ਬੰਦ ਕਰੋ

ਖੇਡਾਂ ਵਤਨ ਪੰਜਾਬ ਦੀਆਂ: ਜੈਵਲਿਨ ਵਿੱਚ ਪਹਿਲਾ ਸਥਾਨ ਤਰਨਪ੍ਰੀਤ ਕੌਰ ਨੂਰਪੁਰ ਬੇਦੀ ਨੇ ਹਾਸਲ ਕੀਤਾ

ਪ੍ਰਕਾਸ਼ਨ ਦੀ ਮਿਤੀ : 16/09/2022
khedan Watan Punjab Diyan:Taranpreet Kaur Nurpur Bedi won the first place in Javelin

ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ

ਖੇਡਾਂ ਵਤਨ ਪੰਜਾਬ ਦੀਆਂ: ਜੈਵਲਿਨ ਵਿੱਚ ਪਹਿਲਾ ਸਥਾਨ ਤਰਨਪ੍ਰੀਤ ਕੌਰ ਨੂਰਪੁਰ ਬੇਦੀ ਨੇ ਹਾਸਲ ਕੀਤਾ

ਡਿਪਟੀ ਕਮਿਸ਼ਨਰ ਵੱਲੋਂ ਖ਼ਿਡਾਰੀਆਂ ਦੀ ਹੌਸਲਾ ਅਫਜ਼ਾਈ

ਰੂਪਨਗਰ, 16 ਸਤੰਬਰ:

ਖੇਡਾਂ ਵਤਨ ਪੰਜਾਬ ਦੀਆਂ ਤਹਿਤ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿੱਚ ਹਿੱਸਾ ਲੈਣ ਵਾਲੇ ਖਿਡਾਰੀਆਂ ਨਾਲ ਨਹਿਰੂ ਸਟੇਡੀਅਮ ਵਿਖੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਮੁਲਾਕਾਤ ਕਰ ਕੇ ਹੌਸਲਾ ਅਫਜ਼ਾਈ ਕੀਤੀ ਤੇ ਕਿਹਾ ਕਿ ਜ਼ਿਲ੍ਹੇ ਵਿਚ ਖਿਡਾਰੀਆਂ ਨੂੰ ਕਿਸੇ ਕਿਸਮ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ ਤੇ ਖੇਡਾਂ ਨੂੰ ਉਤਸ਼ਾਹਤ ਕਰਨ ਲਈ ਉਪਰਾਲੇ ਲਗਾਤਾਰ ਜਾਰੀ ਹਨ।

ਖਿਡਾਰੀਆਂ ਨਾਲ ਮੁਲਾਕਾਤ ਕਰਦੇ ਹੋਏ ਡਿਪਟੀ ਕਮਿਸ਼ਨਰ ਨੇ ਉਨ੍ਹਾਂ ਨਾਲ ਜਾਣ-ਪਛਾਣ ਕੀਤੀ ਅਤੇ ਉਨ੍ਹਾਂ ਨੂੰ ਖੇਡਾਂ ਵਿੱਚ ਬਹੁਤ ਅੱਗੇ ਜਾਣ ਲਈ ਪ੍ਰੇਰਿਆ।

ਉਨ੍ਹਾਂ ਨੇ ਖਿਡਾਰੀਆਂ ਨੂੰ ਕਿਹਾ ਕਿ ਅੱਜ ਦੇ ਦੌਰ ਵਿੱਚ ਬੱਚਿਆਂ ਨੂੰ ਵੱਧ ਤੋਂ ਵੱਧ ਖੇਡਾਂ ਨਾਲ ਜੁੜਨਾ ਚਾਹੀਦਾ। ਉਹਨਾਂ ਕਿਹਾ ਕਿ ਖੇਡਾਂ ਮਨੁੱਖ ਦੇ ਸਰਬ ਪੱਖੀ ਵਿਕਾਸ ਵਿਚ ਅਹਿਮ ਯੋਗਦਾਨ ਪਾਉਂਦੀਆਂ ਹਨ ਤੇ ਹਰ ਖੇਤਰ ਵਿੱਚ ਕਾਰਗੁਜ਼ਾਰੀ ਬਿਹਤਰ ਬਣਾਉਣ ਵਿੱਚ ਸਹਾਈ ਹੁੰਦੀਆਂ ਹਨ।

ਅੱਜ ਹੋਏ ਅੰਡਰ-17 ਲੜਕੀਆਂ ਜੈਵਲਿਨ ਵਿੱਚ ਪਹਿਲਾ ਸਥਾਨ ਤਰਨਪ੍ਰੀਤ ਕੌਰ ਨੂਰਪੁਰ ਬੇਦੀ ਨੇ, ਦੂਜਾ ਤਨਵੀਰ ਕੌਰ ਸ਼੍ਰੀ ਚਮਕੌਰ ਸਾਹਿਬ ਅਤੇ ਤੀਜਾ ਕਿਰਨਜੀਤ ਕੌਰ ਨੂਰਪੁਰ ਬੇਦੀ ਨੇ ਹਾਲਿਕ ਕੀਤਾ।

ਅੰਡਰ-17 ਲੜਕਿਆਂ ਜੈਵਲਿਨ ਵਿੱਚ ਪਹਿਲਾ ਸਥਾਨ ਗੁਰਤੇਜ ਸਿੰਘ ਸ਼੍ਰੀ ਚਮਕੌਰ ਸਾਹਿਬ, ਦੂਜਾ ਲਖਵੀਰ ਸਿੰਘ ਰੂਪਨਗਰ ਅਤੇ ਤੀਜਾ ਵਿਜੈ ਸ਼੍ਰੀ ਅਨੰਦਪੁਰ ਸਾਹਿਬ ਨੇ ਪ੍ਰਾਪਤ ਕੀਤਾ।

ਅੰਡਰ-17 ਹੈਂਡਵਾਲ ਲੜਕਿਆਂ ਵਿੱਚ ਪਹਿਲਾ ਸਥਾਨ ਦਸਮੇਸ਼ ਸਪੋਰਟਸ ਕਲੱਬ ਮੋਰਿੰਡਾ, ਦੂਜਾ ਸੀਨੀਅਰ ਸੈਕੰ. ਸਕੂਲ ਮੜੌਲੀ, ਤੀਜਾ ਸਥਾਨ ਸੀਨੀਅਰ ਸੈਕੰ. ਸਕੂਲ ਮੋਰਿੰਡਾ ਅਤੇ ਚੌਥਾ ਸੀਨੀਅਰ ਸੈਕੰ. ਸਕੂਲ ਢੰਗਰਾਲੀ ਨੇ ਹਾਸਲ ਕੀਤਾ।

ਇਸੇ ਉਮਰ ਵਰਗ ਵਿਚ ਬਾਸਕਟ ਬਾਲ ਲੜਕਿਆਂ ਵਿੱਚ ਪਹਿਲਾ ਸਥਾਨ ਸ.ਸ.ਸ. ਸਕੂਲ ਲੜਕੇ ਰੋਪੜ, ਦੂਜਾ ਹੋਲੀ ਫੈਮਲੀ ਕਾਨਵੈਂਟ ਸਕੂਲ ਰੋਪੜ, ਤੀਜਾ ਸਥਾਨ ਸ.ਹ.ਸ. ਦੁਬੇਟਾ ਅਤੇ ਚੌਥਾ ਗਾਰਡਨ ਵੈਲੀ ਇੰਟਰਨੈਸ਼ਨਲ ਸਕੂਲ ਮੋਰਿੰਡਾ ਨੇ ਹਾਸਲ ਕੀਤਾ।