ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਰੂਪਨਗਰ ਵੱਲੋਂ ਪਿੰਡ ਢੋਲਣ ਮਾਜਰਾ ਵਿਖੇ ਨਸ਼ਿਆਂ ਖ਼ਿਲਾਫ਼ ਕਰਵਾਇਆ ਨੁੱਕੜ ਨਾਟਕ
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ
ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਰੂਪਨਗਰ ਵੱਲੋਂ ਪਿੰਡ ਢੋਲਣ ਮਾਜਰਾ ਵਿਖੇ ਨਸ਼ਿਆਂ ਖ਼ਿਲਾਫ਼ ਕਰਵਾਇਆ ਨੁੱਕੜ ਨਾਟਕ
ਰੂਪਨਗਰ, 17 ਨਵੰਬਰ: ਮੈਂਬਰ ਸਕੱਤਰ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਐਸ.ਏ.ਐਸ ਨਗਰ ਦੇ ਨਿਰਦੇਸ਼ਾਂ ਤੇ ਜ਼ਿਲ੍ਹਾ ਅਤੇ ਸੈਸ਼ਨ ਜੱਜ ਸ਼੍ਰੀਮਤੀ ਮਨਜੋਤ ਕੌਰ ਦੀ ਅਗਵਾਈ ਹੇਠ ਪਿੰਡ ਢੋਲਣ ਮਾਜਰਾ ਵਿਖੇ ਨਸ਼ਿਆਂ ਖਿਲਾਫ ਇੱਕ ਨੁੱਕੜ ਨਾਟਕ ਕਰਵਾਇਆ।
ਸੀ.ਜੇ.ਐਮ ਸ਼੍ਰੀਮਤੀ ਅਮਨਦੀਪ ਕੌਰ ਨੇ ਦੱਸਿਆ ਕਿ ਇਸ ਨਾਟਕ ਵਿੱਚ ਨਸ਼ਾ ਕਰਦੇ ਵਿਅਕਤੀਆਂ ਦੇ ਮਾਪਿਆਂ ਨੂੰ ਇੱਕ ਸੁਨੇਹਾ ਸੀ ਕਿ ਉਹ ਕਦੇ ਵੀ ਝੂਠੀ ਸ਼ਾਨ ਖਾਤਰ ਆਪਣੇ ਬੱਚਿਆਂ ਦੀ ਗਲਤੀਆਂ ਨੂੰ ਨਾ ਛੁਪਾਉਣ ਬਲਕਿ ਖੁੱਲ ਕੇ ਦੱਸਣ ਕਿ ਉਨ੍ਹਾਂ ਦੇ ਬੱਚਾ ਇਸ ਦਲਦਲ ਵਿੱਚ ਫਸ ਚੁੱਕਾ ਹੈ।
ਇਸ ਮੌਕੇ ਉਨ੍ਹਾਂ ਦੱਸਿਆ ਕਿ ਇਹ ਨਾਟਕ ਨਸ਼ਿਆ ਖਿਲਾਫ਼ ਜਾਗਰੂਕਤਾ ਸੀ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਤਰ੍ਹਾਂ ਦੇ ਨਾਟਕ ਅਤੇ ਸੈਮੀਨਾਰ ਪਿੰਡਾ ਅਤੇ ਸਕੂਲਾਂ ਵਿੱਚ ਲਗਾਤਾਰ ਕਰਵਾਏ ਜਾ ਰਹੇ ਹਨ ਤਾਂ ਜੋ ਨਸ਼ਾ ਕਰਦੇ ਬੱਚੇ ਇਸ ਦਲਦਲ ਵਿੱਚ ਨਾ ਫਸਣ।
ਇਸ ਮੌਕੇ ਤੇ ਪਿੰਡ ਢੋਲਣ ਮਾਜਰਾ ਦੇ ਸਰਪੰਚ ਅਤੇ ਪੰਚਾਇਤ ਮੈਂਬਰ ਹਾਜਰ ਸਨ।