ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਬਲਾਕ ਮੋਰਿੰਡਾ ਦੇ ਪਿੰਡਾਂ ‘ਚ ਪਰਾਲੀ ਦੀ ਸਾਂਭ ਸੰਭਾਲ ਸਬੰਧੀ ਨੁੱਕੜ ਨਾਟਕ ਕਰਵਾਏ ਗਏ
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਬਲਾਕ ਮੋਰਿੰਡਾ ਦੇ ਪਿੰਡਾਂ ‘ਚ ਪਰਾਲੀ ਦੀ ਸਾਂਭ ਸੰਭਾਲ ਸਬੰਧੀ ਨੁੱਕੜ ਨਾਟਕ ਕਰਵਾਏ ਗਏ
ਮੋਰਿੰਡਾ, 6 ਨਵੰਬਰ: ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਲਾਕ ਮੋਰਿੰਡਾ ਵੱਲੋਂ ਬਲਾਕ ਮੋਰਿੰਡਾ ਦੇ ਵੱਖ-ਵੱਖ ਪਿੰਡਾਂ ਬੜਾ ਸਮਾਣਾ, ਓਇੰਦ ਅਤੇ ਲੁਠੇੜੀ ਵਿਖੇ ਪਰਾਲੀ ਦੀ ਸਾਂਭ ਸੰਭਾਲ ਸਬੰਧੀ “ਮੱਚਦਾ ਪੰਜਾਬ” ਸਿਰਲੇਖ ਹੇਠ ਨੁੱਕੜ ਨਾਟਕ ਕਰਵਾਏ ਗਏ।
ਇਸ ਨੁੱਕੜ ਨਾਟਕ ਰਾਹੀਂ ਕਿਸਾਨਾਂ ਨੂੰ ਵਿਅੰਗਮਈ ਤਰੀਕੇ ਨਾਲ ਦੱਸਿਆ ਗਿਆ ਕਿ ਪਰਾਲੀ ਨੂੰ ਖੇਤਾਂ ਵਿੱਚ ਮਿਲਾਉਣ ਦੇ ਨਾਲ ਧਰਤੀ ਦੀ ਉਪਜਾਊ ਸ਼ਕਤੀ ਵਧਦੀ ਹੈ, ਪਾਣੀ ਦੀ ਖਪਤ ਘੱਟ ਹੁੰਦੀ ਹੈ ਅਤੇ ਵਾਤਾਵਰਨ ਸਾਫ ਸੁਥਰਾ ਰਹਿੰਦਾ ਹੈ।
ਇਸ ਮੌਕੇ ਬਲਾਕ ਖੇਤੀਬਾੜੀ ਅਫਸਰ ਡਾ. ਕ੍ਰਿਸਨਾ ਨੰਦ ਨੇ ਸੰਬੋਧਨ ਕਰਦਿਆ ਪਰਾਲੀ ਦੀ ਸਾਂਭ ਸੰਭਾਲ ਸਬੰਧੀ ਵਿਸਥਾਰਪੂਰਵਕ ਦੱਸਿਆ। ਉਨ੍ਹਾਂ ਦੱਸਿਆ ਕਿ ਕਿਸਾਨਾਂ ਦੀ ਲਾਗਤ ਖਾਦਾਂ ਤੇ ਦਵਾਈਆਂ ਅਤੇ ਨਦੀਨਾਂ ਉਪਰ ਘੱਟ ਹੁੰਦੀ ਹੈ। ਇਸ ਦੇ ਨਾਲ ਨਦੀਨ ਘੱਟ ਜੰਮਦੇ ਹਨ। ਖੇਤ ਵਿੱਚ ਗਿੱਲ ਜਿਆਦਾ ਸਮਾਂ ਰਹਿੰਦੀ ਹੈ। ਹਵਾ ਦਾ ਸੰਚਾਰ ਵਧਦਾ ਹੈ। ਫਸਲ ਦੇ ਬੂਟੇ ਆਪਣੇ ਅੰਗਾਂ ਦਾ ਵਿਕਾਸ ਵਧੀਆ ਕਰਦੇ ਹਨ।
ਉਨ੍ਹਾਂ ਦੱਸਿਆ ਕਿ ਪਰਾਲੀ ਨੂੰ ਅੱਗ ਲਗਾਉਣ ਦੇ ਨਾਲ ਧਰਤੀ ਦੀ ਉਪਜਾਊ ਸਕਤੀ ਖਤਮ ਹੋ ਜਾਂਦੀ ਹੈ। ਧੂੰਏਂ ਦੇ ਨਾਲ ਵਾਤਾਵਰਨ ਪ੍ਰਦੂਸਿਤ ਹੁੰਦਾ ਹੈ. ਜਿਸ ਦੇ ਨਾਲ ਦਮਾਂ, ਖਾਸੀ, ਗਲੇ ਚ ਦਰਦ, ਅੱਖਾਂ ਚ ਪਾਣੀ ਨਜਲਾ, ਸਿੱਕਾ ਆਦਿ ਦੀਆਂ ਭਿਆਨਕ ਬਿਮਾਰੀਆਂ ਦਾ ਵਾਧਾ ਹੁੰਦਾ ਹੈ।ਇਸ ਦਾ ਅਸਰ ਬੱਚਿਆਂ ਅਤੇ ਬਜੁਰਗਾਂ ਤੇ ਜਿਆਦਾ ਹੁੰਦਾ ਹੈ ਕਿਉਂਕਿ ਉਹਨਾਂ ਵਿੱਚ ਬਿਮਾਰੀ ਨਾਲ ਲੜਨ ਦੀ ਸ਼ਕਤੀ ਘੱਟ ਹੁੰਦੀ ਹੈ। ਜਮੀਨ ਵਿੱਚ ਖਾਦਾਂ ਦਾ ਇਸਤੇਮਾਲ ਵੱਧ ਕਰਨਾ ਪੈਂਦਾ ਹੈ। ਕੀੜੇਮਾਰ ਦਵਾਈਆਂ ਦੀ ਸਪੁ ਵੱਧ ਕਰਨੀ ਪੈਂਦੀ ਹੈ, ਅਤੇ ਨਦੀਨ ਜਿਆਦਾ ਉਗਦੇ ਹਨ। ਮਿੱਤਰ ਕੀੜੇ ਮਰ ਜਾਂਦੇ ਹਨ।
ਇਸ ਕੈਂਪ ਦੇ ਵਿਚ ਹਾਜ਼ਰ ਕਿਸਾਨ, ਕਿਸਾਨ ਬੀਬੀਆਂ ਅਤੇ ਬੱਚੇ ਹਾਜਰ ਸਨ, ਉਨ੍ਹਾਂ ਵੱਲੋਂ ਵਿਸ਼ਵਾਸ਼ ਦਿਵਾਇਆ ਗਿਆ ਕਿ ਉਹ ਆਪਣੇ ਖੇਤੀ ਕਰਦੇ ਸਕੇ ਸਬੰਧੀਆਂ ਨੂੰ ਜਾਗ੍ਰਿਤ ਕਰਨਗੇ ਕਿ ਪਰਾਲੀ ਨੂੰ ਅੱਗ ਨਾ ਲਗਾਈ ਜਾਵੇ। ਪਰਾਲੀ ਦੀ ਸਾਂਭ ਸੰਭਾਲ ਖੇਤਾਂ ਵਿੱਚ ਹੀ ਕੀਤੀ ਜਾਵੇ। ਉਨ੍ਹਾਂ ਵੱਲੋਂ ਇਹ ਵੀ ਕਿਹਾ ਗਿਆ ਕਿ ਉਹ ਗੁਰਦੁਆਰਾ ਸਹਿਬ ਮੰਦਿਰ ਅਤੇ ਮਸਜਿਦਾ ਤੋਂ ਲਾਊਡ ਸਪੀਕਰ ਰਾਹੀਂ ਲਗਾਤਾਰ ਹਰ ਦਿਨ ਅਨਾਉਸਮੈਂਟ ਕਰਦੇ ਰਹਿਣਗੇ।
ਇਸ ਮੌਕੇ ਖੇਤੀਬਾੜੀ ਵਿਕਾਸ ਅਫਸਰ ਡਾ. ਲਵਪ੍ਰੀਤ ਸਿੰਘ ਵੱਲੋਂ ਦੱਸਿਆ ਗਿਆ ਕਿ ਪਰਾਲੀ ਦੇ ਸਾੜਨ ਦੇ ਨਾਲ ਕਿੰਨਾ ਵੱਡਾ ਨੁਕਸਾਨ ਹੁੰਦਾ ਹੈ, ਖੇਤੀਬਾੜੀ ਉਪ ਨਿਰੀਖਕ ਪਵਿੱਤਰ ਸਿੰਘ ਇਸ ਨਾਟਕ ਮੌਕੇ ਹਾਜ਼ਰ ਸਨ।