ਖੇਡਾਂ ਵਤਨ ਪੰਜਾਬ ਦੀਆਂ’ ਦੇ ਤੀਜੇ ਸੀਜ਼ਨ ਨੂੰ ਸਮਰਪਿਤ ਮਸ਼ਾਲ (ਟਾਰਚ ਰਿਲੇਅ) ਰੂਪਨਗਰ ਵਿਖੇ ਪਹੁੰਚੀਂ
ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ
ਖੇਡਾਂ ਵਤਨ ਪੰਜਾਬ ਦੀਆਂ’ ਦੇ ਤੀਜੇ ਸੀਜ਼ਨ ਨੂੰ ਸਮਰਪਿਤ ਮਸ਼ਾਲ (ਟਾਰਚ ਰਿਲੇਅ) ਰੂਪਨਗਰ ਵਿਖੇ ਪਹੁੰਚੀਂ
ਖੇਡਾਂ ਵਤਨ ਪੰਜਾਬ ਦੀਆਂ’ ਰਾਹੀਂ ਨੌਜਵਾਨਾਂ ਨੂੰ ਕੌਮੀ ਅਤੇ ਕੌਮਾਂਤਰੀ ਪੱਧਰ ਦਾ ਖਿਡਾਰੀ ਬਣਾਉਣ ਲਈ ਵਧੀਆ ਮੰਚ: ਡਿਪਟੀ ਕਮਿਸ਼ਨਰ
ਰੂਪਨਗਰ, 25 ਅਗਸਤ: ਸੂਬੇ ਵਿਚ ਖੇਡ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਦੇ ਮਕਸਦ ਤਹਿਤ ਸ਼ੁਰੂ ਕੀਤੀਆਂ ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਤੀਜੇ ਸੀਜ਼ਨ ਨੂੰ ਸਮਰਪਿਤ ਮਸ਼ਾਲ (ਟਾਰਚ ਰਿਲੇਅ) ਰੂਪਨਗਰ ਵਿਖੇ ਪਹੁੰਚੀ। ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਤੋਂ ਆ ਰਹੀ ਮਸ਼ਾਲ ਦਾ ਰੂਪਨਗਰ ਵਿਖੇ ਪਹੁੰਚਣ ‘ਤੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਐੱਸ.ਡੀ.ਐੱਮ. ਨਵਦੀਪ ਕੁਮਾਰ, ਉਘੇ ਖਿਡਾਰੀਆਂ, ਐਥਲੀਟਾਂ ਤੇ ਖੇਡ ਪ੍ਰੇਮੀਆਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਜਿਲ੍ਹਾ ਖੇਡ ਅਫ਼ਸਰ ਜਗਜੀਵਨ ਸਿੰਘ, ਤਹਿਸੀਲਦਾਰ ਕਰਮਜੋਤ ਸਿੰਘ, ਸਰਕਾਰੀ ਕਾਲਜ ਪ੍ਰਿੰਸੀਪਲ ਜਤਿੰਦਰ ਸਿੰਘ ਗਿੱਲ ਤੇ ਡੀ ਪੀ ਆਰ ਓ ਕਰਨ ਮਹਿਤਾ ਆਦਿ ਹਾਜ਼ਰ ਸਨ ।
