• ਸਾਈਟ ਮੈਪ
  • Accessibility Links
  • ਪੰਜਾਬੀ
ਬੰਦ ਕਰੋ

ਕਟਲੀ ਵੈਟਲੈਂਡ ‘ਤੇ ਰੋਇੰਗ ਤੇ ਕੈਕਿੰਗ ਕੈਨੋਇੰਗ ਦੇ ਸੂਬਾ ਪੱਧਰੀ ਮੁਕਾਬਲੇ ਸ਼ੁਰੂ

ਪ੍ਰਕਾਸ਼ਨ ਦੀ ਮਿਤੀ : 19/10/2023
State level competition of rowing and kayaking canoeing started at Katli Wetland

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ

“ਖੇਡਾਂ ਵਤਨ ਪੰਜਾਬ ਦੀਆਂ 2023” ਸੀਜ਼ਨ-2

ਕਟਲੀ ਵੈਟਲੈਂਡ ‘ਤੇ ਰੋਇੰਗ ਤੇ ਕੈਕਿੰਗ ਕੈਨੋਇੰਗ ਦੇ ਸੂਬਾ ਪੱਧਰੀ ਮੁਕਾਬਲੇ ਸ਼ੁਰੂ

ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਕਰਵਾਈ ਰਸਮੀ ਸ਼ੁਰੂਆਤ

ਰੂਪਨਗਰ, 19 ਅਕਤੂਬਰ: “ਖੇਡਾਂ ਵਤਨ ਪੰਜਾਬ ਦੀਆਂ 2023” ਸੀਜ਼ਨ-2 ਤਹਿਤ ਰਾਜ ਪੱਧਰੀ ਮੁਕਾਬਲੇ ਸ਼ੁਰੂ ਹੋ ਚੁੱਕੇ ਹਨ, ਇਨ੍ਹਾਂ ਮੁਕਾਬਲਿਆਂ ਤਹਿਤ ਹੀ 19 ਤੋਂ 22 ਅਕਤੂਬਰ ਤੱਕ ਰੋਇੰਗ ਅਤੇ ਕੈਕਿੰਗ ਕੈਨੋਇੰਗ ਦੀਆਂ ਖੇਡਾਂ ਰੂਪਨਗਰ ਵਿਖੇ ਸਤਲੁਜ ਦਰਿਆ ਦੇ ਕੰਢੇ ‘ਤੇ ਕਟਲੀ ਵੈਟਲੈਂਡ ‘ਤੇ ਕਰਵਾਈਆਂ ਜਾ ਰਹੀਆਂ ਹਨ ਤੇ ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਨੇ ਇਨ੍ਹਾਂ ਖੇਡਾਂ ਦੀ ਰਸਮੀ ਸ਼ੁਰੂਆਤ ਕਰਵਾਈ।

ਇਸ ਮੌਕੇ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਰੂਪਨਗਰ ਵਿਖੇ ਵਾਟਰ ਸਪੋਰਟਸ ਨੂੰ ਪ੍ਰਫੁੱਲਿਤ ਕਰਨ ਵਿਚ ਕੋਈ ਕਸਰ ਨਹੀਂ ਛੱਡੀ ਜਾ ਰਹੀ। ਇਸ ਖੇਡ ਸਬੰਧੀ ਵੱਧ ਤੋਂ ਵੱਧ ਸਹੂਲਤਾਂ ਮੁਹੱਈਆ ਕਾਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਇਸੇ ਮੰਤਵ ਨਾਲ ਪਿਛਲੇ ਹਫ਼ਤੇ ਹੀ 16 ਬੋਟਾਂ, ਖਿਡਾਰੀਆਂ ਨੂੰ ਪ੍ਰੈਕਟਿਸ ਕਰਨ ਲਈ ਦਿੱਤੀਆਂ ਗਈਆਂ ਹਨ।

