ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਰੂਪਨਗਰ ਦੀ ਟੀਮ ਨੇ ਰੂਪਨਗਰ ਸ਼ਹਿਰ ਦੀਆਂ ਪ੍ਰਮੁੱਖ ਥਾਵਾਂ ‘ਤੇ ਕੀਤੀ ਚੈਕਿੰਗ

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ
ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਰੂਪਨਗਰ ਦੀ ਟੀਮ ਨੇ ਰੂਪਨਗਰ ਸ਼ਹਿਰ ਦੀਆਂ ਪ੍ਰਮੁੱਖ ਥਾਵਾਂ ‘ਤੇ ਕੀਤੀ ਚੈਕਿੰਗ
ਰੂਪਨਗਰ, 25 ਜੁਲਾਈ: ਪੰਜਾਬ ਸਰਕਾਰ ਵੱਲੋਂ ਬਾਲ ਭਿੱਖਿਆ ਦੇ ਖਾਤਮੇ ਲਈ ਚਲਾਈ ਗਈ ਜੀਵਨਜਯੋਤ ਮੁਹਿੰਮ 2.0 ਤਹਿਤ ਡਿਪਟੀ ਕਮਿਸ਼ਨਰ ਸ੍ਰੀ ਵਰਜੀਤ ਵਾਲੀਆ ਦੇ ਦਿਸ਼ਾ ਨਿਰਦੇਸ਼ਾਂ ਹੇਠ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਰੂਪਨਗਰ ਦੀ ਟੀਮ ਸ਼ਹਿਰ ਦੀਆਂ ਪ੍ਰਮੁੱਖ ਥਾਵਾਂ ਗਿਆਨੀ ਜੈਲ ਸਿੰਘ ਮਾਰਕੀਟ, ਬੇਲਾ ਚੌਂਕ, ਸੁਰਜੀਤ ਲਾਈਟ, ਪੁਲਿਸ ਲਾਈਨ, ਬੱਸ ਸਟੈਂਡ, ਰੇਲਵੇ ਸਟੇਸ਼ਨ ਆਦਿ ਉੱਤੇ ਚੈਕਿੰਗ ਕੀਤੀ ਗਈ।
ਇਸ ਸੰਬਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਸ਼੍ਰੀਮਤੀ ਰਜਿੰਦਰ ਕੌਰ ਨੇ ਦੱਸਿਆ ਕਿ ਚੈਕਿੰਗ ਦੌਰਾਨ ਇਹ ਸਾਰੀ ਪ੍ਰਮੁੱਖ ਥਾਵਾਂ ਜੋ ਕਿ ਭਿਖਾਰੀਆਂ ਨਾਲ ਭਰੀਆਂ ਰਹਿੰਦੀਆਂ ਸਨ ਜਿੱਥੇ ਬੱਚੇ ਸਮਾਨ ਵੇਚਦੇ ਰਹਿੰਦੇ ਸਨ, ਇਨ੍ਹਾਂ ਦੁਆਰਾ ਰਾਹਗੀਰਾਂ ਨੂੰ ਵੀ ਭਿਖਿਆ ਦੇਣ ਲਈ ਤੰਗ ਪਰੇਸ਼ਾਨ ਕੀਤਾ ਜਾਂਦਾ ਸੀ ਅੱਜ ਖਾਲੀ ਪਾਈਆ ਗਈਆਂ, ਉਨ੍ਹਾਂ ਦੱਸਿਆ ਕਿ ਲੋਕ ਵੀ ਕਿਤੇ ਨਾ ਕਿਤੇ ਇੱਕ ਰਾਹਤ ਮਹਿਸੂਸ ਕਰਦੇ ਨਜਰ ਆ ਰਹੇ ਸਨ।
ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਸ਼੍ਰੀਮਤੀ ਰਜਿੰਦਰ ਕੌਰ ਨੇ ਦੱਸਿਆ ਕਿ ਪੰਜਾਬ ਸਰਕਾਰ ਦਾ ਜੋ ਸੁਪਨਾ ਹੈ ਕਿ ਪੰਜਾਬ ਭਿਖਾਰੀ ਮੁਕਤ ਹੋਵੇਗਾ ਕਿਤੇ ਨਾ ਕਿਤੇ ਹੁੰਦਾ ਵਿਖਾਈ ਦੇ ਰਿਹਾ ਹੈ। ਇਹ ਲੋਕਾਂ ਦੇ ਸਹਿਯੋਗ ਨਾਲ ਹੀ ਸੰਭਵ ਹੋ ਸਕਿਆ ਹੈ ਨਾਲ ਹੀ ਉਹਨਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਵੀ ਇਹ ਚੈਕਿੰਗਾਂ ਜਾਰੀ ਰਹਿਣਗੀਆ ਅਤੇ ਉਹਨਾਂ ਸ਼ਹਿਰ ਵਾਸੀਆਂ ਨੂੰ ਫਿਰ ਅਪੀਲ ਕੀਤੀ ਗਈ ਕਿ ਉਹਨਾਂ ਨੂੰ ਕੋਈ ਇਸ ਤਰਾਂ ਦੇ ਬੱਚੇ ਭਿਖਿਆ ਮੰਗਦੇ ਦਿਖਾਈ ਦਿੰਦੇ ਹਨ ਤਾਂ ਉਹਨਾਂ ਨੂੰ ਭੀਖ ਦੇਕੇ ਬਾਲ ਭਿੱਖਿਆ ਨੂੰ ਬੜਾਵਾ ਦੇਣ ਦੀ ਬਜਾਏ ਤੁਰੰਤ ਇਸ ਦੀ ਸੂਚਨਾਂ ਚਾਈਲਡ ਹੈਲਪਲਾਈਨ ਨੰਬਰ 1098 ਜਾਂ ਜਿਲ੍ਹਾ ਬਾਲ ਸੁਰੱਖਿਆ ਯੂਨਿਟ ਰੂਪਨਗਰ ਕਮਰਾ ਨੰ 153 ਏ. ਗਰਾਉਂਡ ਫਲੋਰ ਡੀ.ਸੀ ਕੰਪਲੈਕਸ ਸੰਪਰਕ ਨੰਬਰ 01881-222299 ਤੇ ਦਿੱਤੀ ਜਾਵੇ ਤਾਂ ਕਿ ਪੰਜਾਬ ਸਰਕਾਰ ਦੀ ਇਸ ਚੱਲ ਰਹੀ ਮੁਹਿੰਮ ਨੂੰ ਸਫਲ ਕੀਤਾ ਜਾ ਸਕੇ।
ਇਸ ਚੈਕਿੰਗ ਮੁਹਿੰਮ ਦੌਰਾਨ ਕਰਨਵੀਰ ਸਿੰਘ (ਕਾਊਂਸਲਰ),ਮਨਦੀਪ ਸਿੰਘ (ਆਊਟਰੀਚ ਵਰਕਰ), ਗੁਰਦੀਪ ਕੌਰ (ਆਊਟਰੀਚ ਵਰਕਰ), ਮਨਿੰਦਰ ਕੋਰ (ਸੋਸ਼ਲ ਵਰਕਰ), ਜਸ਼ਨਦੀਪ ਕੋਰ (ਕੇਸ ਵਰਕਰ, ਪੁਲਿਸ ਵਿਭਾਗ ਤੋਂ ਰਾਜਕੁਮਾਰ ਮੌਜੂਦ ਸਨ।