ਬੰਦ ਕਰੋ

ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਰੂਪਨਗਰ ਵਿਖੇ ਪਲੇਸਮੈਂਟ ਕੈਂਪ ਅੱਜ

ਪ੍ਰਕਾਸ਼ਨ ਦੀ ਮਿਤੀ : 27/02/2025

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ

ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਰੂਪਨਗਰ ਵਿਖੇ ਪਲੇਸਮੈਂਟ ਕੈਂਪ ਅੱਜ

ਸਵਰਾਜ ਮਾਜਦਾ ਅਤੇ ਪਾਬਲਾ ਇੰਡੀ. ਕੰਪਨੀ ਵੱਲੋਂ ਵੱਖ-ਵੱਖ ਅਸਾਮੀਆਂ ਭਰਨ ਲਈ ਉਮੀਦਵਾਰਾਂ ਦੀ ਇੰਟਰਵਿਊ ਲਈ ਜਾਵੇਗੀ

ਰੂਪਨਗਰ, 27 ਫਰਵਰੀ: ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਲੋਂ ਲਗਾਏ ਜਾਂਦੇ ਹਫਤਾਵਰੀ ਪਲੇਸਮੈਂਟ ਕੈਂਪਾਂ ਦੀ ਲੜੀ ਤਹਿਤ ਅਗਲਾ ਪਲੇਸਮੈਂਟ ਕੈਂਪ ਅੱਜ 28 ਫਰਵਰੀ ਦਿਨ ਸ਼ੁੱਕਰਵਾਰ ਨੂੰ ਸਵੇਰੇ 10 ਵਜੇ ਲਗਾਇਆ ਜਾ ਰਿਹਾ ਹੈ।

ਇਸ ਕੈਂਪ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫਸਰ ਰੂਪਨਗਰ ਸ. ਪ੍ਰਭਜੋਤ ਸਿੰਘ ਨੇ ਦੱਸਿਆ ਕਿ ਇਸ ਕੈਂਪ ਵਿੱਚ ਦਸਵੀ, ਬਾਰਵੀਂ/ ਗ੍ਰੈਜੂਏਸ਼ਨ, ਡਿਪਲੋਮਾ ਫਾਇਰ ਐਡ ਸੇਫਟੀ ਵਾਲੇ ਵਿੱਦਿਅਕ ਯੋਗਤਾ ਵਾਲੇ ਉਮੀਦਵਾਰਾਂ ਦੀ ਇੰਟਰਵਿਊ ਲਈ ਜਾਵੇਗੀ।

ਵਧੇਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਉਮੀਦਵਾਰ ਦੀ ਲੰਬਾਈ ਘੱਟੋ-ਘੱਟ 5 ਫੁੱਟ 7 ਇੰਚ ਹੋਣੀ ਲਾਜਮੀ ਹੈ। ਉਨ੍ਹਾਂ ਦੱਸਿਆ ਕਿ ਇਸ ਵਿੱਚ ਉਮਰ ਸੀਮਾ 23 ਤੋ 50 ਸਾਲ ਵਾਲੇ ਉਮੀਦਵਾਰ ਭਾਗ ਲੈ ਸਕਦੇ ਹਨ। ਇਸ ਕੈਂਪ ਵਿੱਚ ਕੰਪਨੀ ਸਵਰਾਜ ਮਾਜਦਾ ਵੱਲੋਂ ਸਕਿਊਰਿਟੀ ਗਾਰਡ ਅਸਾਮੀ ਦੀਆਂ 10 ਅਸਾਮੀਆਂ ਲਈ ਜਿਸਦੇ ਵਿੱਚ ਤਨਖਾਹ 10600/-+ਪੀ.ਐਫ.ਈ.ਐਸ.ਆਈ ਸਥਾਨ ਰੂਪਨਗਰ ਅਤੇ ਮੋਹਾਲੀ ਲਈ 14500-21500 ਹੈ, ਦੀ ਇੰਟਰਵਿਊ ਲਈ ਜਾਵੇਗੀ। ਇਸ ਦੇ ਨਾਲ ਹੀ ਲੇਡੀ ਸਕਿਊਰਟੀ ਗਾਰਡ ਦੀਆਂ 10 ਅਸਾਮੀਆਂ ਲਈ ਜਿਸਦੇ ਲਈ ਤਨਖਾਹ 14500-21000/- ਅਤੇ ਨੌਕਰੀ ਕਰਨ ਦਾ ਸਥਾਨ ਮੋਹਾਲੀ ਹੈ, ਐਕਸ ਸਰਵਿਸ ਮੈਨ ਦੀਆਂ 10 ਅਸਾਮੀਆਂ ਜਿਸਦੇ ਲਈ ਤਨਖਾਹ 11300/-+ਪੀ.ਐਫ.ਈ.ਐਸ.ਆਈ ਤੇ ਨੋਕਰੀ ਕਰਨ ਦਾ ਸਥਾਨ ਰੂਪਨਗਰ ਹੈ, ਕੰਪਿਊਟਰ ਓਪਰੇਟਰ ਦੀਆਂ 4 ਅਸਾਮੀਆਂ ਜਿਸਦੇ ਲਈ ਤਨਖਾਹ 11800/- ਤੇ ਨੌਕਰੀ ਦਾ ਸਥਾਨ ਰੂਪਨਗਰ, ਫਾਇਰਮੈਨ ਦੀਆਂ 3 ਅਸਾਮੀਆਂ ਜਿਸਦੇ ਲਈ ਤਨਖਾਹ 10600/-ਸਥਾਨ ਅਤੇ ਨੌਕਰੀ ਦਾ ਸਥਾਨ ਰੂਪਨਗਰ ਹੈ, ਦੇ ਲਈ ਇੰਟਰਵਿਊ ਲਈ ਜਾਵੇਗੀ।

ਇਸ ਦੇ ਨਾਲ ਹੀ ਦੂਸਰੀ ਕੰਪਨੀ ਪਾਬਲਾ ਇੰਡੀ. ਵੱਲੋਂ ਮਿੱਗ ਵੈਲਡਰ ਦੀਆਂ 4 ਅਸਾਮੀਆਂ, 1 ਟਰਨਰ ਅਸਾਮੀ, 1 ਫਿਟਰ ਅਸਾਮੀ ਜਿਸਦੇ ਲਈ ਯੋਗਤਾ ਆਈ.ਟੀ.ਆਈ ਅਤੇ ਡਿਪਲੋਮਾ ਲੋੜੀਂਦੇ ਖੇਤਰ ਵਿੱਚ ਕੀਤਾ ਹੋਵੇ ਇੰਟਰਵਿਊ ਦੇ ਸਕਦਾ ਹੈ। ਇਨ੍ਹਾਂ ਅਸਾਮੀਆਂ ਲਈ ਤਨਖਾਹ ਡੀ.ਸੀ ਰੇਟਾਂ ਅਨੁਸਾਰ ਅਤੇ ਉਮੀਦਵਾਰ ਦੇ ਤਜਰਬੇ ਅਨੁਸਾਰ ਮਿਲਣ ਯੋਗ ਹੋਵੇਗੀ।

ਮੀਨਾਕਸ਼ੀ ਬੇਦੀ, ਪਲੇਸਮੈਂਟ ਅਫਸਰ, ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਰੂਪਨਗਰ ਨੇ ਜ਼ਿਲ੍ਹੇ ਦੇ ਬੇਰੋਜ਼ਗਾਰ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ ਆਯੋਜਿਤ ਕੀਤੇ ਜਾਂਦੇ ਇਨ੍ਹਾਂ ਪਲੇਸਮੈਂਟ ਕੈਂਪਾਂ ਵਿੱਚ ਜ਼ਰੂਰ ਭਾਗ ਲੈਣ। ਵਧੇਰੇ ਜਾਣਕਾਰੀ ਲਈ ਹੈਲਪਲਾਈਨ ਨੰਬਰ 9877434522 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।