ਬੰਦ ਕਰੋ

ਜ਼ਿਲ੍ਹਾ ਨਸ਼ਾ ਮੁਕਤੀ ਕੇਂਦਰ ਸਿਵਲ ਹਸਪਤਾਲ ਰੂਪਨਗਰ ਵਿਖੇ ਹੁਨਰ ਵਿਕਾਸ ਕੋਰਸ ਦੀ ਹੋਈ ਸ਼ੁਰੂਆਤ

ਪ੍ਰਕਾਸ਼ਨ ਦੀ ਮਿਤੀ : 17/06/2025
Skill development course started at District Drug Detoxification Center Civil Hospital Rupnagar

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ

“ਯੁੱਧ ਨਸ਼ਿਆਂ ਵਿਰੁੱਧ”

ਜ਼ਿਲ੍ਹਾ ਨਸ਼ਾ ਮੁਕਤੀ ਕੇਂਦਰ ਸਿਵਲ ਹਸਪਤਾਲ ਰੂਪਨਗਰ ਵਿਖੇ ਹੁਨਰ ਵਿਕਾਸ ਕੋਰਸ ਦੀ ਹੋਈ ਸ਼ੁਰੂਆਤ

ਰੂਪਨਗਰ, 17 ਜੂਨ: ਪੰਜਾਬ ਸਰਕਾਰ ਦੀ ਮੁਹਿੰਮ “ਯੁੱਧ ਨਸ਼ਿਆਂ ਵਿਰੁੱਧ” ਦੇ ਅੰਤਰਗਤ ਜਿੱਥੇ ਸਰਕਾਰੀ ਹਸਪਤਾਲ ਰੂਪਨਗਰ ਦੇ ਨਸ਼ਾ ਛਡਾਓ ਕੇਂਦਰ ਦੇ 10 ਬੈਡਾਂ ਤੋਂ ਵਧਾ ਕੇ 36 ਬੈਡ ਕੀਤਾ ਗਿਆ ਤੇ ਨਾਲ ਹੀ ਦਾਖਲ ਮਰੀਜ਼ਾਂ ਨੂੰ ਪੰਜਾਬ ਸਰਕਾਰ ਵੱਲੋਂ ਮੁਫਤ ਸਹੂਲਤਾਂ ਪ੍ਰਦਾਨ ਕਰਵਾਈਆਂ ਜਾ ਹੀ ਰਹੀਆਂ ਹਨ।

ਇਸ ਦੇ ਨਾਲ ਹੀ ਅੱਜ ਤੋਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਕ੍ਰਿਸ਼ੀ ਵਿਗਿਆਨ ਕੇਂਦਰ ਰੋਪੜ ਵੱਲੋਂ ਡਾ. ਉਰਵੀ ਸ਼ਰਮਾ ਅਸਿਸਟੈਂਟ ਪ੍ਰੋਫੈਸਰ ਵੋਕੇਸ਼ਨਲ ਕੋਰਸ (ਮਧੂਮੱਖੀ ਪਾਲਣ) ਕਿੱਤਾ ਮੁਖੀ ਸਿਖਲਾਈ ਕੋਰਸ ਕਰਵਾਉਣ ਵਿਸ਼ੇਸ਼ ਤੌਰ ਤੇ ਪਹੁੰਚੇ ਹਨ।

ਕੋਰਸ ਸ਼ੁਰੂ ਹੋਣ ਤੋਂ ਪਹਿਲਾਂ ਜ਼ਿਲ੍ਹਾ ਨਸ਼ਾ ਮੁਕਤੀ ਕੇਂਦਰ ਦੇ ਕਾਊਂਸਲਰ ਪ੍ਰਭਜੋਤ ਕੌਰ ਵੱਲੋਂ ਇਨ੍ਹਾਂ ਕੋਰਸਾਂ ਨੂੰ ਮਰੀਜ਼ਾਂ ਨੂੰ ਕਰਵਾਏ ਜਾਣ ਦੇ ਕਾਰਨ, ਕੋਰਸ ਦਾ ਮਹੱਤਵ ਅਤੇ ਆਉਣ ਵਾਲੇ ਸਮੇਂ ਵਿੱਚ ਕੋਰਸ ਦਾ ਉਨ੍ਹਾਂ ਦੇ ਜੀਵਨ ਵਿੱਚ ਕੀ- ਕੀ ਫਾਇਦਾ ਰਹੇਗਾ ਉਸ ਬਾਰੇ ਵਿਸਥਾਰ ਸਹਿਤ ਦਸਿਆ ਗਿਆ।

ਇਸ ਮੌਕੇ ਮਨੋਰੋਗ ਵਿਭਾਗ ਦੇ ਇੰਚਾਰਜ ਅਤੇ ਸਾਈਕੈਟਰਿਸਟ ਡਾ. ਕੰਨਵਰਵੀਰ ਸਿੰਘ ਗਿੱਲ ਅਤੇ ਸਮੂਹ ਸਟਾਫ ਹਾਜ਼ਰ ਸੀ।