ਬੰਦ ਕਰੋ

ਜ਼ਿਲ੍ਹਾ ‘ਚ ਪਏ ਭਾਰੀ ਮੀਹ ਦੌਰਾਨ ਡਿਪਟੀ ਕਮਿਸ਼ਨਰ ਨੇ ਪਿਛਲੇ ਸਾਲ ਦੇ ਜਿਆਦਾ ਪ੍ਰਭਾਵਿਤ ਇਲਾਕਿਆਂ ਦਾ ਮੌਕੇ ਉੱਤੇ ਪਹੁੰਚ ਕੇ ਲਿਆ ਜਾਇਜ਼ਾ

ਪ੍ਰਕਾਸ਼ਨ ਦੀ ਮਿਤੀ : 11/08/2024
During the heavy rain in the district, the Deputy Commissioner reached the spot and inspected the most affected areas of last year

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ

ਜ਼ਿਲ੍ਹਾ ‘ਚ ਪਏ ਭਾਰੀ ਮੀਹ ਦੌਰਾਨ ਡਿਪਟੀ ਕਮਿਸ਼ਨਰ ਨੇ ਪਿਛਲੇ ਸਾਲ ਦੇ ਜਿਆਦਾ ਪ੍ਰਭਾਵਿਤ ਇਲਾਕਿਆਂ ਦਾ ਮੌਕੇ ਉੱਤੇ ਪਹੁੰਚ ਕੇ ਲਿਆ ਜਾਇਜ਼ਾ

ਡੀ ਸੀ ਨੇ ਮਾਨਸੂਨ ਮੌਕੇ ਅਧਿਕਾਰੀਆਂ ਨੂੰ ਬਿਨਾਂ ਪ੍ਰਵਾਨਗੀ ਤੋਂ ਸਟੇਸ਼ਨ ਨਾ ਛੱਡਣ ਦੇ ਹੁਕਮ ਜਾਰੀ

ਮਾਨਸੂਨ ਦੌਰਾਨ ਨਦੀ, ਨਹਿਰ, ਦਰਿਆ ਨੇੜੇ ਨਾ ਜਾਣ ਦੀ ਹਿਦਾਇਤ

ਹੜ੍ਹ ਮੌਕੇ ਮੱਦਦ ਜਾਂ ਹੜ੍ਹਾਂ ਨਾਲ ਸਬੰਧਤ ਜਾਣਕਾਰੀ ਲਈ ਕੰਟਰੋਲ ਰੂਮ ਦੇ ਨੰਬਰਾਂ 01881-292711 ਅਤੇ 01881-221157 ‘ਤੇ ਸੰਪਰਕ ਕੀਤਾ ਜਾਵੇ

ਰੂਪਨਗਰ, 11 ਅਗਸਤ: ਮਾਨਸੂਨ ਮੌਸਮ ਦੌਰਾਨ ਜ਼ਿਲ੍ਹਾ ਰੂਪਨਗਰ ਵਿੱਚ ਲਗਾਤਾਰ ਤੜਕੇ ਸਵੇਰ ਤੋਂ ਭਾਰੀ ਮੀਹ ਪਿਆ ਜਿਸ ਨੂੰ ਦੇਖਦਿਆਂ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਪਿਛਲੇ ਸਾਲ ਹੜਾਂ ਦੀ ਸਥਿਤੀ ਸਮੇਂ ਜਿਆਦਾ ਪ੍ਰਭਾਵਿਤ ਇਲਾਕਿਆਂ ਦਾ ਮੌਕੇ ਉੱਤੇ ਪਹੁੰਚ ਕੇ ਜਾਇਜ਼ਾ ਲਿਆ। ਇਸ ਦੌਰਾਨ ਉਨਾਂ ਨਾਲ ਮਾਈਨਿੰਗ ਵਿਭਾਗ ਦੇ ਐਕਸੀਅਨ ਹਰਸ਼ਾਂਤ ਵਰਮਾ ਹਾਜਰ ਸਨ।

ਇਸ ਮੌਕੇ ਉਨਾਂ ਵੱਲੋਂ ਪਿਛਲੇ ਹੜਾਂ ਦੌਰਾਨ ਜਿਆਦਾ ਨਾਜ਼ੁਕ ਖੇਤਰ ਜਿਸ ਵਿੱਚ ਸਿਸਵਾਂ ਤੇ ਬੁਧਕੀ ਡਰੇਨ, ਕੋਟਲਾ ਨਿਹੰਗ, ਬਸੰਤ ਨਗਰ, ਬੰਦੇ ਮਾਹਲਾ, ਸ੍ਰੀ ਚਮਕੌਰ ਸਾਹਿਬ ਰੋਡ ਅਤੇ ਆਈ.ਆਈ.ਟੀ ਨੇੜੇ ਨਦੀ ਦਾ ਦੌਰਾ ਕੀਤਾ ਅਤੇ ਖਤਰੇ ਦੀ ਸਥਿਤੀ ਦਾ ਜਾਇਜ਼ਾ ਲਿਆ।

