ਬੰਦ ਕਰੋ

ਜ਼ਿਲ੍ਹਾ ਰੂਪਨਗਰ ‘ਚ ਵਧੀਆ ਜੱਚਾ ਬੱਚਾ ਸਿਹਤ ਸੇਵਾਵਾਂ 2024- 25 ਲਈ ਪੂਰੇ ਪੰਜਾਬ ‘ਚੋਂ ਰਿਹਾ ਮੋਹਰੀ

ਪ੍ਰਕਾਸ਼ਨ ਦੀ ਮਿਤੀ : 14/05/2025
Rupnagar district leads in Punjab for best maternal and child health services in year 2024-25

ਜ਼ਿਲ੍ਹਾ ਰੂਪਨਗਰ ‘ਚ ਵਧੀਆ ਜੱਚਾ ਬੱਚਾ ਸਿਹਤ ਸੇਵਾਵਾਂ 2024- 25 ਲਈ ਪੂਰੇ ਪੰਜਾਬ ‘ਚੋਂ ਰਿਹਾ ਮੋਹਰੀ

ਸਿਹਤ ਮੰਤਰੀ ਵੱਲੋਂ ਸਿਵਲ ਸਰਜਨ ਡਾ. ਸਵਪਨਜੀਤ ਕੌਰ ਦਾ ਉਪਲਬਧੀ ਲਈ ਸਨਮਾਨ ਕੀਤਾ ਗਿਆ

ਸਨਮਾਨ ਸਾਡੀ ਸਿਹਤ ਵਿਭਾਗ ਦੀ ਟੀਮ ਦੇ ਜਜ਼ਬੇ, ਸੰਘਰਸ਼ ਅਤੇ ਨਿਰੰਤਰ ਸੇਵਾ ਪ੍ਰਤੀ ਨਿਸ਼ਠਾ ਦੀ ਪਛਾਣ: ਡਾ. ਸਵਪਨਜੀਤ ਕੌਰ

ਰੂਪਨਗਰ, 14 ਮਈ: ਜ਼ਿਲ੍ਹਾ ਰੂਪਨਗਰ ਨੇ ਜੱਚਾ-ਬੱਚਾ ਸਿਹਤ ਸੇਵਾਵਾਂ ਦੇ ਖੇਤਰ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸਾਲ 2024-25 ਦੌਰਾਨ ਪੰਜਾਬ ਭਰ ਵਿੱਚੋਂ ਪਹਿਲਾ ਸਥਾਨ ਹਾਸਿਲ ਹਾਸਲ ਕੀਤਾ ਹੈ।

ਪੰਜਾਬ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਬੀਤੇ ਦਿਨੀ ਚੰਡੀਗੜ੍ਹ ਵਿੱਚ ਹੋਈ ਸਿਵਲ ਸਰਜਨ ਕਾਨਫਰੰਸ ਮੌਕੇ ਰਾਜ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਸਿਵਲ ਸਰਜਨ ਰੂਪਨਗਰ ਡਾ. ਸਵਪਨਜੀਤ ਕੌਰ ਨੂੰ ਇਸ ਉਪਲਬਧੀ ਦੇ ਲਈ ਸਨਮਾਨ ਚਿੰਨ੍ਹ ਦਿੱਤਾ ਗਿਆ।

ਸਿਵਲ ਸਰਜਨ ਡਾ. ਸਵਪਨਜੀਤ ਕੌਰ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਸਨਮਾਨ ਚਿੰਨ ਜ਼ਿਲ੍ਹੇ ਵੱਲੋਂ ਮਾਤਾਵਾਂ ਅਤੇ ਬੱਚਿਆਂ ਲਈ ਉਪਲੱਬਧ ਕਰਵਾਈਆਂ ਜਾ ਰਹੀਆਂ ਸਿਹਤ ਸੇਵਾਵਾਂ, ਟੀਕਾਕਰਨ, ਜਨਨੀ ਸੁਰੱਖਿਆ ਯੋਜਨਾ, ਪੋਸ਼ਣ ਮੁਹਿੰਮ, ਪ੍ਰਸਵ ਸੇਵਾਵਾਂ, ਜੱਚਾ-ਬੱਚਾ ਮੌਤ ਦਰ ਘਟਾਉਣ ਅਤੇ ਬਾਲ ਸਿਹਤ ਚੈੱਕ-ਅੱਪ ਪ੍ਰੋਗਰਾਮ ਨੂੰ ਲਾਗੂ ਕਰਨ ਅਤੇ ਉੱਚ ਪ੍ਰਦਰਸ਼ਨ ਦੇ ਆਧਾਰ ‘ਤੇ ਦਿੱਤਾ ਗਿਆ ਹੈ।

ਡਾ. ਸਵਪਨਜੀਤ ਕੌਰ ਨੇ ਦੱਸਿਆ ਕਿ ਇਹ ਪ੍ਰਾਪਤੀ ਸਿਹਤ ਵਿਭਾਗ ਦੇ ਸਮੂਹ ਸਟਾਫ਼, ਆਸ਼ਾ ਵਰਕਰਾਂ, ਸਹਾਇਕ ਸਟਾਫ ਅਤੇ ਸਥਾਨਕ ਸਬੰਧਤ ਸੰਸਥਾਵਾਂ ਦੀ ਸਾਂਝੀ ਕੋਸ਼ਿਸ਼ਾਂ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਇਹ ਇਨਾਮ ਸਾਡੀ ਟੀਮ ਦੇ ਜਜ਼ਬੇ, ਸੰਘਰਸ਼ ਅਤੇ ਨਿਰੰਤਰ ਸੇਵਾ ਪ੍ਰਤੀ ਨਿਸ਼ਠਾ ਦੀ ਪਛਾਣ ਹੈ। ਉਨ੍ਹਾਂ ਦੱਸਿਆ ਕਿ ਅਸੀਂ ਆਉਣ ਵਾਲੇ ਸਮੇਂ ਵਿੱਚ ਮਾਤਾ ਅਤੇ ਬੱਚਿਆਂ ਲਈ ਹੋਰ ਵਧੀਆ ਸੇਵਾਵਾਂ ਦੇਣ ਲਈ ਵਚਨਬੱਧ ਹਾਂ।

ਇੱਥੇ ਇਹ ਕਹਿਣਾ ਵੀ ਉਚਿਤ ਹੋਵੇਗਾ ਕਿ ਜ਼ਿਲ੍ਹਾ ਰੂਪਨਗਰ ਨੇ ਆਪਣੀ ਵਚਨਬੱਧਤਾ ਅਤੇ ਨਵੀਨਤਮ ਕੋਸ਼ਿਸ਼ਾਂ ਰਾਹੀਂ ਰਾਜ ਪੱਧਰ ‘ਤੇ ਆਪਣੀ ਵਿਅਕਤੀਗਤ ਪਹਿਚਾਣ ਬਣਾਈ ਹੈ। ਇਨ੍ਹਾਂ ਸਫਲਤਾਵਾਂ ਨਾਲ ਸਿਹਤ ਵਿਭਾਗ ਦੀ ਸਮੁੱਚੀ ਟੀਮ ਦਾ ਮਨੋਬਲ ਵਧਿਆ ਹੈ ਅਤੇ ਜਨਤਕ ਸਿਹਤ ਪ੍ਰਣਾਲੀ ਉੱਤੇ ਲੋਕਾਂ ਦਾ ਭਰੋਸਾ ਹੋਰ ਪੱਕਾ ਹੋਇਆ ਹੈ।