ਇੰਟੈਨਸੀਫਾਇਡ ਮਿਸ਼ਨ ਇੰਦਰਧਨੁਸ਼ ਦਾ ਤੀਜਾ ਅਤੇ ਆਖਰੀ ਰਾਂਊਡ ਮਿਤੀ 20 ਤੋ 25 ਨਵੰਬਰ ਤੱਕ ਚਲਾਇਆ ਜਾਵੇਗਾ

ਇੰਟੈਨਸੀਫਾਇਡ ਮਿਸ਼ਨ ਇੰਦਰਧਨੁਸ਼ ਦਾ ਤੀਜਾ ਅਤੇ ਆਖਰੀ ਰਾਂਊਡ ਮਿਤੀ 20 ਤੋ 25 ਨਵੰਬਰ ਤੱਕ ਚਲਾਇਆ ਜਾਵੇਗਾ
ਰੂਪਨਗਰ, 19 ਨਵੰਬਰ: ਜਿਲ੍ਹੇ ਅੰਦਰ ਵਿਸ਼ੇਸ਼ ਟੀਕਾਕਰਨ ਮੁਹਿੰਮ ਇੰਟੈਨਸੀਫਾਇਡ ਮਿਸ਼ਨ ਇੰਦਰਧਨੁਸ਼ ਦਾ ਤੀਜਾ ਅਤੇ ਆਖਰੀ ਰਾਂਊਡ ਮਿਤੀ 20 ਤੋ 25 ਨਵੰਬਰ ਤੱਕ ਚਲਾਇਆ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦੇ ਸਿਵਲ ਸਰਜਨ ਰੂਪਨਗਰ ਡਾ ਪਰਮਿੰਦਰ ਕੁਮਾਰ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ 0 ਤੋਂ 5 ਸਾਲ ਦੇ ਹਰ ਬੱਚੇ ਦਾ ਸੰਪੂਰਨ ਟੀਕਾਕਰਨ ਸੁਨਿਸ਼ਚਿਤ ਲਈ ਇੱਕ ਵਿਸ਼ੇਸ਼ ਮੁਹਿੰਮ ਇੰਟੈਨਸੀਫਾਇਡ ਮਿਸ਼ਨ ਇੰਦਰਧਨੁਸ਼ ਤਿੰਨ ਪੜਾਵਾਂ ਤਹਿਤ ਚਲਾਈ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਇਸ ਮੁਹਿੰਮ ਤਹਿਤ ਮਿਤੀ 11 ਸਤੰਬਰ ਤੋਂ 16 ਸਤੰਬਰ ਤੱਕ ਪਹਿਲਾ ਰਾਂਊਡ ਚਲਾਇਆ ਗਿਆ ਸੀ, ਅਤੇ ਦੂਜਾ ਰਾਂਊਡ 9 ਅਕਤੂਬਰ ਤੋਂ 14 ਅਕਤੂਬਰ ਤੱਕ ਚਲਾਇਆ ਗਿਆ ਸੀ, ਇਸ ਮੁਹਿੰਮ ਦਾ ਤੀਜਾ ਤੇ ਆਖਰੀ ਰਾਂਊਡ ਮਿਤੀ 20 ਨਵੰਬਰ ਤੋਂ 25 ਨਵੰਬਰ ਤੱਕ ਚਲਾਇਆ ਜਾਵੇਗਾ। ਉਨ੍ਹਾਂ ਦਸਿਆ ਕਿ ਇਸ ਪ੍ਰੋਗਰਾਮ ਤਹਿਤ ਅਜਿਹੇ 0 ਤੋਂ 5 ਸਾਲ ਦੇ ਅਜਿਹੇ ਬੱਚੇ ਕਵਰ ਕੀਤੇ ਜਾ ਰਹੇ ਹਨ, ਜਿਹੜੇ ਕਿਸੇ ਨਾ ਕਿਸੇ ਕਾਰਣ ਸੰਪੂਰਨ ਟੀਕਾਕਰਨ ਤੋ ਵਾਂਝੇ ਰਹਿ ਗਏ ਹਨ।
ਇਸ ਸਬੰਧੀ ਸਾਰੇ ਜਰੂਰੀ ਪ੍ਰਬੰਧ ਪਹਿਲਾਂ ਤੋਂ ਹੀ ਮੁਕੰਮਲ ਕੀਤੇ ਜਾ ਚੁੱਕੇ ਹਨ। ਸਮੂਹ ਸਿਹਤ ਬਲਾਕਾਂ ਵਿੱਚ ਵੱਖ-ਵੱਖ ਥਾਵਾਂ ਤੇ ਟੀਕਾਕਰਨ ਕੈਂਪ ਲਗਾਏ ਜਾਣਗੇ। ਉਹਨਾਂ ਕਿਹਾ ਕਿ ਬੱਚੇ ਦੇ ਸੰਪੂਰਨ ਵਿਕਾਸ ਹਿੱਤ ਪੂਰਨ ਟੀਕਾਕਰਨ ਬਹੁਤ ਜਰੂਰੀ ਹੈ ਕਿਉਂਕਿ ਟੀਕਾਕਰਨ ਨਾਲ ਬੱਚੇ ਦੀ ਬੀਮਾਰੀਆਂ ਨਾਲ ਲੜਨ ਦੀ ਸਮਰੱਥਾ ਵੱਧਦੀ ਹੈ।ਉਹਨਾਂ ਕਿਹਾ ਕਿ ਸਰਕਾਰੀ ਸਿਹਤ ਸੰਸਥਾਵਾਂ ਜਾਂ ਇਹਨਾਂ ਕੈਂਪਾ ਵਿੱਚ ਲਗਾਏ ਜਾਣ ਵਾਲੇ ਇਹ ਟੀਕੇ ਬਿਲਕੁਲ ਮੁਫਤ ਲਗਾਏ ਜਾਂਦੇ ਹਨ।
ਇਸ ਸਬੰਧ ਵਿੱਚ ਜਾਣਕਾਰੀ ਦਿੰਦਿਆਂ ਜਿਲ੍ਹਾ ਟੀਕਾਕਰਨ ਅਫਸਰ ਡਾ. ਨਵਰੂਪ ਕੋਰ ਨੇ ਦੱਸਿਆ ਕਿ ਇਸ ਟੀਕਾਕਰਨ ਮੁਹਿੰਮ ਦੋਰਾਨ 113 ਸ਼ੈਸ਼ਨ ਲਗਾਏ ਜਾਣਗੇ ਜਿਸ ਤਹਿਤ 1168 ਬੱਚਿਆਂ ਅਤੇ 280 ਗਰਭਵਤੀ ਅੋਰਤਾਂ ਨੂੰ ਕਵਰ ਕੀਤਾ ਜਾਵੇਗਾ। ਮੁਹਿੰਮ ਦੀ ਸਫਲਤਾ ਲਈ ਲਾਭਪਾਤਰੀਆਂ ਦੀ ਸੂਚੀ ਤਿਆਰ ਕਰਨ ਉਪਰੰਤ ਮਾਇਕਰੋਪਲਾਨ ਤਿਆਰ ਕੀਤਾ ਗਿਆ ਹੈ। ਜਿਸ ਅਨੁਸਾਰ ਕੈਂਪਾ ਦੇ ਸਥਾਨ ਤੇ ਦਿਨ ਸੁਨਿਸ਼ਚਿਤ ਕੀਤੇ ਗਏ ਹਨ।
ਇਸ ਦੇ ਨਾਲ ਹੀ ਫੀਲਡ ਸਟਾਫ ਦੀਆਂ ਜਰੂਰੀ ਟੇ੍ਰਨਿੰਗਾਂ ਕਰਵਾਈਆਂ ਗਈਆਂ ਹਨ। ਵੱਖ-ਵੱਖ ਥਾਵਾਂ ਤੇ ਪੋਸਟਰ ਬੈਨਰ ਆਦਿ ਲਗਾ ਕੇ ਲੋਕਾਂ ਨੂੰ ਇਸ ਮੁਹਿੰਮ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ। ਲਾਭਪਾਤਰੀਆਂ ਦੇ ਘਰ ਜਾ ਕੇ ਬਕਾਇਦਾ ਤੋਰ ਤੇ ਟੀਕਾਕਰਨ ਸੱਦਾ ਪੱਤਰ ਫੀਲਡ ਸਟਾਫ ਵੱਲੋਂ ਵੰਡੇ ਗਏ ਹਨ।ਉਹਨਾਂ ਅਪੀਲ ਕੀਤੀ ਕਿ ਜੇਕਰ ਉਹਨਾਂ ਦੇ ਆਸ ਪਾਸ ਜਾਂ ਘਰ ਦਾ ਕੋਈ ਵੀ ਬੱਚਾ ਕਿਸੇ ਵੀ ਕਾਰਨ ਕਰਕੇ ਟੀਕਾਕਰਨ ਤੋ ਵਾਂਝਾ ਰਹਿ ਗਿਆ ਹੈ ਤਾਂ ਉਸਦਾ ਟੀਕਾਕਰਨ ਕਰਵਾਉਣ ਲਈ ਨੇੜੇ ਦੀ ਸਰਕਾਰੀ ਸਿਹਤ ਸੰਸਥਾ, ਆਪਣੇ ਇਲਾਕੇ ਦੀ ਆਸ਼ਾ ਵਰਕਰ ਜਾਂ ਏ.ਐਨ.ਐਮ.ਨਾਲ ਸੰਪਰਕ ਕੀਤਾ ਜਾ ਸਕਦਾ ਹੈ।