ਕਰੋਨਾ ਕਾਲ ਦੌਰਾਨ ਪੜ੍ਹਾਈ ਦੇ ਅੰਤਰਾਲ ਨੂੰ ਪੂਰਨ ਲਈ ਵਿਸ਼ੇਸ਼ ਨੀਤੀ ਤਹਿਤ ਵਿਦਿਆਰਥੀਆਂ ਨੂੰ ਸਿੱਖਿਅਤ ਕੀਤਾ ਜਾਵੇਗਾ
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ ਰੂਪਨਗਰ
ਕਰੋਨਾ ਕਾਲ ਦੌਰਾਨ ਪੜ੍ਹਾਈ ਦੇ ਅੰਤਰਾਲ ਨੂੰ ਪੂਰਨ ਲਈ ਵਿਸ਼ੇਸ਼ ਨੀਤੀ ਤਹਿਤ ਵਿਦਿਆਰਥੀਆਂ ਨੂੰ ਸਿੱਖਿਅਤ ਕੀਤਾ ਜਾਵੇਗਾ
ਮਾਹਿਰਾਂ ਵਲੋਂ ਬੱਚਿਆਂ ਨੂੰ ਤਣਾਅ ਮੁਕਤ ਰੱਖਣ ਦੇ ਨੁਕਤੇ ਸਾਂਝੇ ਕੀਤੇ ਗਏ
ਦੋ ਰੋਜ਼ਾ ਸੈਮੀਨਾਰ ਵਿੱਚ 140 ਅਧਿਆਪਕਾਂ ਨੇ ਹਿੱਸਾ ਲਿਆ
ਰੂਪਨਗਰ, 13 ਫਰਵਰੀ: ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਨਿਆ ਰੂਪਨਗਰ ਵਿਖੇ ਸਕੂਲ ਮੈਂਟਰਿੰਗ ਪ੍ਰੋਗਰਾਮ ਤਹਿਤ ਸਾਇੰਸ ਅਤੇ ਗਣਿਤ ਅਧਿਆਪਕਾਂ ਦਾ ਦੋ ਰੋਜ਼ਾ ਸੈਮੀਨਾਰ ਜ਼ਿਲ੍ਹਾ ਸਿੱਖਿਆ ਅਫ਼ਸਰ ਪ੍ਰੇਮ ਕੁਮਾਰ ਮਿੱਤਲ ( ਸੈਕੰਡਰੀ ਸਿੱਖਿਆ) ਰੂਪਨਗਰ ਦੇ ਦਿਸ਼ਾ-ਨਿਰਦੇਸ਼ ਹੇਠ ਸ਼ੁਰੂ ਹੋਇਆ।
ਇਸ ਸੈਮੀਨਾਰ ਦੌਰਾਨ ਅਧਿਆਪਕਾਂ ਨੂੰ ਦਸਿਆ ਗਿਆ ਕਿ ਕਰੋਨਾ ਕਾਲ ਦੌਰਾਨ ਬੱਚਿਆਂ ਦੇ ਪੜ੍ਹਾਈ ਦੇ ਅੰਤਰਾਲ ਨੂੰ ਪੂਰਨ ਲਈ ਨੀਤੀ ਤਹਿਤ ਵਿਦਿਆਰਥੀਆਂ ਨੂੰ ਸਿੱਖਿਅਤ ਕੀਤਾ ਜਾਵੇਗਾ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਵਿਦਿਆਰਥੀਆਂ ਨੂੰ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ।
