ਬੰਦ ਕਰੋ

ਆਪਣੀ ਰਸੋਈ ਪ੍ਰੈਸ ਨੋਟ

ਪ੍ਰਕਾਸ਼ਨ ਦੀ ਮਿਤੀ : 27/07/2018
ਆਪਨੀ ਰਸੋਈ ਪ੍ਰੈਸ ਨੋਟ

ਆਪਣੀ ਰਸੋਈ – ਪ੍ਰੈਸ ਨੋਟ ਮਿਤੀ 26 ਜੁਲਾਈ, 2018

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ।

‘ਆਪਣੀ ਰਸੋਈ’ ‘ਚ ਰੋਜ਼ਾਨਾ ਗਰੀਬ ਲੋਕ ਘਟ ਕੀਮਤ ਤੇ ਮਾਣ ਰਹੇ ਹਨ ਪੌਸ਼ਟਿਕ ਤੇ ਸਸਤੇ ਭੋਜਨ ਦਾ ਆਨੰਦ

ਇਹ ਨਿਵੇਕਲਾ ਪ੍ਰੋਜੈਕਟ ਗ਼ਰੀਬ ਲੋਕਾਂ ਲਈ ਹੋ ਰਿਹਾ ਕਾਫ਼ੀ ਲਾਹੇਵੰਦ ਸਾਬਤ

ਸ਼੍ਰੀ ਬਹਾਦਰਜੀਤ ਸਿੰਘ ਵਲੋਂ ਆਪਣੀ ਮਾਤਾ ਦੀ ਯਾਦ ਵਿਚ 5100 ਰੁਪਏ ਦੀ ਰਾਸ਼ੀ ਭੇਂਟ

ਰੂਪਨਗਰ 26 ਜੁਲਾਈ – ਗਰੀਬ ਲੋਕਾਂ ਨੂੰ ਘੱਟ ਕੀਮਤ ‘ਤੇ ਚੰਗਾ ਅਤੇ ਪੇਟ ਭਰ ਖਾਣਾ ਮੁਹੱਈਆ ਕਰਵਾਉਣ ਵਾਲੀ ‘ਆਪਣੀ ਰਸੋਈ’ ਰੂਪਨਗਰ ਸਦਰ ਮੁਕਾਮ ਤੇ ਸਫ਼ਲਤਾ ਪੂਰਵਕ ਚੱਲ ਰਹੀ ਹੈ ਅਤੇ ਇਸ ਆਪਣੀ ਰਸੋਈ ‘ਚ ਐਤਵਾਰ ਨੂੰ ਛੱਡ ਕੇ ਰੋਜ਼ਾਨਾ ਲੋੜਵੰਦ ਲੋਕ ਪੌਸ਼ਟਿਕ ਭੋਜਨ ਖਾ ਰਹੇ ਹਨ।

ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਡਾਕਟਰ ਸੁਮੀਤ ਜਾਰੰਗਲ ਨੇ ਦਸਿਆ ਕਿ ਇਸ ਤਹਿਤ ਗਰੀਬ ਅਤੇ ਲੋੜਵੰਦਾਂ ਨੂੰ ਸੋਮਵਾਰ ਤੋਂ ਸ਼ਨੀਵਾਰ ਤੱਕ ਦੁਪਿਹਰ 12.30 ਵਜੇ ਪੈਕਡ ਖਾਣੇ ਮੁਹਈਆ ਕਰਵਾਏ ਜਾਂਦੇ ਹਨ । ਉਨ੍ਹਾਂ ਦਸਿਆ ਕਿ ਮਹਿੰਗਾਈ ਦੇ ਯੁੱਗ ਵਿੱਚ ਗਰੀਬ ਤੇ ਲੋੜਵੰਦ ਲੋਕਾਂ ਨੂੰ ਪੌਸ਼ਟਿਕ ਤੇ ਭਰ ਪੇਟ ਅਹਾਰ ਦੀ ਲੋੜ ਪੂਰੀ ਕਰਨ ਦੇ ਮਕਸੱਦ ਨਾਲ ਹੀ ਆਪਣੀ ਰਸੋਈ ਪ੍ਰਾਜੈਕਟ ਬਿਨਾਂ ਕਿਸੇ ਮੁਨਾਫ਼ੇ ਦੇ, ਸੇਵਾ ਭਾਵ ਨਾਲ ਚਲਾਇਆ ਜਾ ਰਿਹਾ ਹੈ ਅਤੇ ਖਾਣਾ ਮੁਹਈਆ ਕਰਾਉਣ ਵਿਚ ਮਿਆਰ ਨਾਲ ਕਿਸੇ ਕਿਸਮ ਦਾ ਸਮਝੋਤਾ ਨਹੀਂ ਕੀਤਾ ਜਾ ਰਿਹਾ।ਇਹ ਸਸਤਾ ਭੋਜਨ ਸੋਮਵਾਰ ਤੋਂ ਸ਼ਨੀਵਾਰ ਤੱਕ ਹਫਤੇ ਵਿਚ ਛੇ ਦਿਨ ਮੁਹਈਆ ਕਰਵਾਇਆ ਜਾ ਰਿਹਾ ਹੈ ।ਉਨ੍ਹਾਂ ਦੱਸਿਆ ਕਿ 10 ਮਈ, 2017 ਨੂੰ ਸ਼ੁਰੂ ਕੀਤੀ ਗਈ ਇਹ ਆਪਣੀ ਰਸੋਈ ਹੁਣ ਤੱਕ ਲਗਾਤਾਰ ਸਫਲਤਾਪੂਰਵਕ ਚਲ ਰਹੀ ਹੈ। ਉਨ੍ਹਾਂ ਦੱਸਿਆ ਕਿ ਆਪਣੀ ਰਸੋਈ ਪ੍ਰੋਜੈਕਟ ਵਿੱਚ ਜ਼ਰੂਰਤਮੰਦ ਵਿਅਕਤੀਆਂ ਨੂੰ ਆਪਣੀ ਰਸੋਈ 10 ਰੁਪਏ ਦੀ ਪ੍ਰਤੀ ਖਾਣਾ ਉਪਲੱਭਦ ਕਰਵਾ ਰਹੀ ਹੈ, ਜਿਸ ਵਿੱਚ ਦਾਲ, ਸਬਜ਼ੀ ਅਤੇ 4 ਫੁਲਕੇ ਦਿੱਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸ਼ੁਰੂ ਕੀਤਾ ਗਿਆ ਇਹ ਨਿਵੇਕਲਾ ਪ੍ਰੋਜੈਕਟ ਗ਼ਰੀਬ ਲੋਕਾਂ ਲਈ ਕਾਫ਼ੀ ਲਾਹੇਵੰਦ ਸਾਬਤ ਹੋ ਰਿਹਾ ਹੈ।

