ਬੰਦ ਕਰੋ

ਜਰਨਲ ਆਬਜ਼ਰਵਰ ਨੇ ਰਿਟਰਨਿੰਗ ਅਧਿਕਾਰੀ (ਆਰ.ਓਜ਼.) ਦੇ ਵੋਟਰ ਰਜਿਸਟਰ ਤੇ ਹੋਰ ਦਸਤਾਵੇਜਾਂ ਦੀ ਪੜਤਾਲ ਕੀਤੀ

ਪ੍ਰਕਾਸ਼ਨ ਦੀ ਮਿਤੀ : 21/02/2022
The General Observer scrutinised the voter register and other documents of Returning Officers (ROs)

ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ

ਜਰਨਲ ਆਬਜ਼ਰਵਰ ਨੇ ਆਰ.ਓਜ਼. ਦੇ ਵੋਟਰ ਰਜਿਸਟਰ ਤੇ ਹੋਰ ਦਸਤਾਵੇਜਾਂ ਦੀ ਪੜਤਾਲ ਕੀਤੀ

ਰੂਪਨਗਰ 21 ਫਰਵਰੀ: ਭਾਰਤ ਚੋਣ ਕਮਿਸਨ ਵਲੋਂ ਵਿਧਾਨ ਸਭਾ ਚੋਣਾਂ-2022 ਲਈ ਤਾਇਨਾਤ ਕੀਤੇ ਗਏ ਜਰਨਲ ਆਬਜ਼ਰਵਰ ਸ਼੍ਰੀ ਪੰਧਾਰੀ ਯਾਦਵ ਆਈ.ਏ.ਐਸ. ਨੇ ਸੋਮਵਾਰ ਨੂੰ 17ਏ ਵੋਟਰ ਰਜਿਸਟਰ ਸਬੰਧੀ ਨਿਰਧਾਰਿਤ ਕੀਤੇ ਗਏ ਸਾਰੇ ਮਾਪਦੰਡਾਂ ਨੂੰ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਦੀ ਹਾਜ਼ਰੀ ਵਿੱਚ ਪੜਤਾਲ ਕੀਤੀ। ਇਸ ਮੌਕੇ ਸਰਕਾਰੀ ਕਾਲਜ ਰੂਪਨਗਰ ਵਿਖੇ ਜਰਨਲ ਆਬਜ਼ਰਵਰ ਨਾਲ ਜ਼ਿਲ੍ਹਾ ਚੋਣ ਅਫਸਰ ਸ਼੍ਰੀਮਤੀ ਸੋਨਾਲੀ ਗਿਰਿ ਅਤੇ ਏ.ਡੀ.ਸੀ. ਸ਼੍ਰੀਮਤੀ ਦੀਪਸ਼ਿਖਾ ਸ਼ਰਮਾ ਵੀ ਹਾਜ਼ਰ ਸਨ।

ਜ਼ਿਲ੍ਹਾ ਚੋਣ ਅਫਸਰ ਸ਼੍ਰੀਮਤੀ ਸੋਨਾਲੀ ਗਿਰਿ ਨੇ ਦੱਸਿਆ ਕਿ ਜਰਨਲ ਆਬਜ਼ਰਵਰ ਵਲੋਂ ਜ਼ਿਲ੍ਹਾ ਰੂਪਨਗਰ ਦੇ ਤਿੰਨੋਂ ਰਿਟਰਨਿੰਗ ਅਫਸਰ ਵਿਧਾਨ ਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ, ਰੂਪਨਗਰ ਅਤੇ ਸ਼੍ਰੀ ਚਮਕੌਰ ਸਾਹਿਬ ਵਲੋਂ ਪੇਸ਼ ਕੀਤੇ ਗਏ 17ਏ ਵੋਟਰ ਰਜਿਸਟਰ ਅਤੇ ਚੋਣਾਂ ਨਾਲ ਸਬੰਧਿਤ ਹੋਰ ਮਹੱਤਵਪੂਰਨ ਦਸਤਾਵੇਜਾਂ ਦੀ ਬਰੀਕੀ ਨਾਲ ਪੜਤਾਲ ਕੀਤੀ ਅਤੇ ਹਰ ਬੂਥ ਉੱਤੇ ਹੋਈ ਵੋਟਿੰਗ ਦਰ ਦੀ ਬਰੀਕੀ ਨਾਲ ਸਮੀਖਿਆ ਕੀਤੀ।

