ਐੱਨ. ਸੀ. ਸੀ. ਅਕੈਡਮੀ ਵਿਖੇ ਚੱਲ ਰਹੇ ਸਿਖਲਾਈ ਕੈਂਪ ‘ਚ ਕੈਡਿਟਸ ਉਤਸ਼ਾਹ ਨਾਲ ਲੈ ਰਹੇ ਹਨ ਗਤੀਵਿਧੀਆਂ ‘ਚ ਹਿੱਸਾ
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ
ਐੱਨ. ਸੀ. ਸੀ. ਅਕੈਡਮੀ ਵਿਖੇ ਚੱਲ ਰਹੇ ਸਿਖਲਾਈ ਕੈਂਪ ‘ਚ ਕੈਡਿਟਸ ਉਤਸ਼ਾਹ ਨਾਲ ਲੈ ਰਹੇ ਹਨ ਗਤੀਵਿਧੀਆਂ ‘ਚ ਹਿੱਸਾ
2 ਬਟਾਲੀਅਨ ਐੱਨ. ਸੀ. ਸੀ. ਦਾ 19 ਤੋਂ 28 ਜਨਵਰੀ ਤੱਕ ਲਗਾਇਆ ਜਾ ਰਿਹਾ 10 ਰੋਜ਼ਾ ਕੈਂਪ
ਰੂਪਨਗਰ, 23 ਜਨਵਰੀ: ਨੈਸ਼ਨਲ ਕੈਡਿਟ ਕੋਰਪਸ ਅਕੈਡਮੀ ਰੂਪਨਗਰ ਵਿਖੇ ਚੱਲ ਰਹੇ 2 ਬਟਾਲੀਅਨ ਐੱਨ. ਸੀ. ਸੀ. ਦਾ 10 ਰੋਜ਼ਾ ਸਾਲਾਨਾ ਸਿਖਲਾਈ ਕੈਂਪ ਵਿੱਚ ਕੈਡਿਟ ਸਾਰੀਆਂ ਗਤੀਵਿਧੀਆਂ ਵਿੱਚ ਉਤਸ਼ਾਹ ਨਾਲ ਹਿੱਸਾ ਲੈ ਰਹੇ ਹਨ।
ਇਸ 10 ਰੋਜ਼ਾ ਕੈਂਪ ਦੇ ਤੀਜੇ ਦਿਨ ਕੈਡਿਟਾਂ ਨੂੰ ਡਰਿੱਲ, ਹਥਿਆਰ, ਫੀਲਡ ਕਰਾਫਟ, ਮੈਪ ਰੀਡਿੰਗ ਅਤੇ ਫਾਇਰਿੰਗ ਦੀ ਇੰਸਟ੍ਰਕਟਰਾਂ ਦੁਆਰਾ ਸਿਖਲਾਈ ਦਿੱਤੀ ਜਾ ਰਹੀ ਹੈ। ਇਸ ਦੇ ਨਾਲ ਨਾਲ ਕੈਡਿਟਾਂ ਨੂੰ ਸਰੀਰਕ ਸਿਖਲਾਈ ਤੋਂ ਇਲਾਵਾ ਸੜਕ ਅਨੁਸ਼ਾਸਨ ਅਤੇ ਟ੍ਰੈਫਿਕ ਨਿਯਮਾਂ ਦੀ ਯੋਜਨਾ ਬਣਾਉਣ ਵਰਗੇ ਗਿਆਨ ਪ੍ਰਦਾਨ ਕਰਨ ਲਈ ਪੇਸ਼ੇਵਰ ਲੈਕਚਰ ਕਰਵਾਏ ਜਾਂਦੇ ਹਨ।
ਇਸ ਦੇ ਨਾਲ ਹੀ ਸਰੀਰਕ ਤੰਦਰੁਸਤੀ ਲਈ ਵੱਖ-ਵੱਖ ਖੇਡਾਂ ਕਰਵਾਈਆਂ ਜਾ ਰਹੀਆਂ ਹਨ ਸਵੇਰ ਦੇ ਸਮੇਂ ਸਰੀਰਕ ਗਤੀਵਿਧੀਆ, ਯੋਗਾ, ਵਾਲੀਬਾਲ, ਬਾਸਕਟਬਾਲ, ਫੁੱਟਬਾਲ, ਖੋ-ਖੋ ਆਦਿ ਦਾ ਆਯੋਜਨ ਕੀਤਾ ਜਾ ਰਿਹਾ ਹੈ।
