ਕੈਰੀਅਰ ਜਾਗਰੂਕਤਾ ਕੈਂਪ ਅਤੇ ਰੋਜ਼ਗਾਰ ਮੇਲਾ

ਕੈਰੀਅਰ ਜਾਗਰੂਕਤਾ ਕੈਂਪ ਅਤੇ ਰੋਜ਼ਗਾਰ ਮੇਲਾ – ਪ੍ਰੈਸ ਨੋਟ ਮਿਤੀ 28 ਅਗਸਤ, 2018
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ ।
ਰੁਜ਼ਗਾਰ ਮੇਲੇ ਦੌਰਾਨ 45 ਨੇ ਕਰਵਾਈ ਰਜਿਸਟਰੇਸ਼ਨ
09 ਉਮੀਦਵਾਰ ਹੋਏ ਸ਼ਾਰਟਲਿਸਟ
ਰੂਪਨਗਰ 28 ਅਗਸਤ : ਘਰ ਘਰ ਨੌਕਰੀ ਸਕੀਮ ਤਹਿਤ ਡਾ: ਸੁਮੀਤ ਜਾਰੰਗਲ ਮਾਨਯੋਗ ਡਿਪਟੀ ਕਮਿਸ਼ਨਰ ਰੂਪਨਗਰ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅੱਜ ਇੱਥੇ ਜ਼ਿਲ੍ਹਾ ਰੁਜ਼ਗਾਰ ਜਨਰੇਸ਼ਨ ਅਤੇ ਸਿਖਲਾਈ ਬਿਊਰੋ ਵੱਲੋਂ ਮਿੰਨੀ ਸਕੱਤਰੇਤ ਵਿਖੇ ਕੈਰੀਅਰ ਜਾਗਰੂਕਤਾ ਅਤੇ ਰੋਜ਼ਗਾਰ ਮੇਲੇ ਦਾ ਆਯੋਜਨ ਕੀਤਾ ਗਿਆ।
ਇਸ ਮੌਕੇ ਸ੍ਰੀ ਰਵਿੰਦਰਪਾਲ ਸਿੰਘ ਜਿਲ੍ਹਾ ਰੋਜ਼ਗਾਰ ਜਨਰੇਸ਼ਨ ਤੇ ਟ੍ਰਨਿੰਗ ਅਫਸਰ,ਰੂਪਨਗਰ ਨੇ ਦੱਸਿਆ ਕਿ ਸੂਬੇ ਵਿੱਚ ਮੁੱਖ ਮੰਤਰੀ ਪੰਜਾਬ ਸਰਕਾਰ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ਼ੁਰੂ ਕੀਤੇ ਘਰ ਘਰ ਨੌਕਰੀ ਸਕੀਮ ਬੇਰੁਜ਼ਗਾਰ ਨੌਜਵਾਨਾਂ ਲਈ ਬੜੀ ਲਾਹੇਵੰਦ ਸਿੱਧ ਹੋ ਰਹੀ ਹੈ ਅਤੇ ਇਸ ਤਹਿਤ ਸਾਰੇ ਸੂਬੇ ਵਿੱਚ ਰੋਜ਼ਗਾਰ ਮੇਲਿਆਂ ਦਾ ਆਯੋਜਨ ਕੀਤਾ ਜਾ ਰਿਹਾ ਹੈ ਜਿਨ੍ਹਾਂ ਵਿੱਚ ਸ਼ਿਰਕਤ ਕਰਨ ਲਈ ਬੇਰੁਜ਼ਗਾਰ ਨੌਜਵਾਨਾਂ ਵਿੱਚ ਉਤਸਾਹ ਵੇਖਣ ਨੂੰ ਮਿਲਦਾ ਹੈ।ਅੱਜ ਮਿੰਨੀ ਸਕੱਤਰੇਤ ਵਿੱਚ ਲਗਾਏ ਗਏ ਮੇਲੇ ਦੌਰਾਨ 04 ਨਿਯੋਜਕਾਂ ਨੇ ਸ਼ਿਰਕਤ ਕੀਤੀ ਅਤੇ ਉਨ੍ਹਾਂ ਵੱਲੋਂ ਵੱਖ ਵੱਖ ਅਸਾਮੀਆਂ ਲਈ 09 ਸ਼ਾਰਟਲਿਸਟ ਕੀਤੇ ਗਏ।