ਉਨ੍ਹਾਂ ਕਿਹਾ ਕਿ ਜਰਨਲ ਆਬਜ਼ਰਵਰ ਨੇ ਵਿਸ਼ੇਸ਼ ਤੌਰ ‘ਤੇ ਜਿਨ੍ਹਾਂ ਬੂਥਾਂ ਵਿੱਚ ਵਿਧਾਨ ਸਭਾ ਹਲਕੇ ਵਿੱਚ ਹੋਈ ਵੋਟਿੰਗ ਦੀ ਔਸਤ ਦਰ ਤੋਂ 15 ਫੀਸਦ ਵੱਧ ਜਾਂ 15 ਫੀਸਦ ਘੱਟ ਵੋਟਿੰਗ ਹੋਈ ਹੈ ਤਾਂ ਇਸ ਮਾਮਲੇ ਵਿੱਚ ਹੋਈ ਵੋਟਿੰਗ ਦਾ ਮਾਪਦੰਡਾਂ ਅਨੁਸਾਰ ਨਿਰੀਖਣ ਕੀਤਾ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਚੋਣਾਂ ਨਾਲ ਸਬੰਧਿਤ ਹਰ ਦਸਤਾਵੇਜ ਦਾ ਨਿਰੀਖਣ ਵੀ ਜਰਨਲ ਆਬਜ਼ਰਵਰ ਵਲੋਂ ਕੀਤਾ ਗਿਆ।

ਇਸ ਮੌਕੇ ਵਿਧਾਨ ਸਭਾ ਹਲਕਾ 50-ਰੂਪਨਗਰ ਤੋਂ ਸ. ਕੁਲਵਿੰਦਰ ਸਿੰਘ ਬਾਜਵਾ ਸ਼੍ਰੋਮਣੀ ਅਕਾਲੀ ਦਲ, ਸੂਬੇਦਾਰ ਅਵਤਾਰ ਸਿੰਘ ਆਜਾਦ ਉਮੀਦਵਾਰ, ਸ. ਬਚਿੱਤਰ ਸਿੰਘ ਆਜਾਦ ਉਮੀਦਵਾਰ, ਆਰ.ਐਸ. ਢਿੱਲੋਂ ਇੰਡੀਅਨ ਨੈਸ਼ਨਲ ਕਾਂਗਰਸ, ਸ. ਅਮਨਦੀਪ ਸੈਣੀ ਆਮ ਆਦਮੀ ਪਾਰਟੀ, ਵਿਧਾਨ ਸਭਾ ਹਲਕਾ 51-ਸ਼੍ਰੀ ਚਮਕੌਰ ਸਾਹਿਬ ਤੋਂ ਸ. ਚਰਨਜੀਤ ਸਿੰਘ ਘਈ ਬੀ.ਐਸ.ਪੀ, ਸ. ਲਖਵੀਰ ਸਿੰਘ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਡਾ. ਚਰਨਜੀਤ ਸਿੰਘ ਆਮ ਆਦਮੀ ਪਾਰਟੀ, ਵਿਧਾਨ ਸਭਾ ਹਲਕਾ 49-ਸ਼੍ਰੀ ਅਨੰਦਪੁਰ ਸਾਹਿਬ ਤੋਂ ਸ. ਰਣਜੀਤ ਸਿੰਘ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਸ਼੍ਰੀ ਅਸ਼ਵਨੀ ਕੁਮਾਰ ਆਜਾਦ ਸਮਾਜ ਪਾਰਟੀ, ਸ. ਗੁਰਦੇਵ ਸਿੰਘ ਸੀ.ਪੀ.ਆਈ.ਐਮ. ਅਤੇ ਹੋਰ ਪਾਰਟੀਆਂ ਦੇ ਨੁਮਾਇੰਦੇ ਵੀ ਹਾਜ਼ਰ ਸਨ।