ਗੱਡੀ ਚਲਾਉਂਦੇ ਸਮੇਂ ਸੇਫਟੀ ਨਿਯਮਾਂ ਦੀ ਪਾਲਣਾ ਕਰਕੇ ਅਚਾਨਕ ਵਾਪਰਨ ਵਾਲੀਆਂ ਦੁਰਘਟਨਾਵਾਂ ਤੋਂ ਬਚਾਅ ਜਾ ਸਕਦਾ: ਡੀ.ਐਸ.ਪੀ
ਗੱਡੀ ਚਲਾਉਂਦੇ ਸਮੇਂ ਸੇਫਟੀ ਨਿਯਮਾਂ ਦੀ ਪਾਲਣਾ ਕਰਕੇ ਅਚਾਨਕ ਵਾਪਰਨ ਵਾਲੀਆਂ ਦੁਰਘਟਨਾਵਾਂ ਤੋਂ ਬਚਾਅ ਜਾ ਸਕਦਾ: ਡੀ.ਐਸ.ਪੀ
ਇੰਸਟੀਚਿਊਟ ਆਫ ਡਰਾਇਵਿੰਗ ਸਕਿੱਲ ਸੈਂਟਰ ਵਿਖੇ ਨਹਿਰੂ ਯੁਵਾ ਕੇਂਦਰ ਅਤੇ ਪੁਲੀਸ ਵਿਭਾਗ ਦੇ ਸਹਿਯੋਗ ਨਾਲ ਜਾਗਰੂਕਤਾ ਪ੍ਰੋਗਰਾਮ ਕਰਵਾਇਆ
ਰੂਪਨਗਰ, 17 ਜਨਵਰੀ: ਰਾਸ਼ਟਰੀ ਸੜਕ ਸੁਰੱਖਿਆ ਸੇਫਟੀ ਪ੍ਰੋਗਰਾਮ ਤਹਿਤ ਜ਼ਿਲ੍ਹਾ ਰੈੱਡ ਕਰਾਸ ਰੂਪਨਗਰ ਵੱਲੋਂ ਚਲਾਏ ਜਾ ਰਹੇ ਇੰਸਟੀਚਿਊਟ ਆਫ ਡਰਾਇਵਿੰਗ ਸਕਿੱਲ ਸੈਂਟਰ ਵਿਖੇ ਅੱਜ ਰੋਡ ਸੇਫਟੀ ਟਰੈਫਿਕ ਨਿਯਮਾਂ ਦੀ ਪਾਲਣਾ ਬਾਰੇ ਅਤੇ ਨਸ਼ਿਆਂ ਤੋਂ ਦੂਰ ਰਹਿਣ ਬਾਰੇ ਇੱਕ ਜਾਗਰੂਕਤਾ ਪ੍ਰੋਗਰਾਮ ਨਹਿਰੂ ਯੁਵਾ ਕੇਂਦਰ ਅਤੇ ਪੁਲੀਸ ਵਿਭਾਗ ਦੇ ਸਹਿਯੋਗ ਨਾਲ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿੱਚ ਵੱਖ-ਵੱਖ ਪਿੰਡਾਂ ਅਤੇ ਖੇਤਰਾਂ ਤੋਂ 130 ਨੌਜਵਾਨਾਂ ਅਤੇ ਡਰਾਈਵਰਾਂ ਨੇ ਭਾਗ ਲਿਆ।
ਇਸ ਪ੍ਰੋਗਰਾਮ ਵਿੱਚ ਡੀ.ਐਸ.