ਬੰਦ ਕਰੋ

ਆਗਾਮੀ ਲੋਕ ਸਭਾ ਚੋਣਾਂ ਸਬੰਧ ‘ਚ ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਸਮੂਹ ਨੋਡਲ ਅਫਸਰਾਂ ਨਾਲ ਮੀਟਿੰਗ ਕੀਤੀ

ਪ੍ਰਕਾਸ਼ਨ ਦੀ ਮਿਤੀ : 04/03/2024
In connection with the upcoming Lok Sabha elections, the Deputy Commissioner held a meeting with all the nodal officers of the district

ਦਫਤਰ ਜ਼ਿਲ੍ਹਾ ਲੋਕ ਅਫਸਰ, ਰੂਪਨਗਰ

ਆਗਾਮੀ ਲੋਕ ਸਭਾ ਚੋਣਾਂ ਸਬੰਧ ‘ਚ ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਸਮੂਹ ਨੋਡਲ ਅਫਸਰਾਂ ਨਾਲ ਮੀਟਿੰਗ ਕੀਤੀ

ਰੂਪਨਗਰ, 4 ਮਾਰਚ: ਜ਼ਿਲ੍ਹਾ ਚੋਣ ਅਫਸਰ ਤੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਕਮੇਟੀ ਰੂਮ ਵਿਖੇ ਆਗਾਮੀ ਲੋਕ ਸਭਾ ਚੋਣਾਂ ਦੇ ਸਬੰਧ ਵਿਚ ਜ਼ਿਲ੍ਹੇ ਦੇ ਸਮੂਹ ਨੋਡਲ ਅਫਸਰਾਂ ਨਾਲ ਉੱਚ ਪੱਧਰੀ ਮੀਟਿੰਗ ਕੀਤੀ ਅਤੇ ਉੱਚ ਅਧਿਕਾਰੀਆਂ ਨੂੰ ਚੋਣਾਂ ਸਬੰਧੀ ਸਾਰੇ ਪ੍ਰਬੰਧ ਮੁਕੰਮਲ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ।

ਮੀਟਿੰਗ ਦੀ ਅਗਵਾਈ ਕਰਦਿਆਂ ਡਾ. ਪ੍ਰੀਤੀ ਯਾਦਵ ਨੇ ਜ਼ਿਲ੍ਹੇ ਦੇ ਨੋਡਲ ਅਫਸਰਾਂ ਨੂੰ ਆਗਾਮੀ ਲੋਕ ਸਭਾ ਚੋਣਾਂ ਦੇ ਸਬੰਧ ਸਾਰੇ ਕਾਰਜ ਭਾਰਤ ਚੋਣ ਕਮਿਸ਼ਨ ਦੇ ਦਿਸ਼ਾਂ ਨਿਰਦੇਸ਼ ਅਨੁਸਾਰ ਕਰਨ ਬਾਰੇ ਕਿਹਾ ਅਤੇ ਮੀਟਿੰਗਾਂ ਵਿਚ ਨਿੱਜੀ ਪੱਧਰ ਉਤੇ ਹਾਜ਼ਰ ਹੋਣ ਦੀ ਸਖਤ ਹਦਾਇਤ ਦਿੱਤੀ।

ਉਨ੍ਹਾਂ ਪੁਲਿਸ ਵਿਭਾਗ ਨੂੰ ਨਿਰਦੇਸ਼ ਦਿੰਦਿਆਂ ਕਿਹਾ ਕਿ ਕੇਂਦਰੀ ਪੁਲਿਸ ਬਲਾਂ ਦੀਆਂ ਟੁੱਕੜੀਆਂ ਜਲਦ ਜ਼ਿਲ੍ਹੇ ਵਿਚ ਪਹੁੰਚ ਜਾਣਗੀਆਂ ਜਿਸ ਲਈ ਉਨ੍ਹਾਂ ਸਬੰਧੀ ਐਕਸ਼ਨ ਪਲੇਨ ਅਤੇ ਟੁੱਕੜੀਆਂ ਦੇ ਰਹਿਣ ਦੇ ਯੋਗ ਪ੍ਰਬੰਧ ਕਰ ਦਿੱਤੇ ਜਾਣ ਜਿੰਨਾਂ ਦੀ ਤਾਇਨਾਤੀ ਸੰਵੇਦਨਸ਼ੀਲ ਇਲਾਕਿਆਂ ਵਿਚ ਪਹਿਲ ਦੇ ਆਧਾਰ ਉਤੇ ਮੁੱਖ ਚੋਣ ਅਫਸਰ/ਭਾਰਤ ਚੋਣ ਕਮਿਸ਼ਨ ਵਲੋਂ ਜਾਰੀ ਹਦਾਇਤਾਂ ਅਨੁਸਾਰ ਯਕੀਨੀ ਤੌਰ ਉਤੇ ਕੀਤੀ ਜਾਵੇ।

