ਆਈ.ਟੀ.ਆਈ ਰੂਪਨਗਰ ਵਿਖੇ ਰੋਜ਼ਗਾਰ ਮੇਲੇ ਦੌਰਾਨ 1705 ਨੌਜ਼ਵਾਨਾਂ ਦੀ ਨੌਕਰੀ ਲਈ ਚੋਣ

ਆਈ.ਟੀ.ਆਈ ਰੂਪਨਗਰ ਵਿਖੇ ਰੋਜ਼ਗਾਰ ਮੇਲੇ ਦੌਰਾਨ 1705 ਨੌਜ਼ਵਾਨਾਂ ਦੀ ਨੌਕਰੀ ਲਈ ਚੋਣ
ਜ਼ਿਲ੍ਹਾ ਲੋਕ ਸੰਪਰਕ ਦਫਤਰ, ਰੂਪਨਗਰ
ਵਧੀਕ ਡਿਪਟੀ ਕਮਿਸ਼ਨਰ ਦੀਪਸ਼ਿਖਾ ਸ਼ਰਮਾ ਨੇ ਕੀਤਾ ਮੇਲੇ ਦਾ ਉਦਘਾਟਨ
ਜ਼ਿਲ੍ਹੇ ਵਿਚ ਲਾਏ ਤਿੰਨ ਰੋਜ਼ਗਾਰ ਮੇਲਿਆਂ ਦੌਰਾਨ 4319 ਨੌਜ਼ਵਾਨਾਂ ਦੀ ਨੌਕਰੀ ਲਈ ਹੋਈ ਚੋਣ
ਰੂਪਨਗਰ, 16 ਸਤੰਬਰ: ਪੰਜਾਬ ਸਰਕਾਰ ਵਲੋਂ ਸੂਬੇ ਭਰ ਵਿਚ ਲਾਏ ਜਾ ਰਹੇ ਰਾਜ ਪੱਧਰੀ ਰੋਜ਼ਗਾਰ ਮੇਲਿਆਂ ਦੇ ਤਹਿਤ ਰੋਪੜ ਜ਼ਿਲ੍ਹੇ ਵਿਚ ਨੌਜ਼ਵਾਨਾਂ ਨੂੰ ਰੋਜ਼ਗਾਰ ਦੇ ਮਕੇ ਪ੍ਰਦਾਨ ਕਰਨ ਲਈ ਡਿਪਟੀ ਕਮਿਸ਼ਨਰ ਸ੍ਰੀਮਤੀ ਸੋਨਾਲੀ ਗਿਰੀ ਦੀ ਅਗਵਾਈ ਵਿਚ ਤਿੰਨ ਰੋਜ਼ਗਾਰ ਮੇਲੇ ਲਾਏ ਗਏ।ਅੱਜ ਆਈ.ਟੀ.ਆਈ ਲੜਕੇ ਰੂਪਨਗਰ ਵਿਖੇ ਲਾਏ ਗਏ ਰੋਜ਼ਗਾਰ ਮੇਲੇ ਮੌਕੇ 2423 ਨੌਜ਼ਵਾਨਾਂ ਨੇ ਹਿੱਸਾ ਲਿਆ ਜਿੰਨਾਂ ਵਿਚੋਂ 1705 ਨੋਕਰੀਆਂ ਲਈ ਚੋਣ ਕੀਤੀ ਗਈ।
ਰੂਪਨਗਰ ਵਿਖੇ ਲਾਏ ਮੇਲੇ ਦਾ ਉਦਘਾਟਨ ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਸ਼ਿਖਾ ਸ਼ਰਮਾ ਵਲੋਂ ਕੀਤਾ ਗਿਆ।ਇਸ ਮੌਕੇ ਉਨ੍ਹਾਂ ਨਾਲ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਕਮ ਸੀ.ਈ.ਓ ਘਰ ਘਰ ਰੋਜ਼ਗਾਰ ਰੂਪਨਗਰ ਸ੍ਰੀ ਦਿਨੇਸ਼ ਵਸਿਸ਼ਟ, ਬੀ.ਡੀ.ਪੀ ਓ ਇਸ਼ਾਨ, ਜ਼ਿਲ੍ਹਾ ਰੋਜ਼ਗਾਰ ਅਫਸਰ ਸ੍ਰੀ ਅਰੁਣ ਕੁਮਾਰ ਤੋਂ ਇਲਾਵਾ ਕਈ ਹੋਰ ਸੀਨੀਅਰ ਅਧਿਕਾਰੀ ਵੀ ਹਾਜ਼ਿਰ ਸਨ।ਇਸ ਮੇਲੇ ਦੌਰਾਨ ਸਵੈ ਰੋਜ਼ਗਾਰ ਸ਼ੁਰੂ ਕਰਨ ਲਈ ਸਸਤੇ ਦਰਾਂ `ਤੇ ਕਰਜ਼ਾਂ ਦਿਵਾਉਣ ਵਿਚ ਸਹਾਇਤਾ ਕਰਨ ਲਈ ਵੀ ਕਈ ਸਟਾਲ ਲਾਏ ਗਏ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਕਮ ਸੀ.ਈ.ਓ ਘਰ ਘਰ ਰੋਜ਼ਗਾਰ ਰੂਪਨਗਰ ਸ੍ਰੀ ਦਿਨੇਸ਼ ਵਸਿਸ਼ਟ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਰੂਪਨਗਰ ਜ਼ਿਲ੍ਹੇ ਵਿਚ ਲਾਏ ਤਿੰਨੋ ਰੋਜ਼ਗਾਰ ਮੇਲੇ ਬੜੀ ਸਫਲਤਾਪੂਰਵਕ ਨੇਪਰੇ ਚੜ੍ਹ ਗਏ ਹਨ।ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਚ ਲਾਏ ਤਿੰਨ ਮੇਲਿਆਂ ਵਿਚ 75 ਤੋਂ ਵੱਧ ਕਪਨੀਆਂ ਨੇ 4319 ਨੌਜਵਾਨਾਂ ਦੀ ਨੌਕਰੀ ਲਈ ਚੋਣ ਕੀਤੀ ਹੈ।ਉਨ੍ਹਾਂ ਦੱਸਿਆ ਇਸ ਤੋਂ ਪਹਿਲਾਂ ਬੇਲੇ ਵਿਖੇ ਲੱਗੇ ਮੇਲੇ ਦੌਰਾਨ 1026 ਨੌਜ਼ਵਾਨਾਂ ਵਿਚੋਂ 833 ਦੀ ਨੌਕਰੀ ਲਈ ਚੋਣ ਕੀਤੀ ਗਈ ਅਤੇ ਨਯਾ ਨੰਗਲ ਵਿਖੇ ਲੱਗੇ ਮੇਲੇ ਦੌਰਾਨ 2128 ਨੌਜ਼ਵਾਨਾਂ ਵਿਚੋਂ 1781 ਦੀ ਨੌਕਰੀ ਲਈ ਚੋਣ ਕੀਤੀ ਗਈ।ਉਨ੍ਹਾਂ ਨਾਲ ਦੱਸਿਆ ਕਿ ਨੌਕਰੀਆਂ ਲਈ ਚੁਣੇ ਗਏ ਨੌਜ਼ਵਾਨਾਂ ਨੂੰ ਜਲਦ ਹੀ ਰਾਜ ਪੱਧਰੀ ਸਮਾਗਮ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਫਰ ਲੈਟਰ ਸੌਂਪਣਗੇ।
ਜ਼ਿਲ੍ਹਾ ਰੋਜ਼ਗਾਰ ਅਫਸਰ ਰੂਪਨਗਰ ਸ੍ਰੀ ਅਰਣ ਕੁਮਾਰ ਨੇ ਜ਼ਿਲ੍ਹਾ ਪੁਲਿਸ ਅਤੇ ਸਿਵਲ ਪ੍ਰਸਾਸ਼ਨ ਵਲੋਂ ਇੰਨਾਂ ਮੇਲਿਆਂ ਨੂੰ ਸਫਲ ਬਣਾਉਣ ਲਈ ਵਿਸੇਸ਼ ਧੰਨਵਾਦ ਕੀਤਾ।ਉਨ੍ਹਾਂ ਖਾਸ ਕਰਕੇ ਬੇਲੇ ਕਾਲਜ਼ ਦੇ ਡਾਇਰੈਕਟਰ ਸ੍ਰੀ ਸੈਲੇਸ਼ ਸਰਮਾ ਅਤੇ ਪ੍ਰਿੰਸੀਪਲ ਸ੍ਰੀਮਤੀ ਸਤਵੰਤ ਕੌਰ ਸ਼ਾਹੀ, ਸਰਕਾਰੀ ਸ਼ਿਵਾਲਿਕ ਕਾਲਜ਼ ਨਯਾ ਨੰਗਲ ਦੀ ਪ੍ਰਿੰਸੀਪਲ ਸ੍ਰੀਮਤੀ ਹਰਜੀਤ ਗੁਜਰਾਲ ਅਤੇ ਆਈ.ਟੀ.ਆਈ ਲੜਕੇ ਰੂਪਨਗਰ ਦੇ ਪ੍ਰਿੰਸੀਪਲ ਸ੍ਰੀ ਸਰਬਜੀਤ ਸਿੰਘ ਵਲੋਂ ਰੋਜ਼ਗਾਰ ਮੇਲੇ ਕਰਵਾਉਣ ਲਈ ਦਿੱਤੇ ਸਹਿਯੋਗ ਲਈ ਵਿਸੇਸ਼ ਧੰਨਵਾਦ ਕੀਤਾ।ਇੰਨਾਂ ਤੋਂ ਇਲਾਵਾ ਕੋਰੋਨਾਂ ਤੋਂ ਬਚਾਅ ਲਈ ਸਿਹਤ ਵਿਭਾਗ ਦੀਆਂ ਮੈਡੀਕਲ ਟੀਮਾਂ ਅਤੇ ਐਨ.ਸੀ.ਸੀ ਕੈਡਿਟਾਂ ਵਲੋਂ ਵੀ ਬਾਖੂਬੀ ਡਿਊਟੀ ਨਿਭਾਈ ਗਈ।