ਬੰਦ ਕਰੋ

ਜਨਮ ਤੇ ਮੌਤ ਨੂੰ 21 ਦਿਨ ਦੇ ਅੰਦਰ ਰਜਿਸਟਰ ਕਰਵਾਕੇ ਮੁਫ਼ਤ ਸਹੂਲਤ ਪਾਓ : ਡਿਪਟੀ ਕਮਿਸ਼ਨਰ

ਪ੍ਰਕਾਸ਼ਨ ਦੀ ਮਿਤੀ : 01/12/2022
Get free facility by registering birth and death within 21 days: Deputy Commissioner

ਜ਼ਿਲ੍ਹਾ ਲੋਕ ਸੰਪਰਕ ਦਫ਼ਤਰ, ਰੂਪਨਗਰ

ਜਨਮ ਤੇ ਮੌਤ ਨੂੰ 21 ਦਿਨ ਦੇ ਅੰਦਰ ਰਜਿਸਟਰ ਕਰਵਾਕੇ ਮੁਫ਼ਤ ਸਹੂਲਤ ਪਾਓ : ਡਿਪਟੀ ਕਮਿਸ਼ਨਰ

ਜਨਮ ਦੀ ਰਜਿਸਟ੍ਰੇਸ਼ਨ ਨਾਗਰਿਕਤਾ ਦਾ ਸਬੂਤ, ਆਪਣੀ ਹੋਂਦ ਦੀ ਪਹਿਚਾਣ, ਮੌਲਿਕ ਅਧਿਕਾਰ ਤੇ ਸਕੂਲ ਦਾਖਲੇ ਲਈ ਲੋੜੀਂਦਾ

ਜਾਇਦਾਦ ਦਾ ਉੱਤਰਾਅਧਿਕਾਰੀ, ਬੈਂਕ ਤੇ ਬੀਮਾ ਪੈਨਸ਼ਨ ਦੀ ਰਕਮ ਕਢਵਾਉਣ ਲਈ ਮੌਤ ਸਰਟੀਫਿਕੇਟ ਦਾ ਹੋਣਾ ਜ਼ਰੂਰੀ ਹੁੰਦਾ

ਰੂਪਨਗਰ, 1 ਦਸੰਬਰ: ਜਨਮ ਅਤੇ ਮੌਤ ਨੂੰ 21 ਦਿਨਾਂ ਦੇ ਅੰਦਰ-ਅੰਦਰ ਦਰਜ਼ ਕਰਵਾਉਣਾ ਨਾਲ ਲਾਭਪਾਤਰੀ ਨੂੰ ਕਿਸੇ ਵੀ ਤਰ੍ਹਾਂ ਦੀ ਫੀਸ ਨਹੀਂ ਦੇਣੀ ਪੈਂਦੀ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਜੇਕਰ ਜਨਮ ਅਤੇ ਮੌਤ ਨੂੰ 21 ਦਿਨਾਂ ਦੇ ਅੰਦਰ-ਅੰਦਰ ਰਜਿਸਟਰ ਕਰਵਾ ਲਿਆ ਜਾਂਦਾ ਹੈ ਤਾਂ ਲਾਭਪਾਤਰੀ ਨੂੰ ਭਵਿੱਖ ਪ੍ਰੇਸ਼ਾਨੀ ਨਹੀਂ ਆਉਂਦੀ ਅਤੇ ਪਰਿਵਾਰਕ ਮੈਂਬਰਾਂ ਨੂੰ ਸਰਟੀਫਿਕੇਟ ਵੀ ਅਸਾਨੀ ਨਾਲ ਮਿਲ ਜਾਂਦਾ ਹੈ।

ਉਨ੍ਹਾਂ ਅੱਗੇ ਸਪੱਸ਼ਟ ਕਰਦਿਆਂ ਦੱਸਿਆ ਕਿ 21 ਦਿਨਾਂ ਅੰਦਰ ਜਨਮ ਅਤੇ ਮੌਤ ਨੂੰ ਦਰਜ਼ ਕਰਵਾਉਣ ਨਾਲ ਦੀ ਕੋਈ ਫੀਸ ਜਾਂ ਚਾਰਜਿਜ਼ ਨਹੀਂ ਦੇਣੇ ਪੈਂਦੇ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਰਜਿਸਟ੍ਰੇਸ਼ਨ ਨਾਲ ਬਹੁਤ ਸਾਰੇ ਲਾਭ ਹੁੰਦੇ ਹਨ ਜਿਵੇਂ ਜਨਮ ਦੀ ਰਜਿਸਟ੍ਰੇਸ਼ਨ ਨਾਲ ਨਾਗਰਿਕਤਾ ਦਾ ਸਬੂਤ, ਆਪਣੀ ਹੋਂਦ ਦੀ ਪਹਿਚਾਣ, ਮੌਲਿਕ ਅਧਿਕਾਰ ਅਤੇ ਸਕੂਲ ਦਾਖਲੇ ਲਈ ਲੋੜੀਂਦਾ ਹੁੰਦਾ ਹੈ ਅਤੇ ਇਸੇ ਤਰ੍ਹਾਂ ਮੌਤ ਰਜਿਸਟ੍ਰੇਸ਼ਨ ਦੇ ਲਾਭ ਜਿਵੇਂ ਜਾਇਦਾਦ ਦਾ ਉੱਤਰਾਅਧਿਕਾਰੀ, ਬੈਂਕ ਅਤੇ ਬੀਮਾ ਪੈਨਸ਼ਨ ਦੀ ਰਕਮ ਕਢਵਾਉਣ ਲਈ ਮੌਤ ਸਰਟੀਫਿਕੇਟ ਦਾ ਹੋਣਾ ਜ਼ਰੂਰੀ ਹੁੰਦਾ ਹੈ।

