ਜ਼ਿਲ੍ਹੇ ਦੇ ਸਮੂਹ ਪਿ੍ੰਸੀਪਲ ਤੇ ਮੁੱਖ ਅਧਿਆਪਕਾਂ ਦੀ ਸ.ਸ.ਸ.ਸ ਘਨੌਲੀ ਵਿਖੇ ਜ਼ਿਲ੍ਹਾ ਪੱਧਰੀ ਮੀਟਿੰਗ ਆਯੋਜਿਤ

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ
ਜ਼ਿਲ੍ਹੇ ਦੇ ਸਮੂਹ ਪਿ੍ੰਸੀਪਲ ਤੇ ਮੁੱਖ ਅਧਿਆਪਕਾਂ ਦੀ ਸ.ਸ.ਸ.ਸ ਘਨੌਲੀ ਵਿਖੇ ਜ਼ਿਲ੍ਹਾ ਪੱਧਰੀ ਮੀਟਿੰਗ ਆਯੋਜਿਤ
ਰੂਪਨਗਰ, 17 ਨਵੰਬਰ: ਰੂਪਨਗਰ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਦੇ ਸਮੂਹ ਪਿ੍ੰਸੀਪਲ ਤੇ ਮੁੱਖ ਅਧਿਆਪਕਾਂ ਦੀ ਸ.ਸ.ਸ.ਸ ਘਨੌਲੀ ਵਿਖੇ ਜ਼ਿਲ੍ਹਾ ਪੱਧਰੀ ਮੀਟਿੰਗ ਆਯੋਜਿਤ ਕੀਤੀ ਗਈ ਜਿਸ ਦੀ ਪ੍ਰਧਾਨਗੀ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਪ੍ਰੇਮ ਕੁਮਾਰ ਮਿੱਤਲ ਨੇ ਕੀਤੀ।
ਇਸ ਮੀਟਿੰਗ ਦਾ ਏਜੰਡਾ ਬਜਟ, ਵਜ਼ੀਫਾ, ਸਕੂਲ ਡਿਮਾਂਡ ਅਤੇ ਗਰਾਂਟ ਦਾ ਵੇਰਵਿਆਂ ਨਾਲ ਸਬੰਧਿਤ ਸੀ। ਇਸ ਮੌਕੇ ਸਕੂਲ ਵਿੱਚ ਵੋਟਰਾਂ ਨਾਲ ਸੰਬੰਧਿਤ ਸਵੀਪ ਐਕਟੀਵਿਟੀ ਵੀ ਕਰਵਾਈ ਗਈ, ਜਿਸ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਆਏ ਨੁਮਾਇੰਦੇ ਸ੍ਰੀ ਦਿਨੇਸ਼ ਸੈਣੀ ਜੀ ਨੇ ਨਵੇਂ ਵੋਟਰਾਂ ਨੂੰ ਵੋਟ ਬਣਾਉਣ ਅਤੇ ਪਾਉਣ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਸੁਰਿੰਦਰ ਪਾਲ ਸਿੰਘ ਜੀ ਅਤੇ ਡਾਇਟ ਪਿ੍ੰਸੀਪਲ ਸ੍ਰੀਮਤੀ ਮੋਨਿਕਾ ਭੂਟਾਨੀ ਜੀ ਨੇ ਵਿਸ਼ੇਸ਼ ਤੌਰ ਉੱਤੇ ਸ਼ਿਰਕਤ ਕੀਤੀ।
ਇਸ ਦੌਰਾਨ ਸਕੂਲ ਪ੍ਰਿੰਸੀਪਲ ਸ੍ਰੀਮਤੀ ਇੰਦੂ ਅਤੇ ਸਮੂਹ ਸਟਾਫ਼ ਵੱਲੋਂ ਦੋਵੇਂ ਪ੍ਰੋਗਰਾਮਾਂ ਦਾ ਸੰਚਾਲਨ ਸੁਚੱਜੇ ਢੰਗ ਨਾਲ ਕੀਤਾ ਗਿਆ ਅਤੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।