ਜ਼ਿਲ੍ਹਾ ਪੱਧਰੀ ਸਾਇੰਸ ਸੈਮੀਨਾਰ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਰੂਪਨਗਰ ਵਿਖੇ ਸਫ਼ਲਤਾ ਪੂਰਵਕ ਸੰਪੰਨ

ਜ਼ਿਲ੍ਹਾ ਪੱਧਰੀ ਸਾਇੰਸ ਸੈਮੀਨਾਰ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਰੂਪਨਗਰ ਵਿਖੇ ਸਫ਼ਲਤਾ ਪੂਰਵਕ ਸੰਪੰਨ
ਰੂਪਨਗਰ, 6 ਅਕਤੂਬਰ: ਸਿੱਖਿਆ ਵਿਭਾਗ ਅਤੇ ਨੈਸ਼ਨਲ ਸਾਇੰਸ, ਮਿਨਿਸਟਰੀ ਆਫ ਕਲਚਰ, ਗਵਰਨਮੈਂਟ ਆਫ ਇੰਡੀਆ ਵੱਲੋਂ ਐਲੀਮੈਂਟਰੀ ਤੋਂ ਮਿਡਲ ਜਮਾਤ ਦੇ ਵਿਦਿਆਰਥੀਆਂ ਲਈ ਜ਼ਿਲ੍ਹਾ ਪੱਧਰੀ ਸਾਇੰਸ ਸੈਮੀਨਾਰ ਅੱਜ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਰੂਪਨਗਰ ਵਿਖੇ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਪ੍ਰੇਮ ਕੁਮਾਰ ਮਿੱਤਲ ਦੇ ਆਦੇਸ਼ਾਂ ਅਤੇ ਡੀ. ਆਰ. ਸੀ. ਰੂਪਨਗਰ, ਵਿਪਿਨ ਕਟਾਰੀਆ ਦੀ ਨਿਗਰਾਨੀ ਹੇਠ ਸਫ਼ਲਤਾ ਪੂਰਵਕ ਸੰਪੰਨ ਹੋਇਆ।
ਇਸ ਮੌਕੇ ਸੈਮੀਨਾਰ ਵਿੱਚ ਬਲਾਕ ਪੱਧਰ ਦੇ ਜੇਤੂ ਵਿਦਿਆਰਥੀਆਂ ਨੇ ਵੱਖ ਵੱਖ ਵਿਸ਼ੇ ‘ਤੇ ਉਤਸ਼ਾਹ ਅਤੇ ਆਤਮਵਿਸ਼ਵਾਸ ਨਾਲ ਪ੍ਰਸਤੁਤੀਆਂ ਪੇਸ਼ ਕੀਤੀਆਂ। ਵਿਦਿਆਰਥੀਆਂ ਦੀ ਖੋਜਾਤਮਕ ਸੋਚ ਅਤੇ ਵਿਗਿਆਨ ਪ੍ਰਤੀ ਜਜ਼ਬਾ ਜੱਜਾਂ ਅਤੇ ਦਰਸ਼ਕਾਂ ਲਈ ਪ੍ਰਭਾਵਸ਼ਾਲੀ ਰਹੀ।
ਇਸ ਮੁਕਾਬਲੇ ਦੀ ਜੱਜਮੈਂਟ ਯਾਦਵਿੰਦਰ ਸਿੰਘ, ਲੈਕਚਰਾਰ ਕੈਮਿਸਟਰੀ, ਸਮਾਰਟ ਸਕੂਲ ਫੂਲਪੁਰ ਗਰੇਵਾਲ; ਸਤਨਾਮ ਸਿੰਘ, ਲੈਕਚਰਾਰ ਬਾਇਓਲੋਜੀ, ਸਮਾਰਟ ਸਕੂਲ ਤਖ਼ਤਗੜ੍ਹ; ਅਤੇ ਦਵਿੰਦਰ ਕੌਰ, ਲੈਕਚਰਾਰ ਫ਼ਿਜ਼ਿਕਸ, ਸਕੂਲ ਆਫ਼ ਐਮੀਨੈਂਸ, ਰੂਪਨਗਰ ਵਲੋਂ ਕੀਤੀ ਗਈ ਅਤੇ ਸਟੇਜ ਦੀ ਜ਼ਿੰਮੇਵਾਰੀ ਕੁਲਵੰਤ ਸਿੰਘ ਸਾਇੰਸ ਮਾਸਟਰ ਕੋਟਲਾ ਨਿਹੰਗ ਨੇ ਨਿਭਾਈ, ਜਦਕਿ ਸਰਟੀਫਿਕੇਟ ਲਿਖਣ ਦੀ ਜ਼ਿੰਮੇਵਾਰੀ ਨਵਜੋਤ ਕੌਰ ਸਾਇੰਸ ਮਿਸਟੈ੍ਸ ਅਕਬਰਪੁਰ ਅਤੇ ਬਲਦੀਪ ਕੌਰ ਪੰਜਾਬੀ ਮਿਸਟੈ੍ਸ ਖੇਰਾਬਾਦ ਨੇ ਸੰਭਾਲੀ। ਪ੍ਰੋਗਰਾਮ ਦੀ ਸੰਚਾਲਨਾ ਡੀ ਆਰ ਸੀ ਵਿਪਿਨ ਕਟਾਰੀਆ ਅਤੇ ਰਵਿੰਦਰ ਸਿੰਘ, ਬੀ ਆਰ ਸੀ ਸੁਰਤਾਪੁਰ ਬੜਾ ਨੇ ਕੀਤੀ। ਪ੍ਰੈਸ ਅਤੇ ਮੀਡੀਆ ਸੰਪਰਕ ਦਿਸ਼ਾਂਤ ਮਹਿਤਾ, ਕੰਪਿਊਟਰ ਅਧਿਆਪਕ, ਸ. ਸੀ. ਸੀ. ਸੈ ਸਕੂਲ ਨੰਗਲ ਨੇ ਸੰਭਾਲਿਆ।
ਇਸ ਮੌਕੇ ਪਹਿਲੀ ਪੁਜੀਸ਼ਨ ਸਿਮਰਨਜੀਤ ਕੌਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੂਰਮਾਜਰਾ; ਦੂਸਰੀ ਪੁਜੀਸ਼ਨ ਪ੍ਰਭਜੋਤ ਸਿੰਘ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੋਦੀਮਾਜਰਾ ਅਤੇ ਸੁਖਮਨ ਕੌਰ, ਸਰਕਾਰੀ ਹਾਈ ਸਕੂਲ ਸੇਨਫਲਪੁਰ; ਤੀਸਰੀ ਪੁਜੀਸ਼ਨ ਰਾਧਿਕਾ, ਸਕੂਲ ਆਫ਼ ਐਮੀਨੈਂਸ ਅਤੇ ਪ੍ਰਨੀਤ ਕੌਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਖਤਗੜ੍ਹ; ਚੋਥਾ ਸਥਾਨ ਨਵਜੋਤ ਕੌਰ, ਸਰਕਾਰੀ ਮਿਡਲ ਸਕੂਲ ਨੰਗਲੀ ਨੇ ਹਾਸਿਲ ਕੀਤਾ।
ਇਸ ਸਾਇੰਸ ਸੈਮੀਨਾਰ ਦੀ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਪ੍ਰੇਮ ਕੁਮਾਰ ਮਿੱਤਲ ਨੇ ਵਿਦਿਆਰਥੀਆਂ ਦੇ ਉਤਸ਼ਾਹ ਦੀ ਸਰਾਹਨਾ ਕੀਤੀ ਅਤੇ ਜੇਤੂ ਵਿਦਿਆਰਥੀਆਂ ਨੂੰ ਅਗਲੇ ਪੱਧਰ ਲਈ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਤੇ ਡਿਸਟ੍ਰਿਕਟ ਸਪੋਰਟਸ ਕੋਆਰਡੀਨੇਟਰ ਸਰਨਜੀਤ ਕੌਰ ਵੀ ਮੌਜੂਦ ਸਨ।