ਐੱਨ.ਸੀ.ਸੀ. ਕੈਂਪ ਦੌਰਾਨ ਖੂਨਦਾਨ ਕੈਂਪ ਦਾ ਸਫਲ ਆਯੋਜਨ ਹੋਇਆ
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ
ਐੱਨ.ਸੀ.ਸੀ. ਕੈਂਪ ਦੌਰਾਨ ਖੂਨਦਾਨ ਕੈਂਪ ਦਾ ਸਫਲ ਆਯੋਜਨ ਹੋਇਆ
ਰੂਪਨਗਰ, 29 ਅਕਤੂਬਰ: 1 ਪੰਜਾਬ ਨੇਵਲ ਯੂਨਿਟ ਐੱਨ.ਸੀ.ਸੀ., ਨਯਾ ਨੰਗਲ ਵੱਲੋਂ ਚਲਾਏ ਜਾ ਰਹੇ ਕੰਬਾਈਨਡ ਸਲਾਨਾ ਟ੍ਰੇਨਿੰਗ ਕੈਂਪ 83 ਜੋ ਕਿ 22 ਅਕਤੂਬਰ ਤੋਂ 31 ਅਕਤੂਬਰ 2025 ਤੱਕ ਐਨਸੀਸੀ ਅਕੈਡਮੀ ਰੋਪੜ ਵਿਖੇ ਆਯੋਜਿਤ ਕੀਤਾ ਜਾ ਰਿਹਾ ਹੈ, ਦੇ ਦੌਰਾਨ ਅੱਜ ਖੂਨਦਾਨ ਕੈਂਪ ਦਾ ਸਫਲ ਆਯੋਜਨ ਕੀਤਾ ਗਿਆ।
ਇਹ ਕੈਂਪ ਸਿਵਲ ਹਸਪਤਾਲ ਰੂਪਨਗਰ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਗਿਆ। ਇਸ ਦੌਰਾਨ ਕੁੱਲ 50 ਯੂਨਿਟ ਖੂਨਦਾਨ ਕੀਤਾ ਗਿਆ। ਖੂਨਦਾਨ ਕੈਂਪ ਦੀ ਸ਼ੁਰੂਆਤ ਕੈਪਟਨ ਇੰਡੀਅਨ ਨੇਵੀ ਹਰਜੀਤ ਸਿੰਘ ਦਿਓਲ, ਕਮਾਂਡਿੰਗ ਅਫ਼ਸਰ, 1 ਪੰਜਾਬ ਨੇਵਲ ਯੂਨਿਟ ਐੱਨ.ਸੀ.ਸੀ. ਅਤੇ ਗਰੁੱਪ ਕਮਾਂਡਰ ਬ੍ਰਿਗੇਡੀਅਰ ਐਚ. ਐਸ. ਸੰਧੂ ਨੇ ਖੁਦ ਖੂਨਦਾਨ ਕਰਕੇ ਕੀਤੀ। ਉਨ੍ਹਾਂ ਦੇ ਇਸ ਪ੍ਰੇਰਣਾਦਾਇਕ ਕਦਮ ਨੇ ਕੈਡਟਾਂ ਵਿੱਚ ਉਤਸ਼ਾਹ ਦਾ ਮਾਹੌਲ ਪੈਦਾ ਕੀਤਾ।
ਇਸ ਮੌਕੇ ਗਰੁੱਪ ਕਮਾਂਡਰ ਬ੍ਰਗੇਡੀਅਰ ਐਚ. ਐਸ. ਸੰਧੂ ਨੇ ਕੈਡਟਾਂ ਨੂੰ ਖੂਨਦਾਨ ਦੇ ਮਹੱਤਵ ਅਤੇ ਸਿਹਤ ਸਬੰਧੀ ਫਾਇਦਿਆਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਖੂਨਦਾਨ ਇੱਕ ਮਹਾਨ ਸੇਵਾ ਹੈ ਜੋ ਮਨੁੱਖੀ ਜਿੰਦਗੀਆਂ ਬਚਾਉਂਦੀ ਹੈ ਅਤੇ ਖੂਨਦਾਨੀ ਦੀ ਸਿਹਤ ਲਈ ਵੀ ਲਾਭਦਾਇਕ ਹੁੰਦੀ ਹੈ। ਉਨ੍ਹਾਂ ਨੇ ਕੈਡਟਾਂ ਨੂੰ ਅਜਿਹੀਆਂ ਮਨੁੱਖਤਾ-ਪ੍ਰੇਰਿਤ ਗਤੀਵਿਧੀਆਂ ਵਿੱਚ ਭਾਗ ਲੈਣ ਲਈ ਉਤਸ਼ਾਹਿਤ ਕੀਤਾ।
ਇਸ ਮੌਕੇ ਯੂਨਿਟ ਦੇ ਸਾਰੇ ਐਸੋਸੀਏਟ ਐੱਨ.ਸੀ.ਸੀ. ਅਧਿਕਾਰੀ ਅਤੇ ਕੇਅਰ ਟੇਕਰ ਅਧਿਕਾਰੀ ਵੀ ਇਸ ਮੌਕੇ ‘ਤੇ ਮੌਜੂਦ ਸਨ ਅਤੇ ਕੈਂਪ ਦੀ ਸੁਚਾਰੂ ਵਿਵਸਥਾ ਵਿੱਚ ਉਨ੍ਹਾਂ ਦਾ ਮਹੱਤਵਪੂਰਨ ਯੋਗਦਾਨ ਰਿਹਾ।
ਇਸ ਮੌਕੇ ਐਨ ਸੀ ਸੀ ਕੈਡਟਾਂ ਦਾ ਜੋਸ਼ ਅਤੇ ਸਮਰਪਣ ਕਾਬਲੇ-ਤਾਰੀਫ਼ ਰਿਹਾ। ਇਹ ਕੈਂਪ ਐੱਨ.ਸੀ.ਸੀ. ਦੇ ਮਾਟੋ “ਏਕਤਾ ਅਤੇ ਅਨੁਸ਼ਾਸਨ” ਦੀ ਸੱਚੀ ਪ੍ਰਦਰਸ਼ਨੀ ਰਿਹਾ। ਇਸ ਖੂਨਦਾਨ ਦੇ ਕੈਂਪ ਦੇ ਅਖੀਰ ਵਿੱਚ 1 ਪੰਜਾਬ ਨੇਵਲ ਯੂਨਿਟ ਦੇ ਕਮਾਂਡਿੰਗ ਅਫਸਰ ਕੈਪਟਨ ਇੰਡੀਅਨ ਨੇਵੀ ਹਰਜੀਤ ਸਿੰਘ ਦਿਓਲ ਨੇ ਕੈਂਪ ਦੌਰਾਨ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਲਈ ਕੈਡਿਟਾਂ ਦੀ ਸ਼ਲਾਘਾ ਕੀਤੀ|