ਬੰਦ ਕਰੋ

ਕਿਸੇ ਕਿਸਮ ਦੇ ਬੁਖਾਰ ਹੋਣ ਦੀ ਸੂਰਤ ਵਿੱਚ ਬੁਖਾਰ ਦੀ ਜਾਂਚ ਜਰੂਰੀ

ਪ੍ਰਕਾਸ਼ਨ ਦੀ ਮਿਤੀ : 08/12/2023
A fever check is necessary in case of any type of fever

ਕਿਸੇ ਕਿਸਮ ਦੇ ਬੁਖਾਰ ਹੋਣ ਦੀ ਸੂਰਤ ਵਿੱਚ ਬੁਖਾਰ ਦੀ ਜਾਂਚ ਜਰੂਰੀ

• ਡੇਂਗੂ ਬੁਖਾਰ ਤੋਂ ਬਚਣ ਲਈ ਸਿਹਤ ਟੀਮਾਂ ਵੱਲੋਂ ਚਲਾਈ ਗਈ ਜਾਗਰੂਕਤਾ ਮੁਹਿੰਮ

ਰੂਪਨਗਰ 8 ਦਸੰਬਰ: ਸਿਵਲ ਸਰਜਨ ਰੂਪਨਗਰ ਡਾ. ਪਰਮਿੰਦਰ ਕੁਮਾਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਡੇਂਗੂ ਬਿਮਾਰੀ ਦੀ ਰੋਕਥਾਮ ਲਈ ਚਲਾਏ ਜਾ ਰਹੇ ਵਿਸ਼ੇਸ਼ ਅਭਿਆਨ ਤੇ ਸਿਹਤ ਵਿਭਾਗ ਦੀਆ ਟੀਮਾਂ ਵੱਲੋਂ ਅੱਜ ਸਦਬਰਤ ਅਤੇ ਬੜੀ ਹਵੇਲੀ ਵਿੱਚ ਖੜੇ ਪਾਣੀ ਦੇ ਸਰੋਤਾਂ ਦੀ ਚੈਕਿੰਗ ਕੀਤੀ ਮੌਕੇ ਤੇ ਮਿਲਿਆ ਲਾਰਵਾ ਨਸ਼ਟ ਕੀਤਾ ਅਤੇ ਲੋਕਾਂ ਨੂੰ ਚੈਕਿੰਗ ਦੋਰਾਣ ਹਫਤੇ ਵਿੱਚ ਇੱਕ ਵਾਰ ਖੜੇ ਪਾਣੀ ਦੇ ਸਰੋਤਾਂ ਨੂੰ ਖਤਮ ਕਰਨ ਲਈ ਜਾਗਰੂਕ ਵੀ ਕੀਤਾ ਗਿਆ। ਇਸ ਮੌਕੇ ਤੇ ਹੈਲਥ ਟੀਮ ਵਲੋਂ ਆਈ .ਟੀ .ਆਈ ਔਰਤਾਂ ਵਿਖੇ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ।
ਇਸ ਮੋਕੇ ਜਾਣਕਾਰੀ ਦਿੰਦਿਆਂ ਡਾ. ਪਰਮਿੰਦਰ ਕੁਮਾਰ ਸਿਵਲ ਸਰਜਨ ਰੂਪਨਗਰ ਨੇ ਦੱਸਿਆ ਕਿ ਭਾਵੇ ਹੁਣ ਮੋਸਮ ਵਿੱਚ ਠੰਡਕ ਆਉਣ ਨਾਲ ਡੇਂਗੂ ਕੇਸਾਂ ਵਿੱਚ ਗਿਰਾਵਟ ਆਈ ਹੈ ਪ੍ਰੰਤੂ ਟੀਮਾਂ ਵੱਲੋਂ ਘਰ ਘਰ ਚੈਕਿੰਗ ਦੋਰਾਣ ਅਜੇ ਵੀ ਖੜੇ ਪਾਣੀ ਦੇ ਸਰੋਤਾ ਵਿੱਚ ਲਾਰਵਾ ਪਾਇਆ ਜਾ ਰਿਹਾ ਹੈ। ਜਿਸ ਤੇਂ ਵਿਸ਼ੇਸ਼ ਧਿਆਨ ਦੇਣ ਦੀ ਜਰੂਰਤ ਹੈ। ਉਹਨਾਂ ਕਿਹਾ ਕਿ ਡੇਂਗੂ ਤੋਂ ਬਚਾਅ ਲਈ ਸਾਵਧਾਨੀਆਂ ਵਰਤਣੀਆਂ ਸਭਨਾਂ ਦੀ ਸਾਂਝੀ ਜਿਮੇਂਵਾਰੀ ਹੈ ਅਤੇ ਸਭਨਾਂ ਦੇ ਸਹਿਯੋਗ ਨਾਲ ਹੀ ਇਸ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ।

