ਜਿਲ੍ਹਾ ਪੁਲਿਸ ਨੇ ਜਾਅਲੀ ਕਰੰਸੀ ਛਾਪਣ ਤੇ ਚਲਾਉਣ ਵਾਲੇ ਵਿਅਕਤੀਆਂ ਦਾ ਪਰਦਾਫਾਸ਼ ਕਰਦੇ ਹੋਏ ਦੋਸ਼ੀ ਨੂੰ ਗ੍ਰਿਫਤਾਰ ਕੀਤਾ
ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ
ਜਿਲ੍ਹਾ ਪੁਲਿਸ ਨੇ ਜਾਅਲੀ ਕਰੰਸੀ ਛਾਪਣ ਤੇ ਚਲਾਉਣ ਵਾਲੇ ਵਿਅਕਤੀਆਂ ਦਾ ਪਰਦਾਫਾਸ਼ ਕਰਦੇ ਹੋਏ ਦੋਸ਼ੀ ਨੂੰ ਗ੍ਰਿਫਤਾਰ ਕੀਤਾ
ਮੋਰਿੰਡਾ, 29 ਅਗਸਤ: ਸੀਨੀਅਰ ਕਪਤਾਨ ਪੁਲਿਸ ਰੂਪਨਗਰ ਸ. ਗੁਲਨੀਤ ਸਿੰਘ ਖੁਰਾਣਾ ਵਲੋਂ ਪ੍ਰੈਸ ਨੋਟ ਰਾਹੀਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਜਿਲ੍ਹਾ ਰੂਪਨਗਰ ਅੰਦਰ ਮਾੜੇ ਅਨਸਰਾਂ ਖਿਲਾਫ ਚਲਾਈ ਮੁਹਿੰਮ ਦੇ ਤਹਿਤ ਜਾਅਲੀ ਕਰੰਸੀ ਛਾਪਣ ਅਤੇ ਚਲਾਉਣ ਵਾਲੇ ਵਿਅਕਤੀਆਂ ਦਾ ਪਰਦਾਫਾਸ਼ ਕਰਦੇ ਹੋਏ ਦੋਸ਼ੀ ਨੂੰ ਗ੍ਰਿਫਤਾਰ ਕੀਤਾ।
ਉਨ੍ਹਾਂ ਦੱਸਿਆ ਕਿ ਮਿਤੀ 27 ਅਗਸਤ 2024 ਨੂੰ ਇੱਕ ਵਿਅਕਤੀ ਆਪਣੇ ਸਾਥੀਆਂ ਨਾਲ ਸਵੀਫਟ ਡਜਾਇਰ ਕਾਰ ਨੰਬਰ HR-03R-9124 ਵਿੱਚ ਸਵਾਰ ਹੋ ਕੇ ਲੁਠੇੜੀ ਵਿਖੇ ਆਏ ਸਨ। ਜਿਹਨਾਂ ਵਿੱਚੋ ਇੱਕ ਵਿਅਕਤੀ ਲੁਠੇੜੀ ਵਿਖੇ ਹਲਵਾਈ ਦੀ ਦੁਕਾਨ ਤੇ 500/- ਰੁਪਏ ਭਾਰਤੀ ਕਰੰਸੀ ਦਾ ਜਾਅਲੀ ਨੋਟ ਚਲਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਜੋ ਮਾਰਕੀਟ ਵਿੱਚ ਰੌਲਾ ਪੈਣ ਤੇ ਆਪਣੇ ਸਾਥੀਆਂ ਨਾਲ ਉੱਥੇ ਭੱਜ ਗਿਆ।