ਉਨ੍ਹਾਂ ਅੱਗੇ ਪੁਲਿਸ ਵਿਭਾਗ ਨੂੰ ਸਾਰੇ ਨਾਕਿਆਂ ਉਤੇ ਰਾਤ ਨੂੰ ਵਧੀਆਂ ਢੰਗ ਨਾਲ ਰਿਕਾਰਡਿੰਗ ਕਰਨ ਵਾਲੇ ਸੀ.ਸੀ.ਟੀ.ਵੀ ਕੈਮਰੇ ਲਗਾਉਣ ਬਾਰੇ ਅਤੇ ਨਾਕਿਆਂ ਉਤੇ ਰੋਸਟਰ ਅਨੁਸਾਰ ਅੰਤਰਰਾਜੀ ਹੱਦਾਂ ਉਤੇ ਦੂਜੇ ਰਾਜਾਂ ਨਾਲ ਸੰਪਰਕ ਕਰਕੇ ਅਫਸਰਾਂ ਦੀ ਤਾਇਨਾਤੀ ਕਰਨ ਦੀ ਹਦਾਇਤਾਂ ਜਾਰੀ ਕੀਤੀਆਂ। ਉਨ੍ਹਾਂ ਪੁਲਿਸ ਵਿਭਾਗ ਨੂੰ ਸਾਰੇ ਨਾਕਿਆਂ ਦੀ ਰੋਜ਼ਾਨਾ ਨਿਗਰਾਨੀ ਕਰਨ ਦੀ ਹਦਾਇਤ ਵੀ ਕੀਤੀ।

ਮੀਟਿੰਗ ਦੌਰਾਨ ਜ਼ਿਲ੍ਹਾ ਚੋਣ ਅਫਸਰ ਨੇ ਵੱਖ-ਵੱਖ ਵਿਭਾਗਾਂ ਦੇ ਨੋਡਲ ਅਫਸਰਾਂ ਨੂੰ ਉਨ੍ਹਾਂ ਦੇ ਕੰਮ ਸਬੰਧੀ ਵੇਰਵੇ ਦਿੱਤੇ ਅਤੇ ਹਦਾਇਤ ਕਰਦਿਆਂ ਕਿਹਾ ਕਿ ਉਨ੍ਹਾਂ ਅਧੀਨ ਆਉਂਦੀ ਕਾਰਗੁਜ਼ਾਰੀ ਨੂੰ ਨਿਯਮਾਂ ਅਨੁਸਾਰ ਲਾਗੂ ਕਰਨਾ ਯਕੀਨੀ ਕੀਤਾ ਜਾਵੇ ਅਤੇ ਭਾਰਤ ਚੋਣ ਕਮਿਸ਼ਨ ਵਲੋਂ ਜਾਰੀ ਹਦਾਇਤਾਂ ਦੀ ਸਖਤੀ ਨਾਲ ਪਾਲਣਾ ਕੀਤੀ ਜਾਵੇ।

ਉਨ੍ਹਾਂ ਜਲ ਸਪਲਾਈ ਅਤੇ ਸੈਨੀਟੇਸ਼ਨ, ਰੂਪਨਗਰ ਡਿਸਟ੍ਰਿਕਟ ਸਵੀਪ ਪਲੇਮ, ਕੇਏਪੀ (ਗਿਆਨ, ਰਵੱਈਆ ਅਤੇ ਅਭਿਆਸ) ਸਰਵੇਖਣ, ਐਨਵੀਡੀ ਸਮਾਰੋਹ, ਵੋਟਰਾਂ ਦੇ ਨਾਮਾਂਕਣ ਅਤੇ ਚੋਣਾਂ ਵਿੱਚ ਉਨ੍ਹਾਂ ਦੀ ਭਾਗੀਦਾਰੀ ਨੂੰ ਵਧਾਉਣ, ਸਵੀਪ ਦਸਤਾਵੇਜ਼ਾਂ ਦਾ ਸੰਕਲਨ ਕਰਨਗੇ।

