ਡਾ. ਆਨੰਦ ਘਈ ਦੀ ਅਗਵਾਈ ਹੇਠ ਮਲੇਰੀਆ ਮੁਕਤ ਭਵਿੱਖ ਵੱਲ ਵਧਦਾ ਸੈਕਟਰ ਸਿੰਘ

ਡਾ. ਆਨੰਦ ਘਈ ਦੀ ਅਗਵਾਈ ਹੇਠ ਮਲੇਰੀਆ ਮੁਕਤ ਭਵਿੱਖ ਵੱਲ ਵਧਦਾ ਸੈਕਟਰ ਸਿੰਘ
ਰੂਪਨਗਰ, 26 ਅਪ੍ਰੈਲ: ਸੀਨੀਅਰ ਮੈਡੀਕਲ ਅਫਸਰ, ਸੀ.ਐਚ.ਸੀ ਭਰਤਗੜ੍ਹ ਦੀ ਅਗਵਾਈ ਹੇਠ ਵਿਸ਼ਵ ਮਲੇਰੀਆ ਦਿਵਸ ਦੇ ਮੌਕੇ ਸੈਕਟਰ ਸਿੰਘ ਵਿੱਚ ਸੈਨਟਰੀ ਇੰਸਪੈਕਟਰ ਅਵਤਾਰ ਸਿੰਘ ਅਤੇ ਹੈਲਥ ਵਰਕਰ ਸਚਿਨ ਸਾਹਨੀ ਵੱਲੋਂ ਮਲੇਰੀਆ ਅਤੇ ਹੋਰ ਵੈਕਟਰ ਜਣਿਤ ਬਿਮਾਰੀਆਂ ਬਾਰੇ ਵਿਸ਼ੇਸ਼ ਜਾਗਰੂਕਤਾ ਮੁਹਿੰਮ ਚਲਾਈ ਗਈ।
ਇਸ ਮੁਹਿੰਮ ਨੂੰ ਸਫਲ ਬਣਾਉਣ ਵਿੱਚ
ਕਮਿਊਨਿਟੀ ਹੈਲਥ ਅਫ਼ਸਰ ਕਵਿਤਾ, ਹੈਲਥ ਵਰਕਰ ਸੁਖਵਿੰਦਰ ਕੌਰ ਅਤੇ ਸੈਕਟਰ ਸਿੰਘ ਦੇ ਆਸ਼ਾ ਵਰਕਰਾਂ ਨੇ ਵੀ ਮਹੱਤਵਪੂਰਨ ਭੂਮਿਕਾ ਨਿਭਾਈ।
ਉਨ੍ਹਾਂ ਨੇ ਘਰ-ਘਰ ਜਾ ਕੇ ਲੋਕਾਂ ਨੂੰ ਮਲੇਰੀਆ, ਡੇਂਗੂ, ਚਿਕਨਗੁਨਿਆ ਆਦਿ ਬਿਮਾਰੀਆਂ ਦੇ ਲੱਛਣ, ਇਲਾਜ ਅਤੇ ਬਚਾਅ ਬਾਰੇ ਜਾਣੂ ਕਰਵਾਇਆ।
ਸਫਾਈ, ਖੜ੍ਹੇ ਪਾਣੀ ਦੀ ਨਿਕਾਸੀ, ਮਛਰ ਭਜਾਉਣ ਵਾਲੇ ਉਪਕਰਨਾਂ ਦੀ ਵਰਤੋਂ ਅਤੇ ਸੁਰੱਖਿਅਤ ਜੀਵਨ ਸ਼ੈਲੀ ਬਾਰੇ ਵਿਸਥਾਰ ਨਾਲ ਜਾਣੂ ਕਰਵਾਇਆ ਗਿਆ। ਸਨਿੱਘਾ ਸਮੱਗਰੀ ਵੰਡ ਕੇ ਅਤੇ ਲੋਕਾਂ ਨੂੰ ਵੈਕਟਰ ਕੰਟਰੋਲ ਅਭਿਆਨ ਵਿੱਚ ਸਹਿਭਾਗਤਾ ਲਈ ਉਤਸ਼ਾਹਤ ਕਰਕੇ ਜਾਗਰੂਕਤਾ ਵਧਾਈ ਗਈ।
ਇਸ ਮੌਕੇ ਉੱਤੇ ਸੀਨੀਅਰ ਮੈਡੀਕਲ ਅਫਸਰ ਡਾ. ਆਨੰਦ ਘਈ ਨੇ ਕਿਹਾ ਕਿ ਮਲੇਰੀਆ ਵਰਗੀਆਂ ਬਿਮਾਰੀਆਂ ਦੀ ਰੋਕਥਾਮ ਲਈ ਲੋਕਾਂ ਦੀ ਭਾਗੀਦਾਰੀ ਬਹੁਤ ਜ਼ਰੂਰੀ ਹੈ। ਅਸੀਂ ਲੋਕਾਂ ਨੂੰ ਵਧੇਰੇ ਜਾਗਰੂਕ ਕਰਕੇ ਅਤੇ ਵੈਕਟਰ ਕੰਟਰੋਲ ਕਦਮ ਚੁੱਕ ਕੇ ਇਨ੍ਹਾਂ ਬਿਮਾਰੀਆਂ ਨੂੰ ਰੋਕ ਸਕਦੇ ਹਾਂ।
ਸੈਕਟਰ ਸਿੰਘ ਵਿੱਚ ਚਲਾਈ ਗਈ ਜਾਗਰੂਕਤਾ ਮੁਹਿੰਮ ਇਸ ਦਿਸ਼ਾ ਵਿੱਚ ਇੱਕ ਵਧੀਆ ਪਹੁਲ ਹੈ।
ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਇਹ ਸੰਦੇਸ਼ ਦਿੱਤਾ ਗਿਆ ਕਿ “ਸਿਹਤ ਤੁਹਾਡਾ ਹੱਕ ਹੈ, ਆਪਣੀ ਜ਼ਿੰਮੇਵਾਰੀ ਨਿਭਾਓ,” ਅਤੇ ਅਗਲੇ ਦਿਨਾਂ ਵਿੱਚ ਵੀ ਐਸੀ ਜਾਗਰੂਕਤਾ ਮੁਹਿੰਮਾਂ ਨੂੰ ਨਿਰੰਤਰ ਜਾਰੀ ਰੱਖਣ ਦਾ ਨਿਰਣੈ ਲਿਆ ਗਿਆ ਹੈ।