ਓਪਰੇਸ਼ਨ ਅਭਿਆਸ ਅਧੀਨ ਜ਼ਿਲ੍ਹਾ ਰੂਪਨਗਰ ‘ਚ ਸਿਵਲ ਡਿਫੈਂਸ ਵਲੰਟੀਅਰ ਦੀ ਰਜਿਸਟ੍ਰੇਸ਼ਨ 12 ਮਈ ਤੋਂ ਸ਼ੁਰੂ

ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸ਼ਰ, ਰੂਪਨਗਰ
ਓਪਰੇਸ਼ਨ ਅਭਿਆਸ ਅਧੀਨ ਜ਼ਿਲ੍ਹਾ ਰੂਪਨਗਰ ‘ਚ ਸਿਵਲ ਡਿਫੈਂਸ ਵਲੰਟੀਅਰ ਦੀ ਰਜਿਸਟ੍ਰੇਸ਼ਨ 12 ਮਈ ਤੋਂ ਸ਼ੁਰੂ
12 ਮਈ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਵੇਰੇ 11 ਵਜੇ ਵਿਰਾਸਤ ਏ ਖਾਲਸਾ ਔਡੀਟੋਰੀਅਮ ਹਾਲ ‘ਚ ਪਹਿਲਾ ਕੈਂਪ ਲਗਾਇਆ ਜਾਵੇਗਾ
ਕੋਈ ਵੀ ਨੌਜਵਾਨ https://shorturl.at/7PD4C ਲਿੰਕ ਰਾਹੀਂ ਆਪਣੀ ਰਜਿਸਟਰੇਸ਼ਨ ਕਰਵਾ ਸਕਦੇ
ਰਜਿਸਟ੍ਰੇਸ਼ਨ ਸੰਬੰਧੀ ਹੋਰ ਜਾਣਕਾਰੀ ਲਈ ਸਿਵਲ ਡਿਫੈਂਸ ਇੰਚਾਰਜ ਨਾਲ ਮੋਬਾਈਲ ਨੰਬਰ +91 85588-88574 ਉੱਤੇ ਸੰਪਰਕ ਕੀਤਾ ਜਾਵੇ
13 ਮਈ ਨੂੰ ਨੰਗਲ, 14 ਮਈ ਨੂੰ ਸ੍ਰੀ ਚਮਕੌਰ ਸਾਹਿਬ ਅਤੇ 15 ਮਈ ਨੂੰ ਰੂਪਨਗਰ ਵਿਖੇ ਰਜਿਸਟ੍ਰੇਸ਼ਨ ਕੈਂਪ ਲਗਾਇਆ ਜਾਵੇਗਾ
ਰੂਪਨਗਰ, 11 ਮਈ: ਪਾਕਿਸਤਾਨ ਨਾਲ ਚੱਲ ਰਹੀ ਤਣਾਅ ਦੀ ਸਥਿਤੀ ਨੂੰ ਧਿਆਨ ਵਿਚ ਰੱਖਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਰੂਪਨਗਰ ਵਲੋਂ ਓਪਰੇਸ਼ਨ ਅਭਿਆਸ ਅਧੀਨ ਜ਼ਿਲ੍ਹਾ ਰੂਪਨਗਰ ‘ਚ ਸਿਵਲ ਡਿਫੈਂਸ ਵਲੰਟੀਅਰਾਂ ਦੀ ਰਜਿਸਟ੍ਰੇਸ਼ਨ ਕੀਤੀ ਜਾਵੇਗੀ ਜਿਸ ਦੀ ਸ਼ੁਰੂਆਤ 12 ਮਈ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਵੇਰੇ 11 ਵਜੇ ਵਿਰਾਸਤ ਏ ਖਾਲਸਾ ਔਡੀਟੋਰੀਅਮ ਹਾਲ ਵਿਖੇ ਕੈਂਪ ਲਗਾ ਕੇ ਕੀਤੀ
ਜਾ ਰਹੀ ਹੈ।
ਇਸ ਸਬੰਧੀ ਹੋਰ ਜਾਣਕਾਰੀ ਸਾਂਝੀ ਕਰਦਿਆਂ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਇਹ ਮੁਹਿੰਮ ਜ਼ਿਲ੍ਹੇ ਵਿੱਚ ਇਕ ਅਜਿਹੀ ਵਲੰਟੀਅਰ ਟੀਮ ਤਿਆਰ ਕਰਨ ਲਈ ਹੈ ਜੋ ਕਿ ਐਮਰਜੈਂਸੀ, ਆਫ਼ਤ ਜਾਂ ਹੋਰ ਸੁਰੱਖਿਆ ਸਥਿਤੀ ਵਿੱਚ ਸਹਾਇਤਾ ਕਰ ਸਕੇ।
ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸਭ ਇੱਛੁਕ ਨਾਗਰਿਕਾਂ ਨੂੰ ਸਿਵਲ ਡਿਫੈਂਸ ਵਲੰਟੀਅਰ ਬਣਨ ਲਈ ਸੱਦਾ ਦਿੱਤਾ ਜਾਂਦਾ ਹੈ ਅਤੇ ਇਸ ਸਬੰਧ ਵਿਚ ਜ਼ਿਲ੍ਹਾ ਰੂਪਨਗਰ ਵਿਚ ਰਜਿਸਟ੍ਰੇਸ਼ਨ ਅਤੇ ਟ੍ਰੈਨਿੰਗ ਕੈਂਪ ਲਗਾਏ ਜਾਣਗੇ ਜਿਸ ਵਿਚ ਕੋਈ ਵੀ ਨੌਜਵਾਨ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦਾ ਹੈ।
ਉਨ੍ਹਾਂ ਕਿਹਾ ਕਿ ਸਿਵਲ ਡਿਫੈਂਸ ਵਲੰਟੀਅਰ ਸੰਬੰਧੀ ਰਜਿਸਟ੍ਰੇਸ਼ਨ ਆਨ ਲਾਈਨ ਲਿੰਕ https://shorturl.at/7PD4C ਉੱਤੇ ਕਾਰਵਾਈ ਜਾ ਸਕਦੀ ਹੈ ਅਤੇ ਹੋਰ ਜਾਣਕਾਰੀ ਲਈ ਸਿਵਲ ਡਿਫੈਂਸ ਇੰਚਾਰਜ ਇੰਸਪੈਕਟਰ ਜਿੰਮੀ ਬਾਂਸਲ ਨਾਲ ਮੋਬਾਈਲ ਨੰਬਰ +91 85588-88574 ਉੱਤੇ ਸੰਪਰਕ ਕੀਤਾ ਜਾ ਸਕਦਾ ਹੈ।
ਕੈਂਪਾਂ ਸੰਬੰਧੀ ਹੋਰ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ 13 ਮਈ ਨੂੰ ਨੰਗਲ ਦੇ ਦਫਤਰ ਕਲੱਬ ਵਿਖੇ ਸਵੇਰੇ 11 ਵਜੇ, 14 ਮਈ ਨੂੰ ਸ੍ਰੀ ਚਮਕੌਰ ਸਾਹਿਬ ਦੇ ਸਿਟੀ ਸੈਂਟਰ ਵਿਖੇ ਸਵੇਰੇ 11 ਵਜੇ ਅਤੇ 15 ਮਈ ਨੂੰ ਰੂਪਨਗਰ ਵਿਖੇ ਐਨ ਸੀ ਸੀ ਅਕੈਡਮੀ ਵਿਖੇ ਸਵੇਰੇ 11 ਵਜੇ ਰਜਿਸਟ੍ਰੇਸ਼ਨ ਕੈਂਪ ਲਗਾਇਆ ਜਾਵੇਗਾ।
ਡਿਪਟੀ ਕਮਿਸ਼ਨਰ ਨੇ ਅੱਗੇ ਕਿਹਾ ਕਿ ਸਭ ਇੱਛੁਕ ਨਾਗਰਿਕਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਨਿਸ਼ਚਿਤ ਕੀਤੇ ਕੇਂਦਰਾਂ ‘ਤੇ ਹੋਣ ਵਾਲੀਆਂ ਸਿਖਲਾਈਆਂ ਵਿੱਚ ਸ਼ਾਮਿਲ ਹੋਣ ਲਈ ਰਜਿਸਟਰ ਕਰਵਾਉਣ। ਸਿਖਲਾਈ ਵਿਚ ਆਪਾਤਕਾਲੀਨ ਮੌਕੇ ‘ਤੇ ਕਾਰਵਾਈ, ਪਹਿਲੀ ਮਦਦ, ਬਚਾਅ ਅਤੇ ਨਿਕਾਸ ਕਾਰਜ, ਆਦਿ ਵਿਸ਼ਿਆਂ ਦੀ ਜਾਣਕਾਰੀ ਦਿੱਤੀ ਜਾਵੇਗੀ।