ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਨੂੰ ਲਵਾਰਿਸ ਲੜਕੀ ਮਿਲੀ
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ
ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਨੂੰ ਲਵਾਰਿਸ ਲੜਕੀ ਮਿਲੀ
ਰੂਪਨਗਰ, 30 ਅਕਤੂਬਰ: ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਸ੍ਰੀਮਤੀ ਰਜਿੰਦਰ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇੱਕ ਲਵਾਰਿਸ ਲੜਕੀ ਜਿਸ ਨੇ ਆਪਣਾ ਨਾਮ ਭਾਗਿਆਸ਼ਾਲੀ, ਉਮਰ ਲਗਭਗ 11 ਸਾਲ, ਪੁੱਤਰੀ ਸ੍ਰੀ ਸੱਤਾ ਅਤੇ ਮਾਤਾ ਬਚਨੇ, ਵਾਸੀ ਸ਼੍ਰੀ ਆਨੰਦਪੁਰ ਸਾਹਿਬ ਨੇੜੇ ਰੇਲਵੇ ਸਟੇਸ਼ਨ ਜ਼ਿਲ੍ਹਾ ਰੂਪਨਗਰ ਦੱਸਿਆ ਹੈ, ਮਿਲੀ ਹੈ।
ਸ਼੍ਰੀਮਤੀ ਰਜਿੰਦਰ ਕੌਰ ਨੇ ਦੱਸਿਆ ਕਿ ਇਸ ਲੜਕੀ ਨੂੰ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਅੰਮ੍ਰਿਤਸਰ ਵੱਲੋਂ ਮਿਤੀ 11 ਸਤੰਬਰ 2025 ਨੂੰ ਬਾਲ ਭਿੱਖਿਆ ਵਿਰੁੱਧ ਕੀਤੀ ਗਈ ਰੇਡ ਦੌਰਾਨ, ਗੁਰਦੁਆਰਾ ਸ੍ਰੀ ਸਿੰਘ ਸ਼ਹੀਦਾ, ਅੰਮ੍ਰਿਤਸਰ ਦੇ ਨੇੜੇ ਤੋਂ ਰੈਸਕਿਉ ਕੀਤਾ ਗਿਆ ਸੀ।
ਉਨ੍ਹਾਂ ਦੱਸਿਆ ਕਿ ਲੜਕੀ ਨੂੰ ਬਾਲ ਭਲਾਈ ਕਮੇਟੀ, ਅੰਮ੍ਰਿਤਸਰ ਦੇ ਹੁਕਮਾਂ ਅਨੁਸਾਰ ਚਿਲਡਰਨ ਹੋਮ ਫਾਰ ਗਰਲਜ਼, ਜਲੰਧਰ ਵਿਖੇ ਸ਼ੈਲਟਰ ਕੀਤਾ ਗਿਆ ਹੈ। ਇਸ ਸੰਬੰਧੀ ਪੁਲਿਸ ਸਟੇਸ਼ਨ ਡਵੀਜ਼ਨ (ਸੀ) ਅੰਮ੍ਰਿਤਸਰ ਵਿਖੇ ਸੂਚਨਾ ਦਰਜ ਕੀਤੀ ਜਾ ਚੁੱਕੀ ਹੈ।
ਉਨ੍ਹਾਂ ਦੱਸਿਆ ਕਿ ਜੇਕਰ ਕਿਸੇ ਵਿਅਕਤੀ ਨੂੰ ਇਸ ਬਾਲਿਕਾ ਭਾਗਿਆਸ਼ਾਲੀ ਬਾਰੇ ਕੋਈ ਜਾਣਕਾਰੀ ਪ੍ਰਾਪਤ ਹੋਵੇ ਤਾਂ ਉਹ ਤੁਰੰਤ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਰੂਪਨਗਰ ਨਾਲ ਹੇਠ ਲਿਖੇ ਨੰਬਰਾਂ 01881-222299, 9779772374, 9417403162, 7888924850 ‘ਤੇ ਸੰਪਰਕ ਕਰ ਸਕਦੇ ਹਨ।