ਆਜ਼ਾਦੀ ਦੇ ਅੰਮ੍ਰਿਤ ਮਹਾਉਤਸਵ ਅਧੀਨ “ਮੇਰੀ ਮਿੱਟੀ ਮੇਰਾ ਦੇਸ਼” ਜ਼ਿਲ੍ਹਾ ਪੱਧਰੀ ਪ੍ਰੋਗਰਾਮ ਮਨਾਇਆ ਜਾਵੇਗਾ: ਅਮਰਦੀਪ ਸਿੰਘ ਗੁਜਰਾਲ

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ
ਆਜ਼ਾਦੀ ਦੇ ਅੰਮ੍ਰਿਤ ਮਹਾਉਤਸਵ ਅਧੀਨ “ਮੇਰੀ ਮਿੱਟੀ ਮੇਰਾ ਦੇਸ਼” ਜ਼ਿਲ੍ਹਾ ਪੱਧਰੀ ਪ੍ਰੋਗਰਾਮ ਮਨਾਇਆ ਜਾਵੇਗਾ: ਅਮਰਦੀਪ ਸਿੰਘ ਗੁਜਰਾਲ
ਰੂਪਨਗਰ, 5 ਅਗਸਤ: ਆਜ਼ਾਦੀ ਦੇ ਅੰਮ੍ਰਿਤ ਮਹਾਉਤਸਵ ਅਧੀਨ “ਮੇਰੀ ਮਿੱਟੀ ਮੇਰਾ ਦੇਸ਼” ਪ੍ਰੋਗਰਾਮ ਚਲਾਇਆ ਜਾ ਰਿਹਾ ਹੈ। ਜਿਸ ਦੇ ਸਬੰਧ ਵਿੱਚ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅਮਰਦੀਪ ਸਿੰਘ ਗੁਜਰਾਲ ਵਲੋਂ ਜ਼ਿਲ੍ਹਾ ਮੀਟਿੰਗ ਕੀਤੀ ਗਈ। ਇਸ ਦੌਰਾਨ ਇਸ ਪ੍ਰੋਗਰਾਮ ਨੂੰ ਜ਼ਿਲ੍ਹਾ ਪੱਧਰੀ ਮਨਾਉਣ ਲਈ ਸਮੂਹ ਬੀ.ਡੀ.ਪੀ.ਓਜ਼ ਜ਼ਰੂਰੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ।
ਇਸ ਮੌਕੇ ਅਮਰਦੀਪ ਸਿੰਘ ਗੁਜਰਾਲ ਨੇ ਸਮੂਹ ਬਲਾਕ ਵਿਕਾਸ ਅਤੇ ਪੰਚਾਇਤ ਅਫਸਰਾਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਕਿ 9 ਅਗਸਤ 2023 ਨੂੰ ਸਰਕਾਰ ਵੱਲੋ ਦਿੱਤੀਆਂ ਗਈਆਂ ਹਦਾਇਤਾਂ ਅਨੁਸਾਰ ਹੀ ਪ੍ਰੋਗਰਾਮ ਮਨਾਇਆ ਜਾਵੇ। ਉਨ੍ਹਾਂ ਇਸ ਪ੍ਰਗੋਰਾਮ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਪ੍ਰੋਗਰਾਮ ਤਹਿਤ ਵੱਖ-ਵੱਖ ਪਿੰਡਾਂ ਵਿੱਚ ਆਜ਼ਾਦੀ ਘੁਲਾਟੀਏ/ਸਹੀਦਾਂ ਲਈ ਸ਼ਿਲਾਫਲਕਮ ਬਣਾਏ ਜਾਣਗੇ ਜਿਨ੍ਹਾਂ ਉਤੇ ਆਜ਼ਾਦੀ ਘੁਲਾਟੀਏ/ਸਹੀਦਾਂ ਦੇ ਨਾਮ ਦਰਜ ਕਰਦੇ ਹੋਏ ਰਾਸ਼ਟਰੀ ਝੰਡਾ ਲਹਿਰਾਇਆ ਜਾਵੇਗਾ ਅਤੇ ਪਿੰਡਾਂ ਵਿੱਚ ਸ਼ਹੀਦਾਂ ਦੇ ਨਾਮ ਤੇ 75 ਬੂਟੇ ਲਾਗਏ ਜਾਣਗੇ।
