ਜ਼ਿਲ੍ਹੇ ਦੇ 1672 ਸੈਲਫ ਹੈਲਪ ਗਰੁੱਪਾਂ ਦੇ ਲਗਭਗ 6 ਕਰੋੜ ਦੇ ਲੋਨ ਪਾਸ ਕੀਤੇ: ਡਿਪਟੀ ਕਮਿਸ਼ਨਰ
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ
ਜ਼ਿਲ੍ਹੇ ਦੇ 1672 ਸੈਲਫ ਹੈਲਪ ਗਰੁੱਪਾਂ ਦੇ ਲਗਭਗ 6 ਕਰੋੜ ਦੇ ਲੋਨ ਪਾਸ ਕੀਤੇ: ਡਿਪਟੀ ਕਮਿਸ਼ਨਰ
ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਤਹਿਤ ਔਰਤਾਂ ਨੂੰ ਸਵੈ-ਰੋਜ਼ਗਾਰ ਰਾਹੀਂ ਬਣਾਇਆ ਜਾਂਦਾ ਹੈ ਆਤਮ-ਨਿਰਭਰ
ਸੈਲਫ ਹੈਲਪ ਗਰੁੱਪਾਂ ਲਈ ਜ਼ਿਲ੍ਹਾ ਪੱਧਰੀ ਲੋਨ ਮੇਲਾ ਕਰਵਾਇਆ ਗਿਆ
ਰੂਪਨਗਰ, 27 ਨਵੰਬਰ: ਪੰਜਾਬ ਸਰਕਾਰ ਵੱਲੋਂ ਦਿਹਾਤੀ ਖੇਤਰ ਦੀਆਂ ਔਰਤਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਸੈਲਫ ਹੈਲਪ ਗਰੁੱਪਾਂ ਨੂੰ ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਤਹਿਤ ਵੱਖ- ਵੱਖ ਕੰਮ ਸ਼ੁਰੂ ਕਰਨ ਲਈ ਕਰਜ਼ੇ ਮੁਹੱਈਆ ਕਰਵਾਏ ਜਾਂਦੇ ਹਨ ਜਿਸ ਨਾਲ ਸੈਲਫ ਹੈਲਪ ਗਰੁੱਪਾਂ ਦੀਆਂ ਮਹਿਲਾ ਮੈਂਬਰਾਂ ਨੂੰ ਆਪਣੇ ਪਰਿਵਾਰ ਦੀ ਆਰਥਿਕਤਾ ਵਿੱਚ ਯੋਗਦਾਨ ਪਾਉਣ ਦਾ ਮੌਕਾ ਹਾਸਲ ਹੋਵੇਗਾ।
ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਰੂਪਨਗਰ ਸ਼੍ਰੀ ਹਿਮਾਂਸ਼ੂ ਜੈਨ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਰੂਪਨਗਰ ਵਿਖੇ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਚੰਦਰਜਯੋਤੀ ਸਿੰਘ ਦੀ ਅਗਵਾਈ ਵਿੱਚ ਕਰਵਾਏ ਗਏ ਲੋਨ ਮੇਲੇ ਵਿੱਚ ਕਰਜ਼ੇ ਦੇ ਮਨਜ਼ੂਰੀ ਪੱਤਰ ਵੰਡਣ ਸਮੇਂ ਦਿੱਤੀ ਅਤੇ ਦੱਸਿਆ ਕਿ ਰੂਪਨਗਰ ਜ਼ਿਲ੍ਹੇ ਦੇ 1672 ਸੈਲਫ ਹੈਲਪ ਗਰੁੱਪਾਂ ਦੇ ਲਗਭਗ 6 ਕਰੋੜ ਦੇ ਲੋਨ ਪਾਸ ਕੀਤੇ
ਡਿਪਟੀ ਕਮਿਸ਼ਨਰ ਸ਼੍ਰੀ ਹਿਮਾਂਸ਼ੂ ਜੈਨ ਨੇ ਦੱਸਿਆ ਕਿ ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਵੱਲੋ ਚਲਾਇਆ ਜਾ ਰਿਹਾ ਸਾਂਝਾ ਮਿਸ਼ਨ ਹੈ, ਜਿਸ ਅਧੀਨ ਪਿੰਡਾਂ ਵਿੱਚ ਗਰੀਬ ਪਰਿਵਾਰਾਂ ਦੀਆਂ ਔਰਤਾਂ ਨੂੰ ਸਵੈ ਸਹਾਇਤਾ ਸਮੂਹਾਂ ਵਿੱਚ ਜੋੜ੍ਹਿਆ ਜਾਂਦਾ ਹੈ। ਡਿਪਟੀ ਕਮਿਸ਼ਨਰ ਨੇ ਜਾਣਕਾਰੀ ਦਿੱਤੀ ਕਿ ਜ਼ਿਲ੍ਹਾ ਰੂਪਨਗਰ ਵਿੱਚ 1672 ਸੈਲਫ ਹੈਲਪ ਗਰੁੱਪ ਚਲਾਏ ਜਾ ਰਹੇ ਹਨ ਜਿਨ੍ਹਾਂ ਦੇ ਅੱਜ ਲਗਭਗ 6 ਕਰੋੜ ਦੇ ਲੋਨ ਪਾਸ ਕੀਤੇ ਗਏ। ਜਿਸ ਨਾਲ ਇਨ੍ਹਾਂ ਸੈਲਫ ਹੈਲਪ ਗਰੁੱਪ ਨੂੰ ਹੋਰ ਹੁਲਾਰਾ ਮਿਲੇਗਾ
ਸ਼੍ਰੀ ਹਿਮਾਂਸ਼ੂ ਜੈਨ ਨੇ ਦੱਸਿਆ ਕਿ ਸਵੈ-ਸਹਾਇਤਾ ਸਮੂਹਾਂ ਦੇ ਮਾਧਿਅਮ ਰਾਹੀਂ ਹੀ ਔਰਤਾਂ ਵਿੱਚ ਬੱਚਤ ਦੀ ਆਦਤ ਨੂੰ ਪ੍ਰਫੁੱਲਤ ਕੀਤਾ ਜਾਂਦਾ ਹੈ ਅਤੇ ਸਰਕਾਰ ਵੱਲੋਂ ਵੀ ਸਮੇਂ-ਸਮੇਂ ‘ਤੇ ਆਰਥਿਕ ਮਦਦ ਕੀਤੀ ਜਾਂਦੀ ਹੈ ਤਾਂ ਜੋ ਔਰਤਾਂ ਵੱਲੋਂ ਛੋਟੇ ਛੋਟੇ ਸਵੈ-ਰੋਜ਼ਗਾਰ ਦੇ ਧੰਦੇ ਚਲਾਏ ਜਾ ਸਕਣ। ਜਿਸ ਨਾਲ ਉਹ ਆਪਣੇ ਪਰਿਵਾਰ ਦੀ ਆਮਦਨ ਵਿੱਚ ਵਾਧਾ ਕਰ ਸਕਣ ਅਤੇ ਗਰੀਬੀ ਰੇਖਾ ਤੋ ਉੱਪਰ ਉੱਠ ਸਕਣ।
ਇਸ ਲੋਨ ਮੇਲੇ ਵਿੱਚ ਵੱਖ-ਵੱਖ ਬੈਂਕਾ ਦੇ ਡੀ.ਸੀ.ਓਜ ਅਤੇ ਮੈਨੇਜਰ, ਲੀਡ ਯੂਕੋ ਬੈਂਕ, ਪੰਜਾਬ ਗ੍ਰਾਮੀਣ ਬੈਂਕ ਮੀਆਂਪੁਰ, ਪੰਜਾਬ ਸਿੰਧ ਬੈਂਕ ਖੈਰਾਬਾਦ, ਪੰਜਾਬ ਗ੍ਰਾਮੀਣ ਬੈਂਕ, ਐਚ.ਡੀ.ਐਫ.ਸੀ ਬੈਂਕ ਮੋਰਿੰਡਾ ਅਤੇ ਸ੍ਰੀ ਅਨੰਦਪੁਰ ਸਾਹਿਬ, ਪੰਜਾਬ ਗ੍ਰਾਮੀਣ ਬੈਂਕ ਬੁੰਗਾ ਸਾਹਿਬ, ਪੰਜਾਬ ਨੈਸ਼ਨਲ ਬੈਂਕ ਦਬੁਰਜੀ, ਪੰਜਾਬ ਗ੍ਰਾਮੀਣ ਬੈਂਕ ਮਲਿਕਪੁਰ, ਪੰਜਾਬ ਗ੍ਰਾਮੀਣ ਬੈਂਕ ਖੇੜਾ ਕਲਮੋਟ ਵੱਲੋ ਲੋਨ ਮੇਲੇ ਵਿੱਚ ਭਾਗ ਲਿਆ ਗਿਆ। ਇਹ ਲੋਨ ਹਾਸਲ ਕਰਨ ਤੋ ਬਾਅਦ ਸੈਲਫ ਹੈਲਪ ਗਰੁੱਪ ਦੇ ਮੈਂਬਰ ਆਪਣੀ ਆਜੀਵਿਕਾ (ਸਿਲਾਈ, ਬਿਊਟੀ ਪਾਰਲਰ, ਪਸ਼ੂ ਪਾਲਣ, ਖੇਤੀਬਾੜੀ, ਬੇਕਰੀ ਆਦਿ) ਵਿੱਚ ਵਾਧਾ ਕਰ ਸਕਦੇ ਹਨ।
ਇਸ ਮੇਲੇ ਦੌਰਾਨ ਡੀ.ਪੀ.ਐਮ ਸ਼੍ਰੀਮਤੀ ਸਿਮਰਨ ਕੌਰ, ਜ਼ਿਲ੍ਹਾ ਐਮ.ਆਈ.ਐਸ ਰਮਨਦੀਪ ਕੌਰ, ਬਲਾਕ ਪ੍ਰੋਗਰਾਮ ਮੈਨੇਜਰ ਜਸਨੀਤ ਕੌਰ, ਮੋਹਿਤ ਸ਼ਰਮਾ, ਰੇਖਾ ਸ਼ਰਮਾ, ਹਰਦੀਪ ਕੌਰ, ਰੁਪਿੰਦਰ ਕੌਰ, ਕਲੱਸਟਰ ਇੰਚਾਰਜ ਨਿਸ਼ਾਤ, ਪੂਨਮ ਸ਼ਰਮਾ, ਰਾਮ ਕਰਨ, ਪ੍ਰਵੇਸ਼ ਕੁਮਾਰ, ਅਕਾਸ਼ ਗੌਤਮ ਵੱਖ-ਵੱਖ ਬੈਕ ਬ੍ਰਾਂਚਾਂ ਵਿੱਚ ਕੰਮ ਕਰ ਰਹੀਆ ਬੈਂਕ ਸਖੀਆਂ ਅਤੇ ਲਾਭਪਾਤਰੀਆ ਵੱਲੋਂ ਨਿੱਜੀ ਪੱਧਰ ਤੇ ਭਾਗ ਲਿਆ ਗਿਆ।