ਬੰਦ ਕਰੋ

ਕੈਰੀਅਰ ਗਾਈਡਨਸ ਐਂਡ ਪਲੇਸਮੈਂਟ ਸੈੱਲ ਅਧੀਨ ਸਰਕਾਰੀ ਕਾਲਜ ਰੂਪਨਗਰ ਦੇ ਵਿਦਿਆਰਥੀਆਂ ਦਾ ਉਦਯੋਗਿਕ ਦੌਰਾ ਕਰਵਾਇਆ

ਪ੍ਰਕਾਸ਼ਨ ਦੀ ਮਿਤੀ : 12/04/2025
Industrial tour of students of Government College Rupnagar under Career Guidance and Placement Cell

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ

ਕੈਰੀਅਰ ਗਾਈਡਨਸ ਐਂਡ ਪਲੇਸਮੈਂਟ ਸੈੱਲ ਅਧੀਨ ਸਰਕਾਰੀ ਕਾਲਜ ਰੂਪਨਗਰ ਦੇ ਵਿਦਿਆਰਥੀਆਂ ਦਾ ਉਦਯੋਗਿਕ ਦੌਰਾ ਕਰਵਾਇਆ

ਵਿਦਿਆਰਥੀਆਂ ਨੂੰ ਦਵਾਈਆਂ ਦੀ ਉਤਪਾਦਨ ਪ੍ਰਕਿਰਿਆ ਬਾਰੇ ਥਿਅਰੀ ਤੋਂ ਇਲਾਵਾ ਅਮਲੀ ਜਾਣਕਾਰੀ ਮੁਹਈਆ ਕਾਰਵਾਈ

ਰੂਪਨਗਰ , 12 ਅਪ੍ਰੈਲ: ਸਰਕਾਰੀ ਕਾਲਜ ਰੂਪਨਗਰ ਦੇ 100 ਵਿਦਿਆਰਥੀਆਂ ਨੇ ਪੰਜਾਬ ਸਰਕਾਰ ਤੋਂ ਪ੍ਰਾਪਤ ਗ੍ਰਾਂਟ ਨਾਲ ਕੈਰੀਅਰ ਗਾਈਡਨਸ ਐਂਡ ਪਲੇਸਮੈਂਟ ਸੈੱਲ ਅਧੀਨ ਸਕਾਟ ਐਡੀਲ ਫਾਰਮਾਸੂਟਿਕਲ ਲਿਮਿਟਡ, ਬੱਦੀ ਦਾ ਉਦਯੋਗਿਕ ਦੌਰਾ ਕੀਤਾ।

ਇਹ ਦੌਰਾ ਪ੍ਰਿੰਸੀਪਲ ਡਾ. ਜਤਿੰਦਰ ਗਿੱਲ ਦੀ ਅਗਵਾਈ ਹੇਠ ਕਰਵਾਇਆ ਗਿਆ, ਜਿਸ ਦਾ ਮਕਸਦ ਵਿਦਿਆਰਥੀਆਂ ਨੂੰ ਦਵਾਈਆਂ ਦੀ ਉਤਪਾਦਨ ਪ੍ਰਕਿਰਿਆ ਬਾਰੇ ਥਿਅਰੀ ਤੋਂ ਇਲਾਵਾ ਅਮਲੀ ਜਾਣਕਾਰੀ ਦਿਵਾਉਣਾ ਸੀ।

ਇਸ ਦੌਰੇ ਦੀ ਕੋਆਰਡੀਨੇਟਰ ਕੈਰੀਅਰ ਗਾਈਡਨਸ ਐਂਡ ਪਲੇਸਮੈਂਟ ਸੈੱਲ ਦੀ ਕਨਵੀਨਰ ਅਰਵਿੰਦਰ ਕੌਰ ਸਨ, ਜਿਨ੍ਹਾਂ ਨੇ ਪੂਰੇ ਦੌਰੇ ਦੀ ਯੋਜਨਾ ਬਣਾਈ ਅਤੇ ਵਿਦਿਆਰਥੀਆਂ ਨੂੰ ਉਦਯੋਗਿਕ ਮਾਹੌਲ ਨਾਲ ਜਾਣੂ ਕਰਵਾਉਣ ਵਿੱਚ ਮੁੱਖ ਭੂਮਿਕਾ ਨਿਭਾਈ।

