ਐਨਸੀਸੀ ਕੈਂਪ ‘ਚ ਰੌਣਕ ਭਰੀ ਰੰਗਾਰੰਗ ਕੈਂਪ ਫਾਇਰ ਸ਼ਾਮ ਆਯੋਜਿਤ ਕੀਤੀ

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ
ਐਨਸੀਸੀ ਕੈਂਪ ‘ਚ ਰੌਣਕ ਭਰੀ ਰੰਗਾਰੰਗ ਕੈਂਪ ਫਾਇਰ ਸ਼ਾਮ ਆਯੋਜਿਤ ਕੀਤੀ
ਰੂਪਨਗਰ, 29 ਅਪ੍ਰੈਲ: ਪੰਜਾਬ ਨੇਵਲ ਯੂਨਿਟ ਐਨਸੀਸੀ ਨਵਾਂ ਨੰਗਲ ਵੱਲੋਂ ਐਨਸੀਸੀ ਟ੍ਰੇਨਿੰਗ ਅਕੈਡਮੀ ਰੂਪਨਗਰ ਵਿਖੇ ਚੱਲ ਰਹੇ 10 ਦਿਨਾਂ ਦੇ ਐਨਸੀਸੀ ਟ੍ਰੇਨਿੰਗ ਕੈਂਪ ਵਿਚ ਬੀਤੀ ਰਾਤ ਇੱਕ ਰੰਗਾਰੰਗ ਕੈਂਪ ਫਾਇਰ ਸਮਾਰੋਹ ਦਾ ਆਯੋਜਨ ਕੀਤਾ ਗਿਆ।
ਇਸ ਰੌਸ਼ਨੀ ਭਰੀ ਸ਼ਾਮ ਦੀ ਸ਼ੁਰੂਆਤ ਕੈਂਪ ਕਮਾਂਡੈਂਟ ਕੈਪਟਨ ਹਰਜੀਤ ਸਿੰਘ ਦਿਓਲ ਵੱਲੋਂ ਅੱਗ ਲਗਾ ਕੇ ਕੀਤੀ ਗਈ। ਇਸ ਮੌਕੇ ‘ਤੇ ਵੱਖ ਵੱਖ ਸਕੂਲਾਂ ਤੋਂ ਆਏ ਕੈਡਿਟਾਂ ਦੁਆਰਾ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ ਗਏ ਜਿਸ ਵਿੱਚ ਗੀਤ, ਨਾਟਕ, ਭੰਗੜਾ, ਗਿੱਧਾ, ਦੇਸ਼ ਭਗਤੀ ਦੇ ਗੀਤਾਂ ਤੇ ਨਾਚ ਅਤੇ ਕੋਰਿਓਗ੍ਰਾਫੀ ਪੇਸ਼ ਕੀਤੀ ਗਈ।
ਕੈਂਪ ਕਮਾਂਡੈਂਟ ਨੇ ਕੈਂਪ ਫਾਇਰ ਦੌਰਾਨ ਆਪਣੇ ਭਾਸ਼ਣ ਵਿੱਚ ਕਿਹਾ ਕਿ, “ਇਸ ਤਰ੍ਹਾਂ ਦੇ ਸਮਾਗਮ ਕੈਡਿਟਾਂ ਨੂੰ ਸਿਰਫ ਮਨੋਰੰਜਨ ਹੀ ਨਹੀਂ ਦਿੰਦੇ, ਸਗੋਂ ਉਨ੍ਹਾਂ ਵਿੱਚ ਏਕਤਾ, ਨੇਤ੍ਰਤਵ ਤੇ ਸਾਂਝ ਦਾ ਭਾਵਨਾ ਵੀ ਪੈਦਾ ਕਰਦੇ ਹਨ।”
ਅਖੀਰ ਵਿਚ ਕੈਂਪ ਕਮਾਂਡੈਂਟ ਵੱਲੋਂ ਕੈਂਪ ਦੌਰਾਨ ਵਧੀਆ ਪ੍ਰਦਰਸ਼ਨ ਕਰਨ ਵਾਲੀ ਕੰਪਨੀ ਨੂੰ ਜੇਤੂ ਟਰਾਫੀ ਦਿੱਤੀ ਗਈ। ਉਸ ਤੋਂ ਬਾਅਦ ਸਾਰੇ ਕੈਡਿਟਾਂ, ਐਨਸੀਸੀ ਅਫਸਰਾਂ ਤੇ ਪੀਆਈ ਸਟਾਫ ਨੇ ਇੱਕਠੇ ਭੰਗੜਾ ਪਾ ਕੇ ਇਸ ਕੈਂਪ ਨੂੰ ਇੱਕ ਯਾਦਗਾਰ ਬਣਾ ਦਿੱਤਾ।
