ਐਚ.ਐਮ.ਆਈ.ਐਸ ਅਤੇ ਆਰ.ਸੀ.ਐਚ. ਆਨਲਾਈਨ ਡਾਟਾ ਪ੍ਰਬੰਧਨ ਸਬੰਧੀ ਦੋ ਦਿਨਾਂ ਜ਼ਿਲ੍ਹਾ ਪੱਧਰੀ ਟ੍ਰੇਨਿੰਗ ਦਾ ਆਯੋਜਨ ਕੀਤਾ
ਐਚ.ਐਮ.ਆਈ.ਐਸ ਅਤੇ ਆਰ.ਸੀ.ਐਚ. ਆਨਲਾਈਨ ਡਾਟਾ ਪ੍ਰਬੰਧਨ ਸਬੰਧੀ ਦੋ ਦਿਨਾਂ ਜ਼ਿਲ੍ਹਾ ਪੱਧਰੀ ਟ੍ਰੇਨਿੰਗ ਦਾ ਆਯੋਜਨ ਕੀਤਾ
ਰੂਪਨਗਰ, 28 ਅਕਤੂਬਰ: ਪੰਜਾਬ ਸਰਕਾਰ ਅਤੇ ਸਿਹਤ ਤੇ ਪਰਿਵਾਰ ਕਲਿਆਣ ਵਿਭਾਗ ਵੱਲੋਂ ਡਿਜੀਟਲ ਹੈਲਥ ਮੈਨੇਜਮੈਂਟ ਨੂੰ ਮਜ਼ਬੂਤ ਕਰਦੇ ਹੋਏ ਜ਼ਿਲ੍ਹਾ ਰੂਪਨਗਰ ਵਿੱਚ ਐਚ.ਐਮ.ਆਈ.ਐਸ (ਹੈਲਥ ਮੈਨੇਜਮੇਂਟ ਇਨਫੋਰਮੇਸ਼ਨ ਸਿਸਟਮ) ਅਤੇ ਆਰ.ਸੀ.ਐਚ. (ਰੀਪ੍ਰੋਡੇਕਟਿਵ ਐਂਡ ਚਾਇਲਡ ਹੈਲਥ) ਆਨਲਾਈਨ ਡਾਟਾ ਪ੍ਰਬੰਧਨ ਸਬੰਧੀ ਦੋ ਦਿਨਾਂ ਜ਼ਿਲ੍ਹਾ ਪੱਧਰੀ ਟ੍ਰੇਨਿੰਗ ਦਾ ਆਯੋਜਨ ਕੀਤਾ ਗਿਆ।
ਇਹ ਟ੍ਰੇਨਿੰਗ ਸਰਕਾਰੀ ਨਰਸਿੰਗ ਕਾਲਜ ਰੂਪਨਗਰ ਵਿਖੇ ਆਯੋਜਿਤ ਕੀਤੀ ਗਈ ਜਿਸ ਦੀ ਪ੍ਰਧਾਨਗੀ ਸਿਵਲ ਸਰਜਨ ਰੂਪਨਗਰ ਡਾ. ਸੁਖਵਿੰਦਰਜੀਤ ਸਿੰਘ ਵੱਲੋਂ ਕੀਤੀ ਗਈ।
ਇਸ ਵਿਸ਼ੇਸ਼ ਟ੍ਰੇਨਿੰਗ ਵਿੱਚ ਜ਼ਿਲ੍ਹੇ ਦੇ ਸਾਰੇ ਬਲਾਕਾਂ ਦੇ ਇਨਫੋਰਮੇਸ਼ਨ ਅਸਿਸਟੈਂਟ ਅਤੇ ਬਲਾਕ ਸਟੈਟੀਕਲ ਅਸਿਸਟੈਂਟ ਸ਼ਾਮਲ ਹੋਏ ਜਿਨ੍ਹਾਂ ਨੂੰ ਆਨਲਾਈਨ ਡਾਟਾ ਇੰਦਰਾਜ, ਰਿਪੋਰਟਿੰਗ, ਰਿਕਾਰਡ ਅੱਪਡੇਟ ਕਰਨ, ਤਿਮਾਹੀ ਅਤੇ ਮਾਸਿਕ ਡਾਟਾ ਵਿਸ਼ਲੇਸ਼ਣ ਅਤੇ ਸਿਹਤ ਸੇਵਾਵਾਂ ਦੀ ਮਾਨੀਟਰਿੰਗ ਸਬੰਧੀ ਤਜਰਬੇਕਾਰ ਟ੍ਰੇਨਰਾਂ ਨੇ ਵਿਸਥਾਰ ਨਾਲ ਜਾਣੂ ਕਰਵਾਇਆ।
ਟ੍ਰੇਨਿੰਗ ਦੇ ਮੁੱਖ ਮਹਿਮਾਨ ਡਾ. ਸੁਖਵਿੰਦਰਜੀਤ ਸਿੰਘ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਐਚ.ਐਮ.ਆਈ.ਐਸ. ਅਤੇ ਆਰ.ਸੀ.ਐਚ. ਪ੍ਰਣਾਲੀ ਸਿਹਤ ਸੇਵਾਵਾਂ ਦੀ ਸੁਚੱਜੀ ਯੋਜਨਾ, ਨਿਗਰਾਨੀ ਅਤੇ ਮੁਲਾਂਕਣ ਲਈ ਰੀੜ ਦੀ ਹੱਡੀ ਦਾ ਕੰਮ ਕਰਦੀ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਦੇ ਹਰੇਕ ਸਿਹਤ ਪ੍ਰੋਗਰਾਮ ਦੀ ਸਫਲਤਾ ਵਿੱਚ ਸਹੀ ਡਾਟਾ ਦਾ ਬਹੁਤ ਵੱਡਾ ਰੋਲ ਹੁੰਦਾ ਹੈ। ਜਿੱਥੇ ਡਾਟਾ ਸਹੀ ਅਤੇ ਸਮੇਂ-ਸਿਰ ਅੱਪਡੇਟ ਹੋਵੇਗਾ, ਉੱਥੇ ਮਾਵਾਂ ਅਤੇ ਬੱਚਿਆਂ ਦੀ ਸਿਹਤ, ਬਿਮਾਰੀਆਂ ਦੀ ਦਰ ਘਟਾਉਣ ਅਤੇ ਸਿਹਤ ਸਹੂਲਤਾਂ ਦੀ ਪਹੁੰਚ ਸੁਨਿਸ਼ਚਿਤ ਬਣਾਉਣ ਵੱਲ ਸਭ ਤੋਂ ਪ੍ਰਭਾਵਸ਼ਾਲੀ ਕਾਰਵਾਈ ਕੀਤੀ ਜਾ ਸਕਦੀ ਹੈ।
ਉਨ੍ਹਾਂ ਅੱਗੇ ਕਿਹਾ ਕਿ ਬਲਾਕ ਅਤੇ ਸਿਹਤ ਕੇਂਦਰ ਪੱਧਰ ’ਤੇ ਕੰਮ ਕਰ ਰਹੇ ਸਟਾਫ ਦਾ ਡਾਟਾ ਪ੍ਰਬੰਧਨ ਵਿੱਚ ਦਾਖਲ ਹੋਣਾ ਬਹੁਤ ਜ਼ਰੂਰੀ ਹੈ ਤਾਂ ਜੋ ਡਾਟਾ ਵਿੱਚ ਕੋਈ ਗਲਤੀ ਨਾ ਰਹੇ ਅਤੇ ਪ੍ਰੋਗਰਾਮਾਂ ਦੀ ਕਾਰਗੁਜ਼ਾਰੀ ਸੁਧਰੇ। ਉਨ੍ਹਾਂ ਨੇ ਟ੍ਰੇਨਿੰਗ ਵਿੱਚ ਸ਼ਾਮਲ ਹੋਏ ਸਾਰੇ ਭਾਗੀਦਾਰਾਂ ਨੂੰ ਤਕਨੀਕੀ ਜਾਣਕਾਰੀ ਦਾ ਪੂਰਾ ਲਾਭ ਚੁੱਕਣ ਦੀ ਅਪੀਲ ਕੀਤੀ।
ਇਸ ਮੌਕੇ ਜ਼ਿਲ੍ਹਾ ਮੋਨੀਟਰਿੰਗ ਅਤੇ ਇਵੈਲੂਏਸ਼ਨ ਅਫਸਰ ਲਖਬੀਰ ਸਿੰਘ ਵੱਲੋਂ ਬਤੌਰ ਮਾਸਟਰ ਟ੍ਰੇਨਰ ਐਚ ਐਮ ਆਈ ਐਸ ਅਤੇ ਆਰ ਸੀ ਐਚ ਪੋਰਟਲ ਦੇ ਨਿਰੰਤਰ ਪ੍ਰਭਾਵਸ਼ਾਲੀ ਕਾਰਜਕਿਰਿਆ, ਡਾਟਾ ਸਿਕਿਊਰਿਟੀ, ਲਾਗਿਨ ਏਕਸੈਸ, ਯੂਜ਼ਰ ਰੋਲ ਅਤੇ ਕੇਸ-ਬੇਸਡ ਡਾਟਾ ਅੱਪਡੇਟ ਸਬੰਧੀ ਵਿਸਥਾਰਪੂਰਵਕ ਸੈਸ਼ਨ ਲਏ ਗਏ।
ਟ੍ਰੇਨਿੰਗ ਦੌਰਾਨ ਡਾਟਾ ਐਂਟਰੀ ਨਾਲ ਜੁੜੀਆਂ ਤਕਨੀਕੀ ਸਮੱਸਿਆਵਾਂ ਦਾ ਨਿਵਾਰਨ ਕਰਨ ਅਤੇ ਕੇਂਦਰ ਅਤੇ ਰਾਜ ਪੱਧਰ ਦੀਆਂ ਨਿਰਦੇਸ਼ਾਵਾਂ ਨੂੰ ਮੈਦਾਨੀ ਪੱਧਰ ਤੱਕ ਪਹੁੰਚਾਉਣ ਲਈ ਵੀ ਰੋਡਮੈਪ ਤਿਆਰ ਕੀਤਾ ਗਿਆ। ਭਾਗੀਦਾਰਾਂ ਨੇ ਆਪਣੇ ਅਨੁਭਵ ਸਾਂਝੇ ਕਰਦੇ ਹੋਏ ਇਸ ਤਰ੍ਹਾਂ ਦੇ ਟ੍ਰੇਨਿੰਗ ਨੂੰ ਬਹੁਤ ਹੀ ਲਾਹੇਵੰਦ ਦੱਸਿਆ ਅਤੇ ਕਿਹਾ ਕਿ ਇਸ ਨਾਲ ਉਨ੍ਹਾਂ ਦੀ ਕਾਰਗੁਜ਼ਾਰੀ ਵਿੱਚ ਵਾਧਾ ਹੋਵੇਗਾ।
ਅੰਤ ਵਿੱਚ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਅੰਜਲੀ ਚੌਧਰੀ ਨੇ ਸਭ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਰਕਾਰੀ ਸਿਹਤ ਸੇਵਾਵਾਂ ਨੂੰ ਡਿਜੀਟਲ ਮਾਡਲ ਨਾਲ ਜੋੜਨਾ ਸਮੇਂ ਦੀ ਲੋੜ ਹੈ ਅਤੇ ਰੂਪਨਗਰ ਜ਼ਿਲ੍ਹਾ ਇਸ ਖੇਤਰ ਵਿੱਚ ਅਗੇਤਰਾ ਭੂਮਿਕਾ ਨਿਭਾ ਰਿਹਾ ਹੈ। ਉਨ੍ਹਾਂ ਨੇ ਆਸ ਜਤਾਈ ਕਿ ਡਾਟਾ ਦੀ ਗੁਣਵੱਤਾ ਅਤੇ ਸਮੇਂ-ਸਿਰ ਅੱਪਲੋਡਿੰਗ ਰਾਹੀਂ ਸਿਹਤ ਪ੍ਰੋਗਰਾਮਾਂ ਦੀ ਡਿਲਿਵਰੀ ਹੋਰ ਮਜ਼ਬੂਤ ਹੋਏਗੀ ਅਤੇ ਲੋਕਾਂ ਨੂੰ ਵਧੀਆ ਸਿਹਤ ਸੇਵਾਵਾਂ ਮੁਹੱਈਆ ਹੋ ਸਕਣਗੀਆਂ।
ਇਸ ਮੌਕੇ ਸਹਾਇਕ ਸਿਵਲ ਸਰਜਨ ਡਾ. ਬੋਬੀ ਗੁਲਾਟੀ, ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਨਵਰੂਪ ਕੌਰ, ਐਸਐਮਓ ਡਾ. ਅਮਰਜੀਤ ਸਿੰਘ ਡੀਡੀਐਚਓ ਡਾ. ਰਜਨੀਤ ਬੈਂਸ, ਪ੍ਰਿੰਸੀਪਲ ਸਰਕਾਰੀ ਨਰਸਿੰਗ ਕਾਲਜ ਮੈਡਮ ਦਿਲਦੀਪ ਕੌਰ ਅਤੇ ਬੀਸੀਸੀ ਕੋਆਰਡੀਨੇਟਰ ਸੁਖਜੀਤ ਕੰਬੋਜ ਹਾਜ਼ਰ ਸਨ।