ਖੋ-ਖੋ, (ਕਬੱਡੀ ਨੈਸ਼ਨਲ ਸਟਾਈਲ), ਕਬੱਡੀ (ਸਰਕਲ ਸਟਾਈਲ), ਐਥਲੈਟਿਕਸ, ਫੁੱਟਬਾਲ, ਰੱਸਾਕਸ਼ੀ ਅਤੇ ਵਾਲੀਬਾਲ (ਸ਼ੂਟਿੰਗ/ਸਮੈਸ਼ਿੰਗ) ਦੀ ਖੇਡ ਹੋਵੇਗੀ।

ਬਲਾਕ ਰੂਪਨਗਰ ਦੀਆਂ ਐਥਲੈਟਿਕਸ, ਵਾਲੀਬਾਲ (ਸ਼ੂਟਿੰਗ/ਸਮੈਸਿੰਗ, ਫੁੱਟਬਾਲ ਨਹਿਰੂ ਸਟੇਡੀਅਮ ਅਤੇ ਫੁੱਟਬਾਲ ਸਟੇਡੀਅਮ ਲੁਧੀਮਾਜਰਾ), ਕਬੱਡੀ (ਨੈਸ਼ਨਲ ਸਟਾਈਲ), ਰੱਸਾਕਸ਼ੀ ਅਤੇ ਖੋ-ਖੋ ਖੇਡਾਂ ਨਹਿਰੂ ਸਟੇਡੀਅਮ ਰੂਪਨਗਰ ਅਤੇ ਕਬੱਡੀ ਸਰਕਲ ਸਟਾਇਲ ਸਰਕਾਰੀ ਕਾਲਜ ਰੂਪਨਗਰ ਵਿਖੇ ਹੋਣਗੀਆਂ।

ਬਲਾਕ ਨੂਰਪੂਰਥਦੀ ਦੇ ਡੀ.ਏ.ਵੀ. ਸਕੂਲ ਤਖਤਗੜ੍ਹ ਵਿਖੇ ਖੋ-ਖੋ, ਕਬੱਡੀ (ਨੈਸ਼ਨਲ/ਸਰਕਲ ਸਟਾਇਲ), ਐਮ.ਬੀ.ਐਸ.ਬੀ.ਐਨ.ਬੀ.ਸੀਨੀ, ਸੈਕੰ. ਸਕੂਲ ਟਿੱਬਾ ਨੰਗਲ ਵਿਖੇ ਰੱਸਾਕਸ਼ੀ ਅਤੇ ਐਥਲੈਟਿਕਸ, ਮਧੂਵਨ ਵਾਟਿਕਾ ਪਬਲਿਕ ਸਕੂਲ, ਅਸਮਾਨਪੁਰ ਵਿਖੇ ਵਾਲੀਬਾਲ ਸ਼ੂਟਿੰਗ ਸਮੈਸ਼ਿਗ ਅਤੇ ਨੰਗਲ ਅਬਿਆਣਾ ਵਿਖੇ ਫੁੱਟਬਾਲ ਦੀ ਖੇਡ ਹੋਵੇਗੀ।

ਬਲਾਕ ਸ਼੍ਰੀ ਚਮਕੌਰ ਸਾਹਿਬ ਦੇ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਖਾਲਸਾ ਸਟੇਡੀਅਮ ਵਿਖੇ ਕਬੱਡੀ ਨੈਸ਼ਨਲ ਅਤੇ ਸਰਕਲ ਸਟਾਈਲ, ਰੱਸਾਕਸ਼ੀ, ਐਥਲੈਟਿਕਸ ਖੇਡਾਂ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਸੀਨੀ. ਸੈਕੰ. ਸਕੂਲ ਸ੍ਰੀ ਚਮਕੌਰ ਸਾਹਿਬ ਵਿਖੇ ਵਾਲੀਬਾਲ (ਸ਼ੂਟਿੰਗ ਸਮੈਸਿੰਗ, ਖੋ-ਖੋ ਅਤੇ ਫੁੱਟਬਾਲ ਖੇਡਾਂ ਹੋਣਗੀਆਂ।

ਮੋਰਿੰਡਾ ਬਲਾਕ ਲਈ ਖੇਡ ਸਟੇਡੀਅਮ ਨੇੜੇ ਪੁਲਿਸ ਲਾਈਨ ਮੋਰਿੰਡਾ ਵਿਖੇ ਖੋ-ਖੋ, ਕਬੱਡੀ (ਨੈਸ਼ਨਲ ਸਟਾਈਲ), ਕਬੱਡੀ (ਸਰਕਲ ਸਟਾਈਲ), ਐਥਲੈਟਿਕਸ, ਫੁੱਟਬਾਲ, ਰੱਸਾਕਸ਼ੀ ਅਤੇ ਵਾਲੀਬਾਲ (ਸ਼ੂਟਿੰਗ ਸਮੈਸਿੰਗ) ਖੇਡਾਂ ਹੋਣਗੀਆਂ।

ਉਨ੍ਹਾਂ ਚਾਹਵਾਨ ਖ਼ਿਡਾਰੀਆਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਖੇਡਾਂ ਵਿਚ ਵੱਧ ਚੜ ਕੇ ਹਿੱਸਾ ਲੈਣ ਤਾਂ ਜੋ ਉਨ੍ਹਾਂ ਦੇ ਹੁਨਰ ਨੂੰ ਨਵਾਂ ਮੁਕਾਮ ਮਿਲ ਸਕੇ।