ਇਸ ਦੌਰੇ ਦੌਰਾਨ ਵਿਦਿਆਰਥੀਆਂ ਨਾਲ ਅਧਿਆਪਕ ਪ੍ਰੋ. ਅਜੈ ਕੁਮਾਰ, ਪ੍ਰੋ. ਸੁਰਿੰਦਰ ਸਿੰਘ, ਪ੍ਰੋ. ਜਸਮਿੰਦਰ ਕੌਰ ਅਤੇ ਪ੍ਰੋ. ਪੂਜਾ ਵਰਮਾ ਵੀ ਮੌਜੂਦ ਸਨ। ਵਿਦਿਆਰਥੀਆਂ ਨੇ ਦਵਾਈਆਂ ਦੇ ਨਿਰਮਾਣ ਦੀ ਪੂਰੀ ਪ੍ਰਕਿਰਿਆ ਨੂੰ ਆਪਣੇ ਅੱਖਾਂ ਸਾਹਮਣੇ ਵੇਖਿਆ ਅਤੇ ਇਹ ਵੀ ਜਾਣਿਆ ਕਿ ਇਸ ਉਦਯੋਗ ਵਿੱਚ ਸੁਰੱਖਿਆ ਅਤੇ ਜ਼ਰੂਰੀ ਪ੍ਰੋਟੋਕਾਲ ਕਿੰਨੀ ਮਹੱਤਵਪੂਰਨ ਭੂਮਿਕਾ ਨਿਭਾਂਦੇ ਹਨ।

ਸਕਾਟ ਐਡੀਲ ਫਾਰਮਾਸੂਟਿਕਲ ਦੀ ਪ੍ਰਬੰਧਕ ਟੀਮ ਨੇ ਵਿਦਿਆਰਥੀਆਂ ਦਾ ਗਰਮਜੋਸ਼ੀ ਨਾਲ ਸੁਆਗਤ ਕੀਤਾ ਅਤੇ ਉਨ੍ਹਾਂ ਨੂੰ ਮਾਡਰਨ ਤਕਨਾਲੋਜੀ, ਗੁਣਵੱਤਾ ਨਿਯੰਤਰਣ ਅਤੇ ਉਦਯੋਗਿਕ ਮਿਆਰਾਂ ਬਾਰੇ ਵਿਸਥਾਰ ਨਾਲ ਜਾਣੂ ਕਰਵਾਇਆ।

ਇਸ ਮੌਕੇ ਉੱਤੇ ਵਿਦਿਆਰਥੀਆਂ ਨੂੰ ਫਾਰਮਾਸੂਟਿਕਲ ਉਦਯੋਗ ਵਿੱਚ ਉਪਲਬਧ ਕਰੀਅਰ ਮੌਕਿਆਂ ਬਾਰੇ ਵੀ ਜਾਣੂ ਕਰਵਾਇਆ ਗਿਆ, ਜਿਵੇਂ ਕਿ ਕੁਆਲਿਟੀ ਕੰਟਰੋਲ, ਰਿਸਰਚ ਐਂਡ ਡਿਵੈਲਪਮੈਂਟ, ਪ੍ਰੋਡਕਸ਼ਨ, ਰੈਗੂਲੇਟਰੀ ਅਫੇਅਰਜ਼, ਅਤੇ ਮਾਰਕੇਟਿੰਗ ਆਦਿ। ਵਿਦਿਆਰਥੀਆਂ ਨੂੰ ਦੱਸਿਆ ਗਿਆ ਕਿ ਉਹ ਆਪਣੀ ਸਿੱਖਿਆ ਨਾਲ ਇਨ੍ਹਾਂ ਖੇਤਰਾਂ ਵਿੱਚ ਇੱਕ ਸੁਨਿਹਰਾ ਭਵਿੱਖ ਬਣਾ ਸਕਦੇ ਹਨ।

ਪ੍ਰਿੰਸੀਪਲ ਡਾ. ਜਤਿੰਦਰ ਗਿੱਲ ਨੇ ਵਿਦਿਆਰਥੀਆਂ ਨੂੰ ਅਜਿਹੇ ਅਮਲੀ ਤਜਰਬਿਆਂ ਨੂੰ ਆਪਣੀ ਸਿੱਖਿਆ ਦਾ ਅਹਿਮ ਹਿੱਸਾ ਬਣਾਉਣ ਲਈ ਉਤਸ਼ਾਹਿਤ ਕੀਤਾ ਅਤੇ ਆਗਾਮੀ ਸਮੇਂ ਵਿੱਚ ਹੋਰ ਅਜਿਹੀਆਂ ਉਦਯੋਗਿਕ ਯਾਤਰਾਵਾਂ ਦੀ ਯੋਜਨਾ ਬਣਾਉਣ ਦੀ ਗੱਲ ਕਹੀ।