ਬੰਦ ਕਰੋ

ਕੋਲਡ ਚੇਨ ਪ੍ਰਬੰਧਨ ਚ ਕੋਲਡ ਚੇਨ ਹੈਂਡਲਰ ਦੀ ਭੂਮਿਕਾ ਮਹੱਤਵਪੂਰਨ – ਸਟੇਟ ਟੀਕਾਕਰਨ ਅਫਸਰ ਡਾ. ਬਲਵਿੰਦਰ ਕੌਰ

ਪ੍ਰਕਾਸ਼ਨ ਦੀ ਮਿਤੀ : 18/04/2024
The role of cold chain handler is important in cold chain management - Dr. State Vaccination Officer. Balwinder Kaur

ਕੋਲਡ ਚੇਨ ਪ੍ਰਬੰਧਨ ਚ ਕੋਲਡ ਚੇਨ ਹੈਂਡਲਰ ਦੀ ਭੂਮਿਕਾ ਮਹੱਤਵਪੂਰਨ – ਸਟੇਟ ਟੀਕਾਕਰਨ ਅਫਸਰ ਡਾ. ਬਲਵਿੰਦਰ ਕੌਰ

ਵੈਕਸੀਨ ਦੀ ਸਾਂਭ ਸੰਭਾਲ ਸਬੰਧੀ ਜ਼ਿਲ੍ਹਾ ਪੱਧਰੀ ਸਿਖਲਾਈ ਦਿੱਤੀ

ਰੂਪਨਗਰ, 18 ਅਪ੍ਰੈਲ: ਸਿਵਲ ਸਰਜਨ ਰੂਪਨਗਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਸਿਵਲ ਸਰਜਨ ਦਫਤਰ ਵਿਖੇ ਜ਼ਿਲ੍ਹੇ ਦੇ ਸਮੂਹ ਬਲਾਕ ਐਕਸਟੈਂਸ਼ਨ ਐਜੂਕੇਟਰ ਅਤੇ ਐਲ.ਐਚ.ਵੀਜ਼ ਨੂੰ ਵੈਕਸੀਨ ਦੀ ਸਾਂਭ ਸੰਭਾਲ ਸਬੰਧੀ ਜ਼ਿਲ੍ਹਾ ਪੱਧਰੀ ਸਿਖਲਾਈ ਦਿੱਤੀ ਗਈ।

ਇਸ ਮੌਕੇ ਤੇ ਸਟੇਟ ਟੀਕਾਕਰਨ ਅਫਸਰ ਡਾ. ਬਲਵਿੰਦਰ ਕੌਰ ਨੇ ਵੈਕਸੀਨ ਦੀ ਨਿਗਰਾਨੀ ਅਤੇ ਸਾਂਭ ਸੰਭਾਲ ਸਬੰਧੀ ਤਕਨੀਕੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਕੋਲਡ ਚੇਨ ਪ੍ਰਬੰਧਨ ਵਿੱਚ ਕੋਲਡ ਚੇਨ ਹੈਂਡਲਰ ਦੀ ਭੂਮਿਕਾ ਅਹਿਮ ਹੁੰਦੀ ਹੈ। ਕੋਲਡ ਚੇਨ ਹੈਂਡਲਰ ਦੀ ਵੈਕਸੀਨ ਦੀ ਸਾਂਭ ਸੰਭਾਲ ਅਤੇ ਕੋਲਡ ਚੇਨ ਪੁਆਇੰਟ ਤੋਂ ਟੀਕਾ ਕਰਨ ਵਾਲੀ ਥਾਂ ਤੱਕ ਵੈਕਸੀਨ ਪਹੁੰਚਾਉਣ ਦੀ ਜਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਕੋਲਡ ਚੇਨ ਪੁਆਇੰਟ ਤੇ ਟੀਕੇ ਦੇ ਗੁਣਵੱਤਾ ਨੂੰ ਬਰਕਰਾਰ ਰੱਖਣ ਲਈ ਲੋੜੀਂਦੇ ਤਾਪਮਾਨ ਨੂੰ ਬਣਾਈ ਰੱਖਣ ਲਈ ਨਿਯਮਿਤ ਨਿਗਰਾਨੀ ਦੀ ਲੋੜ ਹੁੰਦੀ ਹੈ ਵੈਕਸੀਨ ਨੂੰ ਦੋ ਤੋਂ ਅੱਠ ਡਿਗਰੀ ਦੇ ਵਿਚਕਾਰ ਤਾਪਮਾਨ ਤੇ ਰੱਖਿਆ ਜਾਣਾ ਚਾਹੀਦਾ ਹੈ।