ਉਨ੍ਹਾਂ ਇਹ ਵੀ ਦੱਸਿਆ ਕਿ ਹਸਪਤਾਲ/ਨਰਸਿੰਗ ਹੋਮ ਵਿੱਚ ਵਾਪਰੀ ਜਨਮ ਜਾਂ ਮੌਤ ਦੀ ਘਟਨਾ ਨੂੰ ਰਜਿਸਟਰਾਰ ਪਾਸ ਦਰਜ ਕਰਵਾਉਣ ਦੀ ਜ਼ਿੰਮੇਵਾਰੀ ਹਸਪਤਾਲ ਦੇ ਇੰਚਾਰਜ ਦੀ ਵੀ ਹੁੰਦੀ ਹੈ। ਹਸਪਤਾਲ/ਨਰਸਿੰਗ ਹੋਮ ਵਿੱਚ ਵਾਪਰੀ ਜਨਮ ਜਾਂ ਮੌਤ ਦੀਆਂ ਘਟਨਾਵਾਂ ਨਾਲ ਸਬੰਧਤ ਜਨਮ ਜਾਂ ਮੌਤ ਦੀ ਰਜਿਸਟ੍ਰੇਸ਼ਨ ਨਗਰ ਨਿਗਮ/ਨਗਰ ਕੌਂਸਲ/ਨਗਰ ਪੰਚਾਇਤ ਦੇ ਦਫ਼ਤਰ ਵਿਚ ਕਰਵਾਈ ਜਾਂਦੀ ਹੈ।

ਉਨ੍ਹਾਂ ਕਿਹਾ ਕਿ ਜਨਮ ਅਤੇ ਮੌਤ ਦੀ ਰਜਿਸਟ੍ਰੇਸ਼ਨ ਸਮੇਂ ਕੁੱਝ ਗੱਲਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਜਿਵੇਂ ਜਨਮ ਜਾਂ ਮੌਤ ਦੀ ਘਟਨਾ ਨੂੰ ਦਰਜ ਕਰਾਉਣ ਲਈ ਨਿਰਧਾਰਿਤ ਸੂਚਨਾ ਫਾਰਮ ਵਿਚ ਪਰਿਵਾਰ ਦੇ ਮੈਂਬਰਾਂ ਦੇ ਪਤੇ ਸਹੀ ਦਰਜ ਕਰਵਾਏ ਜਾਣ ਤਾਂ ਜੋ ਸਹੀ ਤੱਥਾਂ ਅਨੁਸਾਰ ਸਰਟੀਫੀਕੇਟ 21 ਦਿਨ ਦੇ ਅੰਦਰ-ਅੰਦਰ ਜਾਰੀ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਵਿਅਕਤੀ ਦੇ ਸੰਸਕਾਰ ਤੋਂ ਬਾਅਦ ਮੌਤ ਦਾ ਇੰਦਰਾਜ਼ ਨਗਰ ਕੌਂਸਲ ਵਿਖ਼ੇ ਦਰਜ ਕਰਵਾਉਣ ਦੀ ਜ਼ਿੰਮੇਵਾਰੀ ਪਰਿਵਾਰ ਦੀ ਹੁੰਦੀ ਹੈ।

ਉਨ੍ਹਾਂ ਦੱਸਿਆ ਕਿ ਇਹਨਾਂ ਸਰਟੀਫਿਕੇਟਾ ਦੀ ਪਹਿਲੀ ਕਾਪੀ ਮੁਫ਼ਤ ਪ੍ਰਦਾਨ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਇਹ ਸਰਟੀਫਿਕੇਟ ਦੀਆਂ ਹੋਰ ਨਕਲਾਂ ਸੇਵਾ ਕੇਂਦਰਾ ਵਿੱਚ ਅਪਲਾਈ ਕਰਕੇ ਨਿਸ਼ਚਤ ਫੀਸ ਜਮ੍ਹਾਂ ਕਰਵਾ ਕੇ ਵੀ ਪ੍ਰਾਪਤ ਕੀਤੀਆ ਜਾ ਸਕਦੀਆਂ ਹਨ।