ਉਨ੍ਹਾਂ ਜ਼ਿਲ੍ਹੇ ਵਿੱਚ ਅਫਸਰਾਂ/ਉਮੀਦਵਾਰਾਂ/ਰਾਜਨੀਤਿਕ ਪਾਰਟੀਆਂ/ਮੀਡੀਆ ਆਦਿ ਦੁਆਰਾ ਐਮਸੀਸੀ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਲਈ ਜ਼ਿੰਮੇਵਾਰ ਹੈ। ਇਹ ਅਧਿਕਾਰੀ ਰੋਜ਼ਾਨਾ ਰਿਪੋਰਟਾਂ ਦੇ ਸੰਕਲਨ, ਸੀਈਓ ਨੂੰ ਐਮਸੀਸੀ ਰਿਫਰੈਂਸ ਭੇਜਣ ਅਤੇ ਉਨ੍ਹਾਂ ਨੂੰ ਲਾਗੂ ਕਰਨ, ਐਮਸੀਸੀ ਉਲੰਘਣਾ ‘ਤੇ ਏਟੀਆਰ ਲਈ ਅੱਗੇ ਭੇਜਣ, 72 ਘੰਟਿਆਂ ਲਈ ਐਸਓਪੀ ਨੂੰ ਲਾਗੂ ਕਰਨ ਅਤੇ ਪਿਛਲੇ 48 ਘੰਟਿਆਂ ਦੇ ਪ੍ਰੋਟੋਕੋਲ ਲਾਗੂ ਕਰਨ ਲਈ ਜ਼ਿੰਮੇਵਾਰ ਹੈ।

ਡਾ. ਪ੍ਰੀਤੀ ਯਾਦਵ ਨੇ ਖਰਚੇ ਦੀ ਨਿਗਰਾਨੀ ਲਈ ਨੋਡਲ ਅਫਸਰ-ਕਮ-ਡੀ.ਸੀ.ਐੱਫ.ਏ. ਰੂਪਨਗਰ ਨੂੰ ਚੋਣਾਂ ਦੀ ਨੋਟੀਫਿਕੇਸ਼ਨ ਤੋਂ ਪਹਿਲਾਂ, ਖਰਚੇ ਦੀਆਂ ਵੱਖ-ਵੱਖ ਟੀਮਾਂ ਨੂੰ ਚੰਗੀ ਤਰ੍ਹਾਂ ਸਿਖਲਾਈ ਦੇਣ ਲਈ ਕਿਹਾ।

ਇਸ ਮੌਕੇ ਐਸ.ਪੀ. ਹੈੱਡਕੁਆਟਰ ਰਾਜਪਾਲ ਸਿੰਘ ਹੁੰਦਲ, ਮੁੱਖ ਮੰਤਰੀ ਫੀਲਡ ਅਫਸਰ ਸੁਖਪਾਲ ਸਿੰਘ, ਐਸ.ਡੀ.ਐੱਮ ਨੰਗਲ ਸ਼੍ਰੀਮਤੀ ਅਨਮਜੋਤ ਕੌਰ, ਇਲੈਕਸ਼ਨ ਤਹਿਸੀਲਦਾਰ ਪਲਵਿੰਦਰ ਸਿੰਘ, ਆਈ.ਟੀ.ਓ. ਕਰ ਵਿਭਾਗ ਦਵਿੰਦਰਪਾਲ ਸਿੰਘ, ਸਹਾਇਕ ਕਮਿਸ਼ਨਰ ਸੀ.ਜੀ.ਐਸ.ਟੀ. ਪਰਮਜੀਤ ਸਿੰਘ, ਅਸਿਸਟੈਂਟ ਸਹਾਇਕ ਕਮਿਸ਼ਨਰ ਸ਼ੇਖਰ, ਡੀ.ਐਸ.ਐਮ ਰਾਜੀਵ ਕਪੂਰ, ਸਹਾਇਕ ਸਿਵਲ ਸਰਜਨ ਡਾ. ਅੰਜੂ ਭਾਟੀਆ, ਜ਼ਿਲ੍ਹਾ ਸੂਚਨਾ ਅਫਸਰ ਐਨ.ਆਈ.ਸੀ. ਯੁਗੇਸ਼ ਕੁਮਾਰ, ਮਾਸਟਰ ਟ੍ਰੈਨਰ ਦਿਨੇਸ਼ ਸੈਣੀ, ਲੀਡ ਡਿਸਟਕ ਮੈਨੇਜਰ ਮਨੀਸ਼ ਤ੍ਰਿਪਾਠੀ, ਇੰਟਰਨਲ ਆਡੀਟਰ ਸ੍ਰੀਮਤੀ ਕੁਲਦੀਪ ਕੌਰ, ਡੀ.ਐਫ.ਓ. ਹਰਜਿੰਦਰ ਸਿੰਘ, ਇੰਸਪੈਕਟਰ ਪਵਨ ਕੁਮਾਰ, ਇਲੈਕਸ਼ਨ ਸੈੱਲ ਡੀ.ਪੀ.ਓ ਅਰਵਿੰਦਰ ਸਿੰਘ ਅਤੇ ਵੱਖ-ਵੱਖ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ।