ਬੰਦ ਕਰੋ

ਜ਼ਿਲ੍ਹਾ ਸਿਹਤ ਸੁਸਾਇਟੀ ਦੀ ਮੀਟਿੰਗ

ਪ੍ਰਕਾਸ਼ਨ ਦੀ ਮਿਤੀ : 27/08/2018
ਹੈਲਥ ਸੋਸਾਇਟੀ ਮੀਟਿੰਗ

ਜ਼ਿਲ੍ਹਾ ਸਿਹਤ ਸੁਸਾਇਟੀ ਦੀ ਮੀਟਿੰਗ ਪ੍ਰੈਸ ਨੋਟ ਮਿਤੀ 25 ਅਗਸਤ, 2018

ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ,ਰੂਪਨਗਰ।

ਰੂਪਨਗਰ, 25 ਅਗਸਤ- ਡਾਕਟਰ ਸੁਮੀਤ ਜਾਰੰਗਲ ਡਿਪਟੀ ਕਮਿਸ਼ਨਰ-ਕਮ- ਚੇਅਰਪਰਸਨ ਜਿਲ੍ਹਾ ਹੈਲਥ ਸੁਸਾਇਟੀ ਰੂਪਨਗਰ ਵੱਲੋ ਮਹੀਨਾ ਜੁਲਾਈ-18 ਦੌਰਾਨ ਸਿਹਤ ਵਿਭਾਗ ਵੱਲੋ ਚਲਾਈਆਂ ਜਾ ਰਹੀਆਂ ਸਕੀਮਾਂ ਅਤੇ ‘ਮਿਸ਼ਨ ਤੰਦਰੁਸਤ ਪੰਜਾਬ ‘ਤਹਿਤ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਦਾ ਮਿੰਨੀ ਸਕੱਤਰੇਤ ਦੇ ਕਮੇਟੀ ਰੂਮ ਵਿਚ ਰੀਵਿਊ ਕੀਤਾ ਗਿਆ।

ਇਸ ਮੀਟਿੰਗ ਦੌਰਾਨ ਡਾਕਟਰ ਸੁਮੀਤ ਜਾਰੰਗਲ ਡਿਪਟੀ ਕਮਿਸ਼ਨਰ ਰੂਪਨਗਰ ਨੇ ਕਿਹਾ ਕਿ ਸੂਬੇ ਦੇ ਲੋਕਾਂ ਨੂੰ ਬਿਹਤਰ ਸਿਹਤ ਸੇਵਾਵਾਂ ਦੇਣ ਲਈ ਸਿਹਤ ਵਿਭਾਗ ਕੰਮ ਕਰ ਰਿਹਾ ਹੈ ਅਤੇ ਤੰਦਰੁਸਤ ਮਿਸ਼ਨ ਪੰਜਾਬ ਤਹਿਤ ਲੋਕਾਂ ਨੂੰ ਖਾਂਣ ਪੀਣ ਦੀਆਂ ਸਾਫ-ਸੁਥਰੀਆਂ ਅਤੇ ਮਿਆਰੀ ਵਸਤੂਆਂ ਪ੍ਰਦਾਨ ਕਰਨ ਲਈ ਵੀ ਅਹਿਮ ਰੋਲ ਅਦਾ ਕਰ ਰਿਹਾ ਹੈ।ਇਸ ਲਈ ਲੋਕਾਂ ਨੂੰ ਵਧੀਆ ਖਾਂਣ ਪੀਣ ਦੀਆਂ ਵਸਤੂਆਂ ਮੁਹਈਆ ਕਰਾਉਣ ਲਈ ਪੁਲਿਸ ਦੀ ਮਦਦ ਨਾਲ ਚੈਕਿੰਗਾਂ ਕੀਤੀਆਂ ਜਾਣ।ਉਨਾਂ ਕਿਹਾ ਕਿ ਡੇਂਗੂ ਦੀ ਰੋਕਥਾਮ ਲਈ ਸਰਕਾਰੀ ਦਫਤਰਾਂ ਦੀ ਚੈਕਿੰਗ ਵੀ ਕੀਤੀ ਜਾਵੇ।ਉਨਾਂ ਜਿਲੇ ਦੇ ਸਮੂਹ ਐਸ.ਡੀ.ਐਮਜ਼ ਨੂੰ ਆਪਣੇ ਦਫਤਰਾਂ ਦੀ ਚੈਕਿੰਗ ਕਰਨ ਲਈ ਵੀ ਆਖਿਆ ਕਿ ਕਿਤੇ ਡੇਂਗੂ ਦਾ ਲਾਰਵਾ ਨਾ ਹੋਵੇ।ਉਨਾਂ ਇਹ ਵੀ ਹਦਾਇਤ ਕੀਤੀ ਕਿ ਜਿਲੇ ਵਿਚ ਘਰੇਲੂ ਜਣੇਪੇ ਨਾ ਹੋਣ ਦਿਤੇ ਜਾਣ।

