ਬੰਦ ਕਰੋ

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਰੂਪਨਗਰ ਦੁਆਰਾ ਜ਼ਿਲ੍ਹਾ ਜੇਲ੍ਹ ‘ਚ ਲਗਵਾਇਆ ਗਿਆ ਮੈਡੀਕਲ ਕੈਂਪ

ਪ੍ਰਕਾਸ਼ਨ ਦੀ ਮਿਤੀ : 15/12/2025
Medical camp organized by District Legal Services Authority Rupnagar in District Jail

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਰੂਪਨਗਰ ਦੁਆਰਾ ਜ਼ਿਲ੍ਹਾ ਜੇਲ੍ਹ ‘ਚ ਲਗਵਾਇਆ ਗਿਆ ਮੈਡੀਕਲ ਕੈਂਪ

ਰੂਪਨਗਰ, 15 ਦਸੰਬਰ: ਜ਼ਿਲ੍ਹਾ ਅਤੇ ਸੈਸ਼ਨ ਜੱਜ ਸ਼੍ਰੀਮਤੀ ਮਨਜੋਤ ਕੌਰ ਦੀ ਅਗਵਾਈ ਹੇਠ ਜ਼ਿਲ੍ਹਾ ਜੇਲ੍ਹ ਰੂਪਨਗਰ ਵਿਖੇ ਸਿਵਲ ਹਸਪਤਾਲ ਰੂਪਨਗਰ ਅਤੇ ਰੋਟਰੀ ਕਲੱਬ ਦੇ ਸਹਿਯੋਗ ਨਾਲ ਜ਼ਿਲ੍ਹਾ ਜੇਲ੍ਹ ਰੂਪਨਗਰ ਵਿਖੇ ਮੈਡੀਕਲ ਕੈਂਪ ਲਗਵਾਇਆ ਗਿਆ।

ਇਸ ਮੌਕੇ ਤੇ ਗੱਲਬਾਤ ਕਰਦਿਆਂ ਸੀ.ਜੇ.ਐਮ ਕਮ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਰੂਪਨਗਰ ਸ਼੍ਰੀਮਤੀ ਅਮਨਦੀਪ ਕੌਰ ਨੇ ਦੱਸਿਆ ਕਿ ਜੇਲ੍ਹ ਵਿੱਚ ਚਮੜੀ ਦੀ ਬਿਮਾਰੀ ਸਬੰਧੀ ਇਹ ਮੈਡੀਕਲ ਕੈਂਪ ਲਗਵਾਇਆ ਗਿਆ।

ਇਸ ਮੌਕੇ ‘ਤੇ ਸਿਵਲ ਹਸਪਾਤਲ ਚਮੜੀ ਦੇ ਮਾਹਰ ਡਾ. ਅਮਨਦੀਪ ਕੌਰ ਵੱਲੋਂ ਮਰੀਜਾਂ ਦਾ ਚੈਕਅੱਪ ਕੀਤਾ ਗਿਆ ਅਤੇ ਉਨ੍ਹਾਂ ਨੂੰ ਜਰੂਰੀ ਦਵਾਈਆਂ ਮੁਹੱਈਆਂ ਕਰਵਾਈਆ ਗਈਆਂ ਨਾਲ ਹੀ ਰੋਟਰੀ ਕਲੱਬ ਵੱਲੋਂ ਵੀ ਚਮੜੀ ਸਬੰਧੀ ਦਵਾਈਆਂ ਵੰਡੀਆਂ ਗਈਆਂ।

ਇਸ ਮੌਕੇ ਸੁਪਰਡੈਂਟ ਜ਼ਿਲ੍ਹਾ ਜੇਲ ਸ. ਹਰਜੋਤ ਸਿੰਘ ਕਲੇਰ, ਚੀਫ ਲੀਗਲ ਏਡ ਡਿਫੈਂਸ ਕਾਂਉਸਲਰ ਸ. ਰਾਜਵੀਰ ਸਿੰਘ ਰਾਏ, ਰੌਟਰੀ ਕਲੱਬ ਦੇ ਪ੍ਰਧਾਨ ਸੁਧੀਰ ਸ਼ਰਮਾ, ਮੈਂਬਰ ਅਮਰਜੀਤ ਸਿੰਘ ਚੰਦੇਲ ਅਤੇ ਜ਼ਿਲ੍ਹਾ ਜੇਲ੍ਹ ਦਾ ਸਮੂਹ ਸਟਾਫ ਹਾਜਰ ਸੀ।