ਬੰਦ ਕਰੋ

ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਨੌਵਾਂ ਕੌਮਾਂਤਰੀ ਯੋਗ ਦਿਵਸ ਮਨਾਇਆ

ਪ੍ਰਕਾਸ਼ਨ ਦੀ ਮਿਤੀ : 21/06/2023
The ninth International Yoga Day was celebrated by the district administration

ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ

ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਨੌਵਾਂ ਕੌਮਾਂਤਰੀ ਯੋਗ ਦਿਵਸ ਮਨਾਇਆ

*ਜ਼ਿੰਦਗੀ ਨੂੰ ਸਿਹਤਮੰਦ ਅਤੇ ਖੁਸ਼ਹਾਲ ਬਣਾਉਣ ਲਈ ਰੋਜ਼ਾਨਾ ਯੋਗ ਅਭਿਆਸ ਕਰਨਾ ਚਾਹੀਦਾ : ਡਾ. ਪ੍ਰੀਤੀ ਯਾਦਵ

ਰੂਪਨਗਰ, 21 ਜੂਨ: ਆਯੂਸ਼ ਮੰਤਰਾਲਾ ਭਾਰਤ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਲ੍ਹਾ ਪ੍ਰਸ਼ਾਸ਼ਨ ਰੂਪਨਗਰ ਦੀ ਅਗਵਾਈ ਹੇਠ ਜਿਲ੍ਹਾ ਆਯੂਰਵੈਦਿਕ ਵਿਭਾਗ ਰੂਪਨਗਰ ਅਤੇ ਨਹਿਰੂ ਯੁਵਾ ਕੇਂਦਰ ਰੂਪਨਗਰ ਵਲੋਂ ਕਾਲਜ ਰੂਪਨਗਰ ਦੇ ਓਪਨ ਏਅਰ ਥੀਏਟਰ ਵਿਖੇ ਨੌਵਾਂ ਕੌਮਾਂਤਰੀ ਯੋਗ ਦਿਵਸ ਮਨਾਇਆ ਗਿਆ।

ਇਸ ਯੋਗ ਦਿਵਸ ਦੀ ਅਗਵਾਈ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਵਲੋਂ ਕੀਤੀ ਗਈ। ਇਸ ਮੌਕੇ ਡਾ. ਮੁਰਸ਼ਿਦ ਇਮਾਮ ਜਿਲ੍ਹਾ ਆਯੂਰਵੈਦਿਕ ਅਫਸਰ, ਰੂਪਨਗਰ ਵਲੋਂ ਨਿਯੁਕਤ ਟ੍ਰੇਨਰਾਂ ਡਾ: ਵਰਿੰਦਰ ਮੋਹਨ ਪੁਹਾਲ, ਡਾ. ਸਿਮਤ ਤੁਲੀ, ਡਾ. ਜਗਜੀਤ ਕੌਰ, ਅਤੇ ਡਾ. ਕਰੁਣਾ ਪੂਰੀ ਵਲੋਂ 45 ਮਿੰਟ ਦਾ ਯੋਗ ਕਰਵਾਇਆ ਗਿਆ। ਇਸ ਯੋਗ ਦਿਵਸ ਮੌਕੇ 500 ਦੇ ਕਰੀਬ ਪ੍ਰਤੀਭਾਗੀਆਂ ਨੇ ਇਕੱਠੇ ਯੋਗ ਅਭਿਆਸ ਕੀਤਾ। ਇਸ ਸੈਸ਼ਨ ਵਿੱਚ ਸਰੀਰ ਨੂੰ ਚੁਸਤ ਅਤੇ ਤੰਦਰੁਸਤ ਰੱਖਣ ਲਈ ਕਈ ਆਸਨ ਜਿਵੇਂ ਤਾੜ ਆਸਨ, ਵਰਿਕਸ਼ ਆਸਨ, ਅਰਧ ਚੱਕਰ ਆਸਨ, ਵਕਰ ਆਸਨ, ਵਜਰ ਆਸਨ, ਊਸ਼ਟ੍ਰ ਆਸਨ, ਪਵਨ ਮੁਕਤ ਆਸਨ ਆਦਿ ਕਈ ਆਸਨ ਕਰਵਾਉਣ ਉਪਰੰਤ ਪ੍ਰਾਣਾਯਾਮ ਅਤੇ ਧਿਆਨ ਕਰਵਾਇਆ ਗਿਆ।

ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਬਤੌਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ, ਉਨ੍ਹਾਂ ਨੇ ਸੰਬੋਧਨ ਕਰਦਿਆਂ ਕਿਹਾ ਹੈ ਕਿ ਸਾਨੂੰ ਆਪਣੀ ਜ਼ਿੰਦਗੀ ਨੂੰ ਸਿਹਤਮੰਦ ਅਤੇ ਖੁਸ਼ਹਾਲ ਬਣਾਉਣ ਲਈ ਰੋਜ਼ਾਨਾ ਯੋਗ ਅਭਿਆਸ ਕਰਨੇ ਚਾਹੀਦੇ ਹਨ ਤਾਂ ਜੋ ਤੰਦਰੁਸਤ ਸਰੀਰ ਅਤੇ ਮੰਨ ਨਾਲ ਜੀਵਨ ਬਤੀਤ ਕੀਤਾ ਜਾ ਸਕੇ। ਡਿਪਟੀ ਕਮਿਸ਼ਨਰ ਨੇ ਖੁਦ ਵੀ ਇਸ ਯੋਗ ਕੈਂਪ ਵਿੱਚ ਯੋਗ ਆਸਣ ਕੀਤੇ।

ਯੋਗ ਕੈਂਪ ਦੇ ਅੰਤ ਵਿੱਚ ਵਣ ਵਿਭਾਗ ਰੂਪਨਗਰ ਵੱਲੋਂ ਵੱਖ-ਵੱਖ ਸੰਸਥਾਵਾਂ ਦੀਆਂ ਸ਼ਖ਼ਸੀਅਤਾਂ ਦਾ ਬੂਟਾ ਵੰਡ ਕੇ ਸਨਮਾਨ ਕੀਤਾ ਗਿਆ ਅਤੇ ਯੋਗ ਕੈਂਪ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਬੂਟਾ ਪ੍ਰਸ਼ਾਦ ਅਤੇ ਯੋਗ ਪ੍ਰਤੀ ਜਾਗਰੂਕਤਾ ਦੇ ਆਸਣਾਂ ਦੇ ਪੋਸਟਰ ਵੀ ਵੰਡੇ ਗਏ।

ਇਸ ਯੋਗ ਕੈਂਪ ਵਿੱਚ ਅੰਬੂਜਾ ਮਨੋਵਿਕਾਸ ਕੇਂਦਰ, ਡੀ ਏ ਵੀ ਪਬਲਿਕ ਸਕੂਲ, ਖਾਲਸਾ ਸੀਨੀ. ਸੈਕੰ. ਸਕੂਲ, ਗੌਰਮਿੰਟ ਨਰਸਿੰਗ ਸਕੂਲ਼, ਅਰੋਗਿਆ ਭਾਰਤੀ, ਰੂਪਨਗਰ, ਜ਼ਿਲ੍ਹਾ ਯੋਗ ਸਿਕਸਿਕਾ ਆਦਰਸ਼ ਨਗਰ, ਜ਼ਿਲ੍ਹਾ ਪ੍ਰਧਾਨ ਸੰਸਕਾਰ ਭਾਰਤੀ, ਪਤੰਜਲੀ ਆਰੋਗਯ ਕੇਂਦਰ ਅਤੇ ਪ੍ਰੈਜੀਡੈਂਟ ਭਾਰਤੀ ਯੋਗ ਸੰਸਥਾਨ ਆਦਿ ਸੰਸਥਾਵਾਂ ਨੇ ਭਾਗ ਲਿਆ।

ਇਸ ਮੌਕੇ ਐੱਸ.ਡੀ.ਐਮ ਰੂਪਨਗਰ ਸ. ਹਰਬੰਸ ਸਿੰਘ, ਮੁੱਖ ਮੰਤਰੀ ਫਿਲਡ ਅਫਸਰ ਸ੍ਰੀਮਤੀ ਅਨਮਜੋਤ ਕੌਰ, ਵਣ ਅਫ਼ਸਰ ਹਰਜਿੰਦਰ ਸਿੰਘ, ਕਰਨ ਮਹਿਤਾ, ਸਰਕਾਰੀ ਕਾਲਜ ਦੇ ਪ੍ਰਿੰਸੀਪਲ ਜਤਿੰਦਰ ਗਿੱਲ , ਬਤੌਰ ਨੋਡਲ ਅਫ਼ਸਰ ਪ੍ਰੋ. ਨਿਰਮਲ ਬਰਾੜ, ਡਾ. ਜਤਿੰਦਰ ਕੁਮਾਰ, ਪ੍ਰੋ. ਹਰਜੀਤ ਸਿੰਘ, ਸੁਪਰਡੈਂਟ ਸਚਿਨ ਜੋਸੀ, ਅਰਵਿੰਦਰ ਸਿੰਘ ਰਾਜੂ ਅਤੇ ਹੋਰ ਕਈ ਅਧਿਕਾਰੀ, ਕਰਮਚਾਰੀ, ਅਧਿਆਪਕ ਹਾਜ਼ਰ ਸਨ।