ਇਸ ਸੈਮੀਨਾਰ ਵਿੱਚ ਬੱਚਿਆਂ ਦਾ ਮਨੋਵਿਗਿਆਨ, ਨਿਗਰਾਨੀ ਸਬੰਧੀ ਅਧਿਆਪਕਾਂ ਦਾ ਰੋਲ, ਨਵੀਂ ਸਿੱਖਿਆ ਨੀਤੀ-2020, ਬੱਚਿਆਂ ਨੂੰ ਤਣਾਅ ਮੁਕਤ ਰੱਖਣ ਦੇ ਨੁਕਤੇ ਆਦਿ ਵਿਸ਼ਿਆਂ ਉਤੇ ਲੈਕਚਰ ਰਾਹੀਂ ਸਿਵਿਲ ਹਸਪਤਾਲ ਰੂਪਨਗਰ ਤੋਂ ਕੋਂਸਲਰ ਅਤੇ ਮਨੋਵਿਗਿਆਨ ਮਾਹਿਰ ਜਸਪ੍ਰੀਤ ਕੌਰ ਅਤੇ ਕੋਂਸਲਰ ਜਸਜੀਤ ਕੌਰ, ਡਾਕਟਰ ਨਵਨੀਤ ਚੋਪੜਾ ਡੀਨ ਅਕਾਦਮਿਕ ਲਰਨਿੰਗ ਸਕਿਲ ਯੂਨੀਵਰਸਿਟੀ ਵਲੋਂ ਜਾਣਕਾਰੀ ਦਿੱਤੀ ਗਈ। ਇਸੇ ਤਰਾਂ ਸੈਸ਼ਨ ਦੌਰਾਨ ਰਾਕੇਸ਼ ਜੋਸ਼ੀ ਮੁਖੀ ਕੰਪਿਊਟਰ ਸਾਇੰਸ ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਬੇਲਾ, ਇਸ਼ੂ ਬਾਲਾ ਮੁਖੀ ਕਾਮਰਸ ਵਿਭਾਗ ਬੇਲਾ ਕਾਲਜ, ਮਾਹਿਰਾਂ ਨੇ ਅਧਿਆਪਕਾਂ ਨੂੰ ਜਾਗਰੂਕ ਕੀਤਾ।
ਇਸ ਸੈਮੀਨਾਰ ਵਿੱਚ ਜਿਲ੍ਹਾ ਭਰ ਵਿੱਚੋਂ 140 ਅਧਿਆਪਕਾਂ ਨੇ ਹਿੱਸਾ ਲਿਆ।ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਪ੍ਰੇਮ ਕੁਮਾਰ ਮਿੱਤਲ ( ਸੈਕੰਡਰੀ ਸਿੱਖਿਆ), ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ( ਸੈਕੰਡਰੀ ਸਿੱਖਿਆ) ਰੂਪਨਗਰ ਸੁਰਿੰਦਰਪਾਲ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ।
ਇਸ ਸੈਮੀਨਾਰ ਦੌਰਾਨ ਪ੍ਰਿੰਸੀਪਲ ਸੰਦੀਪ ਕੌਰ , ਜਸਵੀਰ ਸਿੰਘ ਡੀ ਐਮ ਗਣਿਤ, ਸਤਨਾਮ ਸਿੰਘ ਡੀ. ਐਮ. ਵਿਗਿਆਨ , ਦਿਸ਼ਾਂਤ ਮਹਿਤਾ ਡੀ ਐਮ ਕੰਪਿਊਟਰ ਸਾਇੰਸ , ਬਲਜਿੰਦਰ ਸਿੰਘ ਡੀ ਐਮ ਖੇਡਾਂ, ਜਸਬੀਰ ਸਿੰਘ ਡੀ ਐਮ ਗਣਿਤ, ਬੀ. ਐਮ ਕਟਾਰੀਆ,ਬੀ. ਐਮ ਨਵਜੋਤ ਸਿੰਘ, ਗੁਰਿੰਦਰ ਸਿੰਘ ਕਲਸੀ, ਜਗਜੀਤ ਸਿੰਘ, ਸਿੱਖਿਆ ਸੁਧਾਰ ਟੀਮ ਮੈਂਬਰ ਸੰਜੀਵ ਕੁਮਾਰ, ਪ੍ਰਭਜੀਤ ਸਿੰਘ ਆਦਿ ਹਾਜ਼ਰ ਸਨ। ਸਟੇਜ ਸਕੱਤਰ ਦੀ ਭੂਮਿਕਾ ਸਤਨਾਮ ਸਿੰਘ ਡੀ ਐਮ ਵਿਗਿਆਨ ਨੇ ਬਾਖ਼ੂਬੀ ਨਿਭਾਈ।