ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਰੂਪਨਗਰ ਵਿਖੇ ਹੋਈ ਇੰਟਰਵਿਊ ‘ਚ 9 ਪਾਰਟ ਟਾਇਮ ਯੋਗਾ ਇੰਸਟਰੱਕਟਰਜ਼ ਦੀ ਹੋਈ ਚੋਣ

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ
ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਰੂਪਨਗਰ ਵਿਖੇ ਹੋਈ ਇੰਟਰਵਿਊ ‘ਚ 9 ਪਾਰਟ ਟਾਇਮ ਯੋਗਾ ਇੰਸਟਰੱਕਟਰਜ਼ ਦੀ ਹੋਈ ਚੋਣ
ਰੂਪਨਗਰ, 24 ਮਈ: ਜ਼ਿਲ੍ਹੇ ਦੇ ਬੇਰੋਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਰੂਪਨਗਰ ਵੱਲੋਂ ਡਿਪਟੀ ਕਮਿਸ਼ਨਰ ਸ਼੍ਰੀ ਵਰਜੀਤ ਸਿੰਘ ਵਾਲੀਆ ਦੀ ਅਗਵਾਈ ਹੇਠ ਉਪਰਾਲਾ ਨਿਰੰਤਰ ਜਾਰੀ ਹੈ। ਇਸੇ ਲੜੀ ਤਹਿਤ ਜ਼ਿਲ੍ਹਾ ਰੂਪਨਗਰ ਵਿਖੇ ਪੰਜਾਬ ਸਰਕਾਰ ਵਲੋਂ ਆਯੂਸਮਾਨ ਆਰੋਗਿਆ ਕੇਂਦਰ, ਨੈਸ਼ਨਲ ਆਯੂਸ਼ ਮਿਸ਼ਨ (ਐਨ.ਏ.ਐਮ) ਤਹਿਤ 9 ਪਾਰਟ ਟਾਇਮ ਯੋਗਾ ਇੰਸਟਰੱਕਟਰਜ਼ ਜਿਨ੍ਹਾਂ ਵਿਚ 7 ਮੇਲ ਅਤੇ 2 ਫੀਮੇਲ ਦੀਆਂ ਖਾਲੀ ਪਈਆਂ ਅਸਾਮੀਆਂ ਦੀ ਪਾਰਟ ਟਾਈਮ ਤੌਰ ਤੇ ਨਿਯੁਕਤੀ ਲਈ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਰੂਪਨਗਰ ਵਿਖੇ ਪਲੇਸਮੈਂਟ ਕੈਂਪ ਲਗਾਇਆ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫਸਰ ਰੂਪਨਗਰ ਸ. ਪ੍ਰਭਜੋਤ ਸਿੰਘ ਨੇ ਦੱਸਿਆ ਕਿ ਇਸ ਪਲੇਸਮੈਂਟ ਕੈਂਪ ਵਿੱਚ ਪਾਰਟ ਟਾਇਮ ਯੋਗਾ ਇੰਸਟਰੱਕਟਰਜ਼ ਦੀਆਂ ਰੂਪਨਗਰ ਜਿਲ੍ਹੇ ਵਿੱਚ 9 ਖਾਲੀ ਪਈਆਂ ਅਸਾਮੀਆਂ ਜਿਵੇਂ ਆਯੂਸ਼ਮਾਨ ਆਰੋਗਿਆ ਕੇਂਦਰ ਹਰੀਪੁਰ ਵਿੱਚ 1ਮੇਲ, ਆਯੂਸ਼ਮਾਨ ਆਰੋਗਿਆ ਕੇਂਦਰ ਭਨੂਪਲੀ ਵਿੱਚ 1 ਮੇਲ, ਆਯੂਸ਼ਮਾਨ ਆਰੋਗਿਆ ਕੇਂਦਰ ਬਮਨਾੜਾ ਵਿੱਚ 1 ਮੇਲ, ਆਯੂਸ਼ਮਾਨ ਆਰੋਗਿਆ ਕੇਂਦਰ ਤਲਵਾੜਾ ਵਿੱਚ 1 ਮੇਲ, ਆਯੂਸ਼ਮਾਨ ਆਰੋਗਿਆ ਕੇਂਦਰ ਮੱਸੇਵਾਲ ਵਿਖੇ 1 ਮੇਲ ਅਤੇ 1 ਫੀਮੇਲ, ਆਯੂਸ਼ਮਾਨ ਆਰੋਗਿਆ ਕੇਂਦਰ ਬਿਭੋਰ ਸਾਹਿਬ ਵਿਖੇ 1 ਮੇਲ ਅਤੇ 1 ਫੀਮੇਲ ਇੰਸਟਰੱਕਟਰਜ਼ ਦੀ ਨਿਯੁਕਤੀ ਲਈ ਇੰਟਰਵਿਊ ਲਈ ਗਈ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਅਸਾਮੀਆਂ ਲਈ ਨਿਯੁਕਤੀਆਂ ਡਾਇਰੈਕਟਰ ਆਯੁਰਵੈਦਾ ਪੰਜਾਬ ਚੰਡੀਗੜ੍ਹ ਵੱਲੋਂ ਜਾਰੀ ਸ਼ਰਤਾਂ ਦੇ ਆਧਾਰ ਤੇ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਯੋਗਾ ਇੰਸਟਰੱਕਟਰਜ਼ ਰੱਖਣ ਲਈ ਲੋੜੀਂਦੀਆਂ ਵਿੱਦਿਅਕ ਯੋਗਤਾਵਾਂ ਉਮੀਦਵਾਰ ਕਿਸੇ ਮਾਨਤਾ ਪ੍ਰਾਪਤ ਬੋਰਡ ਤੋਂ ਬਾਰ੍ਹਵੀਂ ਪਾਸ, ਉਮੀਦਵਾਰ ਦਸਵੀਂ ਪੱਧਰ ਤੱਕ ਪੰਜਾਬੀ ਪਾਸ, ਕਿਸੇ ਮਾਨਤਾ ਪ੍ਰਾਪਤ ਸੰਸਥਾ ਤੋਂ ਯੋਗਾ ਵਿੱਚ ਸਰਟੀਫਿਕੇਟ/ਡਿਪਲੋਮਾ/ਡਿਗਰੀ ਜਾਂ ਕਿਸੇ ਯੋਗਾ ਦੀ ਸੰਸਥਾ ਤੋਂ ਘੱਟੋਂ ਘੱਟ 5 ਸਾਲ ਦਾ ਤਜਰਥਾ ਸਰਟੀਫਿਕੇਟ ਦੀ ਮੰਗ ਕੀਤੀ ਗਈ ਸੀ।
ਉਨ੍ਹਾ ਦੱਸਿਆ ਕਿ ਇਸ ਕੈਂਪ ਵਿੱਚ 17 ਉਮੀਦਵਾਰਾਂ ਨੇ ਭਾਗ ਲਿਆ ਅਤੇ 9 ਦੀ ਚੋਣ ਹੋਈ। ਇਨ੍ਹਾਂ ਅਸਾਮੀਆਂ ਲਈ ਇੰਟਰਵਿਊ ਐਸ.ਡੀ.ਐਮ, ਮੋਰਿੰਡਾ ਸ. ਸੁਖਪਾਲ ਸਿੰਘ ਵੱਲੋਂ ਨਿੱਜੀ ਪੱਧਰ ਤੇ ਲਈ ਗਈ। ਇਨ੍ਹਾਂ ਅਸਾਮੀਆਂ ਤੇ ਚੁਣੇ ਗਏ ਉਮੀਦਵਾਰਾਂ ਨੂੰ ਪ੍ਰਤੀ ਸੈਸ਼ਨ 250 ਰੁਪਏ ਦਾ ਫਿਕਸਡ ਮਾਣ ਭੱਤਾ ਦਿੱਤਾ ਜਾਵੇਗਾ। ਜਿਸ ਵਿੱਚ ਮੇਲ ਯੋਗਾ ਇੰਸਟਰੱਕਟਰਜ਼ ਨੂੰ 1 ਮਹੀਨੇ ਵਿਚ ਕੁੱਲ 32 ਯੋਗਾ ਸੈਸ਼ਨ ਤੇ ਫੀਮੇਲ ਯੋਗਾ ਇੰਸਟਰੱਕਟਰਜ਼ ਨੂੰ 1 ਮਹੀਨੇ ਵਿਚ ਕੁੱਲ 20 ਯੋਗਾ ਸੈਸ਼ਨ ਲਗਾਉਣੇ ਹੋਣਗੇ।
ਉਨ੍ਹਾਂ ਕਿਹਾ ਕਿ ਚੁਣੇ ਗਏ ਯੋਗਾ ਇੰਸਟਰੱਕਟਰਜ਼ ਨੂੰ ਟਰੇਨਿੰਗ ਦਿੱਤੀ ਜਾਵੇਗੀ, ਬਾਰ੍ਹਵੀਂ ਪਾਸ ਚੁਣੇ ਜਾਣ ਵਾਲੇ ਉਮੀਦਵਾਰ, ਜਿਨ੍ਹਾਂ ਕੋਲ ਯੋਗਾ ਵਿਚ ਕੋਈ ਮਾਨਤਾ ਪ੍ਰਾਪਤ ਸੰਸਥਾ ਤੋਂ ਸਰਟੀਫਿਕੇਟ/ਡਿਗਰੀ/ਡਿਪਲੋਮਾ ਆਦਿ ਨਹੀਂ ਹੈ, ਉਨ੍ਹਾਂ ਨੂੰ ਇੱਕ ਸੰਸਥਾਗਤ ਪ੍ਰਬੰਧ ਵਿੱਚ ਯੋਗ ਪਾਠਕਰਮ ਵਿੱਚ ਟਰੇਨਿੰਗ ਦਿੱਤੀ ਜਾਵੇਗੀ, ਪਰ ਯੋਗਾ ਟਰੇਨਿੰਗ ਦੌਰਾਨ ਯੋਗਾ ਇੰਸਟਰੱਕਟਰਜ਼ ਨੂੰ ਕੋਈ ਵੀ ਮਾਣ ਭੱਤਾ ਨਹੀਂ ਦਿੱਤਾ ਜਾਵੇਗਾ।