ਬੰਦ ਕਰੋ

ਅੰਗਹੀਣਤਾ ਸਰਟੀਫਿਕੇਟ ਸਬੰਧੀ ਸ਼ਿਕਾਇਤ ਨੂੰ ਡਿਪਟੀ ਕਮਿਸ਼ਨਰ ਦੇ ਹੁਕਮਾਂ ਤਹਿਤ 24 ਘੰਟੇ ਅੰਦਰ ਹੱਲ ਕੀਤਾ

ਪ੍ਰਕਾਸ਼ਨ ਦੀ ਮਿਤੀ : 21/06/2024
The complaint regarding the disability certificate was resolved within 24 hours under the orders of the Deputy Commissioner

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ

ਅੰਗਹੀਣਤਾ ਸਰਟੀਫਿਕੇਟ ਸਬੰਧੀ ਸ਼ਿਕਾਇਤ ਨੂੰ ਡਿਪਟੀ ਕਮਿਸ਼ਨਰ ਦੇ ਹੁਕਮਾਂ ਤਹਿਤ 24 ਘੰਟੇ ਅੰਦਰ ਹੱਲ ਕੀਤਾ

ਰੂਪਨਗਰ, 21 ਜੂਨ: ਪਿਛਲੇ ਦਿਨੀਂ ਪਿੰਡ ਕੰਧੋਲਾ ਤਹਿਸੀਲ ਸ਼੍ਰੀ ਚਮਕੌਰ ਸਾਹਿਬ ਵਿਖੇ ਲਗਾਏ ਗਏ ਜਨ ਸੁਣਵਾਈ ਕੈਂਪ ਦੌਰਾਨ ਪ੍ਰਾਪਤ ਹੋਈ ਅੰਗਹੀਣਤਾ ਸਰਟੀਫਿਕੇਟ ਸਬੰਧੀ ਸ਼ਿਕਾਇਤ ਨੂੰ ਡਿਪਟੀ ਕਮਿਸ਼ਨਰ ਦੇ ਹੁਕਮਾਂ ਤਹਿਤ 24 ਘੰਟੇ ਅੰਦਰ ਹੱਲ ਕੀਤਾ।

ਜ਼ਿਕਰਯੋਗ ਹੈ ਕਿ ਪਿੰਡ ਕੰਧੋਲਾ ਦੀ ਵਸਨੀਕ ਗੁਰਦੀਪ ਕੌਰ ਪਤਨੀ ਮੁਖਵੀਰ ਸਿੰਘ ਨੇ ਜਨ ਸੁਣਵਾਈ ਕੈਂਪ ਦੌਰਾਨ ਡਿਪਟੀ ਕਮਿਸ਼ਨਰ ਰੂਪਨਗਰ ਦੇ ਸਨਮੁੱਖ ਪੇਸ਼ ਹੋ ਕੇ ਦੱਸਿਆ ਕਿ ਉਨ੍ਹਾਂ ਦੀ ਬੇਟੀ ਹਰਮਨਦੀਪ ਕੌਰ ਜੋ ਕਿ ਸ਼ੁਗਰ ਦੀ ਬੀਮਾਰੀ ਤੋਂ ਪੀੜਤ ਹੋਣ ਕਰਕੇ ਉਸਦਾ ਇੱਕ ਪੈਰ ਖਰਾਬ ਹੋ ਗਿਆ ਸੀ।

ਉਨ੍ਹਾਂ ਦੱਸਿਆ ਕਿ ਬੱਚੀ ਦਾ ਅੰਗਹੀਣਤਾ ਸਰਟੀਫਿਕੇਟ ਬਣਾਉਣ ਲਈ ਕਾਫੀ ਸਮੇਂ ਤੋਂ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਜਿਸ ਕਾਰਨ ਬੱਚੀ ਨੂੰ ਅਪੰਗ ਪੈਨਸ਼ਨ ਲਗਾਉਣ ਵਿੱਚ ਮੁਸ਼ਕਿਲ ਪੇਸ਼ ਆ ਰਹੀ ਸੀ।

ਜਿਸ ਉਤੇ ਤੁਰੰਤ ਕਰਵਾਈ ਕਰਦਿਆਂ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਨੂੰ ਹਦਾਇਤ ਕਰਦਿਆਂ ਕਿਹਾ ਕਿ ਇਸ ਬੱਚੀ ਦਾ ਅੰਗਹੀਣਤਾ ਸਰਟੀਫਿਕੇਟ (ਯੂ.ਡੀ.ਆਈ.ਡੀ. ਕਾਰਡ) ਬਿਨਾਂ ਕਿਸੇ ਦੇਰੀ ਤੋਂ ਤੁਰੰਤ ਬਣਵਾਇਆ ਜਾਵੇ। ਜਿਸ ਉਤੇ ਤੁਰੰਤ ਕਰਵਾਈ ਕਰਦਿਆਂ ਜ਼ਿਲ੍ਹਾ ਸਮਾਜਿਕ ਸੁਰੱਖਿਆ ਵਿਭਾਗ ਵਲੋਂ ਹਰਮਨਦੀਪ ਕੌਰ ਦਾ ਅੰਗਹੀਣ ਪੈਨਸ਼ਨ/ਵਿੱਤੀ ਸਹਾਇਤਾ ਮੰਨਜੂਰ ਕੀਤੀ ਗਈ।

ਇਸ ਮੌਕੇ ਬੱਚੀ ਦੀ ਮਾਤਾ ਸ਼੍ਰੀਮਤੀ ਗੁਰਦੀਪ ਕੌਰ ਨੇ ਡਿਪਟੀ ਕਮਿਸ਼ਨਰ ਦੇ ਦਫਤਰ ਵਿਖੇ ਪੈਨਸ਼ਨ ਮੰਨਜੂਰੀ ਪੱਤਰ ਪ੍ਰਾਪਤ ਕੀਤਾ ਅਤੇ ਕਾਫੀ ਸਮੇਂ ਤੋਂ ਅਟਕੀ ਮੁਸ਼ਕਿਲ ਦਾ ਤੁਰੰਤ ਹੱਲ ਕਰਨ ਉਤੇ ਧੰਨਵਾਦ ਕੀਤਾ।

ਕੈਪਸ਼ਨ:- ਡਿਪਟੀ ਕਮਿਸ਼ਨਰ ਰੂਪਨਗਰ ਅਤੇ ਜਿਲ੍ਹਾ ਸਮਾਜਿਕ ਸੁਰੱਖਿਆ ਅਫਸਰ, ਰਵਿੰਦਰ ਸਿੰਘ ਰਾਹੀ ਬੱਚੀ ਦੀ ਮਾਤਾ ਨੂੰ ਪੈਨਸ਼ਨ ਮੰਨਜੂਰੀ ਪੱਤਰ ਸੌਂਪਦੇ ਹੋਏ ।