ਪੀ ਹੈਡਕੁਆਰਟਰ ਰੂਪਨਗਰ ਸ਼੍ਰੀ ਮੋਹਿਤ ਕੁਮਾਰ ਸਿੰਗਲਾ ਨੇ ਦੱਸਿਆ ਕਿ ਡਰਾਇਵਿੰਗ ਕਰਦੇ ਸਮੇਂ ਆਪਣੀ, ਆਪਣੇ ਪਰਿਵਾਰ ਅਤੇ ਹੋਰ ਲੋਕਾਂ ਦੀ ਸੇਫਟੀ ਬਣਾਉਣੀ ਜਰੂਰੀ ਹੈ। ਉਨ੍ਹਾਂ ਕਿਹਾ ਕਿ ਗੱਡੀ ਚਲਾਉਂਦੇ ਸਮੇਂ ਸੇਫਟੀ ਨਿਯਮਾਂ ਦੀ ਪਾਲਣਾ ਕਰਨੀ ਜਰੂਰੀ ਹੈ ਤਾਂ ਜੋ ਅਚਾਨਕ ਵਾਪਰਨ ਵਾਲੀਆਂ ਦੁਰਘਟਨਾਵਾਂ ਤੋਂ ਬਚਾਅ ਹੋ ਸਕੇ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਨਸ਼ਿਆਂ ਤੋਂ ਆਪਣਾ ਬਚਾਅ ਕਰਕੇ ਦੂਜਿਆ ਨੂੰ ਵੀ ਨਸ਼ਿਆਂ ਦੇ ਦੁਰਪ੍ਰਭਾਵਾਂ ਬਾਰੇ ਗਰੂਕ ਕਰਕੇ ਬਚਾਉਣ ਲਈ ਉਪਰਾਲੇ ਕੀਤੇ ਜਾਣ।
ਇੰਸਪੈਕਟਰ ਸ੍ਰੀ ਸੁਧੇਵ ਸਿੰਘ ਵਲੋਂ ਸੜਕ ਸੇਫਟੀ ਨਿਯਮਾਂ ਅਤੇ ਗੁੱਡ ਸਮਾਰਟੀਅਨ ਰੂਲ ਬਾਰੇ ਜਾਣਕਾਰੀ ਦਿੱਤੀ ਗਈ। ਸਕੱਤਰ ਜ਼ਿਲ੍ਹਾ ਰੈਡ ਕਰਾਸ ਸ. ਗੁਰਸੋਹਣ ਸਿੰਘ ਵਲੋਂ ਫਸਟ ਏਡ ਬਾਰੇ, ਇੰਚਾਰਜ ਰੋਡ ਸੇਫਟੀ ਰਿਫੈਸ਼ਰ ਟਰੇਨਿੰਗ ਸ. ਰੁਪਿੰਦਰ ਸਿੰਘ ਵਲੋਂ ਗੱਡੀ ਚਲਾਉਂਦੇ ਸਮੇਂ ਨਿਯਮਾਂ ਦੀ ਪਾਲਣਾ ਬਾਰੇ ਅਵੇਅਰ ਕੀਤਾ ਗਿਆ।
ਜ਼ਿਲ੍ਹਾ ਯੂਥ ਕੋਆਰਡੀਨੇਟਰ ਨਹਿਰੂ ਯੁਵਾ ਕੇਂਦਰ ਸ਼੍ਰੀ ਪੰਕਜ ਯਾਦਵ ਵਲੋਂ ਨੌਜਵਾਨਾਂ ਨੂੰ ਸਮਾਜ ਵਿੱਚ ਸੇਵਾ ਕਰਨ ਬਾਰੇ ਗੱਲਬਾਤ ਕੀਤੀ ਗਈ ਅਤੇ ਸ਼੍ਰੀ ਅਵਿੰਦਰ ਰਾਜੂ ਦੀ ਟੀਮ ਵਲੋਂ ਇੱਕ ਨੁੱਕੜ ਨਾਟਕ ਰਾਹੀ ਜਾਗਰੂਕ ਕੀਤਾ ਗਿਆ।
ਇਸ ਮੌਕੇ ਏ.ਐਸ.ਆਈ. ਸ਼੍ਰੀ ਅਜੇ ਕੁਮਾਰ, ਏ.ਐਸ.ਆਈ. ਸ. ਦੀਦਾਰ ਸਿੰਘ, ਟ੍ਰੇਨਰ ਸ. ਗੁਰਿੰਦਰ ਸਿੰਘ, ਟ੍ਰੇਨਰ ਸ਼੍ਰੀ ਵਰੁਣ ਸ਼ਰਮਾ ਅਤੇ ਸ. ਸਿਮਰਨਜੀਤ ਸਿੰਘ ਹਾਜਰ ਸਨ।