ਅਖੀਰ ਵਿੱਚ ਕੈਂਪ ਕਮਾਂਡੈਂਟ ਨੇ ਕਿਹਾ ਕਿ ਇਹ ਕੈਂਪ ਫਾਇਰ ਕੇਵਲ ਇੱਕ ਸਮਾਰੋਹ ਨਹੀਂ ਸੀ, ਸਗੋਂ ਯਾਦਗਾਰ ਲਹਿਜਾ ਸੀ, ਜੋ ਹਰ ਕੈਡਿਟ ਦੇ ਦਿਲ ਵਿਚ ਹਮੇਸ਼ਾਂ ਲਈ ਰਹਿ ਜਾਵੇਗਾ।
ਇਸ ਮੌਕੇ ਤੇ ਚੀਫ਼ ਇੰਸਟਰਕਟਰ ਪੁਸ਼ਕ ਰਾਜ, ਚੀਫ ਐਨਸੀਸੀ ਅਫਸਰ ਸ਼ੁਗਨਪਾਲ ਸ਼ਰਮਾ, ਚੀਫ ਅਫਸਰ ਪ੍ਰੀਤਮ ਦਾਸ ਡੀਏਵੀ ਸਕੂਲ ਡੇਰਾਬੱਸੀ, ਐਨਸੀਸੀ ਅਫਸਰ ਸੋਹਣ ਸਿੰਘ ਚਾਹਲ ਆਦਰਸ਼ ਸਕੂਲ ਲੋਧੀਪੁਰ, ਡਿਪਟੀ ਕੈਂਪ ਕਮਾਂਡੈਂਟ ਵੈਬਵ ਵਿਆਸ, ਮਨਦੀਪ ਕੁਮਾਰ ਆਰਮੀ ਪਬਲਿਕ ਸਕੂਲ ਪਟਿਆਲਾ, ਅਮਰਜੀਤ ਸਿੰਘ ਕੀਰਤਪੁਰ ਸਾਹਿਬ, ਕੈਂਪ ਐਜੂਟੈਂਟ ਦਵਿੰਦਰ ਦੱਤ ਪੀਪੀਐਸ ਨਾਭਾ, ਗੁਰਦੀਪ ਸਿੰਘ ਗੋਸਲ ਪੁਲਿਸ ਡੀਏਵੀ ਲੁਧਿਆਣਾ, ਜਸਕੀਰਤ ਸਿੰਘ ਕੈਮਰੇਜ ਗਲੋਬਲ ਸਕੂਲ ਰੱਖੜਾ, ਰਾਹੁਲ ਡੀਏਵੀ ਪਬਲਿਕ ਸਕੂਲ ਪਟਿਆਲਾ, ਜਸਜੋਤ ਸਿੰਘ ਬ੍ਰਿਟਿਸ਼ ਕੋਐਡ ਹਾਈ ਸਕੂਲ ਪਟਿਆਲਾ, ਸਾਗਰ ਸੈਣੀ ਸੇਂਟ ਸ਼ੋਲਜਰ ਨੰਗਲ, ਸੁਖਦੇਵ ਸਿੰਘ ਆਰਿਆ ਸਕੂਲ ਸੁਹਾਨਾ, ਨੇਹਾ ਨਨਕਾਣਾ ਸਾਹਿਬ ਈਸੜੂ, ਰੀਤਿਕਾ ਨੇਗੀ ਡੀਏਵੀ ਰੋਪੜ, ਰਵਨੀਤ ਨੇਗੀ ਦੇਸ਼ ਭਗਤ ਗਲੋਬਲ ਸਕੂਲ ਮੰਡੀ ਗੋਬਿੰਦਗੜ੍ਹ, ਜੀਸੀਆਈ ਸੁਖਲੀਨ ਕੌਰ, ਪੇਟੀ ਅਫ਼ਸਰ ਸੁਮਿਤ, ਪੇਟੀ ਅਫ਼ਸਰ ਵਿਸ਼ਾਲ ਜਰਿਆਲ, ਪੇਟੀ ਅਫ਼ਸਰ ਅਨੁਪਮ, ਪੇਟੀ ਅਫ਼ਸਰ ਸਾਹਿਲ ਕੁਮਾਰ, (ਜੀਐਸ), ਪੇਟੀ ਅਫ਼ਸਰ ਅਸ਼ੀਸ਼ ਰਾਣਾ, ਐਲ.ਸੀ.ਓ.ਐਮ, ਪੇਟੀ ਅਫ਼ਸਰ ਲੋਕਰੇਂਦਰਾ, ਪੇਟੀ ਅਫ਼ਸਰ ਦੀਪਕ, ਪੇਟੀ ਅਫ਼ਸਰ ਮੋਹਿਤ ਸਿੰਘ, ਐਲ.ਐਸ, ਸੁਪਰਡੈਂਟ ਬਲਵੀਰ ਸਿੰਘ, ਸਹਾਇਕ ਕਿਸ਼ਨ ਅਤੇ ਹੋਰ ਸਟਾਫ਼ ਮੈਂਬਰ ਮੌਜੂਦ ਸਨ।