ਇਸ ਰੁਜ਼ਗਾਰ ਮੇਲੇ ਦੌਰਾਨ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਵੱਖ ਵੱਖ ਸਵੈ ਰੁਜ਼ਗਾਰ ਸਕੀਮਾ ਬਾਰੇ ਜਾਣਕਾਰੀ ਦਿੱਤੀ ਗਈ ਤਾਂ ਜੋ ਬੇਰੁਜ਼ਗਾਰ ਲੋੜਵੰਦ ਉਨ੍ਹਾਂ ਸਕੀਮਾਂ ਤੋਂ ਲਾਭ ਪ੍ਰਾਪਤ ਕਰਕੇ ਆਪਣਾ ਰੁਜ਼ਗਾਰ ਵੀ ਸਥਾਪਤ ਕਰ ਸਕਦੇ ਹਨ।
ਉਨ੍ਹਾਂ ਇਹ ਵੀ ਦੱਸਿਆ ਕਿ ਰੁਜ਼ਗਾਰ ਮੇਲਿਆ ਵਿੱਚ ਹਿੱਸਾ ਲੈਣ ਲਈ ਚਾਹਵਾਨ ਉਮੀਦਵਾਰ www.ghargharrozgar.punjab.gov.in ਤੇ ਰਜਿਸਟਰੇਸ਼ਨ ਕਰਵਾ ਸਕਦੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਆਨਲਾਈਨ ਰਜਿਸਟਰੇਸ਼ਨ ਕਰਾਉਣ ਉਪਰੰਤ ਪ੍ਰਾਥੀ ਆਪਣੇ ਮਨਭਾਉਂਦੇ ਕਿੱਤੇ ਅਤੇ ਕੰਪਨੀਆਂ ਮੁਤਾਬਿਕ ਵੱਖ ਵੱਖ ਥਾਵਾਂ ਤੇ ਲੱਗਣ ਵਾਲੇ ਮੇਲਿਆਂ ਵਿੱਚ ਭਾਗ ਲੈ ਸਕਦੇ ਹਨ।ਉਨ੍ਹਾਂ ਇਹ ਵੀ ਦੱਸਿਆ ਕਿ ਕੋਈ ਵੀ ਆਮ ਵਪਾਰੀ ਆਪਣੇ ਅਦਾਰੇ ਵਿੱਚ ਕਿਸੇ ਵੀ ਅਸਾਮੀ ਤੇ ਨਿਯੁਕਤ ਕਰਨ ਲਈ ਆਪਣੀ ਮੰਗ ਉਨ੍ਹਾਂ ਦੇ ਦਫਤਰ ਵਿੱਚ ਭੇਜ ਸਕਦਾ ਹੈ।
ਉਨ੍ਹਾਂ ਇਹ ਵੀ ਦੱਸਿਆ ਕਿ ਅੱਜ ਮਿੰਨੀ ਸਕੱਤਰੇਤ ਵਿੱਚ ਲੱਗਾਏ ਮੇਲੇ ਦੌਰਾਨ 04 ਨਿਯੋਜਕਾਂ ਨੇ ਹਿੱਸਾ ਲਿਆ ਜਿਨ੍ਹਾਂ ਵਿੱਚ ਕਾਮਨ ਸਰਵਿਸ ਸੈਂਟਰ, ਪ੍ਰਧਾਨ ਮੰਤਰੀ ਕੌਸ਼ਲ ਕੇਂਦਰ , ਐਸ.ਆਈ.ਐਸ. ਸੁਰਖਿਆ ਏਜੰਸੀ ਅਤੇ ਇੱਕ ਅਖਬਾਰ ਸ਼ਾਮਿਲ ਹੈ ,ਵੱਲੋਂ ਆਦਿ ਯੋਗਤਾ ਰੱਖਣ ਵਾਲੇ ਬੇ-ਰੋਜ਼ਗਾਰ ਯੁਵਕ/ਯੁਵਤੀਆਂ ਦੀ ਚੋਣ ਕੀਤੀ ਗਈ।