ਜਿਲ੍ਹਾ ਪੱਧਰੀ ਕਿਸਾਨ ਮੇਲਾ

ਜਿਲ੍ਹਾ ਪੱਧਰੀ ਕਿਸਾਨ ਮੇਲਾ ਪ੍ਰੈਸ ਨੋਟ ਮਿਤੀ 25 ਅਕਤੂਬਰ, 2018
ਦਫਤਰ ਜਿਲਾ ਲੋਕ ਸੰਪਰਕ ਅਫਸਰ ,ਰੂਪਨਗਰ ।
ਟਰੇਸਾ ਕੰਗ ਮੈਰਿਜ ਪੇਲੇਸ ਬੇਲਾ ਵਿਖੇ ਲਗਾਇਆ ਗਿਆ ਜ਼ਿਲਾ ਪੱਧਰੀ ਕਿਸਾਨ ਮੇਲਾ
ਬੇਲਾ /ਰੂਪਨਗਰ , 25 ਅਕਤੂਬਰ – ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਲੁਧਿਆਣਾ ਦੇ ਅਧੀਨ ਸਥਾਪਿਤ ਕ੍ਰਿਸ਼ੀ ਵਿਗਿਆਨ ਕੇਂਦਰ, ਰੋਪੜ ਵਲੋਂ ਅੱਜ ਟਰੇਸਾ ਕੰਗ ਮੈਰਿਜ ਪੇਲੇਸ ਬੇਲਾ ਵਿਖੇ ਜਿਲ੍ਹਾ ਪੱਧਰੀ ਕਿਸਾਨ ਮੇਲਾ ਲਗਾਇਆ ਗਿਆ।ਜਿਸ ਵਿਚ ਡਾਕਟਰ ਸੁਮੀਤ ਜਾਰੰਗਲ ਡਿਪਟੀ ਕਮਿਸ਼ਨਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।ਇਸ ਮੇਲੇ ਦਾ ਮੁੱਖ ਆਕਰਸ਼ਣ ਰਹੀਆਂ ਖੇਤੀ ਨਾਲ ਸੰਬੰਧਿਤ ਵੱਖ-ਵੱਖ ਵਿਭਾਗਾਂ ਦੀਆਂ ਪ੍ਰਦਰਸ਼ਨੀਆਂ ,ਜੋ ਕਿ ਕਿਸਾਨਾਂ ਦੇ ਗਿਆਨ ਵਿੱਚ ਹੋਰ ਵਾਧਾ ਕਰਨ ਹਿੱਤ ਇੱਕ ਲਗਾਈਆਂ ਗਈਆਂ ਸਨ,ਦਾ ਮੁਆਇਨਾ ਵੀ ਕੀਤਾ ਅਤੇ ਇਸ ਵਿਚ ਨਿਜੀ ਦਿਲਚਸਪੀ ਵਿਖਾਈ।ਉਨ੍ਹਾਂ ਇਸ ਮੋਕੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਪਾਸੋਂ ਉਨ੍ਹਾਂ ਦੇ ਵਿਭਾਗ ਦੀਆਂ ਲਗਾਈਆਂ ਪ੍ਰਦਰਸ਼ਨੀਆਂ ਵਿਚ ਰਖੇ ਸਮਾਨ ਬਾਰੇ ਜਾਣਕਾਰੀ ਹਾਸਿਲ ਕੀਤੀ। ਇੰਨਾ ਪ੍ਰਦਰਸ਼ਨੀਆਂ ਵਿਚ ਬਾਬਾ ਫਰੀਦ ਸੈਲਫ ਹੈਲਪ ਗਰੁੱਪ, ਮਾਤਾ ਸਾਹਿਬ ਕੌਰ ਸੈਲਫ ਹੈਲਪ ਗਰੁੱਪ, ਖਰੜ ਡੇਅਰੀ ਫਾਰਮ, ਸੈਣੀ ਬੀ ਫਾਰਮ, ਮਾਲਬਾ ਬੀ ਫਾਰਮ ਤੋਂ ਇਲਾਵਾ ਡੇਅਰੀ ਵਿਭਾਗ, ਜੰਗਲਾਤ ਵਿਭਾਗ ਅਤੇ ਮੱਛੀ ਪਲਣ ਵਿਭਾਗ ਵਲੋਂ ਵੀ ਆਪਣੇ ਵਿਭਾਗਾਂ ਨਾਲ ਸਬੰਧਤ ਪ੍ਰਦਰਸ਼ਨੀਆਂ ਲਗਾਈਆਂ ਗਈਆਂ।