ਡਿਪਟੀ ਕਮਿਸ਼ਨਰ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਬੱਚਿਆਂ ਤੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜ ਕੇ ਸਿਹਤਮੰਦ ਤੇ ਨਰੋਏ ਪੰਜਾਬ ਦੀ ਸਿਰਜਣਾ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ। ਉਨਾਂ ਕਿਹਾ ਕਿ ਸਰਕਾਰ ਵੱਲੋਂ ‘ਖੇਡਾਂ ਵਤਨ ਪੰਜਾਬ ਦੀਆਂ’ ਰਾਹੀਂ ਨੌਜਵਾਨਾਂ ਨੂੰ ਕੌਮੀ ਅਤੇ ਕੌਮਾਂਤਰੀ ਪੱਧਰ ਦਾ ਖਿਡਾਰੀ ਬਣਾਉਣ ਲਈ ਵਧੀਆ ਮੰਚ ਪ੍ਰਦਾਨ ਕੀਤਾ ਜਾ ਰਿਹਾ ਹੈ।
ਉਨ੍ਹਾਂ ‘ਖੇਡਾਂ ਵਤਨ ਪੰਜਾਬ ਦੀਆਂ-2024′ ਵਿੱਚ ਵਧ-ਚੜ੍ਹ ਕੇ ਭਾਗ ਲੈਣ ਦਾ ਸੱਦਾ ਦਿੰਦਿਆਂ ਕਿਹਾ ਕਿ ਖੇਡਾਂ ਨਾ ਸਿਰਫ਼ ਸਾਨੂੰ ਮਾਨਸਿਕ ਤੇ ਸਰੀਰਕ ਤੌਰ ਤੇ ਤੰਦਰੁਸਤ ਰੱਖਦੀਆਂ ਹਨ ਸਗੋਂ ਨਸ਼ਿਆਂ ਅਤੇ ਹੋਰ ਸਮਾਜਿਕ ਬੁਰਾਈਆਂ ਤੋਂ ਵੀ ਦੂਰ ਰੱਖਦੀਆਂ ਹਨ।
ਇਸ ਉਪਰੰਤ ਜ਼ਿਲ੍ਹਾ ਖੇਡ ਅਫਸਰ ਅਤੇ ਤਹਿਸੀਲਦਾਰ ਵੱਲੋਂ ਮੋਹਾਲੀ ਜ਼ਿਲ੍ਹੇ ਲਈ ਲਈ ਰਵਾਨਾ ਕੀਤਾ ਗਿਆ ਜੋ ਕਿ ਇਸੇ ਤਰ੍ਹਾਂ ਵੱਖੋ-ਵੱਖ ਜ਼ਿਲ੍ਹੇ ਤੋਂ ਹੁੰਦੀ ਹੋਈ 29 ਅਗਸਤ ਨੂੰ ਸੰਗਰੂਰ ਉਦਘਾਟਨੀ ਸਮਾਰੋਹ ਵਿਖੇ ਪਹੁੰਚੇਗੀ ਉਸੇ ਦਿਨ ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ 3 ਦੀ ਸ਼ੁਰੂਆਤ ਹੋਵੇਗੀ।
ਜ਼ਿਲ੍ਹਾ ਖੇਡ ਅਫ਼ਸਰ ਨੇ ਦੱਸਿਆ ਕਿ ਖੇਡਾਂ ਵਤਨ ਪੰਜਾਬ ਦੀਆਂ 2024 ਬਲਾਕ ਪੱਧਰੀ ਟੂਰਨਾਮੈਂਟ ਜ਼ਿਲ੍ਹਾ ਰੂਪਨਗਰ ਦੇ ਬਲਾਕ ਰੂਪਨਗਰ, ਸ੍ਰੀ ਅਨੰਦਪੁਰ ਸਾਹਿਬ ਅਤੇ ਨੂਰਪੁਰ ਬੇਦੀ ਵਿੱਚ ਮਿਤੀ 2 ਤੋਂ 4 ਸਤੰਬਰ 2024 ਤੱਕ ਅਤੇ ਸ਼੍ਰੀ ਚਮਕੌਰ ਸਾਹਿਬ ਅਤੇ ਮਰਿੰਡਾ ਬਲਾਕਾਂ ਵਿੱਚ ਮਿਤੀ 5 ਤੋਂ 7 ਸਤੰਬਰ 2024 ਤੱਕ ਕਰਵਾਈਆਂ ਜਾ ਰਹੀਆਂ ਹਨ।