ਸ਼੍ਰੀ ਸੰਜੀਵ ਬੁੱਧੀਰਾਜਾ ਸਕੱਤਰ ਜ਼ਿਲ੍ਹਾ ਰੈਂਡ ਕਰਾਸ ਨੇ ਦੱਸਿਆ ਕਿ ਇਸ ਰਸੋਈ ਦੀ ਕਾਰਗੁਜਾਰੀ ਤੋਂ ਪ੍ਰਭਾਵਿਤ ਹੋ ਕੇ ਆਮ ਲੋਕ ਵੀ ਇਸ ਰਸੌਈ ਲਈ ਦਾਨ ਵਜੋਂ ਰਾਸ਼ੀ ਮੁਹਈਆ ਕਰਾਉਂਦੇ ਹਨ। ਕੁੱਝ ਦਿਨ ਪਹਿਲਾਂ ਸਵਰਗਵਾਸ ਹੋਏ ਉਘੇ ਸਮਾਜ ਸੇਵੀ ਸ਼੍ਰੀਮਤੀ ਕਰਮਜੀਤ ਕੌਰ ਜੋ ਕਿ ਰੈਡ ਕਰਾਸ ਦੇ ਸੀਨੀਅਰ ਮੈਂਬਰ ਵਜੋ ਸੇਵਾ ਨਿਭਾ ਰਹੇ ਸਨ, ਦੀ ਯਾਦ ਵਿਚ ਉਨਾ ਦੇ ਸਪੁੱਤਰ ਸ਼੍ਰੀ ਬਹਾਦਰਜੀਤ ਸਿੰਘ ਨੇ ਡਿਪਟੀ ਕਮਿਸ਼ਨਰ ਰੂਪਨਗਰ ਡਾ: ਸੁਮੀਤ ਜਾਰੰਗਲ ਨੂੰ ਇਸ ਰਸੌਈ ਲਈ 5100 ਰੁਪਏ ਦੀ ਰਾਸ਼ੀ ਭੇਂਟ ਕੀਤੀ।ਡਿਪਟੀ ਕਮਿਸਨਰ ਨੇ ਉਨਾ ਵਲੋਂ ਦਿਤੇ ਇਸ ਸਹਿਯੋਗ ਦਾ ਧੰਨਵਾਦ ਕਰਦਿਆਂ ਜਿਲ੍ਹੇ ਦੀਆਂ ਸਵੈਂ ਸੇਵੀ ਸੰਸਥਾਵਾਂ ਨੂੰ ਗਰੀਬਾਂ, ਬੇਘਰਿਆ ਅਤੇ ਲੋੜਵੰਦਾਂ ਨੂੰ ਸਸਤਾ ਖਾਣਾ ਮੁਹੱਈਆ ਕਰਾਉਣ ਲਈ ਆਪਣਾ ਸਹਿਯੋਗ ਪਾਉਂਦੇ ਹੋਏ ਅੱਗੇ ਆਉਣ ਲਈ ਵੀ ਕਿਹਾ ।ਇਸ ਮੌਕੇ ਸ਼੍ਰੀ ਸੰਜੀਵ ਬੁਧੀਰਾਜਾ ਸਕੱਤਰ ਜ਼ਿਲ੍ਹਾ ਰੈਡ ਕਰਾਸ ਵੀ ਹਾਜਰ ਸਨ।