ਕਲਮਾ-ਨੂਰਪੁਰਬੇਦੀ-ਰੂਪਨਗਰ ਰੋਡ ‘ਤੇ ਆਉਣ ਜਾਣ ਵਾਲੇ ਹੈਵੀ ਓਵਰਲੋਡ ਭਾਰੀ ਗੱਡੀਆਂ/ਟਿੱਪਰਾਂ ਦੇ ਚੱਲਣ ‘ਤੇ ਪੂਰਨ ਪਾਬੰਦੀ

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ
ਕਲਮਾ-ਨੂਰਪੁਰਬੇਦੀ-ਰੂਪਨਗਰ ਰੋਡ ‘ਤੇ ਆਉਣ ਜਾਣ ਵਾਲੇ ਹੈਵੀ ਓਵਰਲੋਡ ਭਾਰੀ ਗੱਡੀਆਂ/ਟਿੱਪਰਾਂ ਦੇ ਚੱਲਣ ‘ਤੇ ਪੂਰਨ ਪਾਬੰਦੀ
ਰੂਪਨਗਰ, 27 ਮਈ: ਵਧੀਕ ਜ਼ਿਲ੍ਹਾ ਮੈਜੀਸਟ੍ਰੇਟ ਪੂਜਾ ਸਿਆਲ ਗਰੇਵਾਲ ਨੇ ਹੁਕਮ ਜਾਰੀ ਕਰਦਿਆਂ ਕਿਹਾ ਕਿ ਭਾਰਤੀ ਸੁਰਕਸ਼ਾ ਸੰਹਿਤਾ 163 ਅਧੀਨ ਕਲਮਾ-ਨੂਰਪੁਰਬੇਦੀ-ਰੂਪਨਗਰ ਰੋਡ ਤੇ ਆਉਣ ਜਾਣ ਵਾਲੇ ਹੈਵੀ ਓਵਰਲੋਡ ਭਾਰੀ ਗੱਡੀਆਂ/ਟਿੱਪਰਾਂ ਦੇ ਚੱਲਣ ਤੇ ਪੂਰਨ ਤੌਰ ਤੇ ਪਾਬੰਦੀ ਲਗਾਉਂਦੀ ਜਾਂਦੀ ਹੈ।
ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਦੇ ਧਿਆਨ ਵਿਚ ਲਿਆਦਾ ਹੈ ਕਿ ਜਿਲ੍ਹਾ ਰੂਪਨਗਰ ਅੰਦਰ ਚੱਲ ਰਹੀ ਮਾਈਨਿੰਗ ਵਿੱਚ ਸ਼ਾਮਿਲ ਵੱਡੀ ਗਿਣਤੀ ਵਿੱਚ ਓਵਰਲੋਡ ਟਿੱਪਰਾ ਦੀ ਆਵਾਜਾਈ ਆਮ ਦੇਣ ਤੋਂ ਕਲਮਾ ਨੂਰਪੁਰਬੇਦੀ-ਰੂਪਨਗਰ ਰੋਡ ਤੋਂ ਹੋ ਰਹੀ ਹੈ। ਕਲਮਾ-ਨੂਰਪੁਰਬੇਦੀ-ਰੂਪਨਗਰ ਰੋਡ ਤੇ ਵੱਡੀ ਗਿਣਤੀ ਵਿੱਚ ਪਿੰਡ ਹੁੰਦੇ ਹਨ ਅਤੇ ਵੱਡੀ ਗਿਣਤੀ ਵਿੱਚ ਲੋਕ ਇਹਨਾਂ ਪਿੰਡਾਂ ਦੇ ਵਸਨੀਕ ਹਨ। ਇਸ ਤੋਂ ਇਲਾਵਾ ਇਸ ਰੋਡ ਤੋਂ ਕਾਫੀ ਸਕੂਲ ਪੈਂਦੇ ਹਨ ਜਿਨ੍ਹਾਂ ਵਿੱਚ ਪੜਨ ਵਾਲੇ ਸਕੂਲੀ ਵਿਦਿਆਰਥੀ ਇਸ ਰੋਡ ਰਾਹੀ ਸਕੂਲ ਤੇ ਆਉਣਾ-ਜਾਣਾ ਕਰਦੇ ਹਨ। ਓਵਰਲੋਡ ਟਿੱਪਰਾ ਦੀ ਆਵਾਜਾਈ ਕਾਰਨ ਪਹਿਲਾਂ ਕਈ ਹਾਦਸੇ ਵਾਪਰ ਚੁੱਕ ਹਨ ਜਿਸ ਕਾਰਨ ਲਾਅ ਐਂਡ ਆਰਡਰ ਦੀ ਸਥਿਤੀ ਪ੍ਰਭਾਵਿਤ ਹੋ ਚੁੱਕੀ ਹੈ।
ਉਨ੍ਹਾਂ ਕਿਹਾ ਕਿ ਸਰਦੀਆਂ ਵਿੱਚ ਪੈਣ ਵਾਲੀ ਗਹਿਰੀ ਧੁੰਦ ਅਤੇ ਇਸ ਰੋਡ ਤੇ ਟਿੱਪਰਾ ਦੀ ਜਿਆਦਾ ਆਵਾਜਾਈ ਕਾਰਨ ਨਿੱਤ ਨਵੇਂ ਹਾਸੇ ਵਾਪਰਦੇ ਰਹਿੰਦੇ ਹਨ। ਆਉਣ ਵਾਲੇ ਦਿਨਾ ਅੰਦਰ ਵੱਡਾ ਹਾਦਸਾ ਹੋਣ ਦੀ ਸੰਭਾਵਨਾ ਤੇ ਇਨਕਾਰ ਨਹੀਂ ਕੀਤਾ ਜਾ ਸਕਦਾ ਜਿਸ ਨਾਲ ਜਾਨ ਮਾਲ ਦਾ ਨੁਕਸਾਨ ਹੋ ਸਕਦਾ ਹੈ ਅਤੇ ਲਾਅ ਐਂਡ ਆਰਡਰ ਦੀ ਸਥਿੱਤੀ ਪ੍ਰਭਾਵਿਤ ਹੋ ਸਕਦੀ ਹੈ। ਲੋਕਾਂ ਦੀ ਮੰਗ ਤਹਿਤ ਇਹਨਾਂ ਓਵਰਲਡ ਟਿੱਪਰਾ ਉਤੇ ਸਖਤੀ ਕੀਤੀ ਜਾ ਰਹੀ ਹੈ ਅਤੇ ਇਹਨਾਂ ਟਿੱਪਰਾ ਦੀ ਆਵਾਜਾਦੀ ਕਲਮਾ- ਨੂਰਪੁਰਬੇਦੀ-ਰੂਪਨਗਰ ਰੋਡ ਤੋਂ ਬੰਦ ਕਰਵਾ ਕੇ ਪਚਰੰਡਾ ਮੋੜ ਤੋਂ ਸ੍ਰੀ ਅਨੰਦਪੁਰ ਸਾਹਿਬ ਰਾਹੀ ਯਕੀਨੀ ਬਣਾਈ ਜਾਵੇ।
ਇਹ ਹੁਕਮ 24 ਜੁਲਾਈ 2025 ਤੱਕ ਲਾਗੂ ਰਹਿਣਗੇ।