ਇਹਨਾਂ ਬਲਾਕਾਂ ਵਿੱਚ ਕਰਵਾਈਆਂ ਜਾ ਰਹੀਆਂ ਖੇਡਾਂ ਅਥਲੈਟਿਕ, ਫੁਟਬਾਲ, ਵਾਲੀਬਾਲ ਸ਼ਮੈਸਿੰਗ, ਵਾਲੀਬਾਲ ਸ਼ੂਟਿੰਗ , ਖੋ-ਖੋ,ਕਬੱਡੀ ਸਰਕਲ ਸਟਾਈਲ ਅਤੇ ਕਬੱਡੀ ਨੈਸ਼ਨਲ ਲੜਕੇ -ਲੜਕੀਆਂ ਅਤੇ ਮੇਲ -ਫੀਮੇਲ ਏਜ ਗਰੁੱਪ ਅੰਡਰ 14, 17, 21, 21-30, 31-40, 41-50, 51-60, 61-70 ਅਤੇ 70 ਸਾਲ ਤੋਂ ਵੱਧ ਉਮਰ ਵਰਗਾ ਵਿੱਚ ਕਰਵਾਈਆਂ ਜਾ ਰਹੀਆਂ ਹਨ। ਇਹਨਾਂ ਖੇਡਾਂ ਵਿੱਚ ਭਾਗ ਲੈਣ ਲਈ ਖਿਡਾਰੀਆਂ ਨੂੰ https//eservices.punjab.gov.in ਲਿੰਕ ਉਤੇ ਅਪਲਾਈ ਕਰ ਸਕਦੇ ਹਨ।
ਇਸ ਮੌਕੇ ਡਿਪਟੀ ਡੀ ਓ ਐਸ ਪੀ ਸਿੰਘ, ਜਿਲ੍ਹਾ ਖੇਡ ਕੌਰਡੀਨੇਟਰ ਸ਼ਰਨਜੀਤ ਕੌਰ, ਸਵੀਮਿੰਗ ਕੋਚ ਯਸਪਾਲ ਰਾਜੌਰੀਆ, ਹਾਕੀ ਕੋਚ ਇੰਦਰਜੀਤ ਸਿੰਘ, ਬੈਡਮਿੰਟਨ ਕੋਚ ਸ਼੍ਰੀਮਤੀ ਸ਼ੀਲ ਭਗਤ, ਕੁਸ਼ਤੀ ਕੋਚ ਹਰਿੰਦਰ ਸਿੰਘ ਹਾਕੀ ਕੋਲ ਹਰਿੰਦਰ ਕੌਰ ਤੇ ਲਵਜੀਤ ਸਿੰਘ, ਕਬੱਡੀ ਕੋਚ ਪ੍ਰਿਅੰਕਾ ਦੇਵੀ, ਬਾਸਕਿਟਬਾਲ ਕੋਚ ਬੰਦਨਾ ਬਾਹਰੀ, ਐਥਲੀਟਿਕ ਕੋਚ ਸੁਮਨ ਰਾਣੀ, ਹੈਂਡਬਾਲਕੋਚ ਸ੍ਰੀਮਤੀ ਸ਼ਰਮਾ, ਰੋਇੰਗ ਕੋਚ ਗੁਰਜਿੰਦਰ ਸਿੰਘ ਚੀਮਾ ਰਵਿੰਦਰਜੀਤ ਕੌਰ ਰਾਜਵੀਰ ਸਿੰਘ ਅਤੇ ਵਰਲਡ ਕੱਪ ਡਰੈਗਨ ਬੋਟ ਵਿੱਚ ਬਰੋਂਨਜ ਮੈਡਲ ਜੇਤੂ ਜੁਗਰਾਜ ਸਿੰਘ, ਯੋਗੇਸ਼ ਸਿੰਘ, ਪ੍ਰਭਜੋਤ ਸਿੰਘ ਅਮਨਦੀਪ ਕੌਰ ਨਵਪ੍ਰੀਤ ਕੌਰ ਅੰਤਰ ਰਾਸ਼ਟਰੀ ਖਿਡਾਰੀ ਅਤੇ ਹੋਰ ਉੱਘੇ ਖਿਡਾਰੀ ਹਾਜ਼ਰ ਸਨ।