ਬੰਦ ਕਰੋ

ਜ਼ਿਲ੍ਹਾ ਪ੍ਰਸ਼ਾਸਨ ਰੂਪਨਗਰ ਵੱਲੋਂ ਵੈੱਬਸਾਈਟ ਤੇ ਹੋਲਾ ਮਹੱਲਾ ਮੋਬਾਈਲ ਐਪਲੀਕੇਸ਼ਨ ਲਾਂਚ

ਪ੍ਰਕਾਸ਼ਨ ਦੀ ਮਿਤੀ : 04/03/2023

ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ

ਜ਼ਿਲ੍ਹਾ ਪ੍ਰਸ਼ਾਸਨ ਰੂਪਨਗਰ ਵੱਲੋਂ ਵੈੱਬਸਾਈਟ ਤੇ ਹੋਲਾ ਮਹੱਲਾ ਮੋਬਾਈਲ ਐਪਲੀਕੇਸ਼ਨ ਲਾਂਚ

ਰੂਪਨਗਰ, 4 ਮਾਰਚ: ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੋਲਾ ਮਹੱਲਾ ਪਹੁੰਚ ਰਹੇ ਸ਼ਰਧਾਲੂਆਂ ਲਈ ਵੱਖ-ਵੱਖ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਹਨ ਜਿਸ ਕਰਕੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਨਵੀਂ ਵੈੱਬਸਾਈਟ https://www.holamohalla.in ਤੇ ਮੋਬਾਈਲ ਐਪਲੀਕੇਸ਼ਨ ਦੀ ਸ਼ੁਰੂਆਤ ਕੀਤੀ ਗਈ ਹੈ।

ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਇਸ ਵੈੱਬਸਾਈਟ ਤੇ ਐਪਲੀਕੇਸ਼ਨ ਦੀ ਮੱਦਦ ਨਾਲ ਹੋਲੇ ਮਹੱਲੇ ਨਾਲ ਸਬੰਧਿਤ ਵੱਖ-ਵੱਖ ਤਰਾਂ ਦੀਆਂ ਸਹੂਲਤਾਂ ਅਤੇ ਜਾਣਕਾਰੀ ਪ੍ਰਾਪਤ ਹੋ ਸਕੇਗੀ। ਉਨ੍ਹਾਂ ਕਿਹਾ ਕਿ ਹੋਲੇ ਮਹੱਲੇ ਦੇ ਵੱਖ-ਵੱਖ ਸਥਾਨਾਂ ਅਤੇ ਸਮਾਗਮਾਂ ਉੱਤੇ ਗੁੰਮਸ਼ੁਦਾ ਤੇ ਲਾਪਤਾ ਹੋਈਆਂ ਵਸਤਾਂ ਸਬੰਧੀ ਜਾਣਕਾਰੀ ਉੱਪਲਬਧ ਹੋਵੇਗੀ ਅਤੇ ਇਸ ਦੀ ਮੱਦਦ ਨਾਲ ਆਸ-ਪਾਸ ਦੇ ਸਥਾਨਾਂ ਦੀ ਭਾਲ ਵੀ ਆਸਾਨੀ ਨਾਲ ਕੀਤੀ ਜਾ ਸਕੇਗੀ।

ਉਨ੍ਹਾ ਦੱਸਿਆ ਕਿ ਵੈੱਬਸਾਈਟ ਦੀਆਂ ਸਭ ਤੋਂ ਦਿਲਚਸਪ ਵਿਸ਼ੇਸ਼ਤਾਵਾਂ ਵਿੱਚੋਂ ਇੱਕ ਵੱਖ-ਵੱਖ ਸਥਾਨਾਂ ਦਾ ਨਕਸ਼ਾ ਹੈ, ਜੋ ਹਾਜ਼ਰੀਨ ਲਈ ਤਿਉਹਾਰ ਦੇ ਸਥਾਨ ‘ਤੇ ਨੈਵੀਗੇਟ ਕਰਨਾ ਆਸਾਨ ਬਣਾਉਂਦਾ ਹੈ ਅਤੇ ਵੈੱਬਸਾਈਟ ਉਤੇ ਗੁਆਚੀਆਂ ਅਤੇ ਲੱਭੀਆਂ ਚੀਜ਼ਾਂ ਦੀ ਅਸਾਨੀ ਨਾਲ ਰਜਿਸਟ੍ਰੇਸ਼ਨ ਵੀ ਕੀਤੀ ਜਾ ਸਕੇਗੀ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਐਪਲੀਕੇਸ਼ਨ ਦੀ ਇਹ ਖਾਸੀਅਤ ਹੈ ਕਿ ਇਹ ਔਫਲਾਈਨ ਮੋਡ ਵਿੱਚ ਵੀ ਕੰਮ ਕਰੇਗੀ ਅਤੇ ਹਾਜ਼ਰੀਨ ਨੂੰ ਉਹਨਾਂ ਦੇ ਨੇੜੇ ਸਾਰੀਆਂ ਬੁਨਿਆਦੀ ਸਹੂਲਤਾਂ ਦੀ ਸਥਿਤੀ ਲੱਭਣ ਵਿੱਚ ਮਦਦ ਕਰੇਗੀ। ਹਾਜ਼ਰੀਨ ਸ਼ਰਧਾਲੂ ਇਸ ਐਪ ਨੂੰ ਕਿਊ.ਆਰ ਕੋਡ ਨੂੰ ਸਕੈਨ ਕਰਕੇ ਜਾਂ ਪਲੇ ਸਟੋਰ ਤੋਂ ਇਸ ਨੂੰ ਡਾਊਨਲੋਡ ਕਰ ਸਕਦੇ ਹਨ।

ਡਾ. ਪ੍ਰੀਤੀ ਯਾਦਵ ਨੇ ਵੈੱਬਸਾਈਟ https://www.holamohalla.in ਅਤੇ ਐਪਲੀਕੇਸ਼ਨ ਰਾਹੀਂ ਹੋਲੇ ਮਹੱਲੇ ਮੌਕੇ ਵੱਧ ਤੋਂ ਵੱਧ ਵਰਤੋਂ ਕਰਨ ਦੀ ਅਪੀਲ ਕੀਤੀ।

ਉਨ੍ਹਾਂ ਹੋਲਾ ਮਹੱਲਾ ਮੋਬਾਈਲ ਐਪਲੀਕੇਸ਼ਨ ਬਾਰੇ ਹੋਰ ਜਾਣਕਾਰੀ ਲਈ ਕਿਰਪਾ ਕਰਕੇ ਸਾਡੀ ਵੈੱਬਸਾਈਟ https://www.holamohalla.in ‘ਤੇ ਪਹੁੰਚ ਕੀਤੀ ਜਾਵੇ।