ਚਮਕੌਰ ਸਾਹਿਬ ਵਿਖੇ ਲਗਾਏ ਸੁਵਿਧਾ ਤੇ ਕਾਨੂੰਨੀ ਸੇਵਾਵਾਂ ਅਥਾਰਟੀ ਕੈਂਪ ’ਚ ਭਲਾਈ ਸਕੀਮਾਂ ਸਬੰਧੀ 584 ਅਰਜ਼ੀਆਂ ਪ੍ਰਾਪਤ ਹੋਇਆਂ: ਐਸ.ਡੀ.ਐਮ. ਪਰਮਜੀਤ ਸਿੰਘ

ਦਫਤਰ ਜਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ
ਚਮਕੌਰ ਸਾਹਿਬ ਵਿਖੇ ਲਗਾਏ ਸੁਵਿਧਾ ਤੇ ਕਾਨੂੰਨੀ ਸੇਵਾਵਾਂ ਅਥਾਰਟੀ ਕੈਂਪ ’ਚ ਭਲਾਈ ਸਕੀਮਾਂ ਸਬੰਧੀ 584 ਅਰਜ਼ੀਆਂ ਪ੍ਰਾਪਤ ਹੋਇਆਂ: ਐਸ.ਡੀ.ਐਮ. ਪਰਮਜੀਤ ਸਿੰਘ
ਸਕੀਮਾਂ ਦਾ ਲਾਭ ਦੇਣ ਲਈ ਲਗਾਏ ਸੁਵਿਧਾ ਕੈਂਪ ਆਮ ਲੋਕਾਂ ਲਈ ਵਰਦਾਨ
ਚਮਕੌਰ ਸਾਹਿਬ, 28 ਅਕਤੂਬਰ:
ਮੁੱਖ ਮੰਤਰੀ ਪੰਜਾਬ ਸ. ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਸੂਬਾ ਸਰਕਾਰ ਵਲੋਂ ਆਮ ਲੋਕਾਂ ਨੂੰ ਭਲਾਈ ਸਕੀਮਾਂ ਦਾ ਲਾਭ ਦੇਣ ਲਈ 28 ਤੇ 29 ਅਕਤੂਬਰ ਨੂੰ ਤਹਿਸੀਲ ਪੱਧਰ ਤੇ ਸੁਵਿਧਾ ਤੇ ਕਾਨੂੰਨੀ ਸੇਵਾਵਾਂ ਅਥਾਰਟੀ ਕਂੈਪ ਲਗਾਏ ਗਏ ਹਨ ਜਿਸ ਤਹਿਤ ਅੱਜ ਚਮਕੌਰ ਸਾਹਿਬ ਵਿਖੇ 584 ਅਰਜ਼ੀਆਂ ਪ੍ਰਾਪਤ ਹੋਇਆਂ ਹਨ।
ਇਸ ਬਾਰੇ ਜਾਣਕਾਰੀ ਦਿੰਦਿਆਂ ਐਸ.ਡੀ.ਐਮ. ਪਰਮਜੀਤ ਸਿੰਘ ਨੇ ਦੱਸਿਆ ਕਿ ਦੂਰ ਦੁਰਾਡੇ ਦੇ ਪਂੇਡੂ ਖੇਤਰਾਂ ਵਿਚ ਰਹਿ ਰਹੇ ਯੋਗ ਲੋੜਵੰਦ ਲੋਕਾਂ ਤੱਕ ਪਹੁੰਚਾਉਣ ਲਈ ਦੋ ਰੋ਼ਜਾ ਵਿਸੇ਼ਸ ਸੁਵਿਧਾ ਕੈਂਪ ਦਾ ਆਯੋਜਨ ਕੀਤਾ ਗਿਆ ਹੈ ਜਿਸ ਵਿਚ ਵੱਡੀ ਗਿਣਤੀ ਵਿਚ ਲੋਕ ਇਨ੍ਹਾਂ ਸਹੁੂਲਤਾ ਦਾ ਲਾਭ ਲੈਣ ਲਈ ਪੁੱਜ ਰਹੇ ਹਨ।
ਐਸ.ਡੀ.ਐਮ ਸ੍ਰੀ ਚਮਕੌਰ ਸਾਹਿਬ ਨੇ ਦੱਸਿਆ ਕਿ ਇਹ ਕੈਂਪ ਲੋੜਵੰਦ ਲੋਕਾਂ ਤੱਕ ਸਰਕਾਰੀ ਦੀਆਂ ਭਲਾਈ ਸਕੀਮਾਂ ਦਾ ਲਾਭ ਪਹੁੰਚਾਉਣ ਲਈ ਵਰਦਾਨ ਸਾਬਿਤ ਹੋ ਰਹੇ ਹਨ ਜਿਸ ਵਿਚ ਮੁਫਤ ਕਾਨੂੰਨੀ ਸੇਵਾਵਾ ਅਥਾਰਟੀ ਵਲਂੋ ਵੀ ਵਿਸੇ਼ਸ ਸਟਾਲ ਲਗਾਇਆ ਗਿਆ, ਜਿੱਥੇ ਲੋਕਾਂ ਨੂੰ ਮੁਫਤ ਕਾਨੂੰਨੀ ਸਹਾਇਤਾ ਪ੍ਰਾਪਤ ਕਰਨ ਬਾਰੇ ਜਾਣਕਾਰੀ ਦਿੱਤੀ ਗਈ। ਉਨ੍ਹਾਂ ਨੇ ਦੱਸਿਆ ਕਿ ਸਿਹਤ ਵਿਭਾਗ ਵਲੋਂ 5 ਲੱਖ ਰੁਪਏ ਦੇ ਇਲਾਜ ਵਾਲੇ ਸਰਬੱਤ ਸਿਹਤ ਬੀਮਾ ਯੋਜਨਾ ਕਾਰਡ ਬਣਾਉਣ ਵਾਲੇ ਯੋਗ ਵਿਅਕਤੀਆਂ ਵਿਚ ਭਾਰੀ ਉਤਸ਼ਾਹ ਰਿਹਾ। ਪਿੰਡਾਂ ਵਿਚ ਪੰਜ-ਪੰਜ ਮਰਲੇ ਦੇ ਪਲਾਂਟ ਲੈਣ ਵਾਲੇ ਯੋਗ ਵਿਅਕਤੀਆਂ ਦੇ ਫਾਰਮ ਵੀ ਭਰੇ ਗਏ ਅਤੇ ਹਰ ਸਟਾਲ ਉਤੇ ਅਧਿਕਾਰੀ ਪੂਰੀ ਜਿੰਮੇਵਾਰੀ ਨਾਂਲ ਲੋਕਾਂ ਨੂੰ ਭਲਾਈ ਸਕੀਮਾ ਦਾ ਲਾਭ ਦੇਣ ਲਈ ਕਾਰਵਾਈ ਕਰ ਰਹੇ ਸਨ।
ਉਨ੍ਹਾਂ ਦੱਸਿਆ ਕਿ ਇਸ ਮੌਕੇ ਬਿਜਲੀ ਵਿਭਾਗ ਵਲੋਂ ਦੋ ਕਿਲੋਵਾਟ ਲੋਡ ਤੱਕ ਦੇ ਬਿਜਲੀ ਖਪਤਕਾਰਾਂ ਦੇ ਬਕਾਇਆ/ਏਰੀਅਰ ਮਾਫ ਕਰਨ ਲਈ ਵੱਡੀ ਗਿਣਤੀ ਵਿਚ ਫਾਰਮ ਭਰਵਾਏ ਗਏ। ਖੁਰਾਕ ਅਤੇ ਸਪਲਾਈ ਵਿਭਾਗ ਵਲੋ ਐਲ.ਪੀ.ਜੀ ਗੈਸ ਕੁਨੈਕਸ਼ਨ ਮੁਫਤ ਦੇਣ, ਸਮਾਜਿਕ ਸੁਰੱਖਿਆ ਵਿਭਾਗ ਵਲੋ ਪੈਨਸ਼ਨਾਂ, ਆਸੀਰਵਾਦ ਸਕੀਮ, ਮਗਨਰੇਗਾ ਦੇ ਜਾਬ ਕਾਰਡ ਆਦਿ ਦੇ ਫਾਰਮ ਭਰ ਕੇ ਲੋੜਵੰਦਾਂ ਨੂੰ ਸਰਕਾਰੀ ਯੋਜਨਾਵਾ ਦਾ ਲਾਭ ਲੈਣ ਲਈ ਫਾਰਮ ਭਰੇ ਗਏ।
ਐਸ.ਡੀ.ਐਮ ਚਮਕੌਰ ਸਾਹਿਬ ਨੇ ਅੱਗੇ ਦੱਸਿਆ ਕਿ ਸਰਕਾਰ ਦੀਆਂ ਹੋਰ ਵੱਖ ਵੱਖ ਭਲਾਈ ਸਕੀਮਾਂ ਨੂੰ ਲੋੜਵੰਦ ਪਰਿਵਾਰਾ ਤੱਕ ਪਹੰੁਚਾਉਣ ਦੇ ਨਾਲ ਨਾਲ ਕਿਸਾਨਾਂ ਨੂੰ ਪਰਾਲੀ ਅਤੇ ਫਸਲਾਂ ਦੀ ਰਹਿੰਦ ਖੁੂੰਹਦ ਨੂੰ ਅੱਗ ਨਾ ਲਗਾਉਣ ਬਾਰੇ ਜਾਗਰੂਕ ਜਾ ਰਿਹਾ ਹੈ, ਜਿੱਥੇ ਮਾਹਿਰਾਂ ਵਲੋਂ ਕਿਸਾਨਾਂ ਨੂੰ ਸੈਲਫ ਹੈਲਪ ਗਰੁੱਪ ਬਣਾ ਕੇ ਸਬਸਿਡੀ ਤੇ ਮਸ਼ੀਨਰੀ ਖਰੀਦਣ ਅਤੇ ਆਧੁਨਿਕ ਮਸ਼ੀਨਰੀ ਦੀ ਵਰਤੋ ਕਰਕੇ ਖੇਤੀਬਾੜੀ ਵਿਚ ਹੋਰ ਸੁਧਾਰ ਲਿਆਉਣ ਲਈ ਪ੍ਰੇਰਿਤ ਕੀਤਾ ਗਿਆ।ਇਹ ਸੁਵਿਧਾ ਕੈਂਪ 29 ਅਕਤੂਬਰ ਨੂੰ ਵੀ ਲਗਾਏ ਜਾਣਗੇ।