ਅੰਗ ਦਾਨ ਮਨੁੱਖਤਾ ਦੀ ਸਭ ਤੋਂ ਵੱਡੀ ਸੇਵਾ – ਡਾ. ਬਲਵਿੰਦਰ ਕੌਰ

ਅੰਗ ਦਾਨ ਮਨੁੱਖਤਾ ਦੀ ਸਭ ਤੋਂ ਵੱਡੀ ਸੇਵਾ – ਡਾ. ਬਲਵਿੰਦਰ ਕੌਰ
ਅੰਗ ਦਾਨ ਦਿਵਸ ‘ਤੇ ਰੂਪਨਗਰ ਦੀ ਸਿਵਲ ਸਰਜਨ ਡਾ. ਬਲਵਿੰਦਰ ਕੌਰ ਨੇ ਪੇਸ਼ ਕੀਤੇ ਆਪਣੇ ਵਿਚਾਰ
https://notto.abdm.gov.in/ ਵੈਬਸਾਈਟ ਤੇ ਜਾ ਕੇ ਅੰਗ ਦਾਨ ਮੁਹਿੰਮ ਨਾਲ ਜੁੜਿਆ ਜਾ ਸਕਦਾ ਹੈ ਤੇ ਅੰਗ ਦਾਨ ਕਰਨ ਲਈ ਆਪਣਾ ਫਾਰਮ ਭਰਿਆ ਜਾ ਸਕਦਾ ਹੈ
ਰੂਪਨਗਰ, 13 ਅਗਸਤ: ਅੰਗ ਦਾਨ ਦਿਵਸ ਦੇ ਮੌਕੇ ‘ਤੇ ਸਿਵਲ ਸਰਜਨ ਰੂਪਨਗਰ ਡਾ. ਬਲਵਿੰਦਰ ਕੌਰ ਨੇ ਕਿਹਾ ਕਿ ਅੱਜ ਅੰਗ ਦਾਨ ਦਿਵਸ ਮੌਕੇ ਸਰਕਾਰ ਵੱਲੋਂ https://notto.abdm.gov.in/ ਕੋਈ ਵੀ ਵਿਅਕਤੀ ਵਲੰਟੀਅਰ ਤੌਰ ਤੇ ਇਸ ਵੈਬਸਾਈਟ ਤੇ ਜਾ ਕੇ ਅੰਗ ਦਾਨ ਮੁਹਿੰਮ ਨਾਲ ਜੁੜ ਸਕਦਾ ਹੈ ਤੇ ਅੰਗ ਦਾਨ ਕਰਨ ਲਈ ਆਪਣਾ ਫਾਰਮ ਭਰ ਸਕਦਾ ਹੈ।
ਸਿਵਲ ਸਰਜਨ ਨੇ ਕਿਹਾ ਕਿ ਅੰਗ ਦਾਨ ਮਨੁੱਖਤਾ ਦੀ ਸਭ ਤੋਂ ਵੱਡੀ ਸੇਵਾ ਹੈ ਜੋ ਕਿਸੇ ਦੀ ਜ਼ਿੰਦਗੀ ਨੂੰ ਨਵੀਂ ਉਮੀਦ ਦੇ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਅੰਗ ਦਾਨ ਕਰਕੇ ਅਸੀਂ ਨਾ ਸਿਰਫ਼ ਕਿਸੇ ਦੀ ਜ਼ਿੰਦਗੀ ਬਚਾ ਸਕਦੇ ਹਾਂ, ਸਗੋਂ ਆਪਣੇ ਜੀਵਨ ਨੂੰ ਵੀ ਅਮਰ ਕਰ ਸਕਦੇ ਹਾਂ।
