ਬੰਦ ਕਰੋ

ਕਾਨੂੰਨੀ ਜਾਗਰੂਕਤਾ ਕੈਂਪ

ਪ੍ਰਕਾਸ਼ਨ ਦੀ ਮਿਤੀ : 03/08/2018
ਮਹਿਲਾ ਕਮਿਸ਼ਨ ਦੁਆਰਾ ਕਾਨੂੰਨੀ ਜਾਗਰੂਕਤਾ ਪ੍ਰੋਗਰਾਮ

ਕਾਨੂੰਨੀ ਜਾਗਰੂਕਤਾ ਕੈਂਪ – ਪ੍ਰੈਸ ਨੋਟ ਮਿਤੀ 3 ਅਗਸਤ, 2018

ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ ।

ਰੂਪਨਗਰ 3 ਅਗਸਤ : ਪੰਜਾਬ ਰਾਜ ਮਹਿਲਾਂ ਕਮਿਸ਼ਨ ਵਲੌ ਔਰਤਾਂ ਤੇ ਹੁੰਦੇ ਜੁਲਮ ਅਤੇ ਵਧੀਕੀਆਂ ਰੋਕਣ ਹਿੱਤ ਸੂਬੇ ਦੇ ਸਾਰੇ 22 ਜਿਲ੍ਹਿਆ ਵਿਚ 5 ਮੈਂਬਰੀ ਮਹਿਲਾਂ ਸੈਲ ਕਮੇਟੀਆਂ ਦਾ ਜਲਦੀ ਹੀ ਗਠਨ ਕੀਤਾ ਜਾ ਰਿਹਾ ਹੈ। ਇਹ ਪ੍ਰਗਟਾਵਾ ਸ਼੍ਰੀਮਤੀ ਮਨੀਸ਼ਾ ਗੁਲਾਟੀ ਚੈਅਰਪਰਸਨ ਪੰਜਾਬ ਰਾਜ ਮਹਿਲਾਂ ਕਮਿਸ਼ਨ ਨੇ ਅੱਜ ਇੱਥੇ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਲੜਕੀਆਂ ਵਿਖੇ ਰਾਸ਼ਟਰੀ ਕਮਿਸ਼ਨ ਫਾਰ ਵੂਮੇਨ ਦੇ ਸਹਿਯੋਗ ਨਾਲ ਕਰਵਾਏ ਕਾਨੂੰਨੀ ਜਾਗਰੂਕਤਾ ਕੈਂਪ ਦੋਰਾਂਨ ਦਿੱਤੀ। ਉਨ੍ਹਾਂ ਇਹ ਵੀ ਕਿਹਾ ਕਿ ਇਹ ਕਮੇਟੀਆਂ ਮਹਿਲਾਵਾਂ ਨੂੰ ਉਨ੍ਹਾਂ ਦੇ ਅਧਿਕਾਰਾਂ ਪ੍ਰਤੀ ਵੀ ਜਾਗਰੂਕ ਕਰਨਗੀਆਂ ।ਉਨ੍ਹਾਂ ਲੜਕੀਆਂ ਨੂੰ ਕਿਹਾ ਕਿ ਜੇਕਰ ਉਨ੍ਰਾਂ ਨਾਲ ਘਰ ਰਾਹ ਜਾਂ ਕੰਮ ਵਾਲੀ ਥਾਂ ਤੇ ਕੋਈ ਵਧੀਕੀ ਹੋਵੇ ਤਾਂ ਉਹ ਚੁੱਪ ਨਾ ਰਹਿਣ ਸਗੋ ਆਪਣੀ ਆਵਾਜ ਬੁਲੰਦ ਕਰਨ ਤਾਂ ਜ਼ੋ ਵਧੀਕੀ ਕਰਨ ਵਾਲੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ।ਉਨ੍ਹਾਂ ਕਿਹਾ ਕਿ ਜੇਕਰ ਜੁਲਮ ਕਰਨਾ ਅਪਰਾਧ ਹੈ ਤਾਂ ਜੁਲਮ ਸਹਿਣਾ ਵੀ ਅਪਰਾਧ ਹੈ।ਉਨ੍ਹਾਂ ਇਹ ਵੀ ਕਿਹਾ ਕਿ ਜਲਦੀ ਹੀ ਪੰਜਾਬ ਰਾਜ ਮਹਿਲਾਂ ਕਮਿਸ਼ਨ ਵਲੌ ਸੂਬੇ ਦੇ ਸਾਰੇ ਹਸਪਤਾਲਾਂ ਦੇ ਦੋਰੇ ਕਰਦੇ ਹੋਏ ਇਹ ਯਕੀਨੀ ਬਣਾਇਆ ਜਾਵੇਗਾ ਕਿ ਕਿਸੇ ਵੀ ਥਾਂ ਤੇ ਸੈਕਸ ਸਬੰਧੀ ਚੈਕ ਅੱਪ ਤਾ ਨਹੀ ਕੀਤਾ ਜਾ ਰਿਹਾ।ਉਨ੍ਹਾਂ ਇਹ ਵੀ ਦਸਿਆ ਕਿ ਇਸ ਕਮਿਸ਼ਨ ਪਾਸ ਮੈਜਿਸਟਰੇਟ/ਕੋਰਟ ਜਿੰਨੀਆਂ ਹੀ ਸ਼ਕਤੀਆਂ ਹਨ। ਜੇਕਰ ਆਮ ਮਹਿਲਾਂ ਕੋਰਟ ਤੱਕ ਪਹੁੰਚ ਨਹੀ ਕਰ ਸਕਦੀ ਤਾਂ ਉਹ ਇਸ ਆਯੋਗ ਪਾਸ ਪਹੁੰਚ ਕਰੇ ਤੇ ਆਯੋਗ ਵਲੌ ਤੁਰੰਤ ਕਾਰਵਾਈ ਕੀਤੀ ਜਾਦੀ ਹੈ।