ਡਿਪਟੀ ਕਮਿਸ਼ਨਰ ਨੇ ਦੱਸਿਆ ਜ਼ਿਲ੍ਹਾ ਰੂਪਨਗਰ ਵਿਖੇ ਇਨ੍ਹਾਂ ਖੇਡਾਂ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਵੱਖੋ-ਵੱਖ ਉਮਰ ਵਰਗ ਦੇ ਖ਼ਿਡਾਰੀ ਭਾਗ ਲੈ ਰਹੇ ਹਨ। ਉਨ੍ਹਾਂ ਖਿਡਾਰੀਆਂ ਨੂੰ ਅਪੀਲ ਕੀਤੀ ਕਿ ਉਹ ਖੇਡਾਂ ਦੀ ਭਾਵਨਾ ਨਾਲ ਹੀ ਇਨ੍ਹਾਂ ਖੇਡਾਂ ਵਿਚ ਹਿੱਸਾ ਲੈਣ।

ਉਨ੍ਹਾਂ ਇਹ ਵੀ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਸਬੰਧੀ ਹਰ ਪੱਧਰ ਉੱਤੇ ਪੁੱਖਤਾ ਪ੍ਰਬੰਧ ਕੀਤੇ ਗਏ ਹਨ ਤੇ ਖਿਡਾਰੀਆਂ ਦੇ ਰਹਿਣ ਸਹਿਣ ਅਤੇ ਖਾਣ ਪੀਣ ਦੇ ਵੀ ਪੁੱਖਤਾ ਪ੍ਰਬੰਧ ਕੀਤੇ ਹਨ।

ਇਸ ਮੌਕੇ ਵੱਖੋ-ਵੱਖ ਮੁਕਾਬਲਿਆਂ ਵਿੱਚ ਹਿੱਸਾ ਲੈਣ ਵਾਲੇ ਜੇਤੂ ਖਿਡਾਰੀਆਂ ਦਾ ਡਿਪਟੀ ਕਮਿਸ਼ਨਰ ਵੱਲੋਂ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਖਿਡਾਰੀਆਂ ਨੂੰ ਖੇਡਾਂ ਵਿਚ ਖੇਡ ਭਾਵਨਾ ਨਾਲ ਹਿੱਸਾ ਲੈਣ ਅਤੇ ਖੇਡ ਨਿਯਮਾਂ ਦੀ ਪਾਲਣਾ ਹਿਤ ਸਹੁੰ ਵੀ ਚੁਕਾਈ ਗਈ।

ਅੱਜ ਦੇ ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫ਼ਸਰ ਸ਼੍ਰੀ ਰੁਪੇਸ਼ ਕੁਮਾਰ ਨੇ ਦੱਸਿਆ ਕਿ ਸਿੰਗਲ ਸਕੱਲ ਅੰਡਰ 15 ਸਾਲਾਂ ਲੜਕੀਆਂ ਵਿੱਚ ਜੈਨਮ ਰਾਣੀ ਮੋਹਾਲੀ ਨੇ ਪਹਿਲਾ ਸਥਾਨ, ਪ੍ਰਭਜੋਤ ਕੌਰ ਸਰਾ ਮੋਗਾ ਨੇ ਦੂਸਰਾ ਸਥਾਨ ਅਤੇ ਗਗਨਪ੍ਰੀਤ ਕੌਰ ਰੂਪਨਗਰ ਨੇ ਤੀਸਰਾ ਸਥਾਨ ਹਾਸਿਲ ਕੀਤਾ।