ਮੀਟਿੰਗ ਦੌਰਾਨ ਡਾ: ਹਰਿੰਦਰ ਕੌਰ ਸਿਵਲ ਸਰਜਨ ਨੇ ਜੁਲਾਈ ਮਹੀਨੇ ਦੌਰਾਨ ਸਿਹਤ ਵਿਭਾਗ ਵਲੋਂ ਕੀਤੀਆਂ ਗਈਆਂ ਗਤੀਵਿਧੀਆਂ ਦੀ ਜਾਣਕਾਰੀ ਦਿੰਦਿਆਂ ਦਸਿਆ ਕਿ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਅਤੇ ਆਯੂਸ਼ਮਾਨ ਭਾਰਤ ਅਧੀਨ ਸ਼ੁਰੂਆਤੀ ਦੌਰ ਵਿੱਚ ਅਰਬਨ ਪ੍ਰਾਇਮਰੀ ਸਿਹਤ ਕੇਂਦਰ ਕੌਟਲਾ ਨਿਹੰਗ ਅਤੇ ਪੀ.ਐਚ.ਸੀ. ਬੂਰਮਾਜਰਾ ਨੂੰ ਸਿਹਤ ਅਤੇ ਤੰਦਰੁਸਤੀ ਕੇਂਦਰ ਦੇ ਤੋਰ ਤੇ ਸ਼ੁਰੂ ਕੀਤਾ ਗਿਆ ਹੈ।ਉਨਾਂ ਦਸਿਆ ਕਿ ‘ਮਿਸ਼ਨ ਤੰਦਰੁਸਤ ਪੰਜਾਬ ‘ਤਹਿਤ ਪੰਜਾਬ ਸਰਕਾਰ ਵਲ੍ਹੋ ਸੂਬੇ ਭਰ ਨੂੰ ਟੀ.ਬੀ. ਫ੍ਰੀ ਕਰਨ ਲਈ ਕੀਤੇ ਜਾ ਰਹੇ ਵੱਖ-ਵੱਖ ਉਪਰਾਲਿਆਂ ਤਹਿਤ ਟੀ.ਬੀ. ਦੇ ਮਰੀਜ਼ਾਂ ਦੀ ਐਕਟਿਵ ਕੇਸ ਫ਼ਾਇੰਡਿੰਗ ਕਰਨ ਲਈ ਆਧੁਨਿਕ ਮਸ਼ੀਨਾਂ ਨਾਲ ਲੈਸ ਇੱਕ ਮੋਬਾਈਲ ਮੈਡੀਕਲ ਵੈਨ ਵਲੌਂ ਰੂਪਨਗਰ ਦੇ ਵੱਖ- ਵੱਖ ਇਲਾਕਿਆਂ ਦਾ 6 ਅਗਸਤ ਤੋਂ 11 ਅਗਸਤ ਤਕ ਦੌਰਾઠਕੀਤਾ ਗਿਆ ਅਤੇ ਟੀ.ਬੀ. ਦੇ ਸ਼ੱਕੀ ਮਰੀਜਾਂ ਦੀ ਜਾਂਚ ਕੀਤੀ ਗਈ।ਇਸ ਤੋਂ ਇਲਾਵਾ ਤੰਦਰੁਸਤ ਪੰਜਾਬ ਮਿਸ਼ਨ ਤਹਿਤઠਜਿਲ੍ਹੇ ਵਿੱਚ 10 ਅਗਸਤ ਨੂੰ ਰਾਸ਼ਟਰੀ ਪੇਟ ਦੇ ਕੀੜਿਆਂ ਤੋਂ ਮੁਕਤੀ ਦਿਵਸ (ਨੈਸ਼ਨਲ ਡੀਵਾਰਮਿੰਗ ਡੇਅ) ਦਾ ਰਸਮੀ ਉਦਘਾਟਨ ਡੀ. ਏ. ਵੀ. ਸੀਨੀਅਰ ਸੈਕੰਡਰੀ ਸਕੂਲ ਰੂਪਨਗਰ ਦੇ ਵਿਦਿਆਰਥੀਆਂ ਨੂੰ ਐਲਬੈਂਡਾਜੋਲ ਦੀ ਗੋਲੀ ਖੁਆ ਕੇ ਕੀਤਾ ਗਿਆ। ਇਸ ਮਹੀਨੇ ਦੌਰਾ ਹੀ ਮਿਸ਼ਨ ਤੰਦਰੁਸਤ ਪੰਜਾਬ” ਤਹਿਤ ਸਮੂਹ ਮੈਡੀਕਲ ਸਟੋਰ ਮਾਲਕਾਂ ਦੀ ਮੀਟਿੰਗ ਦੋਰਾਨ ਸਟੋਰ ਮਾਲਕਾਂ ਨੂੰ ਹਦਾਇਤ ਕੀਤੀ ਗਈ ਕਿ ਪਰਚੀ ਤੋਂ ਬਿਨਾਂ ਦਵਾਈ ਨਾ ਵੇਚਣ, ਸਾਰੇ ਸਟਾਕ ਦਾ ਸਹੀ ਰਿਕਾਰਡ ਰੱਖਿਆ ਜਾਵੇ ਅਤੇ ਮੈਡੀਕਲ ਸਟੋਰ ਤੇ ਫਾਰਮਾਸਿਸਟ ਦੀ ਦੇਖ-ਰੇਖ ਹੇਠ ਹੀ ਦਵਾਈਆਂ ਵੇਚੀਆਂ ਜਾਣ।

ਮੀਟਿੰਗ ਦੌਰਾਨ ਡਾਕਟਰ ਨਿਧੀ ਜਿਲਾ ਪ੍ਰੀਵਾਰ ਭਲਾਈ ਅਫਸਰ ਨੇ ਦੱਸਿਆ ਕਿ ਰਾਸ਼ਟਰੀ ਬਾਲ ਸਵੱਸਥ ਕਾਰਿਆਕ੍ਰਮ ਤਹਿਤ ਜੁਲਾਈ ਤੱਕ 313 ਸਕੂਲਾਂ ਦੇ 17344 ਬਚਿਆਂ ਦੀ ਸਿਹਤ ਜਾਂਚ ਕੀਤੀ ਗਈ ਜੋ ਕਿ 159 ਫੀਸਦੀ ਪ੍ਰਾਪਤੀ ਹੈ।ਇਸ ਤੋਂ ਇਲਾਵਾ ਆਂਗਨਵਾੜੀ ਕੇਂਦਰਾਂ ਦੇ 8538 ਬਚਿਆਂ ਦੀ ਮੈਡੀਕਲ ਜਾਂਚ ਵੀ ਕੀਤੀ ਗਈ।ਕੰਟਰੋਲ ਆਫ ਬਲਾਂਈਡਨੈਸ ਦੇ ਰਾਸ਼ਟਰੀ ਪ੍ਰੋਗਰਾਮ ਤਹਿਤ ਅਖਾਂ ਦੇ 1550 ੳਪਰੇਸ਼ਨ ਕੀਤੇ ਗਏ।ਉਨਾਂ ਇਹ ਵੀ ਦਸਿਆ ਕਿ ਨੈਸ਼ਨਲ ਵੈਕਟਰ ਬੌਰਨ ਡਸੀਜ ਕੰਟਰੋਲ ਪ੍ਰੋਗਰਾਮ ਤਹਿਤ ਡੇਂਗੂ, ਸਵਾਈਨ ਫਲੂ ਅਤੇ ਚਿਕੁਨਗੁਨੀਆ ਦਾ ਕੋਈ ਵੀ ਨਵਾਂ ਕੇਸ ਸਾਹਮਣੇ ਨਹੀਂ ਆਇਆ।

ਇਸ ਮੀਟੰਗ ਦੌਰਾਨ ਸ਼੍ਰੀ ਲਖਮੀਰ ਸਿੰਘ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ਼੍ਰੀ ਹਰਬੰਸ ਸਿੰਘ ਐਸ.ਡੀ.ਐਮ. ਸ਼੍ਰੀ ਅਨੰਦਪੁਰ ਸਾਹਿਬ,ਸ਼੍ਰੀ ਜਸਪ੍ਰੀਤ ਸਿੰਘ ਸਹਾਇਕ ਕਮਿਸ਼ਨਰ(ਜ),ਸ਼੍ਰੀ ਗੁਰਨੇਤਰ ਸਿੰਘ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ,ਸ਼੍ਰੀ ਦਵਿੰਦਰ ਕੁਮਾਰ ਸ਼ਰਮਾ ਉਪ ਕਾਰਜਕਾਰੀ ਅਫਸਰ ਜਿਲਾ ਪ੍ਰੀਸ਼ਦ,ਡਾਕਟਰ ਨਿਧੀ ਡੀ.ਐਫ.ਪੀ.ੳ., ਡਾ: ਅਨਿਲ ਕੁਮਾਰ ਮਨਚੰਦਾ ਐਸ.ਐਮ.ੳ.,ਡਾਕਟਰ ਰਾਜ ਰਾਣੀ ਡੀ.ਐਮ.ਸੀ,ਡਾਕਟਰ ਅਵਤਾਰ ਸਿੰਘ ਜਿਲਾ ਸਿਹਤ ਅਫਸ਼ਰ ਤੇ ਸਹਾਇਕ ਸਿਵਲ ਸਰਜਨ, , ਸ਼੍ਰੀ ਸੁਖਜੀਤ ਸਿੰਘ ਸਮੂਹ ਪ੍ਰੋਗਰਾਮ ਅਫਸਰਜ਼, ਬਲਾਕਾਂ ਦੇ ਐਸ.ਐਮ.ਓਜ਼ ਅਤੇ ਜਿਲ੍ਹਾ ਸਿਹਤ ਸੁਸਾਇਟੀ ਦੇ ਮੈਂਬਰ ਹਾਜਰ ਸਨ।