ਇਸ ਜਾਗਰੂਕਤਾ ਕੈਂਪ ਨੂੰ ਸੰਬੋਧਨ ਕਰਦਿਆਂ ਸ਼੍ਰੀਮਤੀ ਹਰਜੋਤ ਕੋਰ ਐਸ.ਡੀ.ਐਮ. ਰੁਪਨਗਰ ਨੇ ਲੜਕੀਆਂ ਨੂੰ ਕਿਹਾ ਕਿ ਉਹ ਖੁਦ ਹੀ ਆਪਣਾ ਰੋਲ ਮਾਡਲ ਬਣਨ ਤਾਂ ਜ਼ੋ ਉਹ ਕਿਸੇ ਤੇ ਨਿਰਭਰ ਨਾ ਰਹਿ ਕੇ ਆਪਣੇ ਭਵਿੱਖ ਦੇ ਸੁਪਨਿਆਂ ਨੂੰ ਵੀ ਪੂਰਾ ਕਰ ਸਕਣ।ਉਨ੍ਹਾਂ ਲੜਕੀਆਂ ਨੂੰ ਸਮਾਜ ਵਿਚ ਚੰਗਾਂ ਜੀਵਨ ਜੀਉਣ ਲਈ ਮਾਪਿਆਂ ਦੇ ਘਰ ਚੰਗੀ ਧੀ , ਸੁਹਰੇ ਘਰ ਚੰਗੀ ਨੂੰਹ ਅਤੇ ਸਮਾਜਿਕ ਕੰਮਾਂ ਵਿਚ ਇੱਕ ਚੰਗੀ ਸਮਾਜ ਸੇਵਕਾ ਬਣਨ ਦਾ ਪ੍ਰਣ ਕਰਨ ਲਈ ਵੀ ਆਖਿਆ।ਉਨ੍ਹਾਂ ਗੁੱਡ ਟੱਚ ਅਤੇ ਬੈਡ ਟੱਚ ਵਿਚ ਫਰਕ ਮਹਿਸੂਸ ਕਰਨ ਬਾਰੇ ਵੀ ਆਖਿਆ। ਉਨ੍ਹਾਂ ਇਹ ਵੀ ਕਿਹਾ ਕਿ ਇੰਟਰਨੇਟ ਦੀ ਵਰਤੋ ਕੇਵਲ ਜਾਣਕਾਰੀ ਲੈਣ ਅਤੇ ਹੱਕਾਂ ਦੀ ਜਾਣਕਾਰੀ ਲੈਣ ਲਈ ਹੀ ਕੀਤੀ ਜਾਵੇ । ਉਨ੍ਹਾਂ ਪੜਾਈ ਦੇ ਨਾਲ-ਨਾਲ ਖੇਡਾਂ ਤੇ ਜੋਰ ਦੇਣ ਲਈ ਵੀ ਆਖਿਆ।

ਇਸ ਮੋਕੇ ਸ਼੍ਰੀਮਤੀ ਸੁਰਿੰਦਰ ਜੀਤ ਕੌਰ ਪੁਲੀਸ ਕਪਤਾਨ ਕੰਟਰੋਲ ਰੂਮ ਨੇ ਲੜਕੀਆਂ ਨੂੰ ਕਿਸੇ ਵੀ ਅਣਜਾਣ ਵਿਅਕਤੀ ਨਾਲ ਕਿਧਰੇ ਵੀ ਨਾ ਜਾਣ ਦੀ ਪ੍ਰਰੇਣਾ ਕੀਤੀ । ਉਨ੍ਰਾਂ ਇਹ ਵੀ ਕਿਹਾ ਕਿ ਜੇਕਰ ਉਨ੍ਹਾਂ ਨਾਲ ਕੋਈ ਵੀ ਵਧੀਕੀ ਹੁੰਦੀ ਹੈ ਤਾਂ ਉਹ 1098 ਜਾਂ ਫਿਰ 100 ਨੰਬਰ ਤੇ ਸੰਪਰਕ ਕਰੋੇ।ਇਸ ਮੋਕੇ ਉਪ ਪੁਲੀਸ ਕਪਤਾਨ ਮੈਡਮ ਮਨਜੋਤ ਕੌਰ ਨੇ ਲੜਕੀਆਂ ਨੂੰ ਉਮਰ ਦੇ ਹਿਸਾਬ ਨਾਲ ਸਰੀਰ ਵਿਚ ਆਉਣ ਵਾਲੀਆਂ ਤਬਦੀਲੀਆਂ ਸਬੰਧੀ ਜਾਣਕਾਰੀ ਦੇਣ ਦੀ ਲੋੜ ਤੇ ਜੋਰ ਦਿੱਤਾ। ਉਨ੍ਹਾਂ ਲੜਕੀਆਂ ਨੂੰ ਆਪਣੇ ਅੰਦਰ ਆਤਮ ਵਿਸ਼ਵਾਸ਼ ਪੈਦਾ ਕਰਨ ਲਈ ਵੀ ਆਖਿਆ।