ਡਾ. ਬਲਵਿੰਦਰ ਕੌਰ ਨੇ ਦੱਸਿਆ ਕਿ ਬੱਚਿਆਂ ਅਤੇ ਗਰਭਵਤੀ ਔਰਤਾਂ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਟੀਕੇ ਦੀ ਗੁਣਵੱਤਾ ਨੂੰ ਬਰਕਰਾਰ ਰੱਖਣ ਲਈ ਟੀਕਾਕਰਨ ਪ੍ਰੋਗਰਾਮ ਨੂੰ ਹੋਰ ਮਜਬੂਤ ਕੀਤਾ ਜਾ ਰਿਹਾ ਹੈ।

ਇਸ ਮੌਕੇ ਜ਼ਿਲ੍ਹਾ ਟੀਕਾਕਰਣ ਅਫਸਰ ਡਾ. ਨਵਰੂਪ ਕੌਰ ਅਤੇ ਯੂ.ਐਨ.ਡੀ.ਪੀ. ਤੋਂ ਡਾ. ਮੀਤ ਨੇ ਦੱਸਿਆ ਕਿ ਈਵਨ ਸਾਫਟਵੇਅਰ ਰਾਹੀਂ ਵੈਕਸੀਨ ਕੇਂਦਰਾਂ ‘ਚ ਵੈਕਸੀਨ ਦੇ ਤਾਪਮਾਨ ਦੀ ਨਿਗਰਾਨੀ ਵੈਕਸੀਨ ਦੀ ਅਸਲ ਸਮੇਂ ‘ਚ ਉਪਲਬਧਤਾ , ਵੈਕਸੀਨ ਦੀ ਘਾਟ ਵੈਕਸੀਨ ਦੀ ਵੰਡ ਆਦਿ ਬਾਰੇ ਜਾਣਕਾਰੀ ਸਮਾਰਟਫੋਨ ਰਾਹੀਂ ਪ੍ਰਾਪਤ ਕੀਤੀ ਜਾ ਸਕਦੀ ਹੈ। ਇਸ ਦਾ ਮਕਸਦ ਵੈਕਸੀਨ ਸਟੋਰਾਂ ਨੂੰ ਹੋਰ ਮਜਬੂਤ ਕਰਨਾ ਹੈ । ਯੂ-ਵਿਨ ਪੋਰਟਲ ਤੇ ਟੀਕਾ ਕਰਨ ਵਾਲੇ ਦਿਨ ਬੱਚਿਆਂ ਦਾ ਟੀਕਾ ਕਰਨ ਦਾ ਰਿਕਾਰਡ ਆਨਲਾਈਨ ਸਮੇਂ ਸਿਰ ਕਰ ਦਿੱਤਾ ਜਾਵੇ।

ਉਨ੍ਹਾਂ ਕਿਹਾ ਕਿ ਕੋਲਡ ਚੇਨ ਹੈਂਡਲਰ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਕਿ ਵੈਕਸੀਨ ਨੂੰ ਸਿਹਤ ਕੇਂਦਰਾਂ ਵਿਖੇ ਬਣੇ ਕੋਲਡ ਚੇਨ ‘ਚ ਸਹੀ ਤਾਪਮਾਨ ਤੇ ਰੱਖਿਆ ਜਾਵੇ। ਛੁੱਟੀਆਂ ਦੌਰਾਨ ਵੀ ਕੋਲਡ ਚੇਨ ਦੇ ਤਾਪਮਾਨ ਦੀ ਡਿਜੀਟਲ ਨਿਗਰਾਨੀ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਟੀਕਾ ਖੁੱਲਣ ਨਾਲ ਖਰਾਬ ਹੋ ਜਾਂਦਾ ਤਾਂ ਉਸਨੂੰ ਅਲੱਗ ਰੱਖਿਆ ਜਾਵੇ।ਟੀਕਾਕਰਨ ਸੈਸ਼ਨ ਦੌਰਾਨ ਪਹਿਲਾਂ ਖੁੱਲੀਆਂ ਸ਼ੀਸ਼ੀਆਂ ਦੀ ਵਰਤੋਂ ਕਰਨੀ ਚਾਹੀਦੀ ਹੈ ਤਾਂ ਜੋ ਕੋਈ ਬਰਬਾਦੀ ਨਾ ਹੋਵੇ। ਇਸ ਮੌਕੇ ਤੇ ਰਾਜ ਪੱਧਰ ਤੋਂ ਆਏ ਡਾ. ਮਨਹਰਦੀਪ ਕੌਰ, ਮਨਪ੍ਰੀਤ ਸਿੰਘ ਅਤੇ ਹੋਰ ਨੁਮਾਇੰਦੇ ਹਾਜਰ ਸਨ।