ਸਿਵਲ ਸਰਜਨ ਨੇ ਕਿਹਾ ਕਿ ਭਾਰਤ ਵਿੱਚ ਹਾਲੇ ਵੀ ਅੰਗ ਦਾਨ ਦੀ ਸੂਚਨਾ ਅਤੇ ਜਾਗਰੂਕਤਾ ਦੀ ਲੋੜ ਹੈ। ਕੋਈ ਵੀ ਵਿਅਕਤੀ ਮੌਤ ਤੋਂ ਬਾਅਦ ਆਪਣੇ ਪਲੈਜ ਫਾਰਮਾ ਵਿੱਚ ਆਪਣੀਆਂ ਅੱਖਾਂ, ਫੇਫੜੇ, ਦਿਲ, ਮੇਹਦਾ, ਪੈਂਕਰੀਆਜ, ਅਤੇ ਅੰਤੜੀਆਂ ਦਾਨ ਆਦਿ ਕਰਨ ਲਈ ਫਾਰਮ ਭਰੇ ਜਾ ਸਕਦੇ ਹਨ।
ਡਾ. ਬਲਵਿੰਦਰ ਕੌਰ ਨੇ ਇਸ ਸੰਦਰਭ ਵਿੱਚ ਕਿਹਾ ਕਿ ਸਾਡੇ ਦੇਸ਼ ਵਿੱਚ ਅੰਗਾਂ ਦੇ ਨਾ ਕੰਮ ਕਰਨ ਕਰਕੇ ਵੱਡੀ ਗਿਣਤੀ ਵਿੱਚ ਲੋਕਾਂ ਦੀ ਮੌਤ ਹੁੰਦੀ ਹੈ। ਰਾਸ਼ਟਰੀ ਸਿਹਤ ਪੋਰਟਲ ਅਨੁਸਾਰ ਤਕਰੀਬਨ 5 ਲੱਖ ਲੋਕਾਂ ਦੀ ਹਰ ਸਾਲ ਅੰਗ ਉਪਲੱਬਧ ਨਾ ਹੋਣ ਕਰਕੇ ਮੌਤ ਹੁੰਦੀ ਹੈ। ਉਨ੍ਹਾਂ ਕਿਹਾ ਕਿ ਕੋਈ ਉਮਰ, ਜਾਤੀ, ਧਰਮ, ਭਾਈਚਾਰਾ, ਵਿਸ਼ਵਾਸ਼ ਇਸ ਕੰਮ ਵਿੱਚ ਅੜਚਨ ਨਹੀਂ ਬਣਨਾ ਚਾਹੀਦਾ ਕਿਉਂਕਿ ਅੰਗ ਦਾਨ ਕਰਨਾ ਵੀ ਇੱਕ ਪਵਿੱਤਰ ਕੰਮ ਹੈ। ਉਨ੍ਹਾਂ ਕਿਹਾ ਕਿ ਲੋਕ ਜਾਣਕਾਰੀ ਦੀ ਘਾਟ ਕਾਰਨ ਇਸ ਮਹੱਤਵਪੂਰਨ ਕਦਮ ਤੋਂ ਹਿਚਕਦੇ ਹਨ।
ਉਨ੍ਹਾਂ ਕਿਹਾ ਕਿ ਹਰ ਸਿਹਤਮੰਦ ਵਿਅਕਤੀ ਨੂੰ ਅੰਗ ਦਾਨ ਲਈ ਅੱਗੇ ਆਉਣਾ ਚਾਹੀਦਾ ਹੈ ਅਤੇ ਇਸ ਬਾਰੇ ਆਪਣੇ ਪਰਿਵਾਰ ਨਾਲ ਗੱਲ ਕਰਨੀ ਚਾਹੀਦੀ ਹੈ ਤਾਂ ਜੋ ਐਮਰਜੈਂਸੀ ਦੇ ਸਮੇਂ ਕੋਈ ਰੁਕਾਵਟ ਨਾ ਆਵੇ।
ਉਨ੍ਹਾਂ ਨੇ ਰੂਪਨਗਰ ਦੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਅੰਗ ਦਾਨ ਲਈ ਰਜਿਸਟਰ ਕਰਨ ਅਤੇ ਸਮਾਜ ਵਿੱਚ ਇਸ ਸੰਦੇਸ਼ ਨੂੰ ਫੈਲਾਉਣ ਵਿੱਚ ਯੋਗਦਾਨ ਪਾਉਣ। ਉਨ੍ਹਾਂ ਕਿਹਾ ਕਿ ਅਸੀਂ ਸਭ ਮਿਲ ਕੇ ਹੀ ਅੰਗ ਦਾਨ ਦੀ ਇਸ ਮੁਹਿੰਮ ਨੂੰ ਸਫਲ ਬਣਾ ਸਕਦੇ ਹਾਂ ਤੇ ਕਈ ਜ਼ਿੰਦਗੀਆਂ ਬਚਾ ਸਕਦੇ ਹਾਂ।