ਉਹਨਾਂ ਇਹ ਵੀ ਕਿਹਾ ਕਿ ਕਿਸੇ ਕਿਸਮ ਦਾ ਬੁਖਾਰ ਹੋਣ ਤੇ ਉਸ ਦੀ ਜਾਂਚ ਹੋਣੀ ਜਰੂਰੀ ਹੈ ਤਾਂ ਜੋ ਸਮੇਂ ਸਿਰ ਮਰੀਜ ਦਾ ਸਹੀ ਇਲਾਜ ਹੋ ਸਕੇ। ਉਹਨਾਂ ਕਿਹਾ ਸਰਕਾਰ ਵੱਲੋਂ ਜਿਲ਼੍ਹੇ ਵਿੱਚ ਡੇਂਗੂ ਦੀ ਮੁਫਤ ਜਾਂਚ ਅਤੇ ਈ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਸਾਰੇ ਪ੍ਰਬੰਧ ਮੋਜੂਦ ਹਨ ।

ਇਸ ਵਾਰ ਦੇ ਸਰਵੇ ਦੌਰਾਨ ਡਾ. ਸੋਨਾਲੀ ਵੋਹਰਾ ਅਤੇ ਉਹਨਾਂ ਦੀ ਟੀਮ ਵੱਲੋਂ 242 ਘਰਾਂ/ਥਾਵਾਂ ਦਾ ਦੌਰਾ ਕਰਕੇ 2 ਥਾਵਾਂ ਤੇ ਮਿਲਿਆ ਲਾਰਵਾ ਨਸ਼ਟ ਕਰਵਾਇਆ । ਉਹਨਾਂ ਨੇ ਕਿਹਾ ਕਿ ਬੁਖਾਰ ਨਾਲ ਆਉਣ ਵਾਲੇ ਹਰੇਕ ਕੇਸ ਨੂੰ ਡੇਂਗੂ ਕੇਸ ਨਹੀਂ ਮੰਨਿਆ ਜਾ ਸਕਦਾ। ਕਿਓਕਿ ਓ.ਪੀ.ਡੀ. ਵਿੱਚ ਆੳਣ ਵਾਲੇ ਬੁਖਾਰ ਦੇ ਮਰੀਜਾਂ ਵਿੱਚ ਜਿਆਦਾਤਰ ਖਾਂਸੀ, ਜੁਕਾਮ ਆਦਿ ਦੇ ਲੱਛਣ ਵੀ ਪਾਏ ਜਾ ਰਹੇ ਹਨ। ਇਸ ਲਈ ਬੁਖਾਰ ਦੀ ਜਾਂਚ ਕਰਕੇ ਹੀ ਬੁਖਾਰ ਦਾ ਕਾਰਣ ਫਲੂ ਜਾਂ ਡੇਂਗੂ ਦੱਸਿਆ ਜਾ ਸਕਦਾ ਹੈ।

ਇਸ ਮੌਕੇ ਸਿਹਤ ਵਿਭਾਗ ਦੀਆਂ ਟੀਮਾਂ ਦੇ ਕਰਮਚਾਰੀ ਭੁਪਿੰਦਰ ਸਿੰਘ ਏਐਮਓ, ਲਖਬੀਰ ਸਿੰਘ, ਰਣਜੀਤ ਸਿੰਘ ਐਸਆਈ ,ਮੇਲ ਵਰਕਰ, ਜਸਵੰਤ ਸਿੰਘ ,ਤਜਿੰਦਰ ਸਿੰਘ, ਦਵਿੰਦਰ ਸਿੰਘ, ਸੁਰਿੰਦਰ ਸਿੰਘ , ਹਰਦੀਪ ਸਿੰਘ ਗੁਰਵਿੰਦਰ ਸਿੰਘ, ਸੁਖਜਿੰਦਰ ਸਿੰਘ ਅਤੇ ਆਮ ਲੋਕ ਹਾਜਰ ਸਨ।