ਸਕੂਲ ਮੁਖੀ ਸ਼੍ਰੀਮਤੀ ਅੰਜੂ ਚੋਧਰੀ ਨੇ ਦਸਿਆ ਕਿ ਸਕੂਲ ਦੇ ਸਟਾਫ ਵਲੌ ਵਿਦਿਆਰਥਣਾਂ ਨੂੰ ਸਰੀਰਕ ਬਦਲਾਅ ਬਾਰੇ ਸਮੇ ਸਮੇ ਤੇ ਜਾਣਕਾਰੀ ਦਿੱਤੀ ਜਾਦੀ ਹੈ ਅਤੇ ਵਖ ਵਖ ਵਿਸ਼ਿਆਂ ਤੇ ਪ੍ਰਾਥਨਾ ਸਭਾ ਵਿਚ ਵੀ ਜਾਗਰੂਕ ਕੀਤਾ ਜਾਦਾ ਹੈ।ਉਨ੍ਹਾਂ ਪੰਜਾਬ ਰਾਜ ਮਹਿਲਾਂ ਕਮਿਸ਼ਨ ਨੂੰ ਇਸ ਸੈਮੀਨਾਰ ਦਾ ਸਕੂਲ ਵਿਚ ਆਯੋਜ਼ਨ ਕਰਨ ਲਈ ਧੰਨਵਾਦ ਵੀ ਕੀਤਾ।

ਇਸ ਮੋਕੇ ਵਿਦਿਆਰਥਣਾਂ ਨੂੰ ਤੇਜ਼ਾਬੀ ਹਮਲੇ,ਘਰੈਲੂ ਹਿੰਸਾਂ ,ਦਹੇਜ ਪ੍ਰਥਾ ਅਤੇ ਸਾਈਬਰ ਕਰਾਈਮ ਸਬੰਧੀ ਵੀ ਜਾਣਕਾਰੀ ਦਿੱਤੀ ।

ਇਸ ਸੈਮੀਨਾਰ ਦੋਰਾਨ ਹੋਰਨਾ ਤੋ ਇਲਾਵਾ ਸ਼੍ਰੀਮਤੀ ਸੁਰਿੰਦਰਜੀਤ ਕੌਰ ਪੁਲਿਸ ਕਪਤਾਨ ਕੰਟਰੋਲ ਰੂਮ, ਸ਼੍ਰੀਮਤੀ ਹਰਜੋਤ ਕੌਰ ਐਸ.ਡੀ.ਐਮ., ਸ਼੍ਰੀ ਗੁਰਵਿੰਦਰ ਸਿੰਘ ਉਪ ਪੁਲਿਸ ਕਪਤਾਨ, ਸ਼੍ਰੀ ਨਵਦੀਪ ਸਿੰਘ ਵਿਰਕ ਉਪ ਪੁਲਿਸ ਕਪਤਾਨ, ਸ਼੍ਰੀ ਰਮਿੰਦਰ ਸਿੰਘ ਕਾਹਲੋਂ ਉਪ ਪੁਲਿਸ ਕਪਤਾਨ,ਮੈਡਮ ਮਨਜੋਤ ਕੌਰ ਉਪ ਪੁਲਿਸ ਕਪਤਾਨ, ਸ਼੍ਰੀ ਵਿਜੇ ਕੁਮਾਰ ਡਿਪਟੀ ਡਾਇਰੈਕਟਰ ਪੰਜਾਬ ਰਾਜ ਮਹਿਲਾਂ ਕਮਿਸ਼ਨ, ਸ਼੍ਰੀ ਸਨੀ ਖੰਨਾਂ ਮੁੱਖ ਥਾਣਾ ਅਫਸਰ, ਮੈਡਮ ਮੀਨੂ ਸ਼ਰਮਾ, ਮੈਡਮ ਸਿਮਰਜੀਤ ਕੌਰ, ਸ਼੍ਰੀ ਮੋਹਨਜੀਤ ਸਿੰਘ, ਸ਼੍ਰੀਮਤੀ ਜਵਤਿੰਦਰ ਕੌਰ ਅਤੇ ਹੋਰ ਸਕੂਲ ਦਾ ਸਟਾਫ ਹਾਜਰ ਸੀ।