ਦੋਸ਼ੀ 28 ਅਗਸਤ 2024 ਨੂੰ ਫਿਰ ਦੋਬਾਰਾ ਬੱਸ ਅੱਡਾ ਮਾਰਕੀਟ ਲੁਠੇੜੀ ਵਿੱਚ ਘੁੰਮ-ਫਿਰ ਕੇ 500/- ਰੁਪਏ ਭਾਰਤੀ ਕਰੰਸੀ ਦਾ ਜਾਅਲੀ ਨੋਟ ਚਲਾਉਣ ਦੀ ਕੋਸ਼ਿਸ ਕਰ ਰਿਹਾ ਸੀ, ਜਿਸ ਨੂੰ ਸਹਾਇਕ ਥਾਣੇਦਾਰ ਸੰਜੀਵ ਕੁਮਾਰ 568/ਆਰ ਇੰਚਾਰਜ ਪੁਲਿਸ ਚੌਕੀ ਲੁਠੇੜੀ ਥਾਣਾ ਸਦਰ ਮੋਰਿੰਡਾ ਨੇ ਕਾਬੂ ਕੀਤਾ।
ਉਨ੍ਹਾਂ ਦੱਸਿਆ ਕਿ ਦੋਸ਼ੀ ਦੀ ਸ਼ਨਾਖਤ ਕੁਲਵੰਤ ਸਿੰਘ ਵਾਸੀ ਕੋਠੇ ਪੱਤੀ ਮੁਹੱਬਤਾ, ਥਾਣਾ ਮਹਿਣਾ, ਜਿਲ੍ਹਾ ਮੋਗਾ ਹੋਈ। ਜਿਸ ਉਤੇ ਮੁਕੱਦਮਾ ਨੰਬਰ 54 ਮਿਤੀ 28.08.2028 ਅ/ਧ 179,180 BNS ਥਾਣਾ ਸਦਰ ਮੋਰਿੰਡਾ ਦਰਜ ਰਜਿਸਟਰ ਕੀਤਾ ਗਿਆ। ਉਪ ਕਪਤਾਨ ਪੁਲਿਸ ਸਬ ਡਵੀਜਨ ਮੋਰਿੰਡਾ ਸ. ਅਮਨਦੀਪ ਸਿੰਘ ਦੀ ਨਿਗਰਾਨੀ ਹੇਠ ਅਤੇ ਇੰਸਪੈਕਟਰ ਗੁਰਪ੍ਰੀਤ ਸਿੰਘ ਮੁੱਖ ਅਫਸਰ ਥਾਣਾ ਸਦਰ ਮੋਰਿੰਡਾ ਦੀ ਅਗਵਾਈ ਹੇਠ ਦੋਸ਼ੀ ਕੁਲਵੰਤ ਸਿੰਘ ਵਾਸੀ ਕੋਠੇ ਪਤੀ ਮੁਹੱਬਤਾ, ਥਾਣਾ ਮਹਿਣਾ, ਜਿਲ੍ਹਾ ਮੋਗਾ ਨੂੰ ਮੁਕੱਦਮਾ ਵਿੱਚ ਗ੍ਰਿਫਤਾਰ ਕਰਕੇ ਉਸ ਪਾਸੋਂ 1500/- ਰੁਪਏ ਦੀ ਜਾਅਲੀ ਬਰਾਮਦ ਕੀਤੀ ਗਈ।
ਦੋਸ਼ੀ ਦੀ ਪੁੱਛਗਿੱਛ ਦੌਰਾ ਜਸਵਿੰਦਰ ਸਿੰਘ, ਕੁਲਵੀਰ ਸਿੰਘ ਵਾਸੀਆਨ ਪਿੰਡ ਬੁੱਟਰ ਕਲਾਂ, ਥਾਣਾ ਮਹਿਣਾ ਜਿਲ੍ਹਾ ਮੋਗਾ ਅਤੇ ਜੋਧ ਸਿੰਘ ਵਾਸੀ ਸਿੰਘਾਵਾਲਾ ਨੂੰ ਮੁਕੱਦਮਾ ਵਿੱਚ ਨਾਮਜਦ ਕੀਤਾ ਗਿਆ ਹੈ। ਦੋਸ਼ੀ ਜਸਵਿੰਦਰ ਸਿੰਘ ਨੂੰ ਵੀ ਮੁਕਦਮਾ ਵਿੱਚ ਗ੍ਰਿਫਤਾਰ ਕਰਕੇ ਉਸ ਪਾਸੋਂ ਜਾਅਲੀ ਨੋਟ ਛਾਪਣ ਵਾਲੀ ਪ੍ਰਿੰਟਰ ਮਸ਼ੀਨ ਬਰਾਮਦ ਕੀਤੀ ਗਈ ਹੈ। ਗ੍ਰਿਫਤਾਰ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ, ਜਿਹਨਾਂ ਪਾਸੋ ਹੋਰ ਜਾਅਲੀ ਕਰੰਸੀ ਬਰਾਮਦ ਹੋਣ ਦੀ ਆਸ ਹੈ।