ਬੰਦ ਕਰੋ

ਗਵਰਨਿੰਗ ਬੋਰਡ (ਆਤਮਾ) ਦੀ ਮੀਟਿੰਗ ਮਿੰਨੀ ਕਮੇਟੀ ਰੂਮ ਵਿਖੇ ਹੋਈ

ਪ੍ਰਕਾਸ਼ਨ ਦੀ ਮਿਤੀ : 02/02/2024
Governing Board (Spirit) meeting was held at the Mini Committee Room

ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ

ਗਵਰਨਿੰਗ ਬੋਰਡ (ਆਤਮਾ) ਦੀ ਮੀਟਿੰਗ ਮਿੰਨੀ ਕਮੇਟੀ ਰੂਮ ਵਿਖੇ ਹੋਈ

ਰੂਪਨਗਰ, 2 ਫਰਵਰੀ: ਡਿਪਟੀ ਕਮਿਸਨਰ-ਕਮ-ਚੇਅਰਪਰਸਨ ਗਵਰਨਿੰਗ ਬੋਰਡ (ਆਤਮਾ) ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ, ਸਹਾਇਕ ਕਮਿਸ਼ਨਰ (ਜ) ਸ. ਅਰਵਿੰਦਰਪਾਲ ਸਿੰਘ ਸੋਮਲ ਰੂਪਨਗਰ ਦੀ ਪ੍ਰਧਾਨਗੀ ਹੇਠ ਗਵਰਨਿੰਗ ਬੋਰਡ (ਆਤਮਾ) ਦੀ ਮੀਟਿੰਗ ਮਿੰਨੀ ਕਮੇਟੀ ਰੂਮ ਵਿਖੇ ਹੋਈ।

ਇਸ ਮੌਕੇ ਸ਼੍ਰੀ ਪਰਮਿੰਦਰ ਸਿੰਘ ਚੀਮਾ ਪੀ.ਡੀ (ਆਤਮਾ) ਵੱਲੋ ਹਾਊਸ ਦੇ ਧਿਆਨ ਵਿੱਚ ਲਿਆਂਦਾ ਕਿ ਸਬ ਮਿਸ਼ਨ ਆਨ ਐਗਰੀਕਲਚਰ ਐਕਸਟੈਨਸ਼ਨ (ਐਸ.ਐਮ.ਏ.ਈ.) ਆਤਮਾ ਸਕੀਮ ਤਹਿਤ ਭਾਰਤ ਸਰਕਾਰ ਵੱਲੋ ਜਾਰੀ ਹਦਾਇਤਾਂ ਅਨੁਸਾਰ ਜਿ਼ਲ੍ਹਾ ਰੂਪਨਗਰ ਵਿਖੇ ਸਾਲ 2024-25 ਦਾ ਸਾਲਾਨਾ ਐਕਸ਼ਨ ਪਲਾਨ, ਸਮੂਹ ਬਲਾਕਾਂ ਦੀਆਂ ਬਲਾਕ ਟੈਕਨਾਲੋਜੀ ਟੀਮਾਂ ਅਤੇ ਬਲਾਕ ਕਿਸਾਨ ਸਲਾਹਕਾਰ ਕਮੇਟੀਆਂ ਵਲੋਂ ਤਿਆਰ ਕੀਤਾ ਗਿਆ। ਇਸ ਤੋਂ ਇਲਾਵਾ ਖੇਤੀਬਾੜੀ ਵਿਭਾਗ ਅਤੇ ਹੋਰ ਸਹਾਇਕ ਵਿਭਾਗਾਂ ਵੱਲੋ ਵੀ ਐਕਸ਼ਨ ਪਲਾਨ ਬਣਾ ਕੇ ਇਸ ਦਫਤਰ ਨੂੰ ਭੇਜਿਆ ਗਿਆ। ਬਲਾਕਾਂ ਅਤੇ ਵੱਖ-ਵੱਖ ਵਿਭਾਗਾਂ ਵੱਲੋ ਤਿਆਰ ਕੀਤੇ ਗਏ ਐਕਸ਼ਨ ਪਲਾਨ ਨੂੰ ਸੰਕਲਿਤ ਕਰਨ ਉਪਰੰਤ ਐਕਸ਼ਨ ਪਲਾਨ ਨੂੰ ਵਿਚਾਰਣ ਲਈ ਇਸ ਦਫਤਰ ਵੱਲੋ ਮਿਤੀ 23-01-24 ਨੂੰ ਬਲਾਕ ਟੈਕਨਾਲੋਜੀ ਟੀਮ ਲੀਡਰਜ਼, ਜਿ਼ਲ੍ਹਾ ਪੱਧਰੀ ਕਿਸਾਨ ਸਲਾਹਕਾਰ ਕਮੇਟੀ ਅਤੇ ਆਤਮਾ ਮੈਨੇਜਮੈਂਟ ਕਮੇਟੀ ਦੀਆਂ ਮੀਟਿੰਗਾਂ ਦਾ ਆਯੋਜਿਨ ਕੀਤਾ ਗਿਆ ਅਤੇ 137.496 ਲੱਖ ਰੁਪਏ ਦਾ ਜਿ਼ਲ੍ਹਾ ਐਕਸ਼ਨ ਪਲਾਨ ਬਣਾਇਆ ਗਿਆ।

ਇਸ ਮੌਕੇ ਸਹਾਇਕ ਕਮਿਸ਼ਨਰ (ਜ) ਵੱਲੋ ਮੁੱਖ ਖੇਤੀਬਾੜੀ ਅਫ਼ਸਰ ਤੋਂ ਸਾਲ 2023-24 ਦੇ ਐਕਸ਼ਨ ਪਲਾਨ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਵੱਲੋ ਧਿਆਨ ਵਿੱਚ ਲਿਆਂਦਾ ਗਿਆ ਕਿ ਸਾਲ 2023-24 ਦਾ ਸਾਲਾਨਾ ਐਕਸ਼ਨ ਪਲਾਨ 172.136 ਲੱਖ ਰੁਪਏ ਦਾ ਤਿਆਰ ਕੀਤਾ ਗਿਆ ਸੀ, ਜਿਸ ਵਿੱਚੋ ਹੁਣ ਤੱਕ 40.776 ਲੱਖ ਰੁਪਏ ਹੀ ਪ੍ਰਾਪਤ ਹੋਏ ਹਨ।

ਸਹਾਇਕ ਕਮਿਸ਼ਨਰ ਵੱਲੋ ਸਾਲਾਨਾ ਐਕਸ਼ਨ ਪਲਾਨ ਵਿੱਚ ਜਿ਼ਲ੍ਹਾ ਪੱਧਰ ਉਤੇ ਕਰਨ ਵਾਲੇ ਨਿਵੇਕਲੇ ਕੰਮਾਂ ਬਾਰੇ ਪੁੱਛਿਆ ਕਿ ਐਕਸ਼ਨ ਪਲਾਨ ਲਈ ਕਿਸਾਨਾਂ ਦੀ ਆਮਦਨ ਵਧਾਉਣ ਲਈ ਸਹਾਇਕ ਧੰਦੇ ਅਪਣਾਉਣ ਦੇ ਸੁਝਾਅ ਦਿੱਤੇ ਅਤੇ ਨਾਲ ਹੀ ਉਨ੍ਹਾਂ ਕਿਹਾ ਕਿ ਸੂਰਜਮੁਖੀ, ਸੋਇਆਬੀਨ ਅਤੇ ਦਾਲਾਂ ਦੇ ਪ੍ਰਦਰਸ਼ਨੀ ਪਲਾਂਟ ਵੀ ਲਗਾਏ ਜਾਣਗੇ ਜਿਸ ਨਾਲ ਫਸਲੀ ਵਿਭਿਨੰਤਾ ਨੂੰ ਉਤਸ਼ਾਹਿਤ ਕੀਤਾ ਜਾਵੇਗਾ।

ਇਸ ਮੀਟਿੰਗ ਵਿੱਚ ਮੌਜੂਦ ਡਾ.ਸਤਵੀਰ ਸਿੰਘ ਡਿਪਟੀ ਡਾਇਰੈਕਟਰ ਕੇ.ਵੀ.ਕੇ. ਰੂਪਨਗਰ ਵਲੋਂ ਪਸ਼ੂਆਂ ਤੇ ਆਈ.ਵੀ.ਐਫ. ਦੇ ਪ੍ਰਭਾਵ ਦਾ ਪ੍ਰੋਜੈਕਟ ਤਿਆਰ ਕਰਨ ਲਈ 2.10 ਲੱਖ ਰੁਪਏ ਦੀ ਮੰਗ ਕੀਤੀ ਗਈ ਅਤੇ ਘਰ ਵਿੱਚ ਮੁਰਗੀ ਪਾਲਣ ਦੇ ਪ੍ਰਦਰਸ਼ਨੀ ਪਲਾਂਟ ਦੇ ਆਯੋਜਨ ਕਰਨ ਦਾ ਟੀਚਾ ਮਿਥਿਆ ਗਿਆ।