ਡਬਲ ਸਕੱਲ ਵਿੱਚ ਅੰਡਰ 15 ਲੜਕਿਆਂ ਦੇ ਮੁਕਾਬਲੇ ਵਿੱਚ ਜਰਮਨਦੀਪ ਸਿੰਘ ਰੂਪ ਨਗਰ ਅਤੇ ਗਗਨਦੀਪ ਸਿੰਘ ਰੂਪ ਨਗਰ ਨੇ ਪਹਿਲਾਂ ਸਥਾਨ, ਮਨਜੋਤ ਸਿੰਘ ਮੋਗਾ ਅਤੇ ਦੀਪਕ ਸਿੰਘ ਮੋਗਾ ਨੇ ਦੂਸਰਾ ਸਥਾਨ ਅਤੇ ਪ੍ਰਭਜੋਤ ਸਿੰਘ ਨਵਾਂ ਸ਼ਹਿਰ ਅਤੇ ਨਵ ਨੂਰ ਸਿੰਘ ਨਵਾਂ ਸ਼ਹਿਰ ਨੇ ਤੀਸਰਾ ਸਥਾਨ ਹਾਸਿਲ ਕੀਤਾ।

ਸਿੰਗਲ ਸਕੱਲ ਅੰਡਰ 15 ਲੜਕਿਆਂ ਦੇ ਮੁਕਾਬਲੇ ਵਿੱਚ ਭਵਦੀਪ ਸਿੰਘ ਰੂਪ ਨਗਰ ਨੇ ਪਹਿਲਾ ਸਥਾਨ ਗਗਨਦੀਪ ਸਿੰਘ ਮੋਗਾ ਨੇ ਦੂਸਰਾ ਸਥਾਨ ਅਤੇ ਲਵਪ੍ਰੀਤ ਸਿੰਘ ਫਿਰੋਜ਼ਪੁਰ ਨੇ ਤੀਸਰਾ ਸਥਾਨ ਹਾਸਿਲ ਕੀਤਾ।

ਡਬਲ ਸਕੱਲ ਵਿਚ ਅੰਡਰ 15 ਲੜਕੀਆਂ ਦੇ ਮੁਕਾਬਲੇ ਵਿੱਚ ਮਮਤਾ ਰਾਣੀ ਨਵਾਂ ਸ਼ਹਿਰ ਅਤੇ ਸਿਮਰਨਜੀਤ ਕੌਰ ਨਵਾਂ ਸ਼ਹਿਰ ਨੇ ਪਹਿਲਾ ਸਥਾਨ ਗਗਨਦੀਪ ਕੌਰ ਮੋਹਾਲੀ ਅਤੇ ਗਗਨਪ੍ਰੀਤ ਕੌਰ ਮੋਹਾਲੀ ਨੇ ਦੂਸਰਾ ਸਥਾਨ ਅਤੇ ਸਿਮਰਨ ਕੌਰ ਮੋਗਾ ਅਤੇ ਪ੍ਰਭਜੋਤ ਕੌਰ ਮੋਗਾ ਨੇ ਤੀਸਰਾ ਸਥਾਨ ਹਾਸਿਲ ਕੀਤਾ।

ਡਬਲ ਸਕੱਲ ਅੰਡਰ 18 ਲੜਕਿਆਂ ਦੇ ਮੁਕਾਬਲੇ ਵਿੱਚ ਗੁਰਸੇਵਕ ਸਿੰਘ ਰੂਪ ਨਗਰ ਅਤੇ ਪ੍ਰਿਥਵੀ ਸਿੰਘ ਚੀਮਾ ਰੂਪਨਗਰ ਨੇ ਪਹਿਲਾਂ ਸਥਾਨ ਅਰਮਾਨ ਕੁਮਾਰ ਲੁਧਿਆਣਾ ਅਤੇ ਬ੍ਰਹਮਦੀਪ ਸਿੰਘ ਲੁਧਿਆਣਾ ਨੇ ਦੂਸਰਾ ਸਥਾਨ ਅਨੀਸ਼ ਕੁਮਾਰ ਫਿਰੋਜ਼ਪੁਰ ਅਤੇ ਸਭਪ੍ਰੀਤ ਸਿੰਘ ਫਿਰੋਜ਼ਪੁਰ ਨੇ ਤੀਸਰਾ ਸਥਾਨ ਹਾਸਿਲ ਕੀਤਾ।