ਉਨ੍ਹਾਂ ਇਹ ਵੀ ਅਪੀਲ ਕੀਤੀ ਗਈ ਕਿ ਇਸ ਪ੍ਰੋਗਰਾਮ ਵਿੱਚ ਪਿੰਡ ਵਾਸੀ ਵੱਧ ਚੜ੍ਹ ਕੇ ਸਮੂਲੀਅਤ ਕਰਨ ਤਾਂ ਜ਼ੋ ਆਜ਼ਾਦੀ ਘੁਲਾਟੀਏ/ਸ਼ਹੀਦਾਂ ਨੂੰ ਯਾਦ ਕਰਦੇ ਹੋਏ ਸ਼ਰਧਾਜਲੀ ਦਿੱਤੀ ਜਾ ਸਕੇ। ਉਨ੍ਹਾਂ ਕਿਹਾ ਕਿ 16 ਅਗਸਤ ਨੂੰ ਬਲਾਕ ਪੱਧਰੀ ਸਮਾਗਮ ਕੀਤਾ ਜਾਵੇਗਾ ਜਿੱਥੇ ਵੱਖ-ਵੱਖ ਪਿੰਡਾਂ ਦੀ ਲਿਆਂਦੀ ਮਿੱਟੀ ਮਿਲਾ ਕੇ ਯੂਥ ਕਲੱਬਾਂ ਰਾਹੀਂ ਸਟੇਟ ਪੱਧਰ ਉਤੇ ਭੇਜੀ ਜਾਵੇਗੀ। ਇਸ ਤੋਂ ਬਾਅਦ 27 ਅਗਸਤ ਨੂੰ ਇਹ ਮਿੱਟੀ ਰਾਸ਼ਟਰੀ ਪੱਧਰ ਤੇ ਹੋਣ ਵਾਲੇ ਸਮਗਾਮ ਲਈ ਦਿੱਲੀ ਵਿਖੇ ਭੇਜੀ ਜਾਵੇਗੀ। ਜਿਸਦਾ ਆਖਰੀ ਪੜ੍ਹਾਅ 29 ਤੋਂ 30 ਅਗਸਤ ਕਰਤੱਵਿਯਾ ਪੰਥ ਵਿਖੇ ਰਾਸ਼ਟਰੀ ਪ੍ਰੋਗਰਾਮ ਹੋਵੇਗਾ।
ਉਨ੍ਹਾਂ ਬੀ.ਡੀ.ਪੀ.ਓਜ਼ ਨੂੰ ਕਿਹਾ ਕਿ ਸ਼ਿਲਾਫਲਕਮ ਦੀ ਸਹੀ ਜਗ੍ਹਾ ਦੀ ਚੋਣ ਕਰਨ ਜਿਸ ਵਿਚ ਪਹਿਲ ਦੇ ਅਧਾਰ ਤੇ ਅੰਮ੍ਰਿਤ ਸਰੋਵਰ/ਸਾਫ਼ ਪਾਈ ਦੇ ਤਲਾਬ , ਵਾਟਰ ਸ਼ੈੱਡ, ਪੰਚਾਇਤ ਦਫਤਰ, ਪਾਰਕ ਅਤੇ ਸਕੂਲ ਆਦਿ ਹੋਣ। ਉਨ੍ਹਾ ਕਿਹਾ ਕਿ ਸ਼ਹੀਦਾਂ ਦੇ ਨਾਂ ਦੀ ਲਿਸਟ ਤਿਆਰ ਕੀਤੀ ਜਾਵੇ ਅਤੇ ਸ਼ਿਲਾਫਲਕਮ ਦੀ ਜਗ੍ਹਾ ਤੇ (75+125) 200 ਬੂਟੇ ਲਗਾਉਣ ਦਾ ਪ੍ਰਬੰਧ ਕੀਤਾ ਜਾਵੇ।
ਉਨ੍ਹਾਂ ਕਿਹਾ ਕਿ 9 ਅਗਸਤ ਨੂੰ ਸਬੰਧਤ ਪੰਚਾਇਤਾਂ ਵੱਲੋਂ ਪ੍ਰੋਗਰਾਮ ਕੀਤਾ ਜਾਵੇਗਾ, ਪ੍ਰੋਗਰਾਮ ਵਾਲੀ ਥਾਂ ਤੇ ਪੰਚਾਇਤ ਮੈਂਬਰ/ਪਿੰਡ ਦੇ ਵਸਨੀਕ, ਫੌਜੀ ਅਤੇ ਮੋਦਵਾਰ ਵਿਅਕਤੀਆਂ ਦਾ ਸ਼ਾਮਲ ਹੋਣਾ ਯਕੀਨੀ ਬਣਾਇਆ ਜਾਵੇ। 9 ਅਗਸਤ, 2023 ਸਰਕਾਰ ਵਲੋਂ ਜਾਰੀ ਹਦਾਇਤਾਂ ਅਨੁਸਾਰ ਪ੍ਰੋਗਰਾਮ ਮਨਾਇਆ ਜਾਵੇਗਾ।
ਇਸ ਮੀਟਿੰਗ ਦੌਰਾਨ ਸੈਨਿਕ ਭਲਾਈ ਅਫਸਰ, ਵਣ ਮੰਡਲ ਅਫਸਰ, ਬੀ.ਡੀ.ਪੀ.ਓ ਰੂਪਨਗਰ ਸਮ੍ਰਿਤੀ, ਬੀ.ਡੀ.ਪੀ.ਓ ਨੁਰਪੁਰਬੇਦੀ ਦਰਸ਼ਨ ਸਿੰਘ, ਬੀ.ਡੀ.ਪੀ.ਓ ਸ਼੍ਰੀਅਨੰਦਪੁਰ ਸਾਹਿਬ ਇਸ਼ਾਨ ਚੌਧਰੀ, ਬੀ.ਡੀ.ਪੀ.ਓ ਸ਼੍ਰੀ ਚਮਕੌਰ ਸਾਹਿਬ ਹਰਕੀਤ ਸਿੰਘ, ਜਿਲ੍ਹਾ ਯੂਥ ਕੁਆਰਡੀਨੇਟਰ ਪੰਕਜ ਯਾਦਵ ਅਤੇ ਸਰਕਾਰੀ ਕਾਲਜ ਤੋਂ ਡਾ. ਨਿਰਮਲ ਬਰਾੜ ਤੇ ਡਾ. ਜਤਿੰਦਰ ਕੁਮਾਰ ਹਾਜ਼ਰ ਸਨ।