ਮੀਟਿੰਗ ਦੌਰਾਨ ਡਾ. ਚਤਰਜੀਤ ਸਿੰਘ ਬਾਗਬਾਨੀ ਵਿਕਾਸ ਅਫਸਰ ਨੇ ਸਾਲ 2023-24 ਦੌਰਾਨ ਆਤਮਾ ਦੇ ਸਹਿਯੋਗ ਨਾਲ ਕੀਤੇ ਕੰਮਾਂ ਬਾਾਰੇ ਜਾਣਕਾਰੀ ਦਿੱਤੀ ਅਤੇ ਸਾਲ 2024-25 ਦੌਰਾਨ ਵਿਭਾਗ ਵੱਲੋ ਘਰੇਲੂ ਬਗੀਚੀ ਅਤੇ ਖੇਤਾਂ ਵਿੱਚ ਫਲਦਾਰ ਬੂਟਿਆਂ ਨੂੰ ਉਤਸ਼ਾਹਿਤ ਕਰਨ ਲਈ ਟ੍ਰੇਨਿੰਗ ਅਤੇ ਕਿਸਾਨਾਂ ਨੂੰ ਖੁੰਬਾਂ ਅਤੇ ਫਲਾਈ ਟਰੈਪ ਦੀਆਂ ਪਰਦਰਸ਼ਨੀਆਂ ਦੇ ਐਕਸ਼ਨ ਪਲਾਨ ਬਾਰੇ ਦੱਸਿਆ।

ਡਾ.ਤਰਲੋਚਨ ਸਿੰਘ ਸਹਾਇਕ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਰੂਪਨਗਰ ਨੇ ਆਤਮਾ ਸਕੀਮ ਅਧੀਨ ਪਸ਼ੂਆ ਦੀ ਚੰਗੀ ਸਿਹਤ ਸੰਭਾਲ ਸੰਬਧੀ ਟਰੇਨਿੰਗ ਕੈਂਪ ਦੀ ਮੰਗ ਕੀਤੀ ਗਈ। ਮੀਟਿੰਗ ਵਿੱਚ ਮੌਜੂਦ ਭੂਮੀ ਰੱਖਿਆ ਅਫਸਰ ਸ਼੍ਰੀ ਮਨੋਜ਼ ਕੁਮਾਰ ਵੱਲੋ ਫਸਲਾਂ ਤੇ ਰੇਨ ਗਨ ਦੇ ਪਰਦਰਸ਼ਨੀ ਪਲਾਂਟ ਦਾ ਪ੍ਰਸਤਾਵ ਪੇਸ਼ ਕੀਤਾ ਗਿਆ। ਜਿਸ ਤੋਂ ਉਪਰੰਤ ਡਾ.ਗੁਰਬਚਨ ਸਿੰਘ ਮੁੱਖ ਖੇਤੀਬਾੜੀ ਅਫਸਰ ਵੱਲੋ ਦੱਸਿਆ ਗਿਆ ਕਿ ਆਉਣ ਵਾਲੇ ਸਮੇਂ ਦੇ ਪਾਣੀ ਦੇ ਹਲਾਤਾਂ ਨੂੰ ਮੁੱਖ ਰੱਖਦੇ ਹੋਏ ਇਹ ਪ੍ਰਦਰਸ਼ਨੀ ਜਰੂਰ ਲਗਾਈ ਜਾਵੇ ਅਤੇ ਨਾਲ ਇਹ ਵੀ ਦੱਸਿਆ ਕਿ ਸਾਲ 2023-24 ਦੌਰਾਨ ਤੁਪਕਾ ਸਿੰਚਾਈ ਤਕਨੀਕ ਨਾਲ ਲਗਾਏ ਗਏ ਝੋਨੇ ਦੀ ਸਿੱਧੀ ਬਿਜਾਈ ਦੇ ਝਾੜ ਵਿੱਚ ਵੀ ਵਾਧਾ ਹੋਇਆ ਹੈ।

ਇਸ ਮੌਕੇ ਤੇ ਡਾ: ਗੁਰਬਚਨ ਸਿੰਘ ਮੁੱਖ ਖੇਤੀਬਾੜੀ ਅਫਸਰ, ਡਾ: ਰਾਜੇਸ਼ ਕੁਮਾਰ ਸਹਾਇਕ ਡਾਇਰੈਕਟਰ ਬਾਗਬਾਨੀ, ਡਾ: ਤਰਲੋਚਨ ਸਿੰਘ ਡਿਪਟੀ ਡਾਇਰੈਕਟਰ ਪਸ਼ੂ ਪਾਲਣ, ਡਾ: ਸਤਵੀਰ ਸਿੰਘ ਕੇ.ਵੀ.ਕੇ ਰੂਪਨਗਰ,ਡਾ.ਰਮਿੰਦਰ ਸਿੰਘ ਘੁੰਮਣ ਇੰਜਾਰਜ ਐਫ.ਏ.ਐਸ.ਸੀ. ਅਤੇ ਅਗਾਂਹ ਵਧੂ ਕਿਸਾਨ ਸ੍ਰੀ ਹਰਜਾਪ ਸਿੰਘ ਹਾਜ਼ਰ ਸਨ।