ਡਬਲ ਸਕੱਲ ਅੰਡਰ15 ਲੜਕੀਆਂ ਦੇ ਮੁਕਾਬਲੇ ਵਿਚ ਸੁੱਖ ਨੂਰ ਕੌਰ ਰੂਪਨਗਰ ਅਤੇ ਸਿਮਰਨਜੀਤ ਕੌਰ ਰੂਪਨਗਰ ਨੇ ਪਹਿਲਾ ਸਥਾਨ, ਹਰਮਨਦੀਪ ਕੌਰ ਮੋਗਾ ਅਤੇ ਮਨਦੀਪ ਕੌਰ ਮੋਹਾਲੀ ਅਤੇ ਨਵਨੀਤ ਕੌਰ ਮੋਹਾਲੀ ਨੇ ਦੂਸਰਾ ਸਥਾਨ ਅਤੇ ਅਰਸ਼ਦੀਪ ਕੌਰ ਮੋਗਾ ਨੇ ਤੀਸਰਾ ਸਥਾਨ ਹਾਸਿਲ ਕੀਤਾ।

ਡਬਲ ਸਕੱਲ ਅੰਡਰ 15 ਲੜਕਿਆਂ ਦੇ ਮੁਕਾਬਲੇ ਵਿੱਚ ਲਵਪ੍ਰੀਤ ਸਿੰਘ ਫਿਰੋਜਪੁਰ ਅਤੇ ਅਨੀਸ਼ ਕੁਮਾਰ ਫਿਰੋਜ਼ਪੁਰ ਨੇ ਪਹਿਲਾ ਸਥਾਨ ਏਕਮ ਜੋਤ ਸਿੰਘ ਮੋਗਾ ਅਤੇ ਸੁਖਪ੍ਰੀਤ ਸਿੰਘ ਮੋਗਾ ਨੇ ਦੂਸਰਾ ਸਥਾਨ ਅਤੇ ਭਵਦੀਪ ਸਿੰਘ ਮੋਹਾਲੀ ਅਤੇ ਭਵਨਦੀਪ ਸਿੰਘ ਮੋਹਾਲੀ ਨੇ ਤੀਸਰਾ ਸਥਾਨ ਹਾਸਿਲ ਕੀਤਾ।

ਇਨ੍ਹਾਂ ਮੁਕਾਬਲਿਆਂ ਦੌਰਾਨ ਟਾਈਮ ਕੀਪਰ ਦੀ ਭੂਮਿਕਾ ਗੁਰਮੀਤ ਕੌਰ ਸਹੇੜੀ, ਸਰਬਜੀਤ ਕੌਰ ਬੂਰ ਮਾਜਰਾ ਅਮਨਦੀਪ ਸਿੰਘ ਢੰਗਰਾਲੀ ਅਤੇ ਦਵਿੰਦਰ ਸਿੰਘ ਧਨੌਲਾ ਵੱਲੋਂ ਬਾਖੂਬੀ ਨਿਭਾਈ ਗਈ।

ਇਸ ਮੌਕੇ ਐਸ.ਡੀ.ਐਮ. ਰੂਪਨਗਰ ਸ.ਹਰਬੰਸ ਸਿੰਘ, ਨਾਇਬ ਤਹਿਸੀਲਦਾਰ ਸ. ਅਰਜਨ ਸਿੰਘ ਗਰੇਵਾਲ, ਜ਼ਿਲ੍ਹਾ ਖੇਡ ਕੋਆਰਡੀਨੇਟਰ ਸ੍ਰੀਮਤੀ ਸ਼ਰਨਜੀਤ ਕੌਰ ਸਮੇਤ ਵੱਖੋ ਵੱਖ ਵਿਭਾਗਾਂ ਦੇ ਅਧਿਕਾਰੀ, ਵੱਡੀ ਗਿਣਤੀ ਖਿਡਾਰੀ ਤੇ ਦਰਸ਼ਕ ਹਾਜ਼ਰ ਸਨ।