ਇਸ ਕੈਂਪ ਦੌਰਾਨ ਕਮਾਂਡੈਂਟ ਕਰਨਲ ਪਰਮਜੀਤ ਸਿੰਘ ਵੀ.ਐਸ.ਐਮ ਨੇ ਕੈਡਿਟਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ 10 ਦਿਨਾਂ ਕੈਂਪ ਦਾ ਉਦੇਸ਼ ਕੈਡਿਟਾਂ ਨੂੰ ਕੈਂਪ ਜੀਵਨ ਦੇ ਅੰਸ਼ਕ ਪਹਿਲੂਆਂ ਤੋਂ ਜਾਣੂ ਕਰਵਾਉਣਾ ਹੈ। ਉਨ੍ਹਾਂ ਕਿਹਾ ਕਿ ਇਸ ਕੈਂਪ ਦੌਰਾਨ ਕੈਡਿਟਾਂ ਨੂੰ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਜਾਣਗੀਆਂ, ਜਿਸ ਵਿੱਚ ਡਰਿੱਲ, ਹਥਿਆਰ ਸਿਖਲਾਈ, ਫਾਇਰਿੰਗ, ਮੈਪ ਰੀਡਿੰਗ, ਫੀਲਡ ਕਰਾਫਟ ਅਤੇ ਬੈਟਲ ਕਰਾਫਟ, ਸਮਾਜ ਸੇਵਾ ਅਤੇ ਫਾਇਰ ਫਾਈਟਿੰਗ ਆਦਿ ਸ਼ਾਮਲ ਹਨ
ਉਨ੍ਹਾਂ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਕੈਂਪ ਵਿੱਚ ਚੰਡੀਗੜ੍ਹ ਦੇ ਵੱਖ-ਵੱਖ ਕਾਲਜਾਂ ਅਤੇ ਸਕੂਲਾਂ ਦੇ 243 ਐੱਨ.ਸੀ.ਸੀ. ਕੈਡਿਟਾਂ ਲਈ ਇਹ ਕੈਂਪ 19 ਤੋਂ 28 ਜਨਵਰੀ ਤੱਕ ਲਗਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਨੇ ਕੈਡਿਟਾਂ ਨੂੰ ਟੀਮ ਵਰਕ, ਲੀਡਰਸ਼ਿਪ ਦੇ ਗੁਣਾਂ, ਸਵੈ-ਵਿਸ਼ਵਾਸ ਅਤੇ ਸਵੈ-ਨਿਰਭਰਤਾ ਦੇ ਵਿਕਾਸ ਲਈ ਇੱਕ ਰੈਜੀਮੈਂਟਡ ਜੀਵਨ ਢੰਗ ਨਾਲ ਜਾਣੂ ਕਰਵਾਉਣ ਲਈ ਇਸ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ।
ਇਸ ਮੌਕੇ ਕੈਂਪ ਦੇ ਪ੍ਰਬੰਧਕੀ ਅਫ਼ਸਰ ਲੈਫੀ. ਕਰਨਲ ਨਰਾਇਣ ਦਾਸ, ਕਰਨਲ ਪਰਮਜੀਤ ਸਿੰਘ, ਸੂਬੇਦਾਰ ਮੇਜਰ ਸਿਆ ਰਾਮ ਗੁੱਜਰ ਅਤੇ ਪੀ.ਆਈ. ਸਟਾਫ ਮੌਜੂਦ ਸਨ।