ਉਨ੍ਹਾਂ ਕਿਹਾ ਕਿ ਇਸ ਸਮੇਂ ਸਥਿਤੀ ਬਿਲਕੁਲ ਕੰਟਰੋਲ ਵਿਚ ਹੈ ਪਾਣੀ ਦਾ ਪੱਧਰ ਵੀ ਠੀਕ ਹੈ ਇਸ ਲਈ ਕਿਸੇ ਵੀ ਤਰ੍ਹਾਂ ਦੀ ਚਿੰਤਾ ਕਰਨ ਦੀ ਲੋੜ ਨਹੀ ਹੈ, ਜਿੱਥੇ ਵੀ ਕੋਈ ਚੁਣੌਤੀਪੂਰਨ ਸਥਿਤੀ ਪੈਦਾ ਹੁੰਦੀ ਹੈ ਉਸੇ ਸਮੇਂ ਉਸਨੂੰ ਜ਼ਿਲ੍ਹਾ ਪ੍ਰਸ਼ਾਸਨ ਨਾਲ ਜ਼ਰੂਰ ਰਾਬਤਾ ਕੀਤਾ ਜਾਵੇ।

ਉਨਾ ਜਿਲਾ ਪ੍ਰਸ਼ਾਸਨ ਦੇ ਸਮੂਹ ਸੀਨੀਅਰ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਮਾਨਸੂਨ ਮੌਕੇ ਵਰਖਾ ਦੇ ਦਿਨਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਕੋਈ ਵੀ ਅਧਿਕਾਰੀ ਬਿਨਾਂ ਪ੍ਰਵਾਨਗੀ ਤੋਂ ਛੁੱਟੀ ਨਹੀਂ ਲਵੇਗਾ ਅਤੇ ਨਾ ਹੀ ਸਟੇਸ਼ਨ ਛੱਡੇਗਾ।

ਉਨ੍ਹਾਂ ਕਿਹਾ ਕਿ ਜੇਕਰ ਤੁਹਾਡਾ ਨੇੜੇ ਕਿਤੇ ਵੀ ਨਦੀ, ਨਹਿਰ, ਦਰਿਆ ਹੈ ਜਾਂ ਭਾਰੀ ਵਰਖਾ ਹੁੰਦੀ ਹੈ ਉਸਦੇ ਨੇੜੇ ਅਤੇ ਆਲੇ ਦੁਆਲ਼ੇ ਜਾਣ ਤੋਂ ਪਰਹੇਜ਼ ਕੀਤਾ ਜਾਵੇ ਅਤੇ ਦਰਿਆ ਜਾ ਨਦੀ ਕੰਢੇ ਜਾ ਕੇ ਕਿਸੇ ਵੀ ਤਰ੍ਹਾਂ ਦੀ ਫੋਟੋ, ਵੀਡਿਓ ਬਣਾਉਣ ਤੇ ਕਿਸੇ ਵੀ ਤਰ੍ਹਾਂ ਦਾ ਇਕੱਠ ਕਰਨ ਤੋਂ ਪਰਹੇਜ਼ ਕੀਤਾ ਜਾਵੇ।

ਉਨ੍ਹਾਂ ਕਿਹਾ ਕਿ ਪਾਣੀ ਦੇ ਤੇਜ਼ ਵਹਾ ਵਿਚੋਂ ਕਿਸੇ ਵੀ ਸਥਿਤੀ ਵਿਚ ਵਾਹਨ ਜਾ ਆਪ ਨਾ ਨਿਕਲਿਆ ਜਾਵੇ ਤਾਂ ਜੋ ਪਿੰਡ ਜੇਜੋਂ ਵਿਖੇ ਵਾਪਰੇ ਭਿਆਨਕ ਤੇ ਦੁਖਦਾਇਕ ਹਾਦਸੇ ਤੋ ਬਚਿਆ ਜਾ ਸਕੇ।

ਡਿਪਟੀ ਕਮਿਸ਼ਨਰ ਨੇ ਦੱਸਿਆ ਕੋਕ ਕੋਈ ਅਜਿਹਾ ਕਾਰਜ ਨਾ ਕੀਤਾ ਜਾਵੇ ਜਿਸ ਨਾਲ ਸਾਨੂੰ ਭਵਿੱਖ ਵਿੱਚ ਕਿਸੇ ਨੁਕਸਾਨ ਜਾਂ ਮੁਸ਼ਕਲ ਦਾ ਸਾਹਮਣਾ ਕਰਨਾ ਪਵੇ। ਉਨ੍ਹਾਂ ਸਬੰਧਿਤ ਅਧਿਕਾਰੀ ਆਪਣੇ-ਆਪਣੇ ਅਧੀਨ ਆਉਂਦੇ ਖੇਤਰਾਂ ਵਿਚ ਲੋਕਾਂ ਨੂੰ ਸੁਚੇਤ ਕਰਨ ਦੇ ਆਦੇਸ਼ ਦਿੱਤੇ।

ਉਨ੍ਹਾਂ ਦੱਸਿਆ ਕਿ ਆਮ ਪਬਲਿਕ ਵੱਲੋਂ ਹੜ੍ਹਾਂ ਦੀ ਸ਼ਿਕਾਇਤਾਂ ਜਾਂ ਹੜ੍ਹਾਂ ਨਾਲ ਸਬੰਧਤ ਜਾਣਕਾਰੀ ਲਈ ਕੰਟਰੋਲ ਰੂਮ ਦੇ ਨੰਬਰਾਂ 01881-292711 ਅਤੇ 01881-221157 ਉਤੇ ਸੰਪਰਕ ਕੀਤਾ ਜਾ ਸਕਦਾ ਹੈ।