ਇਸ ਮੋਕੇ ਕਿਸਾਨਾਂ ਨਾਲ ਗਲਬਾਤ ਕਰਦਿਆਂ ਡਿਪਟੀ ਕਮਿਸ਼ਨਰ ਨੇ ਰਿਵਾਇਤੀ ਫਸਲਾਂ ਤੋਂ ਹਟ ਕੇ ਲਾਹੇਬੰਦ ਸਹਾਇਕ ਧੰਦੇ ਅਪਨਾਉਣ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਉਨਾਂ ਨੂੰ ਆਪਣੇ ਖਰਚਿਆਂ ਤੇ ਵੀ ਕਾਬੂ ਪਾਉਣਾ ਚਾਹੀਦਾ ਹੈ ਤਾਂ ਜੋ ਕਿਸਾਨ ਕਰਜਿਆਂ ਦੇ ਦਬਾਅ ਹੇਠ ਨਾ ਆਵੇ।ਇਸ ਲਈ ਹੁਣ ਖੇਤੀ ਦੇ ਨਾਲ ਸਹਾਇਕ ਧੰਦਿਆਂ ਅਤੇ ਆਮਦਨ ਦੇ ਹੋਰ ਵਸੀਲੇ ਪੈਦਾ ਕਰਨ ਦੀ ਲੋੜ ਹੈ। ਉਨ੍ਹਾਂ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਇਸ ਨਾਲ ਜਹਿਰੀਲੀਆਂ ਗੈਸਾਂ ਪੈਦਾ ਹੁੰਦੀਆਂ ਹਨ ਜੋ ਕਿ ਮਾਨਵਜੀਵਨ ਲਈ ਖਤਰਾ ਹਨ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕ੍ਰਿਸ਼ੀ ਵਿਗਿਆਨ ਕੇਂਦਰ ਵਲੋਂ ਅਪਨਾਏ ਚਾਰ ਪਿੰਡਾਂ ਫਤਿਹਪੁਰ, ਖਾਨਪੁਰ, ਬਲਰਾਮਪੁਰ ਅਤੇ ਮੁਕਾਰਬਪੁਰ ਦੇ ਕਿਸਾਨਾਂ ਦੀ ਵਰਤੋਂ ਅਤੇ ਸਹੂਲਤ ਲਈ ਜ਼ੀਰੋ ਟਿਲ ਡਰਿਲ ਅਤੇ ਹੈਪੀਸੀਡਰ ਨੂੰ ਝੰਡੀ ਵਿਖਾ ਕੇ ਇੰਨਾਂ ਪਿੰਡਾਂ ਲਈ ਰਵਾਨਾ ਵੀ ਕੀਤਾ।
ਇਸ ਸਮਾਗਮ ਦੌਰਾਨ ਹੋਰਨਾ ਤੋਂ ਇਲਾਵਾ ਸ਼੍ਰੀ ਮਨਕਮਲ ਸਿੰਘ ਚਾਹਲ, ਡਾ: ਜੀ.ਐਸ.ਬੁਟਰ ਵਧੀਕ ਡਾਇਰੈਕਟਰ, ਡਾ: ਐਮ.ਆਈ.ਐਸ.ਗਿੱਲ ਵਧੀਕ ਡਾਇਰੈਕਟਰ (ਖੋਜ), ਡਾ: ਐਸ.ਸੀ.ਸ਼ਰਮਾ ਐਸੋਸੀਏਟ ਡਾਇਰੈਕਟਰ (ਟਰੇਨਿੰਗ), ਡਾ: ਮਨਦੀਪ ਸ਼ਰਮਾ, ਡਾ: ਅਪਰਨਾ, ਡਾ: ਅਸ਼ੋਕ, ਡਾ: ਸੰਜੀਵ ਆਹੂਜਾ, ਡਾ: ਅੰਕੁਰ, ਡਾ: ਓਪਿੰਦਰ ਅਤੇ ਕਿਸਾਨ ਹਾਜਰ ਸਨ।