ਖਿਡਾਰੀਆਂ ਨੂੰ ਦੁੱਧ ਮੁਹਈਆ ਕਰਵਾਉਣ ਦਾ ਡਿਪਟੀ ਕਮਿਸ਼ਨਰ ਨੇ ਕੀਤਾ ਮੁਆਇਨਾ

ਮਿਸ਼ਨ ਤੰਦਰੁਸਤ ਪੰਜਾਬ ਤਹਿਤ ਖਿਡਾਰੀਆਂ ਨੂੰ ਦੁੱਧ ਮੁਹਈਆ ਕਰਵਾਉਣ ਦਾ ਡਿਪਟੀ ਕਮਿਸ਼ਨਰ ਨੇ ਕੀਤਾ ਮੁਆਇਨਾ ਪ੍ਰੈਸ ਨੋਟ ਮਿਤੀ 08 ਅਕਤੂਬਰ, 2018
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ
ਚੰਗੀ ਸਿਹਤ ਚੰਗੀ ਸੋਚ
ਸ਼ਹੀਦ ਭਗਤ ਸਿੰਘ ਦੇ ਜਨਮ ਦਿਵਸ ਮੌਕੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਖਿਡਾਰੀਆਂ ਨੂੰ ਦੁੱਧ ਮੁਹਈਆ ਕਰਵਾਉਣ ਦਾ ਡਿਪਟੀ ਕਮਿਸ਼ਨਰ ਨੇ ਕੀਤਾ ਮੁਆਇਨਾ
ਰੂਪਨਗਰ, 08 ਅਕਤੂਬਰ -ਸ਼ਹੀਦ ਭਗਤ ਸਿੰਘ ਦੇ ਜਨਮ ਦਿਵਸ ਮੌਕੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਨਹਿਰੂ ਸਟੇਡੀਅਮ ਵਿਖੇ ਖੇਡਣ ਲਈ ਆਉਣ ਵਾਲੇ ਖਿਡਾਰੀਆਂ ਨੂੰ ਮੁਫਤ ਦੁੱਧ ਮੁਹਈਆ ਕਰਾਉਣ ਦਾ ਡਿਪਟੀ ਕਮਿਸ਼ਨਰ ਡਾਕਟਰ ਸੁਮੀਤ ਜਾਰੰਗਲ ਨੇ ਅੱਜ ਖੁਦ ਮੌਕੇ ਤੇ ਜਾ ਕੇ ਮੁਆਇਨਾ ਕੀਤਾ । ਇਸ ਮੌਕੇ ਸ਼੍ਰੀ ਲਖਮੀਰ ਸਿੰਘ ਵਧੀਕ ਡਿਪਟੀ ਕਮਿਸ਼ਨਰ , ਸ਼੍ਰੀ ਸੰਜੀਵ ਬੁਧੀਰਾਜਾ ਸਕੱਤਰ ਰੈਡ ਕਰਾਸ ,ਸ਼੍ਰੀ ਸੁਖਰਾਓ ਸਿੰਘ ਸਹਾਇਕ ਫੂਡ ਕਮਿਸ਼ਨਰ ,ਸ਼੍ਰੀ ਸੁਰਜੀਤ ਸਿੰਘ ਸੰਧੂ ਰਿਟਾਇਰ ਡਿਪਟੀ ਡਾਇਰੇਕਟਰ ਖੇਡ ਵਿਭਾਗ , ਸ਼੍ਰੀਮਤੀ ਸ਼ੀਲਭਗਤ ਬੈਡਮਿੰਟਨ ਕੌਚ, ਸ਼੍ਰੀ ਗਿੰਨੀ ਜੌਲੀ, ਸ਼੍ਰੀ ਵਿਸ਼ਨੂੰ ਭਟਨਾਗਰ ਵੀ ਹਾਜਰ ਸਨ।
ਇਸ ਮੌਕੇ ਡਿਪਟੀ ਕਮਿਸ਼ਨਰ ਅਤੇ ਹੋਰ ਅਧਿਕਾਰੀਆਂ ਨੇ ਖੁਦ ਵੀ ਖਿਡਾਰੀਆਂ ਨਾਲ ਖੜੇ ਹੋ ਕੇ ਦੁੱਧ ਪੀਤਾ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਖਿਡਾਰੀਆਂ ਨੂੰ ਸ਼ਹੀਦ ਭਗਤ ਸਿੰਘ ਦੇ ਜਨਮ ਮੌਕੇ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਇਹ ਸ਼ੁਰੂਆਤ ਕੀਤੀ ਗਈ ਸੀ ਤਾਂ ਜੋ ਖਿਡਾਰੀ ਚੁਸਤ ਦਰੁਸਤ ਰਹਿ ਸਕਣ ਅਤੇ ਇਹ ਉਪਰਾਲਾ ਲਗਾਤਾਰ ਜਾਰੀ ਰਹੇਗਾ।ਉਨ੍ਹਾਂ ਕਿਹਾ ਕਿ ਇਸ ਦਾ ਮਕਸਦ ਵੱਧ ਤੋਂ ਵੱਧ ਨੌਜਵਾਨਾਂ ਨੂੰ ਖੇਡਾ ਨਾਲ ਜੋੜਨਾ ਹੈ। ਉਨ੍ਹਾਂ ਸਹਾਇਕ ਫੂਡ ਕਮਿਸ਼ਨਰ ਨੂੰ ਲਗਾਤਾਰ ਦੁੱਧ ਦਾ ਮਿਆਰ ਚੈੱਕ ਕਰਨ ਲਈ ਕਿਹਾ ਅਤੇ ਖੇਡ ਵਿਭਾਗ ਦੇ ਅਧਿਕਾਰੀਆਂ ਨੂੰ ਜ਼ਿੰਮੇਵਾਰੀ ਨਾਲ ਖਿਡਾਰੀਆਂ ਨੂੰ ਦੁੱਧ ਵੰਡਣ ਲਈ ਆਖਿਆ।