ਬੰਦ ਕਰੋ

ਇਨੋਵੇਟਿਵ ਮਾਈਨਡ ਸਟਾਰਟ ਅੱਪ ਚੈਲੇਂਜ ਦੀ ਸ਼ੁਰੂਆਤ: ਡਾ. ਪ੍ਰੀਤੀ ਯਾਦਵ

ਪ੍ਰਕਾਸ਼ਨ ਦੀ ਮਿਤੀ : 06/09/2022
Launch of Innovative Minded Start Up Challenge: Dr. Preeti Yadav

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ

ਇਨੋਵੇਟਿਵ ਮਾਈਨਡ ਸਟਾਰਟ ਅੱਪ ਚੈਲੇਂਜ ਦੀ ਸ਼ੁਰੂਆਤ: ਡਾ. ਪ੍ਰੀਤੀ ਯਾਦਵ

ਰੂਪਨਗਰ, 3 ਸਤੰਬਰ: ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਦੇ ਦਿਸ਼ਾ ਨਿਰਦੇਸ਼ਾਂ ਹੇਠ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਸ. ਦਮਨਜੀਤ ਸਿੰਘ ਮਾਨ ਵੱਲੋਂ ਵੱਖ-ਵੱਖ ਵਿਭਾਗਾਂ ਅਤੇ ਜ਼ਿਲ੍ਹੇ ਦੇ ਸਮੂਹ ਕਾਲਜਾਂ ਅਤੇ ਉਦਯੋਗਿਕ ਸਿਖਲਾਈ ਸੰਸਥਾਵਾਂ ਨਾਲ ਮੀਟਿੰਗ ਕਰਦਿਆਂ ਹੋਇਆ ਇਨੋਵੇਟਿਵ ਮਾਈਨਡ ਸਟਾਰਟ ਅੱਪ ਚੈਲੇਂਜ ਦੀ ਸ਼ੁਰੂਆਤ ਕੀਤੀ ਗਈ।

ਇਸ ਪ੍ਰੋਗਰਾਮ ਅਧੀਨ ਨੌਜਵਾਨਾਂ ਨੂੰ ਸਟਾਰਟ ਅੱਪ ਸ਼ੁਰੂ ਕਰਨ ਲਈ ਪਲੇਟਫਾਰਮ ਪ੍ਰਦਾਨ ਕੀਤਾ ਜਾਵੇਗਾ ਤਾਂ ਜੋ ਉਨ੍ਹਾਂ ਦੇ ਉਦਯੋਗਪਤੀ ਜਾਂ ਉੱਦਮੀ ਬਣਨ ਦੇ ਸੁਪਨਿਆਂ ਨੂੰ ਸਾਕਾਰ ਕੀਤਾ ਜਾ ਸਕੇ। ਇਸ ਪ੍ਰੋਗਰਾਮ ਅਧੀਨ ਉਮੀਦਵਾਰ ਚਾਰ ਵੱਖ ਵੱਖ ਵਰਗਾਂ (ਵਿਦਿਆਰਥੀ, ਔਰਤਾ, ਪੀ.ਡਬਲਯੂ.ਡੀ ਅਤੇ ਖੁੱਲੀ ਸ਼੍ਰੇਣੀ) ਵਿੱਚ ਆਨ-ਲਾਈਨ ਗੂਗਲ ਲਿੰਕ ਰਾਹੀਂ ਅਪਲਾਈ ਕਰ ਸਕਦੇ ਹਨ ਅਤੇ 13 ਅਲੱਗ-ਅਲੱਗ ਸੈਕਟਰਾਂ ਦੇ ਵਿੱਚ ਆਨ ਲਾਈਨ ਗੂਗਲ ਲਿੰਕ ‘ਤੇ ਆਪਣੇ ਨਵੀਨਤਕਾਰੀ ਵਿਚਾਰਾਂ ਨੂੰ ਅਪਲੋਡ ਕਰ ਸਕਦੇ ਹਨ। ਰਜਿਸਟ੍ਰੇਸ਼ਨ ਦੀ ਆਖਰੀ ਮਿਤੀ: 15 ਸਤੰਬਰ, 2022 ਹੋਵੇਗੀ।

ਸ. ਦਮਨਜੀਤ ਸਿੰਘ ਵੱਲੋਂ ਦੱਸਿਆ ਗਿਆ ਕਿ ਚੁਣੇ ਗਏ ਉਮੀਦਵਾਰਾਂ ਨੂੰ ਸਟਾਰਟ ਅੱਪ ਸੈੱਲ, ਪੰਜਾਬ ਪੋਰਟਲ ਉੱਤੋ ਰਜਿਸਟਰ ਕੀਤਾ ਜਾਵੇਗਾ ਅਤੇ ਉਮੀਦਵਾਰ ਨੂੰ ਪੰਜਾਬ ਸਟਾਰਟ ਅੱਪ ਸੈੱਲ ਵੱਲੋਂ ਬਣਦੇ ਲਾਭ ਵੀ ਦਿੱਤੇ ਜਾਣਗੇ। ਚੁਣੇ ਜਾਣ ਵਾਲੇ ਅਖੀਰਲੇ ਚਾਰ ਉਮੀਦਵਾਰਾਂ ਨੂੰ ਡਿਪਟੀ ਕਮਿਸ਼ਨਰ ਰੂਪਨਗਰ ਵੱਲੋਂ ਸਹਾਇਤਾ ਰਾਸ਼ੀ ਵੀ ਦਿੱਤੀ ਜਾਵੇਗੀ। ਚਾਹਵਾਨ ਉਮੀਦਵਾਰ https://foms.gle/bjpxngaoq5K/Gt258 ਆਨ ਲਾਈਨ ਲਿੰਕ ਤੇ ਆਪਣੀ ਰਜਿਸਟ੍ਰੇਸ਼ਨ ਕਰਕੇ ਇਸ ਸੁਨਹਿਰੇ ਮੌਕੇ ਦਾ ਲਾਭ ਉਠਾ ਸਕਦੇ ਹਨ।

ਉਮੀਦਵਾਰ ਹੋਰ ਵਧੇਰੇ ਜਾਣਕਾਰੀ ਲਈ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ,ਰੂਪਨਗਰ, ਜਿਲ੍ਹਾ ਪ੍ਰਬੰਧਕੀ ਕੰਪਲੈਕਸ, ਰੂਪਨਗਰ ਦੇ ਕਮਰਾ ਨੰ:9 ਵਿੱਚ ਗੁਰਪ੍ਰੀਤ ਸਿੰਘ, ਬਲਾਕ ਮਿਸ਼ਨ ਮੈਨੇਜਰ ਨਾਲ ਕਿਸੇ ਵੀ ਦਫ਼ਤਰੀ ਸਮੇਂ ਜਾਣਕਾਰੀ ਹਾਸਲ ਕਰ ਸਕਦੇ ਹਨ ਜਾਂ ਉਹਨਾਂ ਦੇ ਮੋਬਾਇਲ